ਭਾਗ 32 ਲੋਕਾਂ ਨੂੰ ਰੌਣਕ ਵਧਾਉਣ ਨੂੰ ਸੱਦਿਆ ਸੀ, ਉਹੀ ਤਮਾਸ਼ਾ ਦੇਖ ਰਹੇ ਸਨ  ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਸੋਨੂੰ ਦੀ ਬਹੂ ਘੁੰਮ-ਘੁੰਮ ਕੇ, ਨੱਚਦੀ ਚੱਕਰ ਆ ਕੇ ਡਿਗ ਗਈ ਸੀ। ਪਾਰਟੀ ਵਿੱਚ ਆਏ ਲੋਕ, ਉਸ ਦੁਆਲੇ ਇਕੱਠੇ ਹੋ ਗਏ। ਬਹੂ ਨੇ ਵੀ ਸ਼ਰਾਬ ਪੀਤੀ ਹੋਈ ਸੀ। ਉਸ ਨੂੰ ਬੇਹੋਸ਼ ਦੇਖ ਕੇ, ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ ਗਿਆ ਸੀ। ਕੁੱਝ ਮਿੰਟਾਂ ਵਿੱਚ ਐਂਬੂਲੈਂਸ ਆ ਗਈ। ਐਂਬੂਲੈਂਸ ਦੇ ਕਰਮਚਾਰੀਆਂ ਨੇ ਚੈੱਕਅਪ ਕੀਤੀ। ਉਨ੍ਹਾਂ ਨੇ ਦੱਸਿਆਂ, “ ਮਰੀਜ਼ 8 ਮਹੀਨਿਆਂ ਦੀ ਪ੍ਰੈਗਨਿੱਟ ਲੱਗਦੀ ਹੈ। ਇਸ ਨੂੰ ਇਸ ਸਮੇਂ ਹਸਪਤਾਲ ਲਿਜਾਣਾ ਪੈਣਾ ਹੈ। ਹੋ ਸਕਦਾ ਹੈ, ਬੇਬੀ ਬੌਰਨ ਹੋ ਜਾਵੇ। ਲੋਕ ਤਰਾਂ-ਤਰਾਂ ਦੀਆਂ ਗੱਲਾਂ ਕਰ ਰਹੇ ਸਨ। ਪਾਰਟੀ ਤੇ ਸੱਦੇ ਮਹਿਮਾਨਾਂ ਦੀਆਂ ਦੱਬੀਆਂ ਹੋਈਆਂ ਆਵਾਜ਼ਾਂ ਆ ਰਹੀਆਂ ਸਨ। ਕਿਸੇ ਨੇ ਕਿਹਾ ਸੀ, “ ਦੋ ਕੰਮ ਇੱਕ ਬਾਰ ਹੋ ਗਏ। ਬਹੂ ਤੇ ਬੱਚਾ ਇਕੱਠੇ ਘਰ ਵਿੱਚ ਪੈਰ ਪਾਉਣਗੇ। ਲੋਕਾਂ ਵਿੱਚੋਂ ਹੀ ਆਵਾਜ਼ਾਂ ਆ ਰਹੀਆਂ ਸਨ , “ ਸਿਆਣਾਂ ਕਾਂ ਗੰਦ ਉੱਤੇ ਬੈਠਦਾ ਹੈ। ਤਾਰੋ ਹੁਣ ਕੀਹਨੂੰ-ਕੀਹਨੂੰ ਜੁਆਬ ਦੇਵੇਗੀ? ਬਹੂ ਦਾ ਪੈਰ ਵਿਆਹ ਤੋਂ ਪਹਿਲਾ ਹੀ ਭਾਰਾ ਹੈ। ਪਤਾ ਨਹੀਂ ਕੀਹਦੇ ਨਾਲ ਮੂੰਹ ਕਾਲਾ ਕੀਤਾ ਹੋਣਾ ਹੈ। ਗੁਆਂਢਣ ਔਰਤ ਨੇ ਕਿਹਾ, “ ਅੱਜ ਕਲ ਦੇ ਮੁੰਡੇ-ਕੁੜੀਆਂ ਸਾਰਾ ਕੁੱਝ ਕਰ ਕੱਤਰ ਕੇ, ਵਿਆਹ ਕਰਾਉਂਦੇ ਹਨ। ਮਾਪਿਆਂ ਨੂੰ ਕੋਣ ਪੁੱਛਦਾ ਹੈ? ਮਾਪੇਂ ਬੱਚਿਆਂ ਤੋਂ ਡਰਦੇ ਹਨ। ਤਾਰੋ ਤਾਂ ਗੁਆਂਢਣਾਂ ਨਾਲ ਲੜਨ ਜੋਗੀ ਹੈ। ਅੱਗੇ ਭਰਾ ਨੇ ਚੰਦ ਚਾੜ੍ਹਤਾ, ਹੁਣ ਮੁੰਡੇ ਨੇ ਕਸਰ ਪੂਰੀ ਕਰ ਦਿੱਤੀ। ਗਾਮੇ ਦੇ ਕੰਨਾਂ ਵਿੱਚ ਸਾਰੀਆਂ ਗੱਲਾਂ ਪੈ ਰਹੀਆਂ ਸਨ। ਉਹ ਕੰਨ ਬੰਦ ਕਰੀ ਫਿਰਦਾ ਸੀ। ਜਿਵੇਂ ਮੱਤ ਮਾਰੀ ਗਈ ਹੁੰਦੀ ਹੈ।

ਆਏ ਮਹਿਮਾਨਾਂ ਨੂੰ ਤਾਰੋ ਕਹੀ ਜਾ ਰਹੀ ਸੀ, “ ਸਾਰੇ ਖਾਣਾ ਖਾਂ ਕੇ ਜਾਇਉ। ਇਹੋ ਜਿਹੇ ਕੰਮ ਤਾਂ ਹੁੰਦੇ ਰਹਿੰਦੇ ਹਨ। ਇੱਕ ਔਰਤ ਨੇ ਕਿਹਾ, “ ਮੇਰੇ ਵਾਲ ਚਿੱਟੇ ਹੋ ਗਏ। ਮੈਂ ਕਿਸੇ ਦੁਲਹਨ ਦੇ ਸ਼ਾਦੀ ਵਾਲੇ ਦਿਨ ਬੱਚਾ ਜੰਮਦਾ ਨਹੀਂ ਦੇਖਿਆ। ਇੱਕ ਹੋਰ ਔਰਤ ਨੇ ਹੁੰਗਾਰਾ ਭਰਿਆ, “ ਭੈਣੇ ਕਲਯੁਗ ਹੈ। ਅੱਜ ਕਲ ਬੱਚੇ ਪਹਿਲਾਂ ਹੀ ਹੋ ਜਾਂਦੇ ਹਨ। ਤਾਂਹੀਂ ਤਾਂ ਕਈ ਮੁੰਡੇ-ਕੁੜੀਆਂ ਵਿਆਹ ਦੀ ਲੋੜ ਮਹਿਸੂਸ ਨਹੀਂ ਕਰਦੇ। ਕਈ ਬੱਚੇ ਵਿਆਹ ਕੇ ਵਿਹਲੇ ਹੋ ਕੇ ਵਿਆਹ ਕਰਾਉਂਦੇ ਹਨ। ਐਂਬੂਲੈਂਸ ਉਸ ਨੂੰ ਹੌਸਪੀਟਲ ਲੈ ਗਈ ਸੀ। ਲੋਕ ਖ਼ਬਰ ਸੁਣਨ ਲਈ ਉਤਾਵਲੇ ਸਨ। ਕਈ ਆਪਦੇ ਘਰ ਜਾਣ ਦੀ ਬਜਾਏ ਹੌਸਪੀਟਲ ਪਹੁੰਚ ਗਏ ਸਨ। ਲੋਕਾਂ ਨੂੰ ਵਿਆਹ ਵਿਚੋਂ ਇੰਨਾ ਸੁਆਦ ਭੋਜਨ ਖਾਂ ਕੇ ਵੀ ਨਹੀਂ ਆਇਆ ਸੀ। ਜਿੰਨਾ ਸੁਆਦ ਫਿਲਪੀਨੋ ਦੇ ਬੱਚਾ ਪੈਂਦਾ ਹੋਣ ਦਾ ਸੁਣ ਕੇ ਆਇਆ ਸੀ। ਮੁੰਡੇ ਸੋਨੂੰ ਨੂੰ ਮਜ਼ਾਕ ਕਰ ਰਹੇ ਸਨ, “ ਸੋਨੂੰ ਤੇਰੀਆਂ ਦੋ ਲਾਟਰੀਆਂ ਲੱਗ ਗਈਆਂ। ਇੱਕੋ ਬਾਰ ਵਿੱਚ ਦੋ-ਦੋ ਖ਼ੁਸ਼ੀਆਂ ਥਿਆ ਗਈਆਂ। ਇੱਕ ਮੁੰਡੇ ਨੇ ਕਿਹਾ, “ ਐਸੀ ਕਿਸਮਤ ਤੇਰੇ ਵਰਗੀ, ਸਾਡੀ ਕਿਥੇ ਹੈ? ਇਹ ਆਪਣੀਆਂ ਤੋਂ ਵੱਧ ਸੇਵਾ ਕਰਦੀਆਂ ਹਨ। ਰਿਜ਼ਲਟ ਸਾਹਮਣੇ ਹੈ। ਨਾਲੇ ਤੇਰਾ ਭੋਰਾ ਜੋਰ ਨਹੀਂ ਲਗਿਆ। ਇੱਕ ਹੋਰ ਮੁੰਡੇ ਨੇ ਕਿਹਾ, “ ਸੋਨੂੰ ਤੂੰ ਤਾਂ ਕੈਨੇਡਾ ਲੰਘ ਗਿਆ ਸੀ। ਕੈਨੇਡਾ ਗੋਰੀਆਂ ਬਥੇਰੀਆਂ ਹਨ। ਇਸ ਨੂੰ ਕਿਸੇ ਹੋਰ ਜੋਗਾ ਰਹਿਣ ਦਿੰਦਾ। ਇਸ ਨਾਲ ਟੰਕਾ ਲਾ ਕੇ, ਮੇਰੇ ਵਰਗੇ ਦਾ ਵਿਚੋਲਾ ਬਣ ਜਾਂਦਾ। ਅਸੀਂ ਵੀ ਇੱਥੇ ਪੱਕੇ ਹੋ ਜਾਂਦੇ। ਚੱਲ ਹੁਣ ਤੂੰ ਰਸਤਾ ਖ਼ੋਲ ਦਿੱਤਾ ਹੈ। ਭਾਬੀ ਆਪੇ ਸਾਡੇ ਵੀ  ਰਿਸ਼ਤੇ ਪੱਕੇ ਕਰ ਦੇਵੇਗੀ। ਆਪਾਂ ਸਾਰਿਆਂ ਨੇ ਇੱਕੋ ਥਾਂ ਵਿਆਹ ਕਰਾਉਣ ਦੀਆਂ ਕਸਮਾਂ ਖਾਂਦੀਆਂ ਸਨ।

ਇੱਕ ਹੋਰ ਦੋਸਤ ਨੇ ਕਿਹਾ, “  ਤੱਤਾ ਨਹੀਂ ਖਾਈਦਾ। ਤੂੰ ਵੀ ਵਿਆਹ ਕਰਾ ਲਈ। ਪਹਿਲਾਂ ਸੋਨੂੰ ਦਾ ਹਾਲ ਤਾਂ ਦੇਖ ਲੈ। ਕਿਸੇ ਮਗਰ ਖੂਹ ਵਿੱਚ ਛਾਲ ਨਹੀਂ ਮਾਰੀਦੀ। ਸੋਨੂੰ ਦੇ ਨੇੜੇ ਦੇ ਦੋਸਤ ਨੇ ਕਿਹਾ, “ ਸੋਨੂੰ ਨੂੰ ਤਾਂ ਪੁੱਛ ਲਈਏਕਿਤੇ ਵਿਚਾਰਾ ਵਿਆਹ ਕਰਾ ਕੇ ਪਛਤਾਉਂਦਾ ਨਾਂ ਹੋਵੇ। ਸਮਝ ਨਹੀਂ ਲੱਗਦੀ। ਵਧਾਈਆਂ ਦੇਈਏ ਜਾਂ ਸ਼ਾਬਾਸ਼ੇ ਦੇਈਏ। ਇਸ ਨੇ ਇੱਕੋ ਬਾਰ ਛਾਲ ਮਾਰ ਦਿੱਤੀ। ਸੋਨੂੰ ਐਂਬੂਲੈਂਸ ਨਾਲ ਨਹੀਂ ਗਿਆ ਸੀ। ਉਹ ਕੁਰਸੀ ਉੱਤੇ ਮੂੰਹ ਲਟਕਾਈ ਬੈਠਾ ਸੀ। ਇਹ ਸ਼ਰਾਬੀ ਸੀ। ਸ਼ਰਾਬੀ ਹੋਣ ਦਾ ਡਰਾਮਾਂ ਵੱਧ ਕਰਦਾ ਸੀ। ਕੁੱਝ ਸਮਾਂ ਪਹਿਲਾਂ ਤਾਂ ਉਸ ਨੂੰ ਭਮੀਰੀ ਵਾਂਗ ਘੁੰਮਾ ਰਿਹਾ ਸੀ। ਹੁਣ ਉਸ ਦੀ ਆਪਦੀ ਜ਼ਿੰਦਗੀ ਭਮੀਰੀ ਬਣ ਗਈ ਸੀ। ਪੂਰਾ ਦਿਮਾਗ਼ ਘੁੰਮ ਗਿਆ ਸੀ। ਦੁਨੀਆ ਘੁੰਮਦੀ ਲੱਗਦੀ ਸੀ। ਜਿੰਨਾ ਲੋਕਾਂ ਨੂੰ ਰੌਣਕ ਵਧਾਉਣ ਨੂੰ ਸੱਦਿਆ ਸੀ, ਉਹੀ ਤਮਾਸ਼ਾ ਦੇਖ ਰਹੇ ਸਨ। ਉਹੀ ਤਾਹਨੇ ਕੱਸ ਰਹੇ ਸਨ। ਉਨ੍ਹਾਂ ਨੂੰ ਖੇਡ ਮਿਲ ਗਈ ਸੀ। ਕਈ ਇਹ ਵੀ ਗੱਲਾਂ ਕਰ ਰਹੇ ਸਨ, “ ਪਤਾ ਨਹੀਂ ਕਿਸ ਦਾ ਪਾਪ ਹੈ। ਸੋਨੂੰ ਸਿਰ ਥੱਪ ਦਿੱਤਾ ਹੈ। ਅੱਗੇ ਕੀ ਇਹ ਚੰਦ ਚਾੜ੍ਹੇਗੀ? “ ਜੇ ਐਡਾ ਮੇਲਾ ਨਾਂ ਲਾਇਆ ਹੁੰਦਾ। ਘਰ ਦੇ ਬੰਦੇ ਹੀ ਹੁੰਦੇ। ਗੱਲ ਅੰਦਰੇ ਰਹਿ ਜਾਣੀ ਸੀ। ਇਹ ਖ਼ਬਰ ਮੀਡੀਏ ਵਿੱਚ ਵੀ ਆ ਗਈ ਸੀ। ਸ਼ਾਦੀ ਵਾਲੇ ਦਿਨ ਦੁਲਹਨ ਬੱਚੇ ਦੀ ਮਾਂ ਬਣੀ। ਸੋਨੂੰ ਨੇ ਤਾਂ ਸੋਚਿਆ ਸੀ, ਬੱਚਾ ਵਿਆਹ ਪਿਛੋਂ ਹੋਵੇਗਾ। ਕਿਸੇ ਨੂੰ ਕੀ ਪਤਾ ਲਗਣਾ ਹੈ? ਬੱਚਾ ਕਦੋਂ ਜੰਮਿਆ ਹੈ? ਸ਼ਾਦੀ ਪਿਛੋਂ ਜਿਨੇ ਵੀ ਬੱਚੇ ਹੋਈ ਜਾਣ। ਕਿਸੇ ਦਾ ਕੋਈ ਬਿਜ਼ਨਸ ਨਹੀਂ ਹੈ। ਮੇਰੀ ਆਪਦੀ ਖੇਤੀ ਹੈ। ਅਗੇਤੀ ਹੋਵੇ ਚਾਹੇ ਪਛੇਤੀ ਹੋਵੇ। ਲੋਕਾਂ ਦਾ ਕੀ ਢਿੱਡ ਦੁਖਦਾ ਹੈ? ਮੇਰੀ ਆਪਦੀ ਖੇਤੀ ਹੈ। ਅਗੇਤੀ ਹੋਵੇ ਚਾਹੇ ਪਛੇਤੀ ਹੋਵੇ। ਲੋਕਾਂ ਦਾ ਕੀ ਢਿੱਡ ਦੁਖਦਾ ਹੈ?
ਭਾਗ
 

Comments

Popular Posts