ਭਾਗ
26 ਬਹੁਤਾ ਖਾਂਦੀ, ਥੋੜਿਉ ਜਾਂਦੀ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬਲਦੇਵ
ਦਾ ਮੁੰਡਾ ਜਵਾਨ ਹੋ ਗਿਆ ਸੀ। ਇਹ ਕੰਮ ਨੂੰ ਹੱਥ ਨਹੀਂ ਲਗਾਉਂਦਾ ਸੀ। ਕਾਲਜ ਵਿੱਚ ਵੀ ਚਾਰ ਸਾਲਾਂ
ਤੋਂ ਇੱਕੋ ਕਲਾਸ ਵਿੱਚ ਸੀ। ਲੁਧਿਆਣੇ ਫਿਰ-ਤੁਰ ਕੇ,
ਫ਼ਿਲਮਾਂ ਦੇਖ ਕੇ ਆ ਜਾਂਦਾ ਸੀ। ਉਸ ਦੀ ਚਾਰ
ਕੁ ਕਿੱਲੇ ਜ਼ਮੀਨ, ਉਸ ਦਾ ਭਰਾ ਵਹਾਉਂਦਾ ਸੀ। ਉਸ ਨੂੰ ਮਾਮਲਾ ਵਟਾਈ ਦੇ
ਕਦੇ ਪੈਸੇ ਨਹੀਂ ਦਿੰਦਾ ਸੀ। ਹਾੜੀ ਸਾਉਣੀ ਬਲਦੇਵ ਦੇ ਘਰ ਚਾਰ ਬੋਰੀਆਂ ਦਾਣਿਆਂ ਦੀਆਂ ਸਿੱਟ
ਦਿੰਦਾ ਹੈ। ਜੇ ਹੋਰ ਅਨਾਜ, ਖ਼ਰਚੇ ਦੀ ਲੋੜ ਪੈਂਦੀ ਸੀ। ਆੜ੍ਹਤੀਏ ਕੋਲ ਜਾਣਾ ਪੈਦਾ
ਸੀ। ਉਧਾਰ ਚੁੱਕਣ ਦੇ ਵਟੇ ਵਿੱਚ, ਇੱਕ ਕਿੱਲਾਂ ਆੜ੍ਹਤੀਆ ਲੈ ਗਿਆ ਸੀ। ਅਜੇ ਵੀ ਉਸ ਦਾ
ਕਰਜ਼ਾ ਬਾਕੀ ਸੀ। ਬਲਦੇਵ ਨੇ ਪਿੰਡ ਵਿੱਚੋਂ ਜ਼ਮੀਨ ਦੇ ਮਾਮਲੇ ਵਟਾਈ ਦਾ ਭਾਅ ਪੁੱਛਿਆ। 10 ਹਜ਼ਾਰ ਕਿੱਲੇ
ਦਾ ਸੁਣਕੇ, ਬਲਦੇਵ ਹੈਰਾਨ ਰਹਿ ਗਿਆ। ਨਾਲ ਦੇ ਖੇਤ ਵਾਲੇ ਜ਼ਮੀਨ ਲੈਣ
ਨੂੰ ਤਿਆਰ ਸਨ। ਉਹ ਟਰੈਕਟਰ ਨਾਲ ਵਾਹੀ ਕਰਦੇ ਸਨ। ਬਲਦੇਵ ਨੇ ਭਰਾ ਨੂੰ ਕਿਹਾ, “ ਭਰਾਵਾਂ
ਚਾਰ ਬੋਰੀਆਂ, ਚਾਰ ਕਿੱਲਿਆਂ ਵਿੱਚੋਂ ਬਹੁਤ ਥੋੜ੍ਹੀਆਂ ਹਨ। ਘਰ ਦਾ
ਗੁਜ਼ਾਰਾ ਨਹੀਂ ਹੁੰਦਾ। ਤੂੰ ਦਾਣੇ ਸਿੱਟਣ ਨੂੰ ਰਹਿਣ ਦਿਆਂ ਕਰ। ਜੋ ਦੁਨੀਆ ਉੱਤੇ ਰੇਟ ਚੱਲਦਾ ਹੈ।
ਮੇਰੇ ਘਰ ਪੈਸੇ ਦੇ ਦਿਆਂ ਕਰ। “ “ ਕੀ ਮੈਂ ਦੁਨੀਆ ਵਿਚੋਂ ਹੋ ਗਿਆ ਹਾਂ? ਜੋ
ਮੈਨੂੰ ਬਚਦਾ ਹੈ। ਮੈਂ ਉਹੀ ਦੇ ਸਕਦਾ ਹਾਂ। “ “ ਮੈਂ ਖੇਤ ਦੇ ਨਾਲ ਵਾਲਿਆਂ ਨੂੰ ਦੇ ਦਿੰਦਾ ਹਾਂ। “ “ ਦੂਜਾ
ਬੰਦਾ ਸਾਡੀ ਜ਼ਮੀਨ ਵਿੱਚ ਕਿਵੇਂ ਵੜ ਜਾਵੇਗਾ? ਮੈਂ ਲੱਤਾਂ ਭੰਨ ਦਿਆਂਗਾ। “ “ ਚਾਰ ਕਿੱਲਿਆਂ ਵਾਲੇ ਰਾਜ ਕਰਦੇ ਹਨ। ਮੇਰੇ ਤੂੰ ਬੱਚੇ
ਭੁੱਖੇ ਮਾਰ ਦਿੱਤੇ ਹਨ। ਖੇਤ ਦੇ ਨਾਲ ਵਾਲੇ ਜ਼ਮੀਨ ਲੈਣ ਨੂੰ ਤਿਆਰ ਹਨ। ਮੈਂ ਮਜ਼ਾਕ ਨਹੀਂ ਕਰਦਾ।
ਮੇਰਾ ਫ਼ੈਸਲਾ ਪੱਕਾ ਹੈ। “ “ਤੂੰ ਖੇਤ ਕਿਸੇ ਨੂੰ ਵੀ ਦੇ ਦੇ। ਮੋਟਰ ਮੇਰੇ ਨਾਮ ਹੈ।
ਮੈਂ ਪਾਣੀ ਨਹੀਂ ਦੇਣਾ। “ “ ਇਸ ਮੋਟਰ ਉੱਤੇ ਜੋ ਪੈਸੇ ਲੱਗੇ ਹਨ। ਮੇਰੇ ਖੇਤਾਂ ਦੀ
ਆਮਦਨੀ ਵਿੱਚੋਂ ਹੀ ਲੱਗੇ ਹਨ। “ ਉਸ ਦੇ ਭਰਾ ਦੀ ਪਤਨੀ ਨੇ ਕਿਹਾ, “ ਇਹ
ਭਾਈ ਜੀ ਗੱਲ ਗ਼ਲਤ ਹੈ। ਮੋਟਰ ਦੇ ਪੈਸੇ ਪੂਰੇ ਡੇਢ ਲੱਖ, ਮੈਂ ਆਪ ਦੇ ਪੇਕਿਆਂ ਤੋਂ ਲਿਆ ਕੇ ਦਿੱਤੇ ਹਨ।
“ “ ਕੀ ਤੇਰੇ ਪੇਕੇ ਵਿਰਲੇ ਦੀਆਂ ਮਿਲਾਂ ਦੇ ਮਾਲਕ ਹਨ? ਉਨ੍ਹਾਂ
ਕੋਲ ਸਿਰਫ਼ ਦੋ ਕਿੱਲੇ ਹਨ। ਉਨ੍ਹਾਂ ਕੋਲ ਪੈਸੇ ਕਿਥੋਂ ਆ ਗਏ? “ ਬਲਦੇਵ ਦੀ ਭਰਜਾਈ ਨੇ ਕਿਹਾ, “ ਖ਼ਬਰਦਾਰ
ਜੇ ਮੇਰੇ ਪੇਕਿਆਂ ਨੂੰ ਐਸਾ ਕੁੱਝ ਕਿਹਾ। ਹੋਰ ਕੀ ਉਨ੍ਹਾਂ ਨੂੰ ਤੂੰ ਖਾਣ ਨੂੰ ਦਿੰਦਾ ਹੈ? “ “ ਮੈਂ
ਕਿਸੇ ਨੂੰ ਕੀ ਦੇ ਸਕਦਾ ਹਾਂ? ਮੇਰੇ ਆਪ ਦੇ ਜੁਆਕ ਭੁੱਖੇ ਮਰਦੇ ਹਨ। ਜੇ ਮੈਂ ਆਪ ਖੇਤੀ
ਕਰਾਂ, ਲੱਖਾਂ ਕੰਮਾਂ ਸਕਦਾ ਹਾਂ। ਜੇ ਤੁਹਾਨੂੰ ਕੁੱਝ ਬਚਦਾ
ਨਹੀਂ ਹੈ। ਰਜ਼ਾਮੰਦੀ ਨਾਲ ਮੇਰੀ ਜ਼ਮੀਨ ਦੇ ਦਿਉ। “
ਬਲਦੇਵ
ਦੇ ਭਰਾ ਨੇ ਉੱਠ ਕੇ, ਉਸ ਦਾ ਗ਼ੁਲਾਮਾਂ ਫੜ ਲਿਆ। ਉਸ ਨੇ ਕਿਹਾ, “ ਜ਼ਨਾਨੀ
ਨਾਲ ਕਿਉਂ ਜ਼ਬਾਨ ਲੜਾਉਂਦਾ ਹੈ? ਮੇਰੇ ਸਹੁਰਿਆਂ ਨੂੰ ਵੱਧ-ਘੱਟ ਬੋਲਦਾ ਹੈ। ਮੇਰੇ ਨਾਲ
ਗੱਲ ਕਰ। “ ਬਲਦੇਵ ਨੇ ਗ਼ੁਲਾਮਾਂ ਛਡਾਉਣ ਲਈ ਉਸ ਦੇ ਦੋ ਚਪੇੜਾਂ ਲਾ
ਦਿੱਤੀਆਂ। ਦੋਨਾਂ ਘਰਾਂ ਦੀਆਂ ਔਰਤਾਂ ਨੇ, ਹਾਲ ਦੁਹਾਈ ਪਾ ਦਿੱਤੀ। “ ਮਾਰੇ
ਗਏ ਲੋਕੋ। ਪੱਟੇ ਗਏ ਲੋਕੋ। ਬਚਾਉ, ਬਚਾਉ। “
ਗੁਆਂਢੀ ਤੇ ਪੰਚਾਇਤ ਵਾਲੇ ਇਕੱਠੀ ਹੋ ਗਏ।
ਬਲਦੇਵ ਦਾ ਭਰਾ ਪੰਚਾਇਤ ਨੂੰ ਵੀ ਕੋਈ ਰਾਹ ਨਹੀਂ ਦੇ ਰਿਹਾ ਸੀ। ਪੰਚਾਇਤ ਵਾਲੇ ਚਾਰ ਦਿਨ ਜ਼ੋਰ
ਲੱਗਾ ਕੇ ਹੰਭ ਗਏ ਸਨ। ਭਰਾ ਬਲਦੇਵ ਦੀ ਜ਼ਮੀਨ ਛੱਡਣ ਲਈ ਤਿਆਰ ਨਹੀਂ ਸੀ। ਦੋ
ਬਾਰ ਠਾਣੇ ਜਾ ਆਏ ਸਨ। ਬਲਦੇਵ ਹਿੰਡ ਕਰੀ ਬੈਠਾ ਸੀ। ਹਰ ਹਾਲਤ ਵਿੱਚ ਜ਼ਮੀਨ ਭਰਾ ਤੋਂ ਛੁਡਾਉਣੀ
ਹੈ। ਹਰ ਰੋਜ਼ ਗਾਲ਼ੋ-ਗਾਲ਼ੀ ਹੁੰਦੇ ਸਨ। ਇੱਕੋ ਮਾਂ ਦੇ ਜੰਮੇ ਹੋਏ ਸਨ। ਉਸੇ ਮਾਂ ਦੀਆਂ ਹਰ ਰੋਜ਼
ਗਾਲ਼ਾਂ ਕੱਢਦੇ ਸਨ। ਦੋਨਾਂ ਘਰਾਂ ਦੀ ਰੋਟੀ ਖਾਣੀ ਦੂਬਰ ਹੋ ਜਾਂਦੀ ਸੀ। ਬਲਦੇਵ ਨੇ ਉਸ ਦੇ ਨੱਕ
ਵਿੱਚ ਦਮ ਕਰ ਦਿੱਤਾ ਸੀ । ਭਰਾ ਨੇ ਪਟਵਾਰੀ ਨੂੰ ਸੱਦ ਕੇ, ਇੱਕ ਦਿਨ ਖੇਤ ਵਿੱਚਕਾਰ ਵੱਟ ਪਾ ਦਿੱਤੀ।
ਚੰਗੀ ਉਪਜਾਈ ਆਪ ਲੈ ਲਈ। ਬਲਦੇਵ ਨੂੰ ਭੱਠੇ ਵਾਲੇ ਟੋਏ ਦੇ ਦਿੱਤੇ। ਬਲਦੇਵ ਨੇ ਜ਼ਮੀਨ ਨਾਲ ਲੱਗਦੇ
ਖੇਤ ਵਾਲਿਆਂ ਨੂੰ ਦੇ ਦਿੱਤੀ ਸੀ। ਭਰਾ
ਨੇ ਪਾਣੀ ਦੇਣ ਤੋਂ ਜੁਆਬ ਦੇ ਦਿੱਤਾ ਸੀ। ਜਦੋਂ
ਵੀ ਮੀਂਹ ਪੈਂਦਾਂ ਸੀ। ਸਾਰਾ ਪਾਣੀ ਇੱਟਾਂ ਵਾਲੇ ਭੱਠੇ ਵਾਲੇ ਟੋਇਆਂ ਵਿੱਚ ਆ ਜਾਂਦਾ ਸੀ। ਜੇ
ਬੰਦੇ ਦੇ ਬੱਸ ਹੋਵੇ, ਬੰਦਾ ਦੂਜੇ ਬੰਦੇ ਦਾ ਅੰਨ- ਪਾਣੀ ਖੋ ਲਵੇ। ਅਜੇ ਤਾਂ
ਇਹ ਕੁਦਰਤ ਉੱਤੇ ਨਿਰਭਰ ਹੈ।
ਝੋਨੇ
ਦਾ ਝਾੜ ਬਹੁਤ ਭਾਰੀ ਹੋਇਆ ਸੀ। ਜਿਸ ਨੇ ਖੇਤ ਲਿਆ ਸੀ। ਉਹ ਬਹੁਤ ਖ਼ੁਸ਼ ਸੀ। ਬਲਦੇਵ ਦੇ ਭਰਾ ਦਾ
ਝੋਨਾ ਨਹੀਂ ਹੋ ਸਕਿਆ ਸੀ। ਬਿਜਲੀ ਨਾਂ ਆਉਣ ਕਰਕੇ ਸੁੱਕ ਗਿਆ ਸੀ। ਅੱਗੇ ਇਹ ਇਸੇ ਟੋਇਆਂ ਵਿੱਚ
ਝੋਨਾ ਬੀਜਦਾ ਸੀ। ਪਹਿਲੇ ਸਾਲ ਹੀ ਮਾਮਲਾ ਸਹੀ ਮਿਲਣ ਕਰਕੇ, ਬਲਦੇਵ ਦੇ ਘਰ ਦੀ ਹਾਲਤ ਸੁਧਰ ਗਈ ਸੀ। ਭਰਾ
ਦਾ ਹੱਥ ਪਿੱਛੇ ਨੂੰ ਜਾਣ ਲੱਗ ਗਿਆ ਸੀ। ਅੱਧੀ ਜ਼ਮੀਨ ਵੰਡੀ ਗਈ ਸੀ। ਅੱਧੀ ਆਮਦਨ ਘੱਟ ਗਈ ਸੀ।
ਬਹੁਤਾ ਖਾਂਦੀ, ਥੋੜਿਉ ਜਾਂਦੀ। ਜੇ ਬਲਦੇਵ ਨੂੰ ਬਣਦਾ ਹਿੱਸਾ ਦੇਈਂ
ਜਾਂਦਾ। ਦੋਨਾਂ ਦੀ ਵਧੀਆ ਨਿਭੀ ਜਾਣੀ ਸੀ। ਮਾਮਲੇ ਤੇ ਜ਼ਮੀਨ ਲੈ ਕੇ ਵਹੁਣ ਵਲਿਆਂ ਨੂੰ ਬੱਚਤ ਤਾਂ
ਹੁੰਦੀ ਹੀ ਹੈ। ਇਸੇ ਲਈ ਦੂਜੇ ਦੀ ਜ਼ਮੀਨ ਵਹੁਣ ਨੂੰ ਮੱਥਾ ਮਾਰਦੇ ਹਨ। ਮਿੱਟੀ ਨਾਲ ਘੁਲਦੇ ਹਨ।
ਚੱਪਾ ਮਿੱਟੀ ਵਿਚੋਂ, ਇੱਕ ਬੀਜ ਵਿੱਚੋਂ ਮੁੱਠੀ ਤੋਂ ਵੱਧ, ਪਾਈਆ, ਅੱਧਾ
ਪਾਈਆਂ ਝਾੜ ਜ਼ਰੂਰ ਮਿਲਦਾ ਹੈ। ਫ਼਼ਲ ਦੇ ਇੱਕ ਪੇੜ ਤੋਂ ਸੈਂਕੜੇ ਅੰਬ, ਕੇਲੇ, ਸੇਬ, ਅਨਾਰ, ਅਮਰੂਦ
ਸੰਤਰੇ ਹੁੰਦੇ ਹਨ। ਸਬਜ਼ੀ ਦੀ ਵੇਲ ਨਾਲੋਂ ਬੇਅੰਤ ਸਬਜ਼ੀ ਕੱਦੂ, ਕਰੇਲੇ, ਤੋਰੀਆਂ, ਖੀਰੇ ਮਿਲਦੇ ਹਨ। ਮਿਹਨਤ ਤੇ ਸਮੇਂ ਦੀ ਲੋੜ
ਹੈ। ਜਿੰਨੀ ਮਿਹਨਤ ਕੀਤੀ ਜਾਵੇਗੀ। ਆਮਦਨ ਉਨੀ ਵਧਦੀ ਜਾਵੇਗੀ।
Comments
Post a Comment