ਭਾਗ 16 ਆਪਣੇ ਪਰਾਏ
ਫ਼ਸਲਾਂ ਉਤੇ ਜੋ ਕੀੜੇ ਮਾਰ ਦੁਵਾਈਆਂ ਛਿੜਕਦੇ ਹਨ, ਉਨਾਂ ਨੂੰ ਖਾ ਕੇ,
ਬਹੁਤ ਪੱਛੀ ਤੇ ਬੰਦੇ ਮਰ ਗਏ ਹਨ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਜਿਵੇਂ ਫ਼ਸਲਾਂ ਨੂੰ ਪਾਲਿਆਂ ਜਾਂਦਾ ਹੈ। ਉਸ ਵਿੱਚ ਅੰਨ,
ਫੱਲ਼, ਹਰੀਆਂ ਸਬਜ਼ੀਆਂ ਹਨ। ਉਵੇਂ ਹੀ ਪੱਸ਼ੂਆਂ, ਜਾਨਵਰਾਂ ਨੂੰ ਪਾਲਿਆਂ ਜਾਂਦਾ ਹੈ। ਜਿਸ ਤੋਂ ਲਾਲ
ਮੀਟ, ਦੁੱਧ, ਉਨ, ਚੰਮੜਾ, ਚਰਬੀ ਦੁਆਰਾ ਡਾਲਡਾ ਘਿਉ ਮਿਲਦਾ ਹੈ। ਕਈਆਂ ਪੱਸ਼ੂਆਂ ਤੋਂ
ਭਾਰ ਢੋਣ, ਖਿੱਚਣ ਦਾ ਕੰਮ ਲਿਆ ਜਾਂਦਾ ਹੈ। ਕਈ ਧਰਤੀ ਨੂੰ ਵਾਹੁਉਣ ਦਾ ਕੰਮ ਵੀ ਕਰਦੇ ਹਨ।
ਫ਼ਸਲਾਂ, ਪੱਸ਼ੂਆਂ, ਜਾਨਵਰਾਂ ਨੂੰ ਖਾਦ ਪਾ ਕੇ ਪਾਣੀ ਦੇ ਕੇ, ਪਾਲਿਆ ਜਾਂਦਾ ਹੈ। ਕੀੜਿਆਂ ਤੋਂ
ਬਚਾਉਣ ਤੇ ਵੱਡਾ ਕਰਨ ਲਈ ਦੁਵਾਈਆਂ ਵੀ ਪਾ ਦਿੱਤੀਆਂ ਜਾਂਦੀਆਂ ਹਨ। ਜੋ ਬੰਦੇ ਐਸਾ ਪਾਲਣ-ਪੋਸ਼ਣ ਕਰ
ਰਹੇ। ਉਨਾਂ ਉਤੇ ਵੀ ਇਸ ਦਾ ਅਸਰ ਹੁੰਦਾ ਹੈ। ਖਾਂਣ ਵਾਲਿਆਂ ਉਤੇ ਅਸਰ ਹੋਣਾਂ ਲਾਜ਼ਮੀ ਹੈ। ਫ਼ਸਲਾਂ
ਉਤੇ ਜੋ ਕੀੜੇ ਮਾਰ ਦੁਵਾਈਆਂ ਛਿੜਕਦੇ ਹਨ। ਉਨਾਂ ਨੂੰ ਖਾ ਕੇ, ਬਹੁਤ ਪੱਛੀ ਤੇ ਬੰਦੇ ਮਰ ਗਏ ਹਨ।
ਬਹੁਤ ਘੱਟ ਪੱਛੀ ਦੇਖ਼ਣ ਨੂੰ ਮਿਲਦੇ ਹਨ। ਇੱਕ ਦਿਨ ਬੰਦਿਆਂ ਦਾ ਵੀ ਇਹੀ ਹਾਲ ਹੋਣ ਵਾਲਾ ਹੈ। ਕਈ
ਔਰਤਾਂ ਬਾਂਝ ਹੋ ਗਈਆਂ ਹਨ। ਬੱਚੇ ਨਹੀਂ ਪੈਦਾ ਕਰ ਸਕਦੀਆਂ। ਇਹੀ ਹਾਲ ਦੁਵਾਈਆਂ, ਖਾਦਾ ਨਾਲ ਧਰਤੀ,
ਹਵਾ ਪਾਣੀ ਦਾ ਹੋਣ ਵਾਲਾ ਹੈ।
ਅੱਜ ਕੱਲ ਹਰ ਕੋਈ, ਹਰ ਕੰਮ ਛੇਤੀ ਕਰਨਾਂ ਚਹੁੰਦਾ ਹੈ।
ਕਾਹਲੀ ਦੇ ਕੰਮ ਵਿੱਚ ਨੁਕਸਾਨ ਵੀ ਹੋ ਜਾਂਦਾ ਹੈ। ਨਗਿੰਦਰ ਵੀ ਖੇਤੀ ਨਵੇਂ ਢੰਗਾਂ ਨਾਲ ਖੇਤੀ
ਕਰਦਾ ਸੀ। ਉਹ ਬੀਜ ਦੇ ਵਿੱਚ ਯੂਰੀਆਂ ਰਿਉ ਰਲਾ ਕੇ, ਮਸ਼ੀਨ ਨਾਲ ਬਿਜਾਈ ਕਰਦੇ ਸਨ। ਨਗਿੰਦਰ ਦਾ ਖੇਤ
ਜਾਂਣ ਦਾ ਸਮਾਂ ਨਹੀਂ ਲੱਗਦਾ ਸੀ। ਮੁੰਡਾ ਕੋਈ ਘਰ ਨਹੀਂ ਸੀ। ਭਈਏ ਹੀ ਖੇਤ ਵਿੱਚ ਰਹਿੰਦੇ ਸਨ।
ਜ਼ਮੀਨ ਦੇ ਮਾਲਕ ਭਈਏ ਸਨ। ਉਹੀ ਜਾਂਣਦੇ ਸਨ। ਕਿਹੜੇ ਖੇਤ ਵਿੱਚ ਕਿਹੜੀ ਫ਼ਸਲ ਬੀਜਣੀ, ਕੱਟਣੀ ਹੈ?
ਕਦੋਂ ਸਿੰਚਾਈ ਕਰਨੀ ਹੈ? ਖੇਤ ਵਿੱਚ ਹੀ ਬਹੁਤ ਵੱਡਾ ਮੱਛੀ ਫਾਰਮ, ਪੋਲਟਰੀ ਫਾਰਮ ਤੇ ਡੈਅਰੀ ਫਾਰਮ
ਸੀ। ਜੋ ਕਾਰ ਮੁੱਖ ਤਿਆਰੀ ਹੁੰਦਾ ਹੈ। ਉਹ ਆਪ ਰੱਜ ਕੇ ਖਾਂਦਾ ਹੈ। ਬਚਿਆ ਹੋਇਆ ਅੱਗੇ ਦਿੰਦਾ ਹੈ।
ਕਈ ਬਾਰ ਕਾਲਾ ਖੇਤ ਚਲਾ ਜਾਂਦਾ ਸੀ। ਉਸ ਨੂੰ ਖੇਤ ਵਿਚੋਂ ਚੀਜਾਂ ਲੈਣ ਦਾ ਲਾਲਚ ਹੁੰਦਾ ਸੀ। ਭਈਆਂ
ਤੋਂ ਬਗੈਰ ਪੁੱਛੇ ਮੂਲੀਆਂ, ਸ਼ਲਗਮ, ਸਾਗ ਤੇ ਕਦੇ ਤਾਂ ਕੱਣਕ ਝੋਨੇ ਦੀ ਬੋਰੀ ਸਾਇਕਲ ਤੇ ਲੱਦ ਕੇ
ਤੁਰ ਜਾਂਦਾ ਸੀ। ਭਈਆਂ ਦੀ ਦੇਸੀ
ਸ਼ਰਾਬ ਤੇ ਰਿਝਦੇ ਤਿੱਤਰ, ਬਟੇਰੇ ਵੀ ਖਾ ਆਉਂਦਾ ਸੀ। ਨਗਿੰਦਰ
ਤੋਂ ਭਈਆਂ ਨੂੰ ਕੋਈ ਖ਼ਤਰਾ ਨਹੀਂ ਸੀ। ਉਸ ਤੋਂ ਸਰਪੰਚੀ ਦੀ ਚੌਧਰ ਹੀ ਸੰਭਾਲੀ ਜਾਂਦੀ ਸੀ। ਕਾਲਾ
ਉਨਾਂ ਦੇ ਸਾਰੇ ਭੇਤ ਜਾਂਣਦਾ ਸੀ। ਉਸ ਨੇ ਕਈ ਬਾਰ, ਭਈਆਂ ਨੂੰ ਕਿਹਾ ਵੀ ਸੀ, “ ਜੱਟ ਤਾਂ ਮੂੰਗੀ
ਦੀ ਦਾਲ ਜਾਂ ਸਾਗ ਹੀ ਖਾਂਦੇ ਹਨ। ਤੁਸੀਂ ਹਰ ਰੋਜ਼ ਮੱਛੀਆਂ, ਮੁਰਗੇ, ਸ਼ੈਹਾ, ਕਬੂਤਰ ਜਾਂ ਨਿਹਿੰਗ
ਦੀ ਬੱਕਰੀ ਭੁੰਨ ਕੇ ਖਾਂਦੇ ਹੋ। ਨਿਹਿੰਗ ਨਗਿੰਦਰ
ਸਿਰ ਇਲਜ਼ਾਮ ਲਗਾਉਂਦਾ ਰਹਿੰਦਾ ਹੈ। “
ਜੋ ਪੁਰਾਣਾਂ ਭਈਆ ਸੀ। ਉਹ ਜੁਆਬ ਦਿੰਦਾ ਸੀ, “ ਹਮਨੇ
ਤੋਂ ਬੱਕਰਾ ਖ੍ਰੀਦਾ ਹੈ। ਕਿਆ ਹਮ ਆਪ ਕੋ ਚੋਰ ਲਗਤੇ ਹੈ। “ ਬੋਦੀ ਵਾਲਾ ਭਈਆ ਜਦ ਬੋਲਦਾ ਸੀ।
ਬੋਦੀ ਨਾਲ ਹਿਲਦੀ ਸੀ। ਉਸ ਨੇ ਜੁਆਬ ਦਿੱਤਾ, “ ਬਾਬੂ ਜੀ ਚੋਰੀ ਕੇ ਮਾਲ ਮੇ ਆਪ ਵੀ ਹਿੱਸਾ ਲੇਤਾ
ਹੈ। ਹਰ ਰੋਜ਼ ਮਾਨਸੂ ਬੱਣਤੇ ਬਖ਼ਤ ਆਪ ਆ ਜਾਤਾ ਹੈ। ਤੋਂ ਆਪ ਮੂੰਗੀ ਕੀ ਦਾਲ ਕਿਉਂ ਨਹੀਂ ਖਾਤਾ?
ਆਪ ਕੇ ਮੂੰਹ ਕੋ ਵੀ ਮਾਸ ਲੱਗ ਗਿਆ ਹੈ। “ ਕਾਲੇ ਨੇ ਕਿਹਾ, “ ਤੁਸੀਂ ਪੰਜਾਬੀਆਂ ਦੇ ਸਿਰ ਚੜ੍ਹ
ਗਏ ਹੋ। ਜਾਇਦਾਦਾਂ ਉਤੇ ਤੁਹਾਡਾ ਕਬ਼ਜ਼ਾ ਹੋ ਗਿਆ ਹੈ। ਅਸੀ ਸਾਰੇ ਜਿੰਮੀਦਾਰ ਹੀ ਕੰਮਚੋਰ ਹੋ ਗਏ
ਹਾਂ। ਜੋ ਹੱਥੀ ਕੰਮ ਨਹੀਂ ਕਰਦੇ। “ ਇੱਕ ਹੋਰ ਭਈਆ ਉਥੇ ਰਹਿੰਦਾ ਸੀ। ਉਹ ਸ਼ਰਾਬ ਕੱਢਦਾ ਹੁੰਦਾ
ਸੀ। ਉਸ ਨੇ ਕਿਹਾ, “ ਬਾਬੂ ਜੀ ਇਹ ਨਵੀਂ ਸ਼ਰਾਬ ਨਿੱਕਾਲੀ ਹੈ। ਟੇਸਟ ਬਤਾਉ ਕੈਸਾ ਹੈ? “ ਉਸ ਨੂੰ ਗਲਾਸ
ਭਰ ਕੇ ਦੇਸੀ ਦਾ ਦੇ ਦਿਤਾ। ਉਹ ਸ਼ਰਾਬ ਪੀਣ ਸਾਰ ਮਰ ਗਿਆ। ਭਈਆਂ ਨੇ ਚੱਕ ਕੇ, ਕਾਲੇ ਨੂੰ ਖੂਹ ਵਿੱਚ
ਸਿੱਟ ਦਿੱਤਾ। ਦੂਜੇ ਦਿਨ ਸਾਰਾ ਪਿੰਡ ਕੂਹ ਉਤੇ ਇਕੱਠਾ ਹੋਇਆ ਸੀ। ਲੋਕ ਗੱਲਾਂ ਕਰ ਰਹੇ ਸਨ, “
ਕਾਲੇ ਨੇ ਗਰੀਬੀ ਤੋਂ ਤੰਗ ਆ ਕੇ, ਖੂਹ ਵਿੱਚ ਛਾਲ
ਮਾਰ ਦਿੱਤੀ।
Comments
Post a Comment