ਭਾਗ 13 ਆਪਣੇ ਪਰਾਏ
ਮੈਂ ਤੁਹਾਨੂੰ ਰੋਟੀ ਪਾਇਆ ਹੈ, ਤੁਸੀਂ ਮੈਨੂੰ ਮੱਤਾਂ
ਦੇਣ ਲੱਗ ਗਏ ਹੋ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਬੰਦਾ
ਘਰ ਦੇ ਖ਼ੱਰਚੇ ਚੱਲਾਉਣ ਲਈ ਕੰਮ ਕਰਕੇ ਪੈਸੇ ਕਮਾਂਉਂਦਾ ਹੈ।
ਜੇ ਉਸ ਕੋਲ ਪਹਿਲਾਂ ਹੀ ਧੰਨ ਹੈ। ਉਸ ਦੇ ਵੱਡੇਰਿਆਂ, ਪੁਰਖਾਂ ਜਾਂ ਕਿਸੇ ਹੋਰ ਕਮਾਂਊ ਪੁੱਤਾਂ
ਦੁਆਰਾ ਧੰਨ ਆ ਰਿਹਾ ਹੈ। ਉਸ ਨੂੰ ਕੰਮ ਕਰਨ ਦੀ ਕੀ ਲੋੜ ਹੈ? ਐਸੇ ਬੰਦੇ ਚੌਧਰ ਕਰਨ ਯੋਗੇ ਹੁੰਦੇ
ਹਨ। ਗਾਮੇ ਦੇ ਘਰ ਵੀ ਉਸ ਦੀ ਪਤਨੀ ਸਣੇ, 6 ਜਾਂਣੇ ਕੰਮ ਕਰਨ ਵਾਲੇ ਸਨ। ਗਾਮਾ ਇੰਨਾਂ ਦੇ ਕਮਾਂਏ
ਨੋਟ ਗਿੱਣਦਾ ਸੀ। ਇਹ ਇੰਨੇ ਨੋਟ ਖ਼ੱਰਚਣ ਬਾਰੇ ਸੋਚਦਾ ਸੀ। ਵਿਹਲਾ ਬੰਦਾ ਸਮਾਂ ਗੁਜ਼ਾਰਨ ਲਈ ਗੱਲਤ
ਕੰਮ ਕਰਦਾ ਹੈ। ਨਸ਼ੇ ਖਾਂਦਾ ਹੈ। ਲੜਾਈਆਂ ਕਰਦਾ ਹੈ। ਜਦੋਂ ਦੀ ਘਰ ਚੋਰੀ ਹੋਈ ਸੀ। ਬੰਤੇ, ਬਲਦੇਵ
ਹੁਣਾਂ ਨੇ ਆਪਦੇ ਪੈਸੇ ਅੱਲਗ ਰੱਖਣ ਦੀ ਗੱਲ ਕੀਤੀ ਸੀ। ਗਾਮਾਂ ਘਰ ਤੋਂ ਬਾਹਰ ਰਹਿੱਣ ਲੱਗ ਗਿਆ
ਸੀ। ਜਿਥੇ ਕਿਸੇ ਦੋਸਤ ਨਾਲ ਸ਼ਰਾਬ ਪੀਂਦਾ ਸੀ। ਉਥੇ ਹੀ ਸੌਂ ਜਾਂਦਾ ਸੀ। ਘਰ ਆਉਣ ਦੀ ਜਰੂਰਤ ਨਹੀਂ
ਸਮਝਦਾ ਸੀ। ਉਸ ਦੇ ਹੱਥ ਬਹੁਤ ਪੈਸਾ ਆ ਗਿਆ ਸੀ। ਗਾਮੇ ਦਾ ਜੀਜਾ ਵੀ ਮਨੀਲੇ ਵਿੱਚ ਹੀ ਰਹਿੰਦਾ
ਸੀ। ਉਹ ਵੀ ਇਸੇ ਵਰਗਾ ਹੀ ਸੀ। ਦੋਂਨੇ ਐਇਸ਼ੀ ਕਰਨ ਵਿੱਚ ਇਕੋ ਜਿਹੇ ਸਨ। ਤਾਰੋ ਦੀ ਨੱਣਦ ਨਾਲ
ਬੱਣਦੀ ਨਹੀਂ ਸੀ। ਜਦੋਂ ਕਿਤੇ ਤਾਰੋ ਤੇ ਗਾਮੇ ਵਿੱਚ ਲੜਾਈ ਹੋਈ ਹੁੰਦੀ ਸੀ। ਇਹ ਭੈਣ ਦੇ ਘਰ
ਚੱਲਿਆ ਜਾਂਦਾ ਸੀ। ਦੂਜੇ ਦੇ ਘਰ ਕਲੇਸ਼ ਹੋਵੇ। ਦੇਖਣ ਵਾਲੇ ਨੂੰ ਮਜ਼ਾ ਆਉਂਦਾ ਹੈ। ਇਹ ਕਈ-ਕਈ ਦਿਨ
ਭੈਣ ਦੇ ਘਰ ਹੀ ਬੈਠਾ ਰਹਿੰਦਾ ਸੀ। ਭੈਣ ਨੂੰ ਮੋਜ਼ ਲੱਗ ਜਾਂਦੀ ਸੀ। ਰੋਟੀ ਨਹੀ ਪੱਕਾਉਣੀ ਪੈਂਦੀ ਸੀ। ਭਰਾ ਰਿੰਸਟੋਰਿੰਟ ਦਾ
ਫੂਡ, ਪੀਜ਼ਾ, ਬਰਗਰ ਆਡਰ ਕਰ ਦਿੰਦਾ ਸੀ। ਜਦੋਂ ਜੇਬ ਵਿੱਚੋਂ ਪੈਸੇ ਮੁੱਕ ਜਾਂਦੇ ਸਨ। ਉਦੋਂ ਹੌਲਾ ਜਿਹਾ
ਹੋ ਕੇ, ਵਾਪਸ ਘਰ ਮੁੜ ਜਾਂਦਾ ਸੀ। ਘਰ ਪੈਸਿਆਂ ਵਾਲੀਆਂ 6 ਤਜੌਰੀਆਂ ਸਨ।
ਬਲਦੇਵ, ਨੇਕ, ਨਿਰਮਲ, ਬੰਨਸੂ, ਬੰਤਾ ਵੀ ਸ਼ਰਾਬ ਪੀਂਦੇ
ਸਨ। ਐਸਾ ਬਹੁਤੇ ਲੋਕ ਕਰਦੇ ਹਨ। ਨਸ਼ੇ ਕਰਨਾਂ ਫੈਸ਼ਨ ਬੱਣ ਗਿਆ ਹੈ। ਜੋ ਕੰਮ ਕਰਕੇ, ਪੈਸੇ
ਬੱਣਾਉਂਦੇ ਸਨ। ਜਦੋਂ ਬੰਦਾ ਕੰਮ ਤੋਂ ਥੱਕਿਆ ਘਰ ਆਉਂਦਾ ਹੈ। ਥੱਕੇਵਾਂ ਲਾਹੁਉਣ ਲਈ ਨਸ਼ਾ ਕਰਦਾ
ਹੈ। ਜਾਂ ਦੋ ਚਾਰ ਬੰਦੇ ਰਲ ਕੇ, ਬਾਹਰ ਹੀ ਕਾਰ ਵਿੱਚ ਬੈਠ ਕੇ ਸ਼ਰਾਬ, ਨਸ਼ੇ ਖਾਂਦੇ-ਪੀਂਦੇ ਹਨ। ਜੇ
ਕੋਈ ਸ਼ਰਾਬ ਜਾਂ ਹੋਰ ਨਸ਼ਾ ਨਹੀਂ ਕਰਦਾ। ਨਸ਼ੇ ਖਾਂਣ ਵਾਲੇ ਉਸ ਨੂੰ ਲਹਨਤਾਂ ਪਾਉਂਦੇ ਹਨ। ਕਈ ਰੀਸੋ-ਰੀਸ ਨਸ਼ੇ ਖਾਂਣ ਲੱਗ
ਜਾਂਦੇ ਹਨ। ਬਲਦੇਵ, ਨੇਕ, ਨਿਰਮਲ ਦੀ ਯਾਰੀ ਗਾਮੇਂ ਨਾਲ ਸਕੂਲ ਦੀ ਸੀ। ਉਦੋਂ ਉਹ ਕੋਈ ਨਸ਼ਾਂ ਨਹੀਂ
ਕਰਦੇ ਸਨ। ਗਾਮੇ ਦੇ ਘਰ ਹਰ ਤਰਾਂ ਦੇ ਨਸ਼ੇ, ਦੇਸੀ, ਅੰਗਰੇਜ਼ੀ ਸ਼ਰਾਬ ਹੁੰਦੀ ਸੀ। ਸ਼ਰਾਬ ਪਿਲਾ ਕੇ,
ਇੰਨਾਂ ਤੋਂ ਘਰ ਤੇ ਖੇਤੀ ਦੇ ਕੰਮ ਕਰਾਏ ਜਾਂਦੇ ਸਨ। ਨਸ਼ੇ ਖਾਂਣ ਵਾਲੇ ਦਾ ਦਿਮਾਗ ਚੱਲਣੋਂ ਬੰਦ ਹੋ
ਜਾਂਦਾ ਹੈ। ਦਿਮਾਗ ਦਾ ਵਿਕਾਸ ਨਹੀਂ ਹੋ ਸਕਦਾ। ਸੋਚਣ ਸ਼ਕਤੀ ਮਰ ਜਾਂਦੀ ਹੈ। ਇਸੇ ਕਰਕੇ ਇੰਨਾਂ ਨੇ
ਪੜ੍ਹਾਈ ਵਿੱਚੇ ਛੱਡ ਦਿੱਤੀ। ਲੋਕ ਵੱਧ ਤੋਂ ਵੱਧ ਪੜ੍ਹਾਈਆਂ, ਚੰਗੀਆਂ ਨੌਕਰੀਆਂ ਕਰਨ ਤੇ ਜੂਨ ਸੁਧਾਰਨ ਨੂੰ ਕਰਦੇ ਹਨ।
ਜਿਸ ਨੂੰ ਦਿਸਦਾ ਹੈ। ਰੋਟੀ, ਕੱਪੜਾ ਤੇ ਮਕਾਂਨ ਮਿਲ ਗਿਆ ਹੈ। ਉਹ ਪੜ੍ਹਾਈ, ਕੰਮ ਵਿੱਚ ਮੇਹਨਤ
ਕਰਨੀ ਛੱਡ ਦਿੰਦਾ ਹੈ। ਬਲਦੇਵ, ਨੇਕ, ਨਿਰਮਲ ਨੇ ਇਸ ਕੋਲੋ ਖਾਦਾ ਬਹੁਤ ਸੀ। ਇਸੇ ਕਰਕੇ ਹੁਣ ਤੱਕ
ਕੰਮ ਕਰਨ ਲਈ ਬੱਲਦ ਵਾਂਗ ਜੋੜੇ ਹੋਏ ਸਨ। ਗਾਮੇ ਦੇ ਕਮਾਊ ਪੁੱਤ ਬਣੇ ਹੋਏ ਸਨ।
ਬੰਦਾ
ਠੋਕਰ ਖਾ ਕੇ ਸਮਝਦਾ ਹੈ। ਜਦੋਂ ਸੱਟ ਵੱਜਦੀ ਹੈ। ਲੋਕ ਹੀ ਬਥੇਰੇ ਇਲਾਜ਼ ਦੱਸ ਦਿੰਦੇ ਹਨ। ਹਰ ਕੋਈ
ਇਹੀ ਸਲਾਹ ਦਿੰਦਾ ਸੀ, “ ਤੁਸੀਂ ਇੰਨੇ ਵੀ ਬੁੱਧੂ ਨਹੀਂ ਹੋ ਸਕਦੇ। ਜੋ ਆਪਦੀ ਕਮਾਂਈ ਸੰਭਾਲ ਨਹੀਂ
ਸਕਦੇ। ਜੇ ਕੰਮ ਕਰ ਸਕਦੇ ਹੋ। ਪੈਸੇ ਬੈਂਕ ਵਿੱਚ ਰੱਖਣ ਜਾਂਣੇ ਕਿੰਨੇ ਕੁ ਔਖੇ ਹਨ? ਘਰ ਪੈਸੇ
ਰੱਖਣ ਦੀ ਕੀ ਲੋੜ ਹੈ? ਘਰ ਚੋਰੀ ਹੋ ਸਕਦੇ ਹਨ। ਜੇ ਘਰ ਨੂੰ ਅੱਗ ਲੱਗ ਜਾਏ, ਸਬ ਕੁੱਝ ਪੈਸਾ ਵੀ ਸੁਆਹ
ਹੋ ਸਕਦੇ ਹਨ। “ ਕਿਸੇ ਨੇ ਕਿਹਾ ਸੀ, “ ਜੇ ਅੱਧੀ ਕਮਾਂਈ ਵੀ ਖ਼ੱਰਚੇ
ਦੀ ਗਾਮੇਂ ਨੂੰ ਦੇ ਦੋਵੋ, ਅੱਧੀ ਕੋਲ ਰੱਖੋ। ਪੈਸੇ ਦੀ ਲੋੜ ਸਮੇਂ ਬੰਦਾ, ਬੰਦੇ ਕੋਲੋ ਖਿਸਕ
ਜਾਂਦਾ ਹੈ। ਪੈਸਾ ਹੀ ਕੰਮ ਆਉਂਦਾ ਹੈ। ਪੈਸੇ ਬਗੈਰ ਬੰਦਾ ਕਿਸੇ ਕੰਮ ਦਾ ਨਹੀਂ ਹੈ। ਗਾਮਾਂ ਵੀ ਘਰ
ਵਾਪਸ ਨਹੀਂ ਮੁੜਿਆ ਸੀ। ਕਿਸੇ ਹੋਰ ਨੇ ਵੀ ਤਾਰੋਂ ਨੂੰ ਪੈਸੇ ਨਹੀਂ ਦਿੱਤੇ
ਸਨ। ਇੱਕ ਦਿਨ ਗਾਮਾਂ, ਜਦੋਂ ਘਰ ਆਇਆ। ਤਾਰੋ ਤੋਂ ਪੈਸੇ ਮੰਗਣ ਲੱਗਾ। ਤਾਰੋ ਨੇ ਦੱਸਿਆ, “ ਸਬ ਨੇ
ਘਰ ਪੈਸੇ ਦੇਣੇ ਬੰਦ ਕਰ ਦਿੱਤੇ ਹਨ। “ ਗਾਮੇ ਨੂੰ ਇਹ ਬਗਾਵਤ ਚੰਗੀ ਨਹੀਂ ਲੱਗੀ। ਉਸ ਨੇ ਰੋਟੀ
ਖਾਂਣ ਤੋਂ ਪਿਛੋ ਕਿਹਾ, “ ਬਾਈ ਜੇ ਘਰ ਵਿੱਚ ਪੈਸੇ ਨਹੀਂ ਦੇਵੋਗੇ। ਦਾਲ ਰੋਟੀ ਨਹੀਂ ਚੱਲੇਗੀ। ਇਸ
ਤਰਾਂ ਤਾਂ ਘਰ ਚਲਾਂਉਣਾਂ ਔਖਾ ਹੈ। “ ਨਿਰਮਲ ਨੇ ਕਿਹਾ, “ ਸਾਨੂੰ ਦੱਸ ਘਰ ਦਾ ਖ਼ੱਰਚਾ ਕਿੰਨਾਂ
ਹੈ? “ ਨੇਕ ਨੇ ਕਿਹਾ, “ ਬਾਈ ਪੂਰੇ ਖ਼ੱਰਚੇ ਦੀਆਂ ਵੰਡੀਆਂ ਪਾ ਲੈ। “ ਬਲਦੇਵ ਨੇ ਕਿਹਾ, “
ਸਾਰਿਆਂ ਦੇ ਖਾਂਣ-ਪੀਣ ਦਾ ਅਸੀਂ ਹੀ ਖੱਰਚਾ ਦੇ ਦੇਵਾਂਗੇ। “ ਤੁਸੀਂ ਘਰ ਦੇ ਪੈਸੇ ਦੇਈ ਚੱਲੋ। “
ਗਾਮੇ ਨੂੰ ਗੁੱਸਾ ਆ ਗਿਆ। ਉਸ ਨੇ ਕਿਹਾ, “ ਹੁਣ ਤੁਸੀਂ ਮੈਨੂੰ ਦੱਸੋਗੇ। ਮੈਂ ਘਰ ਕਿਵੇਂ ਚਲਾਉਣਾਂ
ਹੈ? ਮੈਂ ਤੁਹਾਨੂੰ ਰੋਟੀ ਪਾਇਆ ਹੈ, ਤੁਸੀਂ ਮੈਨੂੰ ਮੱਤਾਂ ਦੇਣ ਲੱਗ ਗਏ ਹੋ। ਇਉ ਕੰਮ ਨਹੀਂ
ਚੱਲਣਾਂ। ਕੱਢੋ ਜੇਬਾਂ ਵਿੱਚ ਜਿੰਨੇ ਪੈਸੇ ਹਨ? “ ਨਿਰਮਲ ਨੇ ਕਿਹਾ, “ ਬਾਈ ਜੇਬ ਵਿੱਚ ਕੁੱਝ
ਨਹੀਂ ਹੈ। ਪੈਸੇ ਬੈਂਕ ਵਿੱਚ ਜਮਾ ਕਰਾ ਦਿੱਤੇ ਹਨ। “ ਬਲਦੇਵ ਨੇ ਕਿਹਾ, “ ਪਹਿਲੇ ਹੀ ਮਹੀਨੇ 20
ਹਜ਼ਾਰ ਪੀਸੋ, ਮੇਰੇ ਕੋਲ ਜਮਾਂ ਹੋ ਗਿਆ। “ ਨੇਕ ਨੇ ਕਿਹਾ, “ ਇਹ ਮੇਰੇ ਵੱਲੋਂ 4 ਹਜ਼ਾਰ ਖੱਰਚੇ
ਪਾਣੀ ਦਾ ਹੈ। “ ਤਾਰੋ ਨੇ ਕਿਹਾ, “ ਕੀ ਇਹ ਸਾਨੂੰ ਭੀਖ ਦੇ ਰਿਹਾਂ ਹੈ? “ ਗਾਮੇ ਨੇ ਕਿਹਾ, “
ਇੰਨਾਂ ਨੂੰ ਜੇਬ ਵਿੱਚ ਰੱਖ। ਮੇਰੇ ਨਾਲ ਰਹਿੱਣਾਂ ਹੈ। ਸਬ ਨੂੰ ਮਹੀਨੇ ਦਾ, 10 ਹਜ਼ਾਰ ਦੇਣਾਂ
ਪੈਣਾਂ ਹੈ। ਜੇ ਨਹੀਂ ਦੇ ਸਕਦੇ। ਤੁਹਾਡੇ ਲਈ ਦਰ ਖੁੱਲੇ ਹਨ। ਮੇਰੇ ਘਰੋਂ ਚਲੇ ਜਾਵੋ। “
Comments
Post a Comment