ਭਾਗ
25 ਐਸੀਆਂ ਮੱਝਾਂ ਦਾ ਸੁੱਧ ਦੁੱਧ ਪੀ ਕੇ, ਇਹ
ਤਕੜੇ ਜਵਾਨ ਹੋਏ ਸਨ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗਾਮੇ
ਤੇ ਨਿਰਮਲ ਦਾ ਪਿੰਡ ਇੱਕ ਸੀ। ਬਲਦੇਵ, ਨੇਕ
ਨਾਲ ਦੇ ਪਿੰਡ ਦੇ ਸਨ। ਦੋਨਾਂ ਪਿੰਡਾ ਦਾ ਸਕੂਲ ਇੱਕ ਸੀ। ਸਕੂਲ ਤਾਂ ਘੱਟ ਜਾਂਦੇ ਸਨ। ਦੋਨਾਂ
ਪਿੰਡਾ ਦੇ ਛੱਪੜ ਵਿੱਚਕਾਰ ਸੀ। ਇਹ ਗਾਮੇ ਦੇ ਘਰਾਂ ਕੋਲ ਸੀ। ਇਸ ਲਈ ਛੱਪਰ ਤੇ ਜਦੋਂ ਮੱਝਾਂ ਨੂੰ
ਪਾਣੀ ਪਿਲਾਉਣ ਤੇ ਨਹਾਉਣ ਲੈ ਕੇ ਆਉਂਦੇ ਸਨ। ਇੱਕ ਦੂਜੇ ਨੂੰ ਮਿਲਦੇ ਸਨ। ਲੋਕ ਬਹੁਤ ਸਿਆਣੇ ਹੋ
ਗਏ ਹਨ। ਹਰ ਚੀਜ਼ ਧੋ ਕੇ ਖਾਂਦੇ ਹਨ। ਗੰਦ ਧੋ ਕੇ ਨਾਲੀਆਂ ਵਿੱਚ ਰੋੜ ਦਿੰਦੇ ਹਨ। ਉਹੀ ਗੰਦਾ ਪਾਣੀ
ਛੱਪੜ ਵਿੱਚ ਜਾਂਦਾ ਹੈ। ਉਸ ਸੰਘਣੇ, ਗੰਦੇ
ਪਾਣੀ ਨੂੰ ਮੱਝਾਂ ਪੀਂਦੀਆਂ ਸਨ। ਕਈ ਬੰਦੇ ਵੀ ਛੱਪੜ ਵਿੱਚ ਤਾਰੀਆਂ ਲਗਾਉਂਦੇ ਹਨ। ਮੱਝਾਂ ਵਾਂਗ
ਹੀ ਬਲਦੇਵ, ਨੇਕ, ਨਿਰਮਲ ਛੱਪੜ ਵਿੱਚ ਨਹਾਉਂਦੇ, ਤਾਰੀਆਂ
ਲਗਾਉਂਦੇ ਸਨ। ਐਸੀਆਂ ਮੱਝਾਂ ਦਾ ਸੁੱਧ ਦੁੱਧ ਪੀ ਕੇ, ਇਹ
ਤਕੜੇ ਜਵਾਨ ਹੋਏ ਸਨ।
ਗੱਲ
ਨੂੰ ਦਿਮਾਗ਼ ਕਿਵੇਂ ਸੋਚਦਾ ਹੈ? ਬੰਦਾ ਉਵੇਂ ਦੇਖਦਾ ਹੈ। ਗੰਦ ਧਰਤੀ, ਪਾਣੀ, ਹਵਾ ਵਿੱਚ ਬਹੁਤ ਰਲਦਾ ਹੈ। ਪਰ ਇਹ ਸਬ ਕੁੱਝ
ਆਪ ਦੇ ਵਿੱਚ ਖੱਪਾ ਲੈਂਦੇ ਹਨ। ਜਿਸ ਨੂੰ ਲੋਕ ਅੱਖੋਂ ਉਹਲੇ ਕਰਨ ਦੇ ਮਾਰੇ, ਫ਼ਿਲਟਰ ਹੋ ਗਿਆ ਕਹਿ ਕੇ, ਸਹਿ ਜਾਂਦੇ ਹਨ। ਸਸਤੀ ਚੀਜ਼ ਗੰਦੇ ਥਾਂ ਡਿਗ
ਜਾਵੇ। ਲੋਕ ਪਰੇ ਸਿੱਟ ਦਿੰਦੇ ਹਨ। ਮਹਿੰਗੀ ਚੀਜ਼ ਨੂੰ ਝਾੜ ਕੇ ਸੰਭਾਲ ਲੈਂਦੇ ਹਨ। ਧਰਤੀ ਸਾਨੂੰ
ਸਬ ਕੁੱਝ ਦਿੰਦੀ ਹੈ। ਜੇ ਚੀਜ਼ ਹੱਥੋਂ ਡਿਗ ਕੇ ਧਰਤੀ ‘ਤੇ ਡਿਗ ਜਾਵੇ। ਘੱਟ ਦਿਮਾਗ਼ ਵਾਲੇ ਲੋਕ ਚੀਜ਼
ਚੱਕ ਕੇ ਪਰੇ ਮਾਰਦੇ ਹਨ। ਗ਼ਰੀਬ ਬੰਦੇ ਕੂੜੇ ਵਿਚੋਂ ਚੱਕ ਕੇ ਢਿੱਡ ਭਰਦੇ ਹਨ।
ਬਲਦੇਵ, ਨੇਕ, ਨਿਰਮਲ ਇਕੱਠੇ ਹੀ ਪਿੰਡ ਗਏ ਸਨ। ਹੁਣ ਉਨ੍ਹਾਂ ਦੇ ਬੱਚੇ ਵੱਡੇ ਹੋ ਗਏ ਸਨ।
ਉਨ੍ਹਾਂ ਨੂੰ ਆਪ ਦੇ ਬਾਪ ਦੀ ਪਛਾਣ ਨਹੀਂ ਸੀ। ਜੇ ਕਿਸੇ ਬੱਚੇ ਨੇ ਬਚਪਨ ਵਿੱਚ ਬਾਪ ਦਾ ਮੂੰਹ, ਲਾਡ, ਪਿਆਰ ਨਾਂ ਦੇਖਿਆ ਹੋਵੇ। ਬਾਪ ਦੀ ਕੁੱਟ ਨਾਂ ਖਾਂਦੀ ਹੋਵੇ। ਉਹ ਐਵੇਂ ਹੀ ਕਿਸੇ
ਨੂੰ ਬਾਪ ਨਹੀਂ ਮੰਨਦਾ। ਪਤਨੀਆਂ ਬੁੱਢੀਆਂ ਹੋ ਗਈਆਂ ਸਨ। ਵਾਲ ਚਿੱਟੇ, ਮੂੰਹ ਉੱਤੇ ਝੁਰੜੀਆਂ ਪੈ ਗਈਆਂ ਸਨ। ਉਨ੍ਹਾਂ
ਦੀਆ ਮਾਂਵਾਂ ਲੱਗ ਰਹੀਆਂ ਸਨ। ਘਰੋਂ ਪਤੀ ਚਲੇ ਗਏ ਸਨ। ਜਿੰਨਾ ਦਾ ਕੋਈ ਸੁੱਖ ਸੁਨੇਹਾ ਵੀ ਨਹੀਂ ਆਇਆ
ਸੀ। ਪਿੰਡਾਂ ਵਿੱਚ ਜਿੰਮੀਦਾਰਾ ਦੀਆਂ ਔਰਤਾਂ ਸ਼ਰਮ ਕਰਕੇ ਤੇ ਕੰਮ ਕਰਨ ਦੀਆਂ ਮਾਰੀਆਂ, ਆਪ ਦੇ ਖੇਤਾਂ ਵਿੱਚ ਵੀ ਮਜ਼ਦੂਰੀ ਨਹੀਂ
ਕਰਦੀਆਂ। ਅੰਦਰ ਵੜ ਕੇ, ਭੁੱਖੀਆਂ ਮਰ ਜਾਂਦੀਆਂ ਹਨ। ਰੱਬ ਨੇ ਔਰਤ-ਮਰਦ
ਨੂੰ ਦੋ ਹੱਥ, ਪੈਰ, ਇਕੋ ਜਿਹੇ
ਦਿਮਾਗ਼ ਦੇ ਨਾਲ ਇੱਕੋ ਜਿਹਾ ਸਰੀਰ ਦਿੱਤਾ ਹੈ।
ਲੋਕਾਂ ਦੀ ਖ਼ਾਤਰ, ਲੋਕ ਦਿਖਾਵੇ ਕਰਕੇ, ਔਰਤਾਂ ਮਿਹਨਤ ਕਰਨ ਤੋਂ ਝਿਜਕਦੀਆਂ ਹਨ।
ਲੋਕਾਂ ਨੂੰ ਕਹਿਣ, “ ਉਹ ਖਾਣ ਨੂੰ ਦੇ ਜਾਣ। “ ਜੇ ਕੋਈ ਮਦਦ ਨਹੀਂ ਕਰਦਾ। ਉਨ੍ਹਾਂ ਤੋਂ
ਸ਼ਰਮਾਉਣ ਦੀ ਕੀ ਲੋੜ ਹੈ? ਜੇ ਘਰ ਵਿੱਚ ਗੁਜ਼ਾਰੇ ਜੋਗਾ ਪੈਸਾ ਨਾਂ ਹੋਵੇ।
ਕਮਾਈ ਕਰਨ ਵਾਲਾ ਵੀ ਕਿਸੇ ਪਾਸੇ ਖਿਸਕ ਜਾਵੇ। ਫ਼ਿਕਰ ਤੇ ਭੁੱਖੇ ਮਰਦੇ ਲੋਕਾਂ ਦੀ ਹਾਲਤ ਐਸੀ ਹੀ
ਹੁੰਦੀ ਹੈ। ਮਾਪੇ ਤਿੰਨਾਂ ਵਿੱਚੋਂ ਕਿਸੇ ਦੇ ਵੀ ਨਹੀਂ ਬਚੇ ਸਨ। ਜੇ ਕਮਾਊ ਪੁੱਤਰ ਨਿਕੰਮਾ ਨਿਕਲ
ਜਾਵੇ। ਮਾਪੇ ਉਦਾਂ ਹੀ ਹੌਸਲਾ ਛੱਡ ਦਿੰਦੇ ਹਨ। ਕੋਈ ਹੀ ਪੁੱਤਰਾਂ ਦੀ ਕਮਾਈ ਖਾਂਦਾ ਹੈ।
ਬਲਦੇਵ, ਨੇਕ, ਨਿਰਮਲ 35 ਸਾਲਾਂ ਦੇ ਲੱਗ ਰਹੇ ਸਨ। ਆਦਤਾਂ ਜਾਂਦੀਆਂ ਨਹੀਂ ਹਨ। ਪਿੰਡ ਜਾ ਕੇ ਇਹ
ਤਿੰਨੇ ਸ਼ਾਮ ਸਵੇਰੇ ਨਾਲ ਲੱਗਦੀ ਹੱਟੀ ਉੱਤੇ ਜ਼ਰੂਰ ਖੜ੍ਹਦੇ ਸਨ। ਇੰਨਾ ਕੋਲ ਹੋਰ ਵੀ ਪਿੰਡ ਦੇ
ਅਮਲੀ ਆ ਜਾਂਦੇ ਸਨ। ਰਾਤ ਨੂੰ ਉਹ ਦੇਸੀ ਸ਼ਰਾਬ ਲਿਆ ਦਿੰਦੇ ਸਨ। ਰਾਤ ਦਿਨ ਵੈਲੀਆਂ ਵਾਲੇ ਕੰਮ
ਕਰਦੇ ਸਨ। ਤਿੰਨੇ ਇੱਕੋ ਕਾਰ ਵਿੱਚ ਘੁੰਮਦੇ ਸਨ। ਕਈ ਤਾਂ ਉਨ੍ਹਾਂ ਨੂੰ ਬਾਹਰੋਂ ਆਏ ਦੇਖ ਕੇ, ਰਿਸ਼ਤੇ ਲਿਆ ਰਹੇ ਸਨ। ਕਈ ਬਾਰ ਦੂਜਾ ਤੀਜਾ
ਵਿਆਹ ਕਰਾਉਣ ਵਾਲੇ ਦਾ ਕਸੂਰ ਨਹੀਂ ਹੁੰਦਾ। ਲੋਕ ਮੱਲੋ-ਮੱਲੀ ਕਰ ਦਿੰਦੇ ਹਨ। ਮੁਫ਼ਤ ਦੀ ਚੀਜ਼
ਮਿਲਦੀ ਹੋਵੇ। ਬਹੁਤੇ ਲੈ ਹੀ ਲੈਂਦੇ ਹਨ। ਲੋਕੀ ਹਰ ਹਾਲਤ ਵਿੱਚ ਪੰਜਾਬ ਛੱਡਣਾ ਚਾਹੁੰਦੇ ਹਨ। ਬਾਹਰ ਜਾਣ ਲਈ ਮਨੀਲਾ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਕੋਈ ਵੀ ਦੇਸ਼ ਹੋਵੇ। ਜ਼ਿਆਦਾਤਰ ਲੋਕ ਵਿਆਹ,ਪੜ੍ਹਾਈ ਕਰਕੇ ਹੀ ਆਉਂਦੇ ਹਨ। ਬਾਹਰੋਂ ਆਏ ਮਰਦ-ਔਰਤ
ਕੈਸੇ ਵੀ ਬੁੱਢੇ, ਲੰਗੜੇ, ਅਨਪੜ੍ਹ ਹੋਣ। ਲੋਕ ਆਪਦੇ ਧੀ ਪੁੱਤਰ ਉਨ੍ਹਾਂ ਦੇ ਗਲ਼ ਮੜ੍ਹ ਦਿੰਦੇ ਹਨ। ਨੇਕ ਦੇ
ਕੋਲ ਵੀ ਨਿੱਤ ਨਵੀਂ ਕੁੜੀ ਦਾ ਰਿਸ਼ਤਾ ਆਉਂਦਾ ਸੀ। ਐਸਾ ਮਾਹੌਲ ਦੇਖ ਕੇ, ਉਸ ਦੀ ਨੀਅਤ ਖ਼ਰਾਬ ਹੋ ਗਈ ਸੀ। ਉਸ ਨੇ ਇੱਕ
ਸਾਮੀ ਫਸਾ ਲਈ ਸੀ। ਵਿਚੋਲਾ ਮਾਡਨ ਸੀ। ਉਸ ਨੇ ਇੱਧਰ-ਉੱਧਰ ਗੇੜੇ ਮਾਰਨ ਨਾਲੋਂ ਦੋਨਾਂ ਨੂੰ ਸਕਾਈਪ ਦੀ ਸਾਈਡ ਦੇ ਦਿੱਤੀ ਸੀ। ਨੇਕ ਤੇ ਕੁੜੀ ਨੇ, ਇੱਕ ਦੂਜੇ ਨੂੰ ਵੈੱਬ ਕੈਮਰੇ ਉੱਤੇ ਦੇਖ ਕੇ, ਕਹਾਣੀ ਫਿੱਟ ਕਰ ਲਈ ਸੀ। ਕੁੜੀ ਟੀਚਰ ਲੱਗੀ
ਹੋਈ ਸੀ। ਪੈਲਿਸ ਵਿੱਚ ਵਿਆਹ ਹੋ ਗਿਆ ਸੀ। ਮਨੀਲਾ ਜਾ ਕੇ, ਇਹ ਵੀ ਮਨੀਲਾ ਘਰ-ਘਰ ਸੌਦਾ ਵੇਚਦੀ ਫਿਰੇਗੀ। ਵਿਆਹ ਵਿੱਚ ਬਲਦੇਵ, ਨਿਰਮਲ ਤੋਂ ਬਗੈਰ, ਘਰ ਦਾ ਕੋਈ ਬੰਦਾ ਨਹੀਂ ਸੀ। ਕੁੜੀ ਵਾਲਿਆਂ
ਨੇ, ਬਰਾਤੀਆਂ ਦੀ ਸੇਵਾ ਲਈ ਭੋਜਨ ਦੇ ਢੇਰ ਇਸ
ਤਰਾਂ ਲਾਏ ਸਨ। ਦੇਖਣ ਵਾਲੇ ਨੂੰ ਕੂੜੇ ਦੇ ਢੇਰ ਲੱਗਦੇ ਸਨ।
Comments
Post a Comment