ਭਾਗ 14 ਆਪਣੇ ਪਰਾਏ

ਹਰ ਗੱਲ ਕਰਨ ਵਿੱਚ ਕਰਨ ਵਿੱਚ ਸ਼ਬਦਾਂ ਦਾ ਥੋੜਾ ਜਿਹਾ ਹੀ ਹੇਰ-ਫੇਰ ਹੁੰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਕਈ ਲੋਕ ਜੁਬਾਨ ਦੀ ਖੱਟੀ ਖਾਂਦੇ ਹਨ। ਇਹ ਜੁਬਾਨ ਹੀ ਇੱਜ਼ਤ ਕਰਾਉਂਦੀ ਹੈ। ਹਰ ਗੱਲ ਕਰਨ ਵਿੱਚ ਸ਼ਬਦਾਂ ਦਾ ਥੋੜਾ ਜਿਹਾ ਹੀ ਹੇਰ-ਫੇਰ ਹੁੰਦਾ ਹੈ। ਕਈ ਲੋਕ ਉਸੇ ਗੱਲ ਨੂੰ ਕਹਿੱਣ ਲੱਗੇ ਲੜਾਈ ਪਾ ਲੈਂਦੇ ਹਨ। ਕਿਉਂਕਿ ਉਹ ਲੋਕ ਸਿਰਫ਼ ਆਪਣੀ ਹੀ ਗੱਲ ਸੁਣਾਂਉਂਣਾਂ ਚਹੁੰਦੇ ਹਨ। ਦੂਜੇ ਬੰਦੇ ਦੀ ਸਹੀ ਗੱਲ ਵੀ ਗੱਲ਼ਤ ਲੱਗਦੀ ਹੈ। ਅੱਗਲੇ ਦੀ ਗੱਲ ਨਹੀਂ ਸੁਣਨਾਂ ਚਹੁੰਦੇ। ਮੂਹਰਲੇ ਬੰਦੇ ਦੀ ਗੱਲ ਉਤੇ ਵੀ ਧਿਆਨ ਦੇਣਾਂ ਚਾਹੀਦਾ ਹੈ। ਕਈ ਬਾਰ ਬੰਦੇ ਦਾ ਮੂਡ ਹੀ ਐਸਾ ਹੁੰਦਾ ਹੈ। ਜੇ ਕੋਈ ਨਾਂ ਕਹਿੱਣ ਲੱਗ ਜਾਵੇ। ਉਸ ਦੀ ਹਰ ਗੱਲ ਨਾਂਹ ਵਿੱਚ ਹੀ ਹੁੰਦੀ ਹੈ। ਭਾਵ ਕੰਮ ਕਰਨ ਦਾ ਮੂਡ ਨਹੀਂ ਹੁੰਦਾ। ਐਸੇ ਬੰਦੇ ਨੂੰ ਇੱਕ ਦੀਆਂ 10 ਗੱਲਾਂ ਕਹਿ ਦੇਵੋ। ਕੋਈ ਨਹੀਂ ਸੁਣੇਗਾ। ਜੇ ਬੰਦਾ ਖੁਸ਼ ਹੈ। ਉਸ ਕੋਲੋ ਕੋਈ ਵੀ ਗੱਲ ਮੰਨਵਾ ਸਕਦੇ ਹੋ। ਗੱਲ ਕਰਨ ਤੋਂ ਪਹਿਲਾਂ, ਬੰਦੇ ਦਾ ਸਭਾਅ ਤੇ ਔਹੁਦਾ ਜਰੂਰ ਦੇਖ਼ ਲਵੋ। ਜੋ ਗੱਲ-ਗੱਲ ਉਤੇ ਭੱਟਕ ਜਾਂਦੇ ਹਨ। ਐਸੇ ਬੰਦੇ ਨੂੰ ਛੇੜ ਕੇ, ਬਲਾ ਗਲ਼ ਪਾਉਣੀ ਹੈ। ਛੇਤੀ ਕੀਤੇ ਮਾਲਕ ਨੌਕਰ ਨੂੰ ਨਹੀਂ ਸੁਣੇਗਾ। ਸਿਆਣਾਂ ਬੰਦਾ, ਪਰਿਵਾਰ ਤੇ ਆਲੇ-ਦੁਆਲੇ ਦੇ ਲੋਕਾਂ ਤੋਂ ਰਾਏ ਲੈਂਦਾ ਹੈ। ਬਿਜ਼ਨਸ ਮੈਨ ਬੰਦਾ ਆਪਣੇ ਮਜ਼ਦੂਰਾਂ ਤੇ ਹੋਰ ਸਬ ਬਿਜ਼ਨਸ ਮੈਨ ਨਾਲ ਮਸ਼ਵਰਾ ਕਰਦਾ ਹੈ। ਹਰ ਗੱਲ ਦਾ ਨਚੋੜ ਕੱਢਦਾ ਹੈ। ਕਈ ਬੜੇ ਅਰਾਮ ਨਾਲ ਆਪਣੀ ਗੱਲ ਕਹਿ ਦਿੰਦੇ ਹਨ। ਉਹ ਗੱਲ ਮੰਨਵਾਂ ਵੀ ਲੈਂਦੇ ਹਨ। ਸੁਣਨ ਵਾਲੇ ਉਤੇ ਵੀ ਨਿਰਭਰ ਕਰਦਾ ਹੈ। ਜਦੋਂ ਬੰਦੇ ਨੂੰ ਪਤਾ ਹੁੰਦਾ ਹੈ। ਕੋਈ ਦੂਜਾ ਰਸਤਾ ਨਹੀਂ ਹੈ। ਇਹ ਗੱਲ ਮੈਨੂੰ ਸੁਣਨੀ ਪੈਣੀ ਹੈ। ਇੰਨਾਂ ਬੰਦਿਆਂ ਨਾਲ ਸਮਾਂ ਕੱਟਣਾਂ ਪੈਣਾਂ ਹੈ। ਇਹ ਕੰਮ ਨਾਂ ਚਹੁੰਦੇ ਹੋਏ ਵੀ ਕਰਨਾਂ ਪੈਣਾਂ ਹੈ। ਤਾਂ ਲੋਕ ਨਾਂ ਚਹੁੰਦੇ ਹੋਏ ਵੀ ਨਿਯਮਾਂ ਦਾ ਪਾਲਣ ਕਰਦੇ ਹਨ। ਬੰਤਾ ਕੰਮ ਪਿਛੋਂ ਪੜ੍ਹਾਈ ਕਰਨ ਜਾਂਦਾ ਸੀ। ਉਥੇ ਪਬਲਿਕ ਸਰਵਸ ਲਈ ਟ੍ਰੇਨ ਹੀ ਜਾਂਦੀ ਸੀ। ਕਾਰ-ਪਾਰਕਿੰਗ ਨਹੀਂ ਸੀ। ਇੱਕ ਦਿਨ ਟ੍ਰੇਨ ਅੱਧਾ ਘੰਟਾ ਰਸਤੇ ਵਿੱਚ ਕਿਸੇ ਕਾਰਨ ਖੜ੍ਹੀ ਰਹੀ। ਅੱਣਗਿੱਣਤ ਲੋਕ ਉਸ ਵਿੱਚ ਸਵਾਰ ਸਨ। ਸਾਰੇ ਚੁੱਪ-ਚਾਪ ਬੈਠੇ, ਖੜ੍ਹੇ ਸਨ। ਟ੍ਰੇਨ ਨੂੰ ਔਰਤ ਚਲਾ ਰਹੀ ਸੀ। ਉਹ ਬਾਰ-ਬਾਰ ਦੱਸ ਰਹੀ ਸੀ, “ ਅੱਗੇ ਰਸਤਾ ਬੰਦ ਹੈ। ਕੋਈ ਐਮਰਜੈਸੀ ਆ ਗਈ ਹੈ। ਜਲਦੀ ਤੋਂ ਜਲਦੀ ਤੁਹਾਨੂੰ ਥਾਂ ਸਿਰ ਪਹੁੰਚਾ ਦਿੱਤਾ ਜਾਵੇਗਾ। ਸ਼ੈਲਟਰ ਬਸਾਂ ਦਾ ਇੰਤਜ਼ਾਮ ਹੋ ਗਿਆ ਹੈ। ਜਿੰਨਾਂ ਨੂੰ ਬਹੁਤ ਕਾਹਲੀ ਹੈ। ਉਹ ਬੱਸਾਂ ਵਿੱਚ ਸਵਾਰ ਹੋ ਸਕਦੇ ਹਨ। “ ਬਹੁਤੇ ਲੋਕ ਬੱਸਾਂ ਵੱਲ ਚਲੇ ਗਏ ਸਨ। ਕੋਈ ਮੂੰਹ ਵਿਚੋਂ ਇੱਕ ਵੀ ਸ਼ਬਦ ਨਹੀਂ ਬੋਲ ਰਿਹਾ ਸੀ। ਲੋਕਾਂ ਨੂੰ ਪਤਾ ਸੀ। ਜੇ ਕੋਈ ਗੜਬੜ ਕੀਤੀ, ਧੱਕੇ ਮਾਰ ਕੇ, ਬਾਹਰ ਕੱਢ ਦਿੱਤਾ ਜਾਵੇਗਾ। ਟ੍ਰੇਨ ਦੀ ਸਿਕਊਰਟੀ ਥਾਂ-ਥਾਂ ਖੜ੍ਹੀ ਸੀ।   

ਬੰਤਾ ਤੇ ਹੋਰ ਵੀ ਮੁੰਡੇ ਕੁੜੀਆਂ 45 ਮਿੰਟ ਕਲਾਸ ਵਿੱਚ ਲੇਟ ਗਏ ਸਨ। ਕਿਸੇ ਨੇ ਕਲਾਸ ਵਿੱਚ ਕੋਈ ਗੱਲ ਨਹੀਂ ਕੀਤੀ ਸੀ। ਟੀਚਰ ਬੋਲੀ ਜਾਂਦਾ ਸੀ। ਸਬ ਸੁਣ ਰਹੇ ਸਨ। ਜਿੰਨੇ ਪਾਠਸ਼ਾਲਾਂ, ਸਕੂਲ, ਕਾਲਜ਼, ਧਰਮਿਕ ਥਾਂ ਹਨ। ਹਰ ਪਾਸੇ ਇਹੀ ਲਿਖਿਆ ਹੁੰਦਾ ਹੈ। ਚੁੱਪ ਦਾ ਦਾਨ ਬਖ਼ਸ਼ੋ। ਸੁਣਨ ਵੱਲ ਵੱਧ ਸੁਰਤੀ ਲਗਾਂਉਣ ਨੂੰ ਕਿਹਾ ਜਾਂਦਾ ਹੈ। ਜਿਥੇ ਬਹੁਤੇ ਬੁਲਾਰੇ ਬੋਲਣ ਵਾਲੇ ਹੋਣ। ਕਾਂਵਾਂ ਰੌਲੀ ਪੈ ਜਾਂਦੀ ਹੈ। ਗਾਮੇਂ ਦੇ ਘਰ ਵੀ ਇਹੀ ਹੋਇਆ ਸੀ। ਕੋਈ ਇੱਕ ਦੂਜੇ ਅੱਗੇ ਨਹੀਂ ਬੋਲਦਾ ਸੀ। ਜਿੰਨੀ ਦੇਰ ਸਾਰੇ ਖਮੋਸ਼ ਸਨ। ਘਰ ਵਿੱਚ ਸ਼ਾਂਤੀ ਸੀ। ਬਹੁਤ ਵਧੀਆਂ ਗੱਡੀ ਰੁੜਦੀ ਰਹੀ। ਇੱਕ ਨੇ ਜੁਬਾਨ ਖੋਲੀ, ਸਾਰੇ ਉਸ ਦੇ ਮਗਰ, ਕੁੱਤਿਆਂ ਵਾਂਗ ਟੌਊ-ਟੌਊ  ਕਰਨ ਲੱਗ ਗਏ। ਜਦੋਂ ਕੋਈ ਕਿਸੇ ਅੱਗੇ ਨਹੀਂ ਬੋਲਦਾ। ਉਸ ਨੂੰ ਸਹਿੱਣ ਸ਼ਕਤੀ ਰੱਖਣੀ ਪੈਂਦੀ ਹੈ। ਜੋ ਵੀ ਮੂਹਰੇ ਵਾਲਾ ਕਹੀ ਜਾਂਦਾ ਹੈ। ਬੋਲੀ ਜਾਂਦਾ ਹੈ। ਜੇ ਉਹ ਪਾਵਰਫੁੱਲ ਹੈ। ਉਸ ਦੀ ਵਧੀਕੀ ਨੂੰ ਬਰਦਾਸਤ ਕਰਨਾਂ ਪੈਂਦਾਂ ਹੈ। ਜੋ ਮੁਸ਼ਕਲ ਬਹੁਤ ਹੈ। ਕਿਸੇ ਧਰਮਿਕ ਥਾਂ ਉਤੇ ਜਾਂਦੇ ਹਾਂ। ਉਥੋਂ ਦੇ ਪ੍ਰਬੰਧਿਕਾਂ ਦਾ ਉਥੇ ਕਾਬਜ਼ਾ ਹੁੰਦਾ ਹੈ। ਉਹ ਜੋ ਕਰਦੇ, ਬੋਲਦੇ ਹਨ। ਉਨਾਂ ਦੀ ਆਪਣੀ ਮਰਜ਼ੀ ਹੁੰਦੀ ਹੈ। ਦੂਜਾ ਬੰਦਾ ਦਖ਼ਲ ਦੇਵੇ। ਪੁਲੀਸ ਸੱਦ ਕੇ ਜੇਲ ਕਰਾ ਦਿੰਦੇ ਹਨ। ਅਦਾਲਤ ਵਿੱਚ ਧੱਕੇ ਖਾਂਣ ਦੀ ਨੌਬਤ ਲਿਆ ਦਿੰਦੇ ਹਨ। ਕੇਸ ਭੁੱਗਤਣ ਨੂੰ ਗੋਲਕ ਦਾ ਧੰਨ ਲੋਕਾਂ ਦਾ ਦਸਵਾਂ ਦੌਸਦ ਹੁੰਦਾ ਹੈ। ਮੂਹਰੇ ਬੋਲਣ ਵਾਲਾ ਬੰਦਾ ਜੇਬ ਵਿਚੋਂ ਪੈਸੇ ਲਗਾਉਂਦਾ ਹੈ। ਇਸ ਵਰਗੇ ਬੰਦਿਆਂ ਦੀ, ਜਿਸ ਦਿਨ ਜੱਕ ਖੁੱਲ ਗਈ। ਬਗਾਵਤ ਕਰ ਦਿੰਦਾ ਹੈ ਫਿਰ ਸਾਰੇ ਪਰਦੇ ਫਾਂਸ਼ ਹੋ ਜਾਂਦੇ ਹਨ। ਗੱਲ ਲਫਜ਼ਾਂ ਦੇ ਇਧਰ-ਉਧਰ ਕਰਨ ਦੀ ਹੈ।

Comments

Popular Posts