ਭਾਗ
17 ਹਰ ਦੇਸ਼ ਵਿੱਚ ਡਰੱਗ ਦਾ ਧੰਦਾ ਜ਼ੋਰਾਂ ਉੱਤੇ ਹੈ, ਇਹ
ਪੁਲਿਸ, ਕਾਨੂੰਨ ਦੀ ਢਿੱਲ ਹੈ ਆਪਣੇ ਪਰਾਏ
ਗਾਮੇ
ਦਾ ਦੋਸਤ ਗੈਰੀ ਬਿਜ਼ਨਸ ਕਰਨ ਲਈ,
ਮਨੀਲਾ ਤੋਂ ਕੈਨੇਡਾ ਵਿੱਚ ਆ ਗਿਆ ਸੀ। ਉਸ ਨੇ ਗੈੱਸ ਸਟੇਸ਼ਨ ਖ਼ੋਲ
ਲਿਆ ਸੀ। ਮਨੀਲਾ ਭਾਵੇਂ ਪੈਸਾ ਜ਼ਿਆਦਾ ਬਣਦਾ ਸੀ। ਪਰ ਬੰਦੇ ਨੂੰ ਟਕਾ ਨਹੀਂ ਹੈ। ਹੋਰ ਚੰਗੀ
ਜ਼ਿੰਦਗੀ ਜਿਊਣ ਦੀ ਭਾਲ ਵਿੱਚ ਬੰਦਾ ਦੇਸ਼, ਪ੍ਰਦੇਸ਼
ਤੁਰਿਆ ਫਿਰਦਾ ਹੈ। ਗਾਮੇ ਦਾ ਵੱਡਾ ਮੁੰਡਾ ਸੋਨੂੰ, ਕੈਨੇਡਾ
ਪੜ੍ਹਾਈ ਲਈ ਆ ਗਿਆ ਸੀ। ਗੈਰੀ ਦੇ ਘਰ ਵਿੱਚ ਰਹਿਣ ਲੱਗਾ ਸੀ। ਗੈਰੀ ਨੂੰ 300 ਡਾਲਰ ਘਰ ਰਹਿਣ ਦਾ
ਦਿੰਦਾ ਸੀ। ਇਸ ਨੂੰ ਕਾਲਜ ਵਿੱਚ ਇੱਕ ਹੋਰ ਮੁੰਡਾ ਮਿਲਿਆ। ਜਿਸ ਕੋਲ ਰਹਿਣ ਲਈ ਘਰ ਨਹੀਂ ਸੀ। ਉਹ
ਉਸ ਨੂੰ ਵੀ ਗੈਰੀ ਦੇ ਘਰ ਲੈ ਆਇਆ ਸੀ। ਉਹ ਵੀ 300 ਡਾਲਰ ਗੈਰੀ ਨੂੰ ਦੇਣ ਲੱਗ ਗਿਆ ਸੀ। ਇਹ
ਦੋਨੇਂ ਹੀ ਕਈ ਬਾਰ ਰਾਤ ਨੂੰ ਘਰ ਨਹੀਂ ਆਉਂਦੇ ਸਨ। ਇਹ ਗੈਂਗ ਵਿੱਚ ਮਿਲ ਗਏ ਸਨ। ਵਾਲਾਂ ਦੇ ਰੰਗ
ਹਰੇ, ਪੀਲੇ, ਨੀਲੇ ਕਰੀ ਫਿਰਦੇ ਸਨ। ਪਾਟੀਆਂ ਢਿੱਲੀਆਂ ਜਿਹੀਆਂ ਜ਼ੀਨਾਂ ਵਿੱਚ ਹੋਰਾਂ ਤੋ ਵੱਖਰੇ
ਲੱਗਦੇ ਸਨ। ਉਹ ਪੈਸਾ ਬਣਾਉਣ ਲਈ ਡਰੱਗ ਵੇਚਣ ਲੱਗ ਗਏ ਸਨ। ਜੇ ਕੋਈ ਹੋਰ ਕੰਮ ਕਰਦੇ, 8 ਘੰਟੇ ਕੰਮ ਕਰਕੇ ਵੀ, ਇੰਨੇ ਡਾਲਰ ਨਹੀਂ ਬਣਨੇ ਸਨ। ਜਿੰਨੇ ਘੰਟੇ
ਵਿੱਚ 6 ਬੰਦਿਆਂ ਨੂੰ ਭੰਗ, ਡੋਡੇ, ਕੋਕੀਨ ਵਰਗੇ ਨਸ਼ੇ ਵੇਚ ਕੇ ਮਿਲਦੇ ਸਨ। ਹਰ ਦੇਸ਼ ਵਿੱਚ ਡਰੱਗ ਦਾ ਧੰਦਾ ਜ਼ੋਰਾਂ
ਉੱਤੇ ਹੈ। ਇਹ ਪੁਲੀਸ, ਕਾਨੂੰਨ ਦੀ ਢਿੱਲ ਹੈ। 18 ਸਾਲਾਂ ਤੋਂ ਵੱਡੇ
ਲੋਕ 18 ਸਾਲਾਂ ਤੋਂ ਛੋਟੀ ਉਮਰ ਦੇ ਮੁੰਡੇ-ਕੁੜੀਆਂ ਨੂੰ ਸ਼ਰਾਬ ਸਿਗਰਟਾਂ ਦੂਗਣੇ ਮੁੱਲ ਉੱਤੇ
ਵੇਚਦੇ ਸਨ। ਕੈਨੇਡਾ ਵਿੱਚ ਕਾਨੂੰਨ ਮੁਤਾਬਿਕ 18 ਸਾਲਾਂ ਤੋਂ ਘੱਟ ਦੇ ਨੌਜਵਾਨ ਸ਼ਰਾਬ ਸਿਗਰਟਾਂ
ਨਹੀਂ ਖ਼ਰੀਦ ਸਕਦੇ ਹਨ। ਕਈ ਟੀਨਏਜ਼ ਮੁੰਡੇ-ਕੁੜੀਆਂ, ਇਸੇ
ਕਰਕੇ ਵੱਡੀ ਉਮਰ ਦੇ ਦੋਸਤ ਬਣਾਉਂਦੇ ਹਨ। ਸੈਕਸ ਕਰਦੇ ਹਨ। ਕਈਆਂ ਨੂੰ ਘਰ ਵਿਚੋਂ ਹੀ ਬਾਪ, ਦਾਦੇ.
ਭਰਾ ਕਿਸੇ ਵੱਡੇ ਤੋਂ ਨਸ਼ਾ ਮਿਲ ਜਾਂਦਾ ਹੈ।
ਸੋਨੂੰ
ਤੇ ਉਸ ਦੇ ਦੋਸਤ ਆਪ ਵੀ ਨਸ਼ੇ ਖਾਣ ਲੱਗ ਗਏ ਸਨ। ਗੈਰੀ ਨੂੰ ਇੰਨਾ ਕੋਲੋਂ ਸੁੱਖੇ-ਭੰਗ ਦੀ ਬਹੁਤ
ਬਹੁਤ ਗੰਧ ਆਉਂਦੀ ਸੀ। ਉਸ ਸੋਨੂੰ ਨੇ ਕਿਹਾ ਸੀ, “ ਭੰਗ
ਦੇ ਧੂੰਏਂ ਦਾ ਬਹੁਤ ਜ਼ਿਆਦਾ ਮੁਸ਼ਕ ਆਉਂਦਾ ਹੈ। ਮੇਰੇ ਛੋਟੇ ਬੱਚੇ ਹਨ। “ ਸੋਨੂੰ ਕਹਿੰਦਾ ਸੀ, “ ਮੇਰਾ ਦੋਸਤ ਪੀਂਦਾ ਹੈ। ਮੈਂ ਇਸ ਨੂੰ ਸਮਝਾ
ਦੇਵਾਂਗਾ। ਅੱਗੋਂ ਤੋਂ ਨਹੀਂ ਪੀਵੇਗਾ। “ ਉਸ
ਦੇ ਦੋਸਤ ਨੇ ਕਿਹਾ, “ ਮੈਂ ਕਿਹੜਾ ਘਰ ਵਿੱਚ ਪੀਂਦਾ ਹਾਂ? “ ਗੈਰੀ ਨੇ ਕਿਹਾ, “ ਭੰਗ ਦੀ ਵਾਸ਼ਨਾ ਬਹੁਤ ਤੇਜ਼ ਹੁੰਦੀ ਹੈ।
ਕੱਪੜਿਆਂ ਵਿੱਚੋਂ ਨਹੀਂ ਜਾਂਦੀ। ਇਸੇ ਕਰਕੇ ਸਾਰੇ ਘਰ ਵਿੱਚੋਂ ਮੁਸ਼ਕ ਆਉਦਾ ਹੈ। ਜੇ ਤੁਸੀਂ ਭੰਗ ਦੀਆਂ ਸਿਗਰਟਾਂ ਪੀਣੋਂ ਨਹੀਂ ਹੱਟ
ਸਕਦੇ। ਇੱਥੋਂ ਮੇਰਾ ਘਰ ਛੱਡ ਕੇ ਚਲੇ ਜਾਵੋ। ਮੈਂ ਤੁਹਾਨੂੰ ਬਹੁਤ ਬਾਰ ਮਨਾ ਕਰ ਚੁੱਕਾਂ ਹਾਂ। “ ਸੋਨੂੰ ਦੇ ਦੋਸਤ ਨੇ ਕਿਹਾ, “ ਘਰ ਤੇ ਨਸ਼ਾ ਛੱਡ ਨਹੀਂ ਸਕਦੇ। ਨਸ਼ਾ ਹੱਡਾਂ
ਵਿੱਚ ਰਚ ਗਿਆ ਹੈ। ਘਰ ਦਾ ਪੂਰੇ ਮਹੀਨੇ ਦਾ ਕਿਰਾਇਆ ਦਿੱਤਾ ਹੈ। “ ਗੈਰੀ ਦੇ ਅੱਗੇ ਲੋਕਲ ਅੰਗਰੇਜ਼ੀ ਦਾ ਨਿਊਜ਼
ਪੇਪਰ ਪਿਆ ਸੀ। ਉਸ ਦਾ ਧਿਆਨ ਖ਼ਬਰ ਉੱਤੇ ਗਿਆ। ਜਿਸ ਵਿੱਚ ਲਿਖਿਆ ਸੀ। ਜੇ ਕਿਸੇ ਕੋਲੋਂ
ਭੰਗ-ਸੁੱਖਾ ਫੜਿਆ ਜਾਂਦਾ ਹੈ। ਪੁਲੀਸ ਵਾਲੇ ਉਸ ਉੱਤੇ ਚਾਰਜ ਲੱਗਾ ਸਕਦੇ ਹਨ। ਉਸ ਨੇ ਪੁਲੀਸ ਨੂੰ
ਫ਼ੋਨ ਕਰ ਦਿੱਤਾ। ਦਫ਼ਤਰ ਵਿੱਚ ਬੈਠੇ ਪੁਲੀਸ ਆਫ਼ੀਸਰ ਨੇ ਸਾਰੀ ਰਿਪੋਰਟ ਫ਼ੋਨ ਉੱਤੇ ਹੀ ਪੁੱਛ ਲਈ
ਸੀ। ਜਿਸ ਨੂੰ ਪੁਲੀਸ ਆਫ਼ੀਸਰ ਕਾਰਾਂ ਵਿੱਚ ਵੀ ਸੁਣ ਰਹੇ ਸਨ। ਗੈਰੀ ਨੇ ਦੱਸਿਆ, “ ਮੇਰੇ ਘਰ ਵਿੱਚ ਦੋ ਮੁੰਡੇ ਰਹਿੰਦੇ ਹਨ।
ਉਨ੍ਹਾਂ ਦੇ ਵਿੱਚੋਂ ਨਵੇਂ ਮੁੰਡੇ ਕੋਲੋਂ ਹਰ ਰੋਜ਼ ਭੰਗ-ਸੁੱਖੇ ਦੀ ਵਾਸ਼ਨਾ ਆਉਂਦੀ ਹੈ। ਘਰ ਵਿੱਚ
ਬੱਚਿਆ ਸਮੇਤ ਮੇਰੇ ਪਤਨੀ ਵੀ ਹੈ। “ ਆਫ਼ੀਸਰ
ਨੇ ਪੁੱਛਿਆ , “ ਇਹ ਮੁੰਡੇ ਤੁਹਾਡੇ ਘਰ ਕੀ ਕਰਦੇ ਹਨ? ” “ ਇਹ ਮੇਰੇ ਰੂਮਮੇਟ ਹਨ। “ ਇੰਨੇ ਨੂੰ ਪੁਲੀਸ ਆਫ਼ੀਸਰ ਦੋ ਮਰਦ ਇੱਕ ਔਰਤ ਆ
ਗਏ। ਉਨ੍ਹਾਂ ਨੇ ਆਉਂਦੇ ਹੀ ਪੁੱਛਿਆ, “ ਕੀ
ਤੁਸੀਂ ਇੰਨਾ ਮੁੰਡਿਆਂ ਦੀ ਪੁਲੀਸ ਤੋਂ ਬੈਕ ਗਰਾਊਡ ਚੈੱਕ ਕਰਾਈ ਹੈ?, “ ਇਹ ਮੇਰੀ ਜਾਣ-ਪਛਾਣ ਵਾਲੇ ਸਨ। “ “ ਇੰਨਾ ਦੇ ਪੂਰੇ ਨਾਮ ਦੱਸੋ। “ ਗੈਰੀ ਨੂੰ ਸੋਨੂੰ ਹੀ ਪਤਾ ਸੀ। ਉਸ ਦਾ ਪੂਰਾ
ਨਾਮ ਨਹੀਂ ਪਤਾ ਸੀ। ਦੂਜੇ ਮੁੰਡੇ ਨੂੰ ਨਵਾਂ ਮੁੰਡਾ ਕਹਿਕੇ ਬੁਲਾਉਂਦੇ ਸਨ। ਬਾਰੀ-ਬਾਰੀ ਪੁਲਿਸ
ਆਫ਼ੀਸਰ ਉਨ੍ਹਾਂ ਮੁੰਡਿਆਂ ਦੇ ਕਮਰੇ ਵਿੱਚ ਗਏ। ਬਾਹਰ ਆ ਕੇ ਗੈਰੀ ਨੂੰ ਦੱਸਿਆ, “ ਸਾਨੂੰ ਨਹੀਂ ਲੱਗਦਾ। ਉਸ ਨੇ ਭੰਗ ਪੀਤੀ ਹੈ।
ਸਾਨੂੰ ਕੋਈ ਵਾਸ਼ਨਾ ਨਹੀਂ ਆਈ। “
ਗੈਰੀ ਨੇ ਦੱਸਿਆ, “ ਹਮੇਸ਼ਾ ਉਹ ਸੁੱਖੇ ਦੀਆਂ ਸਿਗਰਟਾਂ ਘਰ ਤੋਂ
ਬਾਹਰ ਦਰਾਂ ਮੂਹਰੇ ਪੀਂਦਾ ਹੈ। ਇਸ ਲਈ ਤੁਹਾਨੂੰ ਵਾਸ਼ਨਾ ਨਹੀਂ ਆਈ। ਇਸ ਨੇ ਸਾਰੀਆਂ ਬਾਰੀਆਂ ਖ਼ੋਲ
ਦਿੱਤੀਆਂ ਹਨ। “ ਸੋਨੂੰ ਨੇ ਵੀ ਹਾਮੀ ਭਰੀ, “ ਮੇਰੇ ਦੋਸਤ ਨੇ ਕਦੇ ਵੀ ਭੰਗ ਦੀਆਂ ਸਿਗਰਟਾਂ
ਨਹੀਂ ਪੀਤੀਆਂ। ਜੇ ਪੁਲਿਸ ਮੈਨ ਕਹਿੰਦੇ ਵਾਸ਼ਨਾ ਆ ਰਹੀ ਹੈ। ਉਨ੍ਹਾਂ ਨੂੰ ਉਸ ਉੱਤੇ ਚਾਰਜ ਲਗਾਉਣਾ
ਪੈਣਾ ਸੀ। ਫਿਰ ਅਦਾਲਤ ਵਿੱਚ ਜਾਣਾ ਪੈਣਾ ਸੀ। ਕੋਰਟ ਵਿੱਚ ਜਾਣ ਦਾ ਸਮਾਂ. ਪੁਲਿਸ ਆਫ਼ੀਸਰ ਨੂੰ
ਤਨਖ਼ਾਹ ਵਿੱਚ ਨਹੀਂ ਮਿਲਦਾ। ਜਿੰਨਾ ਅਫ਼ਸਰਾਂ ਦੀ ਸਰਵਿਸ ਮੁੱਕਣ ਵਾਲੀ ਹੈ। ਸਾਰੀ ਉਮਰ ਇਸੇ ਕਾਸੇ
ਵਿੱਚ ਨਿਕਲ ਗਈ ਹੈ। ਉਹ ਕੇਸ ਵਿੱਚ ਟਾਲ ਮਟੋਲ ਕਰਦੇ ਹਨ। ਕਿਉਂਕਿ ਕੇਸ ਵਿਚੋਂ ਮੁਜਰਮ ਜਿੱਤ ਹੀ
ਜਾਂਦੇ ਹਨ। ਤਿੰਨੇ ਪੁਲੀਸ ਵਾਲਿਆਂ ਨੇ ਕਿਹਾ, “ ਤੁਸੀਂ
ਇੰਨਾ ਦਾ ਕਿਰਾਇਆ ਮੋੜ ਦੇਵੋ। ਇਹ ਘਰੋਂ ਚਲੇ ਜਾਣਗੇ। ਤੁਸੀਂ ਕੋਈ ਬੱਚੇ ਨਹੀਂ ਹੋ? ਜੋ ਇਸ ਤਰਾਂ ਲੜਦੇ ਹੋ। “ ਉਹ ਇੰਨੀ ਗੱਲ ਕਹਿ ਕੇ ਚਲੇ ਗਏ। ਗੈਰੀ ਨੇ
ਡਾਲਰ ਲਿਆ ਕੇ ਦੇ ਦਿੱਤੇ। ਦੋਨੇਂ ਹੀ ਅਟੈਚੀ ਚੱਕ ਕੇ ਚਲੇ ਗਏ। ਗੈਰੀ ਲੱਗਾ ਹੁਣ ਪੂਰਾ ਸਾਹ ਆਇਆ
ਹੈ। ਘਰ ਦੀ ਹਵਾ ਸਾਫ਼ ਹੋ ਗਈ ਸੀ।
Comments
Post a Comment