ਭਾਗ 30  ਸ਼ਾਇਦ ਨਵੀਂ ਬਹੂ ਮਿੱਠੇ ਪਰੌਂਠੇ ਬਣਾਂ ਕੇ ਖੁਆਵਾਂਗੀ  ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮੇਲੋ ਨੇ ਕੰਮ ਵਾਲੀ ਕਦੇ ਰੱਖੀ ਨਹੀਂ ਸੀ। ਆਪ ਹੱਥੀਂ ਘਰ ਦਾ ਕੰਮ ਕਰਦੀ ਸੀ। ਹੁਣ ਉਸ ਨੂੰ ਆਰਾਮ ਕਰਨ ਦਾ ਬਹਾਨਾ ਮਿਲ ਗਿਆ ਸੀ। ਬਿਮਾਰ ਦਾ ਬਹਾਨਾ ਕਰਕੇ, ਮੇਲੋ ਕੱਪੜਾ ਲੈ ਕੇ ਪੈ ਗਈ। ਉਸ ਨੂੰ ਲੱਗਦਾ ਸੀ। ਨੇਕ ਦੀ ਲਿਆਂਦੀ ਹੋਈ ਕੁੜੀ ਕੰਮ ਕਰੇਗੀ। ਕੁੜੀ ਰਸੋਈ ਵਿੱਚ ਵੀ ਨਹੀਂ ਗਈ ਸੀਨੇਕ ਨੇ ਆਪ ਹੀ ਚਾਹ ਬਣਾਂ ਕੇ, ਨਵੀਂ ਵਹੁਟੀ ਤੇ ਮੇਲੋ ਨੂੰ ਦੇ ਦਿੱਤੀ ਸੀ। ਉਹ ਦੋਨੇਂ ਚੁਸਕੀਆਂ ਲੈ ਕੇ ਚਾਹ ਪੀ ਗਈਆਂ ਸਨ। ਮੇਲੋ ਨੇ ਚਾਹ ਨਾਲ ਦੋ ਪਿੰਨੀਆਂ ਖੋਏ ਦੀਆਂ ਖਾ ਲਈਆਂ ਸਨ। ਦੋਨਾਂ ਨੇ ਚਾਹ ਪੀ ਕੇ, ਭਾਂਡੇ ਥਾਏਂ ਰੱਖ ਦਿੱਤੇ ਸਨ। ਸਾਰੀ ਦਿਹਾੜੀ ਭਾਂਡੇ ਵਿਹੜੇ ਵਿੱਚ ਮੰਜਿਆਂ ਥੱਲੇ ਰੁੜ੍ਹਦੇ ਫਿਰਦੇ ਰਹੇ। ਸ਼ਾਇਦ ਮੇਲੋ ਸੋਚਦੀ ਸੀ। ਸ਼ਾਇਦ ਨਵੀਂ ਬਹੂ ਮਿੱਠੇ ਪਰੌਂਠੇ ਬਣਾਂ ਕੇ ਖੁਆਵਾਂਗੀ। ਨਵੀਂ ਵਹੁਟੀ ਨੇਕ ਦੇ ਨਾਲ ਬਾਹਰ ਘੁੰਮਣ ਚਲੀ ਗਈ ਸੀਬਾਹਰੋਂ ਹੀ ਖਾਣਾ ਖਾ ਕੇ ਘਰ ਆ ਗਏ। ਨੇਕ ਤੇ ਉਹ ਕਮਰੇ ਵਿੱਚ ਵੜ ਗਏ ਸਨਮੇਲੋ ਦੀ ਗੁਆਂਢਣ, ਉਸ ਕੋਲ ਆ ਕੇ ਬੈਠ ਗਈ ਸੀ। ਉਸ ਨੇ ਮੇਲੋ ਨੂੰ ਪੁੱਛਿਆ, “ ਕੁੜੇ ਤੂੰ ਲੀੜਾ ਲਈ ਪਈਂ ਹੈਂ। ਇਹ ਕਿਹੜੀ ਰੁੱਤ ਦਾ ਤਾਪ ਚੜ੍ਹ ਗਿਆ ਹੈ? ਤੁਹਾਡੇ ਘਰ ਕੁੜੀ ਕੌਣ ਆਈ ਹੈ? ਮੈਂ ਨੇਕ ਨਾਲ ਕਾਰ ਵਿੱਚ ਆਉਂਦੀ ਦੇਖੀ ਹੈ। ਮੇਲੋ ਨੇ ਕਿਹਾ, “ ਮੈਨੂੰ ਗਰਮ-ਸਰਦ ਹੋ ਗਿਆ। ਉਹ ਕੁੜੀ, ਤਾਂ ਆਪਣੀ ਕੁੜੀ ਨਾਲ ਪੜ੍ਹਦੀ ਹੈ। ਕੁੜੀਆਂ ਦੇ ਪੇਪਰ ਹੋ ਗਏ ਹਨ। ਇਸ ਲਈ ਆਈ ਹੈ। “ “ ਤੁਹਾਡੀ ਕੁੜੀ ਤਾਂ ਕਿਤੇ ਦਿਸਦੀ ਨਹੀਂ। ਇੱਕ ਗੱਲ ਕਹਾਂ। ਉਸ ਪੁਰੌਹਣੀ ਆਈ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰਾਦੇ। “ “ ਹੁਣ ਤਾਂ ਦੋਨੇਂ ਕੁੜੀਆਂ ਸੌ ਗਈਆਂ ਹਨ। ਬੀਬੀ ਨਾਲੇ ਕੁੜੀ ਤਾਂ ਅਜੇ ਪੜ੍ਹਦੀ ਹੈ। ਅੱਜ ਕਲ ਕੁੜੀਆਂ ਆਪਣੀ ਮਰਜ਼ੀ ਕਰਦੀਆਂ ਹਨ। ਤੇਰੀ, ਮੇਰੀ ਨਹੀਂ ਸੁਣਦੀਆਂ।“ “ ਮੇਲੋ ਮੈਂ ਤਾਂ ਤੈਨੂੰ ਪੈਰਾਂ ਵਿਚੋਂ ਕੱਢਦੀ ਸੀ। ਲੋਕ ਗੱਲਾਂ ਹੋਰ ਕਰਦੇ ਹਨ। ਕਹਿੰਦੇ ਹਨ, “ ਨੇਕ ਨੇ ਵਿਆਹ ਹੋਰ ਕਰਾ ਲਿਆ। ਮੇਲੋ ਨੂੰ ਨੌਕਰਾਣੀ ਬਣਾਂ ਲਿਆ ਹੈ। ਪਰ ਮੈਂ ਸੱਚ ਨਹੀਂ ਮੰਨਦੀ।  ਬੀਬੀ ਆਪਦੇ ਦਮ ਦੀ ਸੌ ਵੀ ਨਹੀਂ ਦੇ ਸਕਦੇ। ਬੰਦਿਆਂ ਦੀ ਕਿਵੇਂ ਰਾਖੀ ਕਰ ਲਵਾਂਗੇ? ਨੇਕ ਤਾਂ ਵਿਆਹ ਕੇ ਲਿਆਇਆ ਹੈ। ਤੂੰ ਸਾਰੀ ਉਮਰ ਦਿਉਰ ਨੂੰ ਕੁਆਰਾ ਰੱਖਿਆ ਹੈ।  

ਹਾਏ ਨੀ ਤੇਰੇ ਜਾਣਦਿਆਂ ਨੂੰ ਪਿੱਟਾਂ। ਮੈਂ ਤੇਰਾ ਦੁੱਖ ਸੁਣਨ ਆਈ ਸੀ। ਤੂੰ ਮੇਰੇ ਹੀ ਪਰਦੇ ਫੋਲਣ ਲੱਗ ਗਈ। ਤੈਨੂੰ ਮੈਂ ਭੁੱਲੀ ਨਹੀਂ ਹਾਂ। ਮੇਰਾ ਮੂੰਹ ਨਾਂ ਖੁੱਲਵਾ। ਨੇਕ ਨੇ ਸਾਰੀ ਉਮਰ ਇਸੇ ਤਰਾਂ ਮੂੰਹ ਮਾਰਦੇ ਨੇ ਕੱਢ ਦਿੱਤੀ ਹੈ। ਤੂੰ ਕਿਹੜਾ ਘੱਟ ਹੈ? ਲੋਕ ਸਬ ਜਾਣਦੇ ਹਨ। ਤੂੰ ਕੀਹਦੇ-ਕੀਹਦੇ ਸਿਰ ‘ਤੇ ਜਵਾਨੀ ਕੱਢੀ ਹੈ? ਮਰਦ ਅੱਡੀਆਂ ਚੱਕ-ਚੱਕ ਕੇ ਤੇਰੀ ਕੰਧ ਉਤੇ ਦੀ ਝਾਤੀਆਂ ਮਾਰਦੇ ਹਨ। ਮੇਲੋ ਨੇ ਚਾਦਰ ਲਈ ਹੋਈ ਵਗਾ ਕੇ ਪਰੇ ਮਾਰੀ। ਉੱਠ ਕੇ ਬੁੜ੍ਹੀ ਫੜ ਲਈ। ਗੋਡਿਆਂ ਥੱਲੇ ਲੈ ਲਈ। ਗ਼ੁੱਸਾ ਨੇਕ ਦਾ ਗੁਆਂਢਣ ਉੱਤੇ ਕੱਢ ਦਿੱਤਾ। ਛਿੱਤਰਾਂ ਨਾਲ ਕੁੱਟ ਦਿੱਤੀ।  ਉਸ ਨੇ ਦਹਾਈ ਪਾ ਦਿੱਤੀ, “ ਵੇ ਲੋਕੋ ਮੈਂ ਮਰ ਗਈ। ਬਚਾਉ ਮੈਨੂੰ ਮੇਲੋ ਮਾਰ ਦੇਵੇਗੀ। ਕੋਈ ਬਾਹਰ ਛੁਡਾਉਣ ਨਹੀਂ ਆਇਆ। ਨੇਕ ਨੂੰ ਮੇਲੋ ਦੇ ਤੱਤੇ ਸੁਭਾਅ ਦਾ ਪਤਾ ਸੀ। ਉਸ ਨੇ ਆ ਕੇ, ਗੁਆਂਢਣ ਮੇਲੋ ਦੇ ਗੋਡਿਆਂ ਥੱਲਿਉ ਕੱਢੀ। ਉਹ ਜਾਂਦੀ ਹੋਈ, ਚੁੰਨੀ ਵੀ ਛੱਡ ਗਈ। ਨਵੀਂ ਵਹੁਟੀ ਬੱਤੀ ਬੰਦ ਕਰਕੇ, ਕਮਰੇ ਵਿੱਚੋਂ ਹੀ ਸਬ ਕੁੱਝ ਦੇਖ ਰਹੀ ਸੀ। ਨੇਕ ਦਾ ਸਾਹ ਉੱਖੜ ਗਿਆ ਸੀ। ਉਸ ਨੂੰ ਕਿਸੇ ਨੇ ਪਾਣੀ ਦਾ ਗਿਲਾਸ ਵੀ ਨਹੀਂ ਦਿੱਤਾ। ਜਦੋਂ ਉਹ ਸੌਣ ਲਈ ਰੂਮ ਵਿੱਚ ਗਿਆ। ਨਵੀਂ ਪਤਨੀ ਨੇ ਕਿਹਾ, “ ਮੈਨੂੰ ਗਰਮ ਦੁੱਧ ਦਾ ਗਿਲਾਸ ਚਾਹੀਦਾ ਹੈ। ਨੇਕ ਨੇ ਕਿਹਾ, “ ਤੂੰ ਆਪ ਹੀ ਜਾ ਕੇ ਦੁੱਧ ਗਰਮ ਕਰ ਲੈ। ਮੈਨੂੰ ਭੁੱਖ ਵੀ ਲੱਗੀ ਹੈ। ਰੋਟੀਆਂ ਵੀ ਬਣਾਂ ਲਈ। “ “ ਨਾਂ ਮੈਂ ਰੋਟੀ ਬਣਾਉਣੀ ਹੈ। ਨਾਂ ਦੁੱਧ ਗਰਮ ਤੱਤਾ ਕਰਨਾ ਹੈ। ਮੈਨੂੰ ਚੂਲਾ ਜਗਾਉਣਾ ਨਹੀਂ ਆਉਂਦਾ। ਜੇ ਸਲੰਡਰ ਫੱਟ ਗਿਆ, ਮੈਂ ਵਿੱਚ ਥੋੜ੍ਹੀ ਮੱਚਣਾ ਹੈ। ਹਰ ਰੋਜ਼ ਅਨੇਕਾਂ ਬਹੂਆਂ, ਇਸ ਨਾਲ ਮਰਦੀਆਂ ਹਨ। ਮੈਂ ਬਹੁਤ ਡਰਦੀ ਹਾਂ। “ “ ਤੇਰੇ ਪੇਕੇ ਘਰ ਕੋਣ ਰੋਟੀ ਪਕਾਉਂਦਾ ਹੈ ? “ “ ਮੇਰੇ ਮਾਪਿਆਂ ਨੇ ਚਾਰ ਨੌਕਰ ਰੱਖੇ ਹਨ। ਮੈਂ ਤੇਰੇ ਨਾਲ ਵਿਆਹ ਤਾਂ ਕਰਾਇਆ ਹੈ। ਤੂੰ ਕਿਹਾ ਸੀ, “ ਮਨੀਲਾ ਤੇ ਇੱਥੇ ਮੇਰੇ ਕੋਲ ਨੌਕਰਾਣੀਆਂ ਹਨ। ਉਹ ਬੁੱਢੀ ਚਾਦਰ ਲਈ ਪਈ ਹੈ। ਉਸ ਤੋਂ ਹੋਰ ਕੀ ਕਰਾਉਣਾ ਹੈ? ਜੇ ਖਾਣ-ਪੀਣ ਨੂੰ ਤੱਤਾ ਠੰਢਾ ਨਹੀਂ ਦੇ ਸਕਦੀ। ਇਸ ਨੂੰ ਘਰੋਂ ਤੋਰਦੇ, ਕੋਈ ਹੋਰ ਨੌਕਰਾਣੀ ਰੱਖ ਲੈ। ਮੇਲੋ ਨੇ ਉਸ ਦੀ ਗੱਲ ਸੁਣ ਲਈ ਸੀ। ਉਸ ਨੇ ਕਿਹਾ, “ ਮੈਂ ਤੇਰੀ ਨੌਕਰਾਣੀ ਨਹੀਂ ਹਾਂ। ਮੈਂ ਇਸ ਘਰ ਦੀ ਮਾਲਕ ਹਾਂ। ਮੈਂ ਤੇਰੀ ਗੁੱਤ ਫੜ ਕੇ, ਹੁਣੇ ਤੈਨੂੰ ਘਰੋਂ ਕੱਢ ਦੇਵਾਂਗੀ। ਉਸ ਨੂੰ ਤਾਜ਼ੇ ਵਿਆਹ ਤੇ ਪਤੀ ਦੇ ਫੰਗ ਲੱਗੇ ਸਨ। ਉਸ ਨੇ ਕਿਹਾ, “ ਬੁੱਢੀਏ ਤੇਰੀਆਂ ਹੁਣ ਸਿਵਿਆਂ ਵਿੱਚ ਲੱਤਾਂ ਹਨ। ਤੂੰ ਬੇਹੀ ਕੜੀ ਵਰਗੀ ਹੈ। ਖੱਟੀ ਚੀਜ਼ ਸਿੱਟ ਦਿੱਤੀ ਜਾਂਦੀ ਹੈ। ਕੋਈ ਖਾਂਦਾ ਨਹੀਂ ਹੈ। ਤੇਰੇ ਤੋਂ ਮੇਰੇ ਪਤੀ ਨੇ ਕੀ ਕਰਾਉਣਾ ਹੈ? ਇਹ ਮੇਰਾ ਪਤੀ ਹੈ। ਮੇਲੋ ਮੰਜੇ ਉੱਤੋਂ ਉੱਠ ਕੇ ਉਸ ਵੱਲ ਉੱਠੀ ਸੀ। ਨੇਕ ਵਿਚਾਲੇ ਆ ਗਿਆ ਸੀ। ਉਸ ਨੇ ਕਿਹਾ,” ਤੁਸੀਂ ਦੋਨੇਂ ਹੀ ਕੰਮ ਕਰਨ ਨੂੰ ਰਹਿਣ ਦਿਉ। ਮੈਂ ਆਪੇ ਰੋਟੀ ਪੱਕਾ ਲੈਂਦਾ ਹਾਂ।

 

 

 

 

 

 
 

Comments

Popular Posts