ਭਾਗ 19 ਨੌਕਰੀ ਕਰਨ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਹੱਥੀ ਕੰਮ ਕਰਨਾ ਸਿਖਾਇਆ ਜਾਵੇ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜੋ ਬੱਚੇ ਨਿੱਕੇ ਹੁੰਦੇ ਹੀ, ਮਾਪਿਆ ਦੇ ਕਿੱਤੇ ਵਿੱਚ ਹੱਥ ਵਟਾਉਣ ਲੱਗ ਜਾਂਦੇ ਹਨ। ਕੁੜੀਆਂ ਮਾਂ ਦੀ ਰੀਸ ਕਰਕੇ, ਘਰ ਦੇ ਕੰਮ ਸਿੱਖਦੀਆਂ ਹਨ। ਮੁੰਡੇ ਬਾਪ ਨਾਲ ਕੰਮ ਕਰਾਉਂਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫਲਤਾ ਮਿਲਦੀ ਹੈ। ਉਹ ਹਰ ਔਖਾ, ਸੌਖਾ, ਛੋਟਾ, ਵੱਡਾ ਕੰਮ ਸਿੱਖ ਕੇ, ਕਰਨ ਲਈ ਤਿਆਰ ਰਹਿੰਦੇ ਹਨ। ਭਾਰਤ ਵਾਂਗ  ਹਰ ਦੇਸ਼ ਦੇ ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਉਹ ਪੜ੍ਹਾਇਆ ਜਾਂਦਾ ਹੈ। ਜਿਸ ਦਾ ਜੀਵਨ ਵਿੱਚ ਕੋਈ ਕੰਮ ਨਹੀਂ ਹੈ। ਮੈਥ ਤੇ ਅੰਗਰੇਜ਼ੀ ਜ਼ਿੰਦਗੀ ਵਿੱਚ ਕੰਮ ਆਉਂਦੇ ਹਨ। ਇੰਨਾ ਵਿੱਚੋਂ ਹੀ ਮਸਾਂ ਪਾਸ ਹੋਣ ਜੋਗੇ ਨੰਬਰ ਹੁੰਦੇ ਹਨ। ਬਾਕੀ ਜੋ ਵੀ ਪੜ੍ਹਾਇਆ ਜਾਂਦਾ ਹੈ। ਸਮਾਂ ਖ਼ਰਾਬ ਕੀਤਾ ਜਾਂਦਾ ਹੈ। ਅਕਬਰ, ਸ਼ਾਹਜਹਾਂ, ਔਰੰਗਜ਼ੇਬ ਵਰਗਿਆਂ ਦੀ ਹਿਸਟਰੀ ਤੋਂ ਕਿਸੇ ਨੇ ਕੀ ਲੈਣਾ ਹੈ? ਇਸ ਵਿੱਚੋਂ ਕੀ ਨਿਕਲਣ ਵਾਲਾ ਹੈ? ਉਹ ਮਰ ਮੁੱਕ ਗਏ ਹਨ। ਬੱਚਿਆਂ ਨੂੰ ਉਨ੍ਹਾਂ ਦੇ ਜਨਮ, ਮਰਨ ਜੀਵਨ ਦੇ ਰਟੇ ਲਗਵਾਈ ਜਾਂਦੇ ਹਨ। ਬੱਚਿਆਂ ਨੂੰ ਦਾਦੇ ਤੇ ਦਾਦੇ ਦੇ ਬਾਪ ਦਾ ਨਾਮ ਪਤਾ ਨਹੀਂ ਹੁੰਦਾ। ਖੇਤ ਵਿੱਚ ਜਾ ਕੇ, ਕਦੇ ਦੇਖਿਆ ਨਹੀਂ ਹੁੰਦਾ। ਕਈ ਕਿਸਾਨਾਂ ਦੇ ਬੱਚੇ ਵੀ ਐਸੇ ਬਣਦੇ ਜਾ ਰਹੇ ਹਨ। ਅਨਾਜ ਦੇ ਬੀਜਾਂ ਦੇ ਨਾਮ ਨਹੀਂ ਪਤਾ। ਇਹ ਕਦੋਂ ਬੀਜਣੇ ਕੱਟਣੇ ਹਨ? ਜੌਗਰਫ਼ੀ ਵਿੱਚ ਪੂਰੀ ਦੁਨੀਆ ਦੀ ਖੇਤੀ ਬਾੜੀ, ਪੌਣ, ਪਾਣੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਹਵਾ ਵਿੱਚ ਕਾਰਤੂਸ ਚਲਾਏ ਜਾਂਦੇ ਹਨ। ਨੌਜਵਾਨਾਂ ਦੀ 20, 22 ਸਾਲਾਂ ਤੱਕ ਦੀ ਉਮਰ ਗੱਲਾਂ-ਬਾਤਾਂ ਵਿੱਚ ਖ਼ਰਾਬ ਕੀਤੀ ਜਾਂਦੀ ਹੈ। ਜਦੋਂ ਐਸੀ ਪੜ੍ਹਾਈ ਪੜ੍ਹ ਕੇ, ਮੁੰਡੇ-ਕੁੜੀਆਂ ਆਉਂਦੇ ਹਨ। ਬਹੁਤੇ ਕਿਸੇ ਕੰਮ ਦੇ ਨਹੀਂ ਹੁੰਦੇ। ਰਾਜੇ, ਮਹਾਰਾਜਿਆਂ ਦੇ ਰਟੇ ਲਗਾਉਂਦੇ। ਉਹ ਵੀ ਵੈਸੇ ਹੀ ਬਣ ਜਾਂਦੇ ਹਨ। ਘਰ ਦੇ ਕਿਸੇ ਕੰਮ ਨੂੰ ਹੱਥ ਨਹੀਂ ਲਗਾਉਂਦੇ। ਮਿਹਨਤ-ਮਜ਼ਦੂਰੀ ਕਰਨੀ ਹੋਰ ਵੀ ਔਖੀ ਹੈ। ਕਈਆਂ ਨੂੰ ਐਸੀ ਕਿਤਾਬੀ ਪੜ੍ਹਾਈ ਕਰਕੇ, ਨੌਕਰੀ ਨਹੀਂ ਮਿਲਦੀ। ਜਦੋਂ ਕਿਸੇ ਕੰਮ ਦਾ ਤਜਰਬਾ ਨਹੀਂ ਹੁੰਦਾ। ਜਿਸ ਬੰਦੇ ਨੇ ਕਦੇ ਕੋਈ ਕੰਮ ਨਹੀਂ ਕੀਤਾ। ਐਸੇ ਅਣਜਾਣ ਬੰਦੇ ਨੂੰ ਕੰਮ ਉੱਤੇ ਰੱਖ ਕੇ, ਕੋਈ ਰਿਸਕ ਨਹੀਂ ਲੈਂਦਾ।

ਕਿੰਨਾ ਚੰਗਾ ਹੋਵੇ। ਨੌਕਰੀ ਕਰਨ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਹੱਥੀ ਕੰਮ ਕਰਨਾ ਸਿਖਾਇਆ ਜਾਵੇ। ਮਨੀਲਾ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦਿੱਤੀ ਜਾਂਦੀ ਹੈ। ਜ਼ਿਆਦਾ ਲੋਕ ਨਰਸ, ਡਾਕਟਰ ਦੇ ਸਬੰਧਿਤ ਪੜ੍ਹਾਈ ਕਰਦੇ ਹਨ। ਨੈਨੀ, ਨਰਸਾਂ, ਡਾਕਟਰ ਬਣਦੇ ਹਨ। ਸੋਚਿਆ ਜਾਵੇ। ਇਹ ਸਾਡੇ ਸਰੀਰ ਨਾਲ ਸਬੰਧਿਤ ਹਨ। ਸਰੀਰ ਦਾ ਗਿਆਨ ਸਬ ਨੂੰ ਹੁੰਦਾ ਹੈ। ਜਿਸ ਚੀਜ਼ ਬਾਰੇ ਸਾਨੂੰ ਗਿਆਨ ਹੁੰਦਾ ਹੈ। ਉਸ ਉੱਤੇ ਪੜ੍ਹਨਾ, ਖੋਜ ਕਰਨਾ ਸੌਖਾ ਤੇ ਰੋਚਕ ਹੁੰਦਾ ਹੈ। ਸਮਝ ਵੀ ਛੇਤੀ ਆ ਜਾਂਦੀ ਹੈ। ਜਿਸ ਬਾਰੇ ਜਾਣਨ ਦਾ ਚਾਅ ਹੁੰਦਾ ਹੈ। ਉਸ ਵਿਚ ਕਾਮਯਾਬੀ ਜ਼ਰੂਰ ਮਿਲਦੀ ਹੈ। ਬਹੁਤੇ ਲੋਕ ਆਪਣੇ ਬੱਚਿਆਂ ਨੂੰ ਡਾਕਟਰ ਹੀ ਬੱਣਾਂਉਣਾਂ ਚਾਹੁੰਦੇ ਹਨ। ਕਈ ਨੌਜਵਾਨਾਂ ਨੂੰ ਲੱਗਦਾ ਹੈ। ਬਹੁਤ ਵੱਡਾ ਬੋਝ ਮਾਪੇ, ਸਾਡੇ ਉੱਤੇ ਲੱਦ ਰਹੇ ਹਨ। ਡਾਕਟਰ ਲਈ ਸਰੀਰ ਤੇ ਦਵਾਈਆਂ ਦਾ ਗਿਆਨ ਹੋਣਾ ਜ਼ਰੂਰੀ ਹੈ। ਜੇ ਅੰਗਰੇਜੀ ਭਾਸ਼ਾ ਪੜ੍ਹਨੀ, ਲਿਖਣੀ ਆਉਂਦੀ ਹੈ। ਸਬ ਪੜ੍ਹਾਈਆਂ ਤੋਂ ਸੌਖੀ ਲਗਦੀ ਹੈ। ਜੋ ਚੀਜ਼ ਸਾਡੇ ਨਾਲ ਜੁੜੀ ਹੋਈ ਹੈ। ਉਸ ਬਾਰੇ ਜਾਣਕਾਰੀ ਆਪੇ ਮਨ ਨੂੰ ਅਨੁਭਵ ਹੁੰਦੀ ਹੈ। ਬੰਤਾ ਵੀ ਡਾਕਟਰੀ ਕਰਦਾ ਸੀ। ਉਸ ਦੇ ਘਰ ਕੋਲ ਯੂਨੀਵਰਸਿਟੀ ਸੀ। ਉਸ ਨੂੰ ਰੋਜ਼ ਆਉਣਾਂ-ਜਾਂਣਾਂ ਸੌਖਾ ਸੀ। ਬੰਨਸੂ ਨੇ ਇੰਨਜ਼ੀਰਿੰਗ ਦੀ ਡਿਗਰੀ ਲੈ ਲਈ ਸੀ। ਪੜ੍ਹਾਈ ਦੇ ਨਾਲ ਇਹ ਦੋਨੇਂ ਭਰਾ ਫੇਰੀ ਵਾਲੇ ਵਾਂਗ ਕੱਪੜਾ ਤੇ ਹੋਰ ਸਮਾਨ ਵੇਚਣ ਵੀ ਜਾਂਦੇ ਸਨ। ਸੋਨੂੰ ਭਾਵੇਂ ਮਨੀਲਾ ਵਿੱਚ ਯੂਨੀਵਰਸਿਟੀ ਦੇ ਕੋਲ ਹੀ ਰਹਿੰਦਾ ਸੀ। ਉਥੇ ਪੜ੍ਹਾਈ ਨਹੀਂ ਕਰ ਸਕਿਆ। ਘਰ ਕੋਲ ਯੂਨੀਵਰਸਿਟੀ ਛੱਡ ਕੇ, ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ। ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਜੋ ਨੌਕਰੀਆਂ ਕਰਦੇ ਹਨ। ਉਨ੍ਹਾਂ ਨੂੰ ਪਾਸ ਹੋਣ ਲਈ ਨੰਬਰ ਮਿਲਦੇ ਹਨ। ਕੰਮ ਕਰਨ ਦਾ ਹੁਨਰ ਵੀ ਆਉਂਦਾ ਹੈ। ਪਰ ਸੋਨੂੰ ਸਹੀ ਰਸਤਾ ਛੱਡ ਕੇ, ਡਰੱਗ ਦਾ ਧੰਦਾ ਕਰਨ ਲੱਗ ਗਿਆ ਸੀ। ਉਸ ਨੂੰ ਗੈਂਗਸਟਰ ਦੀ ਸੰਗਤ ਮਿਲ ਗਈ ਸੀ। ਵੈਸਾ ਬਣ ਗਿਆ ਸੀ। ਤਕਨੀਕੀ ਦੇ ਸਕੂਲ ਕਾਲਜ, ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ, ਨੌਜਵਾਨ ਕਾਮਯਾਬ ਹੋ ਸਕਦੇ ਹਨ।
 

Comments

Popular Posts