ਭਾਗ 11 ਆਪਣੇ ਪਰਾਏ
ਔਰਤ ਦਾ ਆਪਣਾ ਘਰ ਕਿਹੜਾ ਹੈ?
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਐਸਾ
ਹੀ ਸੁਣਨ ਵਿੱਚ ਆ ਰਿਹਾ ਹੈ। ਖੇਤੀ ਕਰਨ ਵਿੱਚ ਫ਼ੈਇਦਾ ਨਹੀਂ ਹੈ। ਜੇ ਕੁੱਝ ਬਚਦਾ ਨਹੀਂ ਹੈ।
ਕਿਸਾਨ ਹੋਰ ਜ਼ਮੀਨਾਂ ਕਿਉਂ ਖ੍ਰੀਦ ਰਹੇ ਹਨ? ਪੂਰੀ ਦੁਨੀਆਂ ਅੰਨ, ਫ਼ੱਲ, ਸਬਜ਼ੀਆਂ, ਖਾਂਦੀ ਹੈ।
ਬੰਦੇ, ਜਾਨਵਰਾਂ, ਪੱਸ਼ੂਆਂ ਦੇ ਖਾਂਣ ਲਈ ਹਰ ਚੀਜ਼ ਧਰਤੀ ਉਤੇ ਪੈਦਾ ਹੁੰਦੀ ਹੈ। ਉਹ ਚਾਹੇ ਮੀਟ ਹੀ
ਹੋਵੇ। ਉਸ ਨੂੰ ਵੀ ਪਾਲਣ, ਵੱਡਾ ਕਰਨ ਲਈ ਲਈ ਧਰਤੀ ਦੀ ਲੋੜ ਹੈ। ਜੇ 30 ਫੁੱਟ ਲੰਬੀ ਚੌੜੀ ਘਰ
ਵਿੱਚ ਬਗੀਚੀ ਬੀਜ ਲਈਏ। ਪੂਰਾ ਸਾਲ ਮੂਲੀਆਂ, ਸਲਗਮ, ਸਬਜ਼ੀਆਂ ਪਦੀਨਾਂ, ਪਾਲਕ, ਧਣੀਆਂ, ਮੇਥੇ,
ਮੇਥੀ, ਸਰੋਂ ਦਾ ਸਾਗ ਨਹੀਂ ਮੁੱਕਦਾ। ਭਾਵੇ ਸੁੱਕਾ ਕੇ ਜਾਂ ਬੱਣਾਂ ਕੇ ਫਰੀਜ਼ਰ ਵਿੱਚ ਰੱਖ ਲਵੋ।
ਜਦੋਂ ਲੋਕ ਬੱਲਦਾ ਨਾਲ, ਖੇਤੀ ਕਰਦੇ ਸਨ। ਉਦੋਂ ਵੀ ਗੁਜ਼ਾਰਾ ਚੱਲੀ ਜਾਂਦਾ ਸੀ। ਅੱਜ ਮਸ਼ੀਨਾਂ ਨਾਲ
ਚਾਰ ਦਿਨਾਂ ਵਿੱਚ, ਬਿਜਾਈ ਕੱਟਾਈ ਕਰ ਲੈਂਦੇ ਹਨ। ਸਾਲ ਵਹਿਲੇ ਰਹਿੰਦੇ ਹਨ। ਕੋਈ ਹੋਰ ਕੰਮ ਵੀ
ਨਾਲ ਕੀਤਾ ਜਾ ਸਕਦਾ ਹੈ। ਜਰੂਰੀ ਨਹੀਂ, ਕੱਣਕ, ਮੱਕੀ ਚੌਲ ਹੀ ਬਿਜਣੇ ਹਨ। ਸਬਜ਼ੀਆਂ, ਫ਼ੱਲਾਂ,
ਮੀਟ, ਦੁੱਧ ਦੇ ਫਾਰਮਾਂ ਤੋਂ ਵੀ ਬਹੁਤ ਅਮਦਨ ਹੁੰਦੀ ਹੈ। ਇਹ ਕੰਮਾਂ ਲਈ ਮਜ਼ਦੂਰੀ ਬਹੁਤੀ ਕਰਨੀ
ਪੈਂਦੀ ਹੈ। ਬਹੁਤੇ ਲੋਕ ਕੰਮ ਕਰਕੇ ਰਾਜ਼ੀ ਨਹੀਂ ਹਨ। ਹਰ ਕੋਈ ਬਗੈਰ ਮੇਹਨਤ ਕੀਤੇ ਫੱਲ ਹਾਂਸਲ
ਕਰਨਾਂ ਚਹੁੰਦਾ ਹੈ। ਕਰੇਲੇ. ਕੱਦੂ. ਤੋਰੀਆਂ ਦੀ ਵੇਲ ਨੂੰ ਫੁੱਲ ਤੇ ਫੱਲ ਲੱਗਣ ਲਈ ਦੋ ਮਹੀਨੇ
ਲੱਗਦੇ ਹਨ। ਜੈਸੀ ਸੇਵਾ ਖਾਦ ਹੋਵੇਗੀ। ਵੈਸਾ ਫੱਲ ਮਿਲੇਗਾ। ਲੋਕਾਂ ਦੀਆ ਗੱਲਾਂ ਮੁਤਾਬਿਕ,
ਕਿਸਾਨਾਂ ਨੂੰ ਖੇਤੀ ਵਿੱਚੋਂ ਬਹੁਤੀ ਅਮਦਨ ਨਹੀਂ ਹੈ। ਕਿਸਾਨ ਛੇ ਮਹੀਨੇ ਪਿਛੋਂ ਪੈਸੇ ਦੇਖਦੇ ਹਨ।
ਉਦੋਂ ਹੀ ਖ਼ੱਰਚੇ ਜਾਂਦੇ ਹਨ। ਬਹੁਤੇ ਲੋਕ ਖੇਤੀ ਦਾ ਕੰਮ ਛੱਡ ਕੇ, ਬਾਹਰ ਨੂੰ ਭੱਜਦੇ ਹਨ। ਇਸ ਲਈ
ਕਈਆਂ ਨੇ, ਹੋਰ ਬਿਜ਼ਨਸ ਸ਼ੁਰੂ ਕਰ ਦਿੱਤੇ ਹਨ। ਕਿਸਾਨ ਲੱਕੜੀ, ਕਾਰਪੇਟਰ, ਘਰ
ਬੱਣਾਂਉਣ, ਲੋਹੇ ਦਾ ਕੰਮ ਤੇ ਹੋਰ ਬਹੁਤ ਤਰਾਂ ਦਾ ਕੰਮ ਕਰਦੇ ਹਨ।
ਰਵੀ
ਦੀ ਜੁੱਤੀਆਂ ਦੀ ਦੁਕਾਂਨ ਦੇ ਨਾਲ ਵਾਲੀ ਦੁਕਾਂਨ ਕੱਪੜਿਆਂ ਦੀ ਸੀ। ਉਸ ਦੁਕਾਂਨ ਦੇ ਮਾਲਕ, ਆਪਦੇ ਪਾਉਣ ਲਈ, ਅਮਰੋ ਦੀ ਦੁਕਾਂਨ ਤੋਂ ਜੁੱਤੀਆਂ, ਜਾਕਟਾਂ ਖ੍ਰੀਦਦੇ
ਸਨ। ਵੇਚਣ ਲਈ ਆਪਦੀ ਦੁਕਾਂਨ ਉਤੇ ਵੀ ਰੱਖ ਲੈਂਦੇ ਹਨ। ਦੋਂਨਾਂ ਦੁਕਾਂਨਾਂ ਦੇ ਮਾਂਲਕਾਂ ਵਿੱਚ
ਬਹੁਤ ਨੇੜਤਾ ਹੋ ਗਈ ਸੀ। ਉਨਾਂ ਦਾ ਨੌਜਵਾਨ ਮੁੰਡਾ ਮਨੀ ਸੀ। ਜੋ ਬਹੁਤ ਮੇਹਨਤ, ਲਗਨ ਨਾਲ ਕੱਪੜਿਆਂ
ਦੀ ਦੁਕਾਂਨਾਂ ਉਤੇ ਕੰਮ ਕਰਦਾ ਸੀ। ਇਸ ਬਾਰ, ਜਦੋਂ ਉਹ ਜੁੱਤੀ ਲੈਣ ਆਇਆ। ਦੁਕਾਂਨ ਉਤੇ ਅਮਰੋਂ ਦੀ
ਛੋਟੀ ਭੈਣ ਮੀਨਾਂ ਵੀ ਸੀ। ਮੀਨਾਂ ਨੇ, ਉਸ ਨੂੰ ਮੇਚ ਦੀ ਜੁੱਤੀ ਲੱਭ ਕੇ ਦਿੱਤੀ। ਮਨੀ ਨੇ ਉਸ ਨੂੰ
ਪੁੱਛਿਆ, “ ਕੀ ਤੂੰ ਨਵੀਂ ਨੌਕਰੀ ਸ਼ੁਰੂ ਕੀਤੀ ਹੈ? “ “ ਇਹ ਮੇਰੀ ਭੈਣ ਦੀ ਦੁਕਾਂਨ ਹੈ। ਮੈਂ ਭੈਣ
ਕੋਲ ਆਈ ਹਾਂ। ਘਰ ਇਕੱਲੀ ਨੇ ਕੀ ਕਰਨਾਂ ਸੀ?ਇਸ ਲਈ ਨਾਲ ਹੀ ਆ ਗਈ। “ “ ਤੇਰਾ ਵੀ ਬਿਜ਼ਨਸ ਵਿੱਚ
ਧਿਆਨ ਲੱਗਦਾ ਹੈ। ਇਸੇ ਲਈ ਪਹਿਲੀ ਬਾਰ ਮੇਚ ਦੀ ਜੁੱਤੀ ਲੱਭ ਦਿੱਤੀ ਹੈ। “ ਅਮਰੋਂ ਨੇ ਦੋਂਨਾਂ ਨੂੰ ਗੱਲਾਂ ਕਰਦੇ ਦੇਖ਼ ਕੇ,
ਸੋਚਿਆ, ਦੋਂਨਾਂ ਦੀ ਜੋੜੀ ਚੰਗੀ ਲੱਗਦੀ ਹੈ। ਉਹ ਇੱਕ ਦਿਨ ਉਨਾਂ ਦੇ ਵਿਆਹ ਦੀ ਗੱਲ ਚਲਾਉਣ ਲਈ ਮਨੀ ਦੀ ਦੁਕਾਂਨ ਉਤੇ
ਚਲੀ ਗਈ।
ਮਨੀ
ਦੇ ਡੈਡੀ ਕੋਲ ਅਮਰੋਂ, ਸੂਟ ਖ੍ਰੀਦਣ ਦੇ ਬਹਾਨੇ ਗਈ। ਉਸ ਨੇ, ਉਸ ਦੇ ਡੈਡੀ ਨੂੰ ਪੁੱਛਿਆ, “ ਕੀ ਤੁਸੀਂ
ਮਨੀ ਦਾ ਵਿਆਹ ਕਰਨਾਂ ਹੈ? “ ਉਸ ਨੇ ਕਿਹਾ, “ ਮੈਂ ਇਸ ਦੇ ਵਿਆਹ ਕਰਨ ਬਾਰੇ ਸੋਚ ਰਿਹਾਂ ਹਾਂ। ਜੇ
ਕੋਈ ਕੁੜੀ, ਤੇਰੇ ਵਰਗੀ ਮਿਲ ਜਾਵੇ। “ ਰਵੀ ਵੀ ਗੱਲਾਂ ਸੁਣ ਕੇ ਕੋਲ ਆ ਗਿਆ ਸੀ। ਉਸ ਨੇ ਕਿਹਾ, “
ਇਸ ਦੀ ਛੋਟੀ ਭੈਣ ਹੈ। ਇੰਨਾਂ ਦੇ ਪਿੰਡ ਦਸਵੀਂ ਤੋਂ ਅੱਗੇ ਸਕੂਲ ਨਹੀਂ ਹੈ। ਇਸ ਲਈ ਦਸਵੀ ਤੱਕ ਹੀ
ਪੜ੍ਹੀ ਹੈ। “ “ ਮੇਰੇ ਮੁੰਡੇ ਨੂੰ ਦਿਖਾ ਦਿੰਦੇ ਹਾ। ਹੋ ਸਕਦਾ ਹੈ, ਗੱਲ ਬੱਣ ਜਾਵੇਗੀ। ਅੱਜ ਕੱਲ
ਬੱਚਿਆਂ ਦੀ ਮਰਜ਼ੀ ਹੈ। “ ਅਮਰੋਂ ਨੇ ਕਿਹਾ, “ ਕੁੜੀ ਮਨੀ ਨੇ ਦੇਖ਼ੀ ਹੋਈ ਹੈ। ਜੋ ਪਿਛਲੇ ਹਫ਼ਤੇ
ਮੇਰੇ ਕੋਲ ਇਥੇ ਬੈਠੀ ਹੁੰਦੀ ਸੀ। ਮਨੀ ਉਸੇ ਤੋਂ ਜੁੱਤੀ ਲੈ ਕੇ ਗਿਆ ਸੀ। “ “ ਮੈਂ ਉਸ ਨਾਲ ਗੱਲ
ਕਰਦਾਂ ਹਾਂ। ਜਿਵੇ ਉਸ ਦੀ ਮਰਜ਼ੀ ਹੋਵੇਗੀ। ਮੈਂ ਦੱਸ ਦੇਵਾਂਗਾ। “
ਦੂਸਰੇ
ਦਿਨ ਮਨੀ ਤੇ ਉਸ ਦੇ ਮੰਮੀ-ਡੈਡੀ ਰਵੀ ਕੇ ਘਰ ਆ ਗਏ। ਅਮਰੋ ਨੂੰ ਸਮਝ ਲੱਗ ਗਈ ਸੀ। ਗੱਲ ਪੱਕੀ ਕਰਨ
ਆਏ ਹਨ। ਚਾਹ ਪਾਣੀ ਪੀਣ ਪਿਛੋਂ ਮਨੀ ਦੀ ਮੰਮੀ ਨੇ, ਅਮਰੋ ਨੂੰ ਕਿਹਾ, “ ਮਨੀ ਨੂੰ ਤੇਰੀ ਭੈਣ
ਪਸੰਦ ਹੈ। ਸਾਨੂੰ ਕੁੜੀ ਚਾਹੀਦੀ ਹੈ। ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। “ ਰਵੀ ਨੇ ਕਿਹਾ, “
ਸਾਡੇ ਕੋਲ ਤਾਂ ਜੁੱਤੀਆਂ ਹੀ ਹਨ। ਇਹ ਜਦੋ ਮਰਜ਼ੀ ਮੁਫ਼ਤ ਵਿੱਚ ਲਿਜ਼ਾ ਸਕਦੇ ਹੋ। ਮੇਰੇ ਸੌਹੁਰੇ
ਖੇਤੀ ਕਰਦੇ ਹਨ। ਉਹ ਕੱਣਕ, ਮੱਕੀ, ਚੌਲਾਂ ਦੀਆਂ ਬੋਰੀਆਂ ਸਿੱਟ ਜਾਇਆ ਕਰਨਗੇ। ਦਾਜ ਦੇਣ ਦੇ ਅਸੀਂ
ਵੀ ਹੱਕ ਵਿੱਚ ਨਹੀਂ ਹਾਂ। “ ਮਨੀ ਦੇ ਡੈਡੀ ਨੇ ਕਿਹਾ, “ ਅੱਗਲੇ ਹਫ਼ਤੇ ਠੰਡ ਕਰਕੇ, ਬਿਜ਼ਨਸ ਮੰਦਾ
ਹੈ। ਉਦੋਂ ਦਾ ਵਿਆਹ ਰੱਖ ਲੈਂਦੇ ਹਾਂ। “ ਰਵੀ ਨੇ ਕਿਹਾ, “ ਆਪਾਂ ਕੁੜੀ ਵਾਲਿਆਂ ਨੂੰ ਵੀ ਪਤਾ
ਕਰੀਏ। ਉਨਾਂ ਦੀ ਸਲਾਹ ਵੀ ਪੁੱਛ ਲਈਏ। ਮੈਂ ਤੇ ਅਮਰੋਂ ਕੱਲ ਸ਼ਾਂਮ ਨੂੰ, ਇਸ ਦੇ ਪੇਕੀ ਜਾਦੇ ਹਾਂ।
ਰਾਤ ਰਹਿ ਕੇ, ਸਾਰੀ ਗੱਲ ਤਹਿ ਕਰ ਲੈਦੇ ਹਾਂ। ਤੁਸੀਂ ਆਪਦੀ ਤਿਆਰੀ ਰੱਖੋ। ਸਾਡੇ ਵੱਲੋਂ ਗੱਲ
ਪੱਕੀ ਹੈ। “ ਨਗਿੰਦਰ ਤੇ ਉਸ ਦੀ ਪਤਨੀ ਨਾਮੋਂ
ਪਹਿਲਾਂ ਹੀ ਵਿਆਹ ਦੀਆ ਤਿਆਰੀ ਕਰੀ ਬੈਠੇ ਸਨ। ਧੀ ਦੇ ਜੰਮਦੇ ਹੀ ਮਾਂਪਿਆ ਨੂੰ ਉਸ ਲਈ ਚੰਗਾ ਘਰ ਲੱਭਣ
ਦਾ ਫ਼ਿਕਰ ਲੱਗ ਜਾਂਦਾ ਹੈ। ਧੀ ਜੰਮਦੀ ਹੀ ਪਰਾਈ ਹੁੰਦੀ ਹੈ। ਔਰਤ ਆਪਣੀ ਜਗਾ ਕਿਤੇ ਨਹੀਂ ਬੱਣਾਂ
ਸਕੀ। ਜਿਥੇ ਜੰਮਦੀ ਹੈ। ਉਹ ਘਰ ਪਿਉ, ਭਰਾ ਦਾ ਹੁੰਦੀ ਹੈ। ਜਿਥੇ ਵਿਆਹੀ ਜਾਂਦੀ ਹੈ। ਉਹ ਘਰ
ਸੌਹੁਰੇ, ਪਤੀ ਪੁੱਤਰ ਦਾ ਹੁੰਦੀ ਹੈ। ਔਰਤ ਦਾ ਆਪਣਾ ਘਰ ਕਿਹੜਾ ਹੈ? ਔਰਤ ਘਰ ਨੂੰ ਬਣਾਉਂਦੀ
ਸੁਵਾਰਦੀ ਹੈ, ਕਿਤੇ ਪੱਕੇ ਪੈਰ ਨਹੀਂ ਜਮਾਂ ਸਕਦੀ।
Comments
Post a Comment