ਭਾਗ 10 ਆਪਣੇ ਪਰਾਏ
ਇਤਫ਼ਾਕ ਤੇ ਮੇਹਨਤ ਦੇ ਕੰਮ ਵਿੱਚ ਬਰਕੱਤ ਹੁੰਦੀ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਉਸ
ਤੋਂ ਛੋਟੀ ਤਾਰੋ ਦੀ ਭੈਣ ਅਮਰੋ, ਜਿਸ ਨਾਲ ਵਿਆਹੀ ਸੀ। ਉਸ ਦਾ ਪਤੀ ਰਵੀ ਚੰਮੜੇ ਦਾ ਕੰਮ ਕਰਦਾ ਸੀ। ਇਸ ਨੇ ਪਿੰਡਾਂ ਵਿੱਚੋਂ, ਗਰੀਬ ਲੋਕ ਆਂਪਣੇ ਨਾਲ ਜੋੜ
ਕੇ ਰੱਖੇ ਹੋਏ ਸਨ। ਜੋ ਲੋਕਾਂ ਦੇ ਮਰੇ ਮੁਫ਼ਤ ਦੇ ਡੰਗਰਾਂ ਦਾ ਚੰਮ ਉਦੇੜ ਕੇ ਦਿੰਦੇ ਸਨ। ਰਵੀ
ਉਨਾਂ ਨੂੰ ਬਦਲੇ ਵਿੱਚ ਰੋਟੀ ਦੇ ਦਿੰਦਾ ਸੀ। ਜਿਸ
ਦਿਨ ਪੱਸ਼ੂ ਦਾ ਚੰਮੜਾ ਦਿੰਦੇ ਸਨ। ਉਸ ਦਿਨ ਉਹ ਢਿੱਡ ਭਰ ਕੇ, ਰੋਟੀ ਖਾਂਦੇ ਸਨ। ਜਦੋਂ ਇਹੀ ਉਹ ਆਪ,
ਇਸੇ ਚੰਮ ਦੀਆਂ ਜੁੱਤੀਆਂ ਲੋਕਾਂ ਨੂੰ ਸਿਉਂ ਕੇ ਦਿੰਦੇ ਸਨ। ਲੋਕ ਪਸੰਦ ਨਹੀਂ ਕਰਦੇ ਸਨ। ਹੱਥਾਂ ਨਾਲ
ਸਿਉਂਤੀ ਜੁੱਤੀ ਨੂੰ ਲੋਕ 50 ਰੁਪਏ ਦੀ ਵੀ ਨਹੀਂ ਖ੍ਰੀਦਦੇ। ਜੋ ਚੱਲਦੀ ਵੀ ਵੱਧ ਹੈ। ਲੋਕਾਂ ਨੂੰ
ਕੰਨ ਉਤੋਂ ਦੀ ਹੱਥ ਘੁੰਮਾ ਕੇ, ਕੰਨ ਫੜਨ ਵਿੱਚ ਵੱਧ ਸੁਆਦ ਆਉਂਦਾ ਹੈ। ਰਵੀ ਦੀ ਫੈਕਟਰੀ ਵਿੱਚ ਮਸ਼ੀਨਾਂ
ਨਾਲ ਜੁੱਤੀਆਂ ਸਿਉਂਕੇ ਤਿਆਰ ਕੀਤੀਆਂ ਜਾਂਦੀਆਂ ਹਨ। ਉਤੇ ਮੋਤੀ ਸਿਪੀਆਂ ਲਾ ਕੇ, ਸ਼ੋਰਤ ਵਧਾ
ਦਿੱਤੀ ਜਾਂਦੀ ਹੈ। ਲੋਕ ਚੱਮਕਦੀਆਂ ਚੀਜ਼ਾਂ ਨੂੰ ਲਾਈਕ ਕਰਦੇ ਹਨ। 300 ਰੁਪਏ ਦੀ ਜੁੱਤੀ ਖ੍ਰੀਦਦੇ
ਹਨ। ਜੋ
ਮਹੀਨਾਂ ਵੀ ਨਹੀਂ ਚੱਲਦੀ। ਰਵੀ ਨੇ ਜੁੱਤੀਆਂ ਦੇ ਕੰਮ ਨਾਲ ਲੈਦਰ ਦਾ ਕੰਮ ਸ਼ੁਰੂ ਕਰ ਦਿੱਤਾ। ਇਸ
ਦੇ ਪਰਸ ਤੇ ਜਾਕਟਾਂ ਲੋਕ ਬਹੁਤ ਪਸੰਦ ਕਰਦੇ ਹਨ। ਲੋਕ ਗਾਂ, ਮੱਝ, ਬੱਕਰੇ, ਸ਼ੂਰ, ਬਿੱਲੀਆਂ,
ਕੁੱਤੇ ਦਾ ਮੀਟ ਨਹੀਂ ਖਾਂਦੇ। ਪੈਲਿਸ, 5 ਸਟਾਰ ਹੋਟਲਾਂ ਢਾਬਿਆਂ ਤੇ ਸਬ ਕੁੱਝ ਮਿਕਸ ਕਰਕੇ ਬਣਾਇਆ
ਜਾਂਦਾ ਹੈ। ਜੋ ਪੱਕੇ ਧਰਮੀ ਕਹਾਂਉਂਦੇ ਹਨ। ਉਹ ਵੀ ਰਵੀ ਨੂੰ ਸਾਈ ਦੇ ਕੇ, ਜੁੱਤੀਆਂ, ਪਰਸ ਤੇ
ਜਾਕਟਾਂ ਸਿਲਾਉਂਦੇ ਹਨ। ਜਿੰਨਾਂ ਲੋਕਾਂ ਦੇ ਮੀਟ ਨਹੀਂ ਪਚਦਾ, ਮਾਸ ਦੇ
ਬੱਣੇ, ਜੁੱਤੀਆਂ, ਪਰਸ ਤੇ ਜਾਕਟਾਂ, ਕਿਵੇਂ ਹੰਢਾਈ ਜਾਂਦੇ ਹਨ? ਉਸ ਨੂੰ ਬਾਰ-ਬਾਰ ਛੂਹਦੇ ਹਨ।
ਚੰਮ ਦਾ ਕੰਮ ਕਰਨ ਵਾਲਿਆਂ ਨਾਲ ਨਫ਼ਰਤ ਕਰਦੇ ਹਨ। ਕਈ ਤਾਂ ਕੜਾਕੇ ਦੀ ਠੰਡ ਵਿੱਚ, ਤੱਪਦੇ ਹਾਂੜ
ਵਿੱਚ ਲੈਦਰ ਪਾਈ ਫਿਰਦੇ ਹਨ।
ਚੰਮ
ਦਾ ਕੰਮ ਕਰਨ ਵਾਲਿਆ ਨੂੰ ਬਹੁਤ ਖੱਟੀ ਹੈ। ਮਰੇ ਪੱਸ਼ੂ ਨੂੰ ਮੁਫ਼ਤ ਵਿੱਚ ਲੈ ਲੈਂਦੇ ਹਨ। ਕਈ ਤਾਂ
ਜਿਉਂਦਿਆਂ ਨੂੰ ਹੱਕ ਕੇ ਲੈ ਜਾਂਦੇ ਹਨ। ਪਹਿਲਾਂ ਮੀਟ ਵੇਚਦੇ ਹਨ। ਨਾਲੇ ਚੰਮ ਨੂੰ ਰੰਗ ਕੇ ਵੇਚੀ
ਜਾਂਦੇ ਹਨ। ਕਈ ਲੋਕ ਰਵੀ ਕੋਲੋ ਇਸ ਲਈ ਪਾਸੇ ਰਹਿੰਦੇ ਹਨ। ਉਨਾਂ ਨੂੰ ਉਸ ਕੋਲੋ ਚੰਮੜੇ ਦਾ ਮੁਸ਼ਕ
ਮਾਰਦਾ ਸੀ। ਕਈਆ ਨੇ ਇਸ ਨਾਲ ਬੋਲਣਾਂ ਛੱਡ ਦਿੱਤਾ ਸੀ। ਨਗਿੰਦਰ ਨੂੰ ਵੀ ਸ਼ਾਇਦ ਅਮਰੋ ਦੇ ਵਿਆਹ
ਪਿਛੋਂ ਹੀ ਪਤਾ ਚੱਲਿਆ ਸੀ। ਵਿਚੋਲੇ ਨੇ ਤਾਂ ਕਿਸਾਨ ਜਿੰਮੀਦਾਰ ਦੇ ਮੁੰਡੇ ਦੀ ਦੱਸ ਪਾਈ ਸੀ।
ਬੰਦਾ ਆਪ ਉਸੇ ਚੰਮ ਦਾ ਬੱਣਿਆ ਹੈ। ਆਪਦੇ ਚੰਮ ਨੂੰ ਪਿਆਰ ਕਰਦਾ ਹੈ। ਦੁਜੇ ਦੇ ਚੰਮ ਤੇ ਪੱਸ਼ੂਆਂ
ਨੂੰ ਨਫ਼ਰਤ ਕਰਦਾ ਹੈ। ਕਈ ਲੋਕ ਕਹਿੰਦੇ ਹਨ, “ ਬਿੱਲੀ, ਕੁੱਤਾ ਕੋਲੋ ਦੀ ਲੰਘ ਜਾਵੇ। ਉਨਾਂ ਦੇ
ਖਾਜ਼ ਹੋਣ ਲੱਗ ਜਾਂਦੀ ਹੈ। ਛਿੱਕਾ ਆਉਣ ਲੱਗ ਜਾਂਦੀਆਂ ਹਨ। “ ਇਹ ਲੋਕ ਬਗੈਰ ਪਰਖੇ ਮੀਟ ਖਾ ਜਾਂਦੇ
ਹਨ। ਧਰਤੀ ਉਤੇ ਅੱਣਗਿੱਣਤ ਬਿੱਲੀਆਂ, ਕੁੱਤੇ ਫਿਰਦੇ ਹਨ। ਕਈ ਬਾਰ ਉਨਾਂ ਪਿਛੋਂ, ਐਸੇ ਲੋਕ ਲੰਘਦੇ
ਹੋਣੇ ਹਨ। ਪਬਲਿਕ ਸਰਵਸ ਵਰਤਦੇ ਹੋਣੇ ਹਨ। ਉਦੋਂ ਇਹ ਪਖੰਡ ਕਿਥੇ ਹੁੰਦਾ ਹੈ?
ਅਮਰੋ
ਲਈ ਘਰ ਵਿੱਚ ਹੀ ਗੰਗਾ ਸੀ। ਨਿੱਤ ਬਦਲ-ਬਦਲ ਕੇ, ਜੁੱਤੀਆਂ, ਪਰਸ ਤੇ ਜਾਕਟਾਂ ਪਾਉਂਦੀ ਸੀ। ਉਸ ਦੀ
ਜਾਨ ਭਈਆਂ, ਦਿਹਾੜੀਆਂ ਦੀਆਂ ਰੋਟੀਆਂ ਪੱਕਾਂਉਣ ਤੋਂ
ਬਚ ਗਈ ਸੀ। ਉਹ ਦੁਕਾਂਨ ਉਤੇ ਬੈਠਦੀ ਸੀ। ਗਾਹਕਾਂ ਨਾਲ ਗੱਲਾਂ ਮਾਰ ਛੱਡਦੀ ਸੀ। ਬਹੁਤੇ ਲੋਕ, ਤਾਂ
ਉਸ ਦੇ ਮਿੱਠੇ ਸੁਭਾਅ ਕਰਕੇ ਹੀ ਪੱਕੇ ਗਾਹਕ ਬੱਣ ਗਏ ਸਨ। ਉਸ ਦੇ ਹੱਥ ਵਿੱਚ ਤਾਂ ਤਾਰੋ ਤੋਂ ਵੀ
ਵੱਧ ਪੈਸੇ ਰਹਿੰਦੇ ਸਨ। ਕੰਮ ਕਰਨ ਨੂੰ ਹੋਰ ਕੁੜੀਆਂ ਵੀ ਰੱਖੀਆ ਹੋਈਆਂ ਸਨ। ਅਮਰੋ ਤੇ ਰਵੀ ਰਲ ਕੇ
ਕੰਮ ਕਰਦੇ ਸਨ। ਦੁਕਾਨ ਬਹੁਤ ਚੱਲਦੀ ਸੀ। ਇਤਫ਼ਾਕ ਤੇ ਮੇਹਨਤ ਦੇ ਕੰਮ ਵਿੱਚ ਬਰਕੱਤ ਹੁੰਦੀ ਹੈ।
Comments
Post a Comment