ਭਾਗ 27 ਕੁੜੀਆਂ ਤੋਰ ਕੇ, ਉਸ ਨੂੰ ਸੁੱਖ ਦਾ ਸਾਹ ਆਇਆ ਸੀ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਚਿੰਤਾ, ਫ਼ਿਕਰ ਬੰਦੇ ਨੂੰ ਘੁਣ ਵਾਂਗ ਖਾ ਜਾਂਦੇ ਹਨ। ਕਈ ਮਾਮਲੇ ਐਸੇ ਹੁੰਦੇ ਹਨ। ਬੰਦੇ ਦੇ ਬੱਸ ਵਿੱਚ ਨਹੀਂ ਹੁੰਦੇ। ਸਬ ਕੁੱਝ ਹੁੰਦੇ ਹੋਏ। ਬੰਦਾ ਹੱਲ ਨਹੀਂ ਕਰ ਸਕਦਾ। ਉਸ ਉੱਤੇ ਸੋਚਦਾ ਹੀ ਰਹਿ ਜਾਂਦਾ ਹੈ। ਐਸੇ ਮਸਲਿਆਂ ਨੂੰ ਸਮੇਂ ਉੱਤੇ ਛੱਡ ਦਿੱਤਾ ਜਾਵੇ। ਜਿਸ ਗੁੱਥੀ ਨੂੰ ਸੁਝਾਉਣ ਦਾ ਇਲਾਜ ਨਹੀਂ ਹੈ। ਉਸ ਨਾਲ ਹੋਰ ਉਲਝਣ ਦੀ ਕੀ ਲੋੜ ਹੈ? ਜੋ ਲੋਕ ਪੁਰਾਣੀਆਂ ਗੱਲਾਂ, ਘਟਨਾਵਾਂ ਨੂੰ ਛੇਤੀ ਭੁੱਲ ਜਾਂਦੇ ਹਨ। ਉਹ ਤੰਦਰੁਸਤ ਰਹਿ ਕੇ ਜੀਵਨ ਵਿੱਚ ਵਿਕਾਸ ਕਰਦੇ ਹਨ। ਨਿਰਮਲ ਦੀ ਪਤਨੀ ਜੀਤੋ ਉਸ ਨੂੰ ਉਡੀਕਦੀ ਹੋਈ, ਬਿਮਾਰ ਰਹਿਣ ਲੱਗ ਗਈ ਹੈ। ਪੈਸੇ ਦੇ ਥੁੜੋਂ ਉਹ ਡਾਕਟਰ ਕੋਲ ਨਹੀਂ ਜਾਂਦੀ ਸੀ। ਘਰ ਵਿੱਚ ਹੀ ਦੇਸੀ ਇਲਾਜ ਕਰੀ ਜਾਂਦੀ ਸੀ। ਜੀਤੋ ਨੇ ਸੱਸ ਸਹੁਰੇ ਦੀਆਂ ਅਰਥੀਆਂ ਇਕੱਲੀ ਨੇ, ਪਿੰਡ ਦੇ ਲੋਕਾਂ ਦੇ ਸਹਾਰੇ ਉਠਾਈਆਂ ਸਨ। ਉਹ ਵੀ ਆਖ਼ਰੀ ਦਿਨਾਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ, ਪੁੱਤਰ ਦੇ ਵਾਪਸ ਆਉਣ ਦੀ ਉਮੀਦ ਵਿੱਚ ਪਰਲੋਕ ਸੁਧਾਰ ਗਏ ਸਨ।

ਜੀਤੋ ਉਸ ਦਿਨ ਦੀ ਮੰਜੇ ਉੱਤੇ ਹੀ ਪੈ ਗਈ ਸੀਇੱਕ ਪਿੰਡ ਦੇ ਬੰਦੇ ਨੇ, ਮਨੀਲਾ ਤੋਂ ਆ ਕੇ ਦੱਸਿਆ ਸੀ, “ ਨਿਰਮਲ ਨੇ ਮਨੀਲਾ ਦੀ ਔਰਤ ਰੱਖੀ ਹੋਈ ਹੈ। ਉਸ ਦੇ ਕੋਲ ਮੁੰਡਾ ਵੀ ਹੈ। ਉਹ ਸਬ ਜਾਣਦੀ ਸੀ। ਉਸ ਦਾ ਪਿੰਡ ਵੀ ਇਹੀ ਹਾਲ ਸੀ। ਤਿੰਨਾਂ ਕੁੜੀਆਂ ਦੇ ਜਣੇਪੇ ਵੇਲੇ ਉਹ ਪੇਕੀਂ ਚਲੀ ਜਾਂਦੀ ਸੀ। ਜਦੋਂ ਵਾਪਸ ਆਉਂਦੀ ਸੀ। ਗੁਆਂਢਣ ਔਰਤਾਂ ਨਿਰਮਲ ਦੀਆਂ ਕਰਤੂਤਾਂ ਦੱਸਦੀਆਂ ਸਨ। ਉਹ ਘਰੋਂ ਬਾਹਰ ਨਿਕਲਨੋਂ ਹੱਟ ਗਈ ਸੀ। ਪਤਨੀ ਨੂੰ ਆਪਦੀ ਤਿੰਨ ਧੀਆਂ ਦਾ ਫ਼ਿਕਰ ਹੋਣ ਲੱਗਾ ਸੀ। ਇੰਨਾ ਨੂੰ ਕੋਣ ਵਿਆਹੇਗਾ? ਉਸ ਨੇ, ਤਿੰਨਾਂ ਕੁੜੀਆਂ ਨੂੰ ਦਸਵੀਂ ਕਰਾ ਕੇ ਘਰ ਬੈਠਾ ਲਿਆ ਸੀ। ਦਸ ਕਲਾਸਾਂ ਤਾਂ ਥੋੜ੍ਹੀ ਫ਼ੀਸ ਦੇ ਕੇ ਕਰਾ ਲਈਆਂ ਸਨ। ਕੁੜੀਆਂ ਦੀ ਮਾਮੀ ਦੇ ਮਨ ਮੇਹਰ ਪੈ ਗਈ ਸੀ। ਉਸ ਦੇ ਪਿੰਡ ਮੁੰਡਾ ਆਸਟ੍ਰੇਲੀਆ ਤੋਂ ਆਇਆ ਸੀ। ਉਸ ਨੇ ਵੱਡੀ ਕੁੜੀ ਦਾ ਸਾਕ ਉਸ ਨੂੰ ਕਰਾ ਦਿੱਤਾ ਸੀ। ਉਸ ਮੁੰਡੇ ਨੇ ਕੋਲੋਂ ਪੈਸੇ ਲਾ ਕੇ, ਆਪ ਦੀ ਸੱਸ ਜੀਤੋ ਨੂੰ ਹਸਪਤਾਲ ਦਾਖ਼ਲ ਕਰਾ ਦਿੱਤਾ ਸੀ। ਉਸ ਦੇ ਕੈਂਸਰ ਦਾ ਇਲਾਜ ਹੋਣ ਲੱਗ ਗਿਆ ਸੀ। ਡਾਕਟਰਾਂ ਨੇ, ਪੇਟ ਵਿੱਚ ਵਧਿਆ ਹੋਇਆ ਮਾਸ ਦਾ ਭਾਰ ਕੱਟ ਦਿੱਤਾ ਸੀ। ਉਹ ਰਾਜ਼ੀ ਹੋ ਗਈ ਸੀ। ਡਾਕਟਰਾਂ ਨੇ ਸਲਾਹ ਦਿੱਤੀ ਸੀ, “ ਜੇ ਫਿਰ ਪੇਟ ਦਾ ਵਾਧੂ ਮਾਸ ਬਣਦਾ ਲੱਗਾ। ਫਿਰ ਅਪ੍ਰੇਸ਼ਨ ਕਰ ਕੇ ਕੱਟਣਾ ਪੈਣਾ ਹੈ। ਜਮਾਈ ਛੋਟੀਆਂ ਦੋਨੋਂ ਕੁੜੀਆਂ ਨੂੰ ਵੀ ਪੜ੍ਹਾਈ ਲਈ ਆਸਟ੍ਰੇਲੀਆ ਲੈ ਗਿਆ ਸੀ। ਕੁੜੀਆਂ ਤੋਰ ਕੇ, ਉਸ ਨੂੰ ਸੁੱਖ ਦਾ ਸਾਹ ਆਇਆ ਸੀ। ਬਿਮਾਰੀ ਤੋਂ ਰਾਹਤ ਮਿਲ ਗਈ ਸੀ। ਸਬ ਮੁਸੀਬਤਾਂ ਮੁੱਕ ਗਈਆਂ ਸਨ। ਜਦੋਂ ਘਰ ਦੇ ਕੰਮ ਰੁਕ ਜਾਂਦੇ ਹਨ, ਇਹ ਵੀ ਜ਼ਹਿਮਤ ਹੁੰਦੀ ਹੈ।

ਕਈ ਪਤੀ-ਪਤਨੀ ਹੁੰਦੇ ਹੋਏ ਵੀ ਰਿਸ਼ਤਾ ਨਹੀਂ ਨਿਭਾ ਸਕਦੇ। ਇੱਕ ਦੂਜੇ ਤੋਂ ਇੰਨੀ ਨਫ਼ਰਤ ਕਰਦੇ ਹਨ। ਇੱਕ ਦੂਜੇ ਦੇ ਸਾਹਮਣੇ ਵੀ ਨਹੀਂ ਹੁੰਦੇ। ਨਿਰਮਲ ਸਾਲਾ ਪਿੱਛੋਂ ਆ ਟਪਕਿਆ ਸੀ। ਘਰ ਕਦੇ ਕੋਈ ਚਿੱਠੀ ਵੀ ਨਹੀਂ ਪਾਈ ਸੀ। ਪੈਸਾ ਤਾਂ ਭੇਜਣਾ ਹੀ ਕੀ ਸੀ? ਮਨੀਲਾ ਤੋਂ ਆ ਕੇ ਵੀ ਕੋਈ ਪੈਸਾ ਨਹੀਂ ਦਿੱਤਾ ਸੀ। ਪਤਨੀ ਨਾਲ ਲੜਾਈ ਰੱਖਦਾ ਸੀ। ਜੀਤੋ ਦੀ ਜਵਾਨੀ ਲੰਘ ਗਈ ਸੀ। ਜੀਤੋ ਨਿਰਮਲ ਵੱਲ ਪਿੱਠ ਹੀ ਰੱਖਦੀ ਸੀ। ਵੱਡੀ ਕੁੜੀ ਨੇ, ਆਪਦੀ ਮਾਂ ਨੂੰ ਆਪਦੇ ਕੋਲ ਆਸਟ੍ਰੇਲੀਆ ਸੱਦ ਲਿਆ ਸੀ। ਨਿਰਮਲ ਦੀਆਂ ਉਹੀ ਵੈਲੀਆਂ ਵਾਲੀਆਂ ਕਰਤੂਤਾਂ ਸਨ। ਬਾਹਰੋਂ ਹੀ ਖਾਂ-ਪੀ ਕੇ ਆਉਂਦਾ ਸੀ। ਇੱਕ ਦਿਨ ਕਿਸੇ ਨਾਲ ਲੜਾਈ ਹੋ ਗਈ। ਕਿਸੇ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਸੀ।
 

Comments

Popular Posts