ਭਾਗ 9 ਆਪਣੇ ਪਰਾਏ
ਕੱਪੜਿਆਂ, ਰਹਿੱਣੀ, ਬਹਿੱਣੀ, ਬੋਲ,ਚਾਲ ਤੋਂ ਗਰੀਬ, ਅਮੀਰ, ਨੌਕਰ ਤੇ ਮਾਲਕ ਵਿੱਚ ਫ਼ਰਕ
ਦਿੱਸਦਾ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਜ਼ਿਆਦਾ ਤਰ ਬੰਦਿਆਂ, ਰਸੋਈਆਂ, ਹਲਵਾਈਆਂ ਦੀ ਆਦਤ ਹੁੰਦੀ
ਹੈ। ਦੁੱਧ, ਜੂਸ, ਪਾਣੀ ਨੂੰ ਗਲਾਸ ਵਿੱਚ ਪਾ ਪੀਣ ਖੇਚਲ ਨਹੀਂ ਕਰਦੇ। ਚਾਰ ਕਿਲੋ ਤੋਂ ਵੱਧ ਦੇ
ਕੈਨ, ਬੋਤਲ ਨੂੰ ਮੂੰਹ ਲਾ ਲੈਂਦੇ ਹਨ। ਜਦੋਂ ਕੋਈ ਬੰਦਾ ਆਪ ਐਸਾ ਕਰਦਾ ਹੈ। ਸਬ ਠੀਕ ਲੱਗਦਾ ਹੈ।
ਜੇ ਦੂਜਾ ਬੰਦਾ ਐਸਾ ਕਰੇ, ਇਤਰਾਜ਼ ਹੁੰਦਾ ਹੈ। ਉਂਗ਼ਲੀਆਂ
ਤੇ ਜੀਭ ਨਾਲ ਚੱਟ ਕੇ, ਬਹੁਤ ਚੀਜਾਂ ਖਾਂਦੀਆਂ ਜਾਂਦੀਆਂ ਹਨ। ਚੀਜ਼ ਦੇ ਸੁਆਦ ਦਾ ਬਗੈਰ ਸੁਆਦ ਦੇਖੇ,
ਪਤਾ ਨਹੀਂ ਚੱਲਦਾ। ਅਸਲ ਰਸੋਈਆਂ, ਗੁਡ ਕੁੱਕ ਉਹੀ ਹੈ। ਜੋ ਸੁਆਦ ਚੀਜ਼ਾਂ ਬੱਣਾਂਉਂਦਾ ਹੈ। ਕੋਈ ਵੀ
ਚੀਜ਼ ਦੇ ਸੁਆਦ ਦਾ ਪਤਾ, ਜੀਭ ਨਾਲ ਚੱਟ ਕੇ ਚੱਲਦਾ ਹੈ। ਰਸੋਈਏ ਖਾਂਣਾਂ ਬੱਣਾਂਉਣ ਵਾਲੇ, ਉਹੀ ਗੁਡ ਕੁੱਕ ਹੁੰਦੇ ਹਨ। ਰਿੱਝਦੇ ਅੱਗ ਵਰਗੇ
ਭੋਜਨ ਵਿੱਚ, ਉਂਗ਼ਲੀਂ ਡੁੱਬੋ ਕੇ ਚੱਟ ਜਾਂਦੇ ਹਨ। ਜੇ ਸੁਆਦ ਦੀ ਸਮਝ ਨਾਂ ਲੱਗੇ। ਫਿਰ ਉਵੇਂ
ਕਰਦੇ ਹਨ। ਰਿਸਟੋਰਿੰਟ, ਘਰਾਂ ਵਿੱਚ, ਇਸੇ ਤਰਾਂ ਲੂਣ, ਮਿਰਚ, ਖੱਟਾ, ਮਿੱਠਾ ਦੇਖਿਆ ਜਾਂਦਾ ਹੈ। ਉਸੇ
ਚੱਮਚੇ ਨੂੰ ਚੱਟੀ ਵੀ ਜਾਦੇ ਹਨ। ਹਰ ਕਾਸੇ ਦਾਲ, ਸਬਜ਼ੀ ਵਿੱਚ ਡੁੱਬਕੋ ਕੇ, ਹੋਰ ਖਾਈ ਜਾਂਦੇ ਹਨ।
ਬਾਰ-ਬਾਰ ਉਂਗ਼ਲੀਂ, ਚੱਮਚਾ ਜੂਠਾ ਕਰਕੇ, ਧੋਣੇ ਮੁਸ਼ਕਲ ਲੱਗਦੇ ਹਨ। ਜੇ ਪਾਣੀ ਨਾਲ ਹੀ ਧੌਣਾਂ ਹੈ। ਸਾਰੀ ਸ੍ਰਿਸਟੀ ਦੇ
ਬਨਸਪਤੀ, ਬੰਦਿਆਂ, ਜੀਵ, ਜੰਤੂਆਂ ਪਾਣੀ ਨੂੰ ਝੂਠਾ ਕਰਦੇ ਹਨ ਜਦੋਂ ਤੱਕ ਅੱਖਾਂ ਨਾਲ ਨਹੀਂ
ਦੇਖਦੇ, ਸਬ ਕੁੱਝ ਹਜ਼ਮ ਹੋ ਜਾਂਦਾ ਹੈ।
ਬਲਦੇਵ, ਨਿਰਮਲ, ਨੇਕ ਹੁਣੀ ਅੱਠ ਘੰਟੇ ਲੋਕਾਂ ਦੇ ਨੌਕਰ
ਬੱਣ ਕੇ, ਨੌਕਰੀ ਕਰ ਸਕਦੇ ਹਨ। ਘੰਟਾ-ਅੱਧਾ ਘੰਟਾ ਆਪਦੇ ਖਾਂਣ ਵਾਲੇ ਭੋਜਨ ਲਈ ਨਹੀਂ ਕੱਢ ਸਕਦੇ। ਕਈ
ਲੋਕ ਕਿਸੇ ਨੂੰ ਜੂਠੇ ਹੱਥ ਭਾਂਡੇ ਨੂੰ ਨਹੀਂ ਲਗਾਉਣ ਦਿੰਦੇ। ਉਨਾਂ ਮੁਤਾਬਿਕ ਭਾਂਡਾ ਜੂਠਾ ਹੋ
ਜਾਂਦਾ ਹੈ। ਐਸੇ ਲੋਕਾਂ ਨੂੰ ਸਰੀਰਾਂ ਦੇ ਖਹਿੱਣ ਦਾ ਕੋਈ ਇਤਰਾਜ ਨਹੀਂ ਹੁੰਦਾ। ਪਸੀਨੇ ਵਾਲੀ
ਮਜ਼ਦੂਰ ਕੱਖ ਖੋਤਣ ਵਾਲੀ ਗਰੀਬ ਦੀ ਬਹੂ, ਬੇਟੀ ਦੀ ਇੱਜ਼ਤ ਨੂੰ ਹੱਥ ਪਾਉਣ ਲੱਗੇ ਭੋਰਾ ਗਰੇਜ਼ ਨਹੀਂ
ਕਰਦੇ। ਭਾਵੇਂ ਜ਼ਿਆਦਾ ਤਰ ਤਾੜੀ ਦੋਂਨੇ ਹੱਥਾਂ ਨਾਲ ਵੱਜਦੀ ਹੈ। ਉਦੋਂ ਨਫ਼ਰਤ ਕਿਥੇ ਗਈ ਹੁੰਦੀ
ਹੈ? ਅਮੀਰ, ਵੱਡੇ ਧਰਮੀ ਲੋਕ, ਲੋਕਾਂ ਸਹੱਮਣੇ, ਗਰੀਬ ਦਾ ਪ੍ਰਛਾਵਾਂ, ਆਪਦੇ ਉਤੇ ਨਹੀਂ ਪੈਣ
ਦਿੰਦੇ। ਗਰੀਬਾਂ ਨੂੰ ਅਮੀਰ ਭਾਰਤੀ ਲੋਕ ਘਰਾਂ ਵਿੱਚ, ਮਨੀਲੇ ਵਿੱਚ ਗਾਮੇਂ ਵਰਗੇ, ਪਿਲਪੀਨੋਂ ਨੂੰ
ਰਸੋਈਏ, ਝਾੜੂ ਪੋਚਾ ਕਰਨ, ਕੱਪੜੇ, ਭਾਂਡੇ ਧੋਣ ਵਾਲੇ ਨੌਕਰ ਰੱਖੀ ਬੈਠੇ ਸਨ। ਸਬ ਘਾਲਾ-ਮਾਲ
ਚੱਲਦਾ ਹੈ। ਨੌਕਰਾਂ ਦੇ ਹੱਥ ਭੋਜਨ, ਭਾਂਡਿਆਂ, ਬਿਸਤਰਿਆਂ, ਕੱਪੜਿਆਂ ਤੇ ਇੰਨਾਂ ਦੇ ਸਰੀਰਾਂ ਨੂੰ
ਵੀ ਲੱਗਦੇ ਹਨ। ਸਮਝੀਏ ਤਾਂ ਨੌਕਰ ਤੇ ਮਾਲਕ ਦਾ ਰਿਸ਼ਤਾ, ਆਪਣੇ ਪਰਿਵਾਰ ਵਰਗਾ ਹੁੰਦਾ ਹੈ। ਕਈਆਂ ਨੌਕਰਾਂ
ਨੂੰ, ਘਰ ਵਿੱਚ ਵੀ ਰੱਖਣਾਂ ਪੈਂਦਾ ਹੈ। ਮੰਜਾ, ਬਿਸਤਰਾਂ ਦੇਣਾਂ ਪੈਂਦਾ ਹੈ। ਕਹਿ ਕੇ ਕੰਮ
ਕਰਾਂਉਣਾਂ ਪੈਂਦਾ ਹੈ। ਉਸ ਦੇ ਭਾਂਡੇ, ਮੰਜ਼ਾ ਭਾਵੇ ਆਪ ਤੋਂ ਲ਼ੱਗ ਰੱਖਦੇ ਹਨ।
ਤਾਰੋ, ਬੰਨਸੂ ਹੁਣੀ ਸਾਰੇ ਪਿਲਪੀਨੋਂ ਨੌਕਰ ਦੇ ਬੱਣਾਏ
ਖਾਂਣੇ ਨੂੰ ਖਾ ਕੇ, ਉਂਗ਼ਲਾਂ ਚੱਟ ਜਾਂਦੇ ਹਨ। ਇੰਨਾਂ ਨੂੰ ਖਾਣਾਂ ਬੱਣਾਂਉਣਾਂ ਪੰਜਾਬੀ ਆਪ
ਸਿੱਖਾਉਂਦੇ ਹਨ। ਹਰ ਦਾਲ ਸਬਜ਼ੀ ਬੱਣਾਂਉਣ ਲਈ ਪਿਆਜ਼, ਲੱਸਣ ਮਸਾਲਾ ਭੁੰਨਣ ਦਾ ਇਕੋ ਤਰੀਕਾ ਹੈ। ਹਰ
ਬੰਦੇ ਦੀ ਆਪਦੀ ਪਸੰਦ ਹੈ। ਉਸ ਨੂੰ ਕਿੰਨਾਂ ਕੁ ਭੂੰਨਣਾਂ, ਪੱਕਾਉਣਾਂ ਹੈ? ਅੱਜ ਕੱਲ ਪੰਜਾਬ ਦੇ
ਪੈਲਿਸ, ਹੋਟਲਾਂ, ਢਾਬਿਆਂ ਉਤੇ ਖਾਂਣਾਂ ਪੱਕਾਉਣ ਵਾਲੇ ਸੱਸਤੀ ਮਜ਼ਦੂਰੀ ਦਿੰਦੇ ਹਨ। ਇਸੇ ਲਈ ਗਰੀਬ
ਲੋਕਾਂ ਨੂੰ ਕਾਂਮੇਂ ਰੱਖਦੇ ਹਨ। ਬੰਦਾ ਬਹੁਤ ਮੱਤਲਬੀ ਹੈ। ਆਪ ਨੂੰ ਕੰਮ ਹੈ, ਤਾਂ ਅੱਖਾ ਮੀਚ ਕੇ
ਸਬ ਜ਼ਰ ਜਾਂਦਾ ਹੈ। ਜੇ ਜਰੂਰਤ ਨਹੀਂ ਹੈ। ਫਿਰ ਸੱਪ ਵਾਂਗ ਫਰਾਟੇ ਮਾਰਦਾ ਹੈ। ਕਿਸੇ ਨੂੰ ਕੋਲ
ਨਹੀਂ ਆਉਣ ਦਿੰਦਾ। ਗਰੀਬ ਲੋਕ ਹਰ ਦੇਸ਼ ਵਿੱਚ ਹਨ। ਕਈ ਮੇਹਨਤ ਕਰਨ ਦੀ ਕੋਸ਼ਸ਼ ਕਰਦੇ ਹਨ। ਉਨਾਂ ਨੂੰ
ਪੂਰੀ ਮਜ਼ਦੂਰੀ ਨਹੀਂ ਮਿਲਦੀ। ਉਨਾਂ ਦੇ ਕੱਪੜਿਆਂ, ਰਹਿੱਣੀ, ਬਹਿੱਣੀ ਉਤੋ ਹੀ ਲੋਕਾਂ ਦਾ ਪੱਕਾ
ਇਰਾਦਾ ਕੀਤਾ ਹੈ। ਇਹ ਇੰਨੀ ਕੁ ਤੱਨਖਾਹ ਲੈਣ ਦੇ ਕਾਬਲ ਹਨ। ਗਰੀਬੀ ਦਾ ਪਤਾ ਮਨ ਤੋਂ ਨਹੀਂ, ਬੰਦੇ
ਤੋਂ ਲੱਗਦਾ ਹੈ। ਭਾਰਤ ਤੋਂ ਬਗੈਰ, ਹੋਰ ਦੇਸ਼ਾਂ ਵਿੱਚ, ਹਰ ਜਾਤ ਦੇ ਲੋਕ ਰਹਿੰਦੇ ਹਨ। ਲੋਕਾਂ ਨੂੰ
ਕੋਈ ਦੇਖ਼ ਕੇ, ਜਾਤ ਨਹੀਂ ਦੱਸ ਸਕਦਾ। ਰਹਿੱਣ ਦੇ ਤਰੀਕੇ ਸਾਫ਼ ਸੁਥਰੇ ਨਹੀਂ ਹੋਣਗੇ। ਜੇ ਘਰ
ਨਹੀਂ ਬੱਣਾਉਣਗੇ। ਆਪੇ ਉਨਾਂ ਨੂੰ ਲੋਕ ਹੋਮਲੈਸ ਕਹਿੱਣ ਲੱਗ ਜਾਂਦੇ ਹਨ। ਅਗਰ ਕਿਸੇ ਨੇ ਗਰੀਬੀ ਦਾ
ਪਰਦਾ ਫ਼ਾਸ਼ ਕਰਨਾਂ ਹੈ। ਦੋਂ ਜੋੜੇ ਕੱਪੜਿਆਂ ਦੇ ਜਰੂਰ ਚੱਜ ਦੇ ਪਾਉਣ, ਬੱਦਲਣ ਨੂੰ ਰੱਖਣੇ ਚਾਹੀਦੇ
ਹਨ। ਸਰੀਰ ਨੂੰ ਨਹਾ ਕੇ, ਸਾਫ਼ ਰੱਖਣਾਂ ਚਾਹੀਦਾ ਹੈ। ਆਪਣਾਂ-ਆਪ, ਸੁਮਾਰ-ਸੁਆਰ ਕੇ ਰੱਖਣ ਦੀ ਲੋੜ
ਹੈ। ਮੈਲੇ, ਗੰਦੇ ਕੱਪੜੇ ਤੇ ਸਰੀਰ ਨੂੰ ਗੰਦਾ ਰੱਖ ਕੇ, ਕੋਈ ਆਪ ਨੂੰ ਬਹਾਦਰ ਨਹੀਂ ਕਹਿ ਸਕਦਾ।
ਲੋਕਾਂ ਦੀ ਨਫ਼ਰਤ ਦਾ ਕਾਰਨ ਜਰੂਰ ਬੱਣਦਾ ਹੈ। ਗੰਦੇ ਲੋਕਾਂ ਕੋਲ, ਕੋਈ ਕੋਲ ਨਹੀਂ ਖੜ੍ਹਦਾ। ਫੁੱਲ
ਵਾਂਗ ਟਹਿੱਕਦੇ ਬੰਦੇ, ਮਨ ਨੂੰ ਭਾਉਂਦੇ ਹਨ। ਕੱਪੜਿਆਂ, ਰਹਿੱਣੀ, ਬਹਿੱਣੀ, ਬੋਲ, ਚਾਲ ਤੋਂ ਗਰੀਬ, ਅਮੀਰ, ਨੌਕਰ ਤੇ ਮਾਲਕ ਵਿੱਚ ਫ਼ਰਕ ਦਿੱਸਦਾ ਹੈ। ਜੈਸਾ ਬੰਦਾ ਦਿਸਣ ਨੂੰ
ਲੱਗਦਾ ਹੈ। ਪਹਿਲੀ ਮਿਲਣੀ ਵਿੱਚ, ਲੋਕ ਉਸ ਦਾ ਦਰਜ਼ਾ, ਮਨ ਵਿੱਚ ਬੱਣਾ ਲੈਂਦੇ ਹਨ। ਬੰਦੇ ਦੇ ਲੱਛਣ
ਲੁੱਕਦੇ ਨਹੀਂ ਹਨ। ਮੇਹਨਤੀ ਬੰਦਾ ਭੁੱਖਾ ਨਹੀਂ ਮਰਦਾ। ਮਾੜਾ ਭੋਜਨ ਨਹੀਂ ਖਾਂਦਾ। ਗੰਦੇ ਕੱਪੜੇ
ਨਹੀਂ ਪਾਉਂਦਾ। ਸੋਹਣਾਂ, ਸਾਫ਼ ਤੁੰਦਰੁਸਤ ਤੱਕੜਾ
ਰਹਿੰਦਾ ਹੈ। ਵੈਸੇ ਹੀ ਉਸ ਦੇ ਬੱਚੇ ਬੱਣਦੇ ਹਨ। ਬੱਚੇ ਦੀ ਕੋਈ ਜਾਤ ਨਹੀਂ ਹੁੰਦੀ । ਉਹ ਮਾਪਿਆਂ
ਤੇ ਆਲੇ-ਦੁਆਲੇ ਵਰਗਾ ਬੱਣਦਾ ਹੈ।
Comments
Post a Comment