ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ

-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਸਤਿਗੁਰੂ ਜੀ ਦਾ ਜਨਮ ਗੋਇੰਦਵਾਲ ਵਿੱਚ ਅਪੈਰਲ ਮਹੀਨੇ ਵਿੱਚ 1563 ਈਸਵੀ ਨੂੰ ਹੋਇਆ ਹੈ ਗੁਰੂ ਅਰਜਨ ਦੇਵ ਜੀ ਦੇ ਪਿਤਾ ਚੌਥੇ ਪਾਤਸ਼ਾਹ ਰਾਮਦਾਸ ਜੀ ਹਨ। ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿੱਚ ਹੋਇਆ ਮਾਤਾ ਭਾਨੀ ਜੀ ਤੀਜੇ ਸੁਤਿਗੁਰੂ ਰਾਮਦਾਸ ਜੀ ਦੀ ਪੁੱਤਰੀ ਹਨ ਗੁਰੂ ਅਰਜਨ ਦੇਵ ਜੀ ਦੇ ਹੋਰ ਦੋ ਭਰਾ ਪ੍ਰਿਥੀ ਚੰਦ ਤੇ ਮਹਾਂਦੇਵ ਜੀ ਹਨ ਗੁਰੂ ਅਰਜਨ ਦੇਵ ਜੀ ਦਾ ਵਿਆਹ ਗੰਗਾ ਜੀ ਨਾਲ ਹੋਇਆ ਹੈ ਚੌਥੇ ਪਾਤਸ਼ਾਹ ਰਾਮਦਾਸ ਜੀ ਨੇ, ਬਾਬਾ ਬੁੱਢਾ ਜੀ ਦੁਆਰਾ, ਗੁਰਗੱਦੀ ਅਰਜਨ ਦੇਵ ਜੀ ਨੂੰ ਸਤਬੰਰ 1581 ਈਸਵੀਂ ਨੂੰ ਸੌਪ ਦਿੱਤੀ ਆਪ ਜੀ ਦਾ ਗੁਰਤਾ ਗੱਦੀ ਦਾ ਸਮਾਂ 24 ਸਾਲ 9 ਮਹੀਨੇ 2 ਦਿਨ ਹੈ ਇਸ ਤੋਂ ਪਿਛੋਂ ਗੁਰਗੱਦੀ ਆਪਣੇ ਸਪੁੱਤਰ ਹਰਗੋਬਿੰਦ ਜੀ ਨੂੰ ਅਕਾਲ ਤੱਖਤ ਅੰਮ੍ਰਿਤਸਰ ਵਿੱਚ ਸੌਪ ਦਿੱਤੀ ਇਸ ਜਗਾ ਅੰਮ੍ਰਿਤਸਰ ਦੁੱਖ ਭੰਜਨੀ ਬੇਰੀ ਥੱਲੇ ਚੌਥੇ ਪਾਤਸ਼ਾਹ ਰਾਮਦਾਸ ਜੀ ਨੇ ਸਰੋਵਰ ਦੀ ਖੁਦਵਾਈ ਕਰਵਾਈ ਸੀ ਗੁਰੂ ਅਰਜਨ ਦੇਵ ਜੀ ਨੇ ਇਸ ਸਰੋਵਰ ਦੀ ਸੇਵਾ ਕਰਕੇ, ਸਰੋਵਰ ਨੂੰ ਪੂਰਾ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਮੁਅਈਨ-ਉਲ-ਅਸਲਾਮ ਤੋਂ ਕਰਵਾਇਆ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖਣ ਦਾ ਮੱਤਲਬ ਸੀ ਸਾਰੇ ਧਰਮਾਂ ਦਾ ਸਾਝਾਂ ਹਰਿਮੰਦਰ ਹੈਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਤੇ ਦਸ ਗੁਰੂ ਕੱਲੇ ਸਿੱਖਾਂ ਦੀ ਜਗੀਰ ਨਹੀਂ ਹੈ ਗੁਰੂਆ ਦੇ ਸ਼ਬਦ ਬਚਨ ਕੁਲ ਦੁਨੀਆਂ ਨੂੰ ਸੇਧ ਦੇਣ ਲਈ ਹਨ ਜਿਸ ਨੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਪੜ੍ਹ ਸੁਣ ਕੇ ਜੀਵਨ ਸਫ਼ਲਾ ਕਰ ਲਿਆ। ਉਸ ਲਈ ਆਪਣਾਂ ਸਰੀਰ, ਪਰਿਵਾਰ, ਘਰ ਹੀ ਤੀਰਥ ਹੈ। ਬਾਣੀ ਤੱਪਦੇ ਹਿਰਦੇ ਨੂੰ ਠਾਰਦੀ ਹੈ। ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲਤੇ ਪੁੱਤਰ ਹਨ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਗੁਰੂ ਤੇਗਬਹਾਦਰ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ ਬਹਾਦਰ ਜੀ ਦੇ ਇੱਕਲੋਤੇ ਸਪੁੱਤਰ ਹਨ ਚੌਥੇ ਪਾਤਸ਼ਾਹ ਰਾਮਦਾਸ ਜੀ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇਕੋਂ ਪਰਿਵਾਰ ਵਿਚ ਗੁਰਗੱਦੀ ਰਹੀ ਹੈ ਜਹਾਂਗੀਰ ਨੇ ਗੁਰੂ ਜੀ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਦੇ ਸ਼ਬਦ ਦਰਜ਼ ਕਰਨ ਲਈ ਕਿਹਾ ਜੋ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਚੰਦੂ ਆਪਣੀ ਲੜਕੀ ਦਾ ਵਿਆਹ ਹਰਗੋਬਿੰਦ ਜੀ ਨਾਲ ਕਰਨਾਂ ਚਾਹੁੰਦਾ ਸੀ ਜਦੋਂ ਦੋਂਨਾਂ ਨੂੰ ਜੁਆਬ ਮਿਲ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੂੰ ਇਨਾਂ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਤੱਤੀ ਤਵੀਂ ਉਤੇ ਬਿਠਾਇਆ, ਸੀਸ ਉਤੇ ਤੱਤੀ ਰੇਤ ਪਾਈ ਉਬਲਦੇ ਪਾਣੀ ਵਿੱਚ ਰੱਖਿਆ ਗੁਰੂ ਅਰਜਨ ਦੇਵ ਜੀ 1605 ਈਸਵੀਂ ਮਈ ਦੇ ਮਹੀਨੇ ਵਿੱਚ ਸ਼ਹੀਦੀ ਪਾ ਗਏ ਉਦੋਂ ਗੁਰੂ ਜੀ 42 ਸਾਲ 1 ਮਹੀਨਾ 27 ਦਿਨ ਦੇ ਸਨ ਸਵੇਰੇ ਤੱੜਕਸਾਰ ਹਕੂਮਤ ਨੇ ਗੁਰੂ ਜੀ ਨੂੰ ਠੰਡੇ ਰਾਵੀ ਨਦੀ ਦੇ ਪਾਣੀ ਵਿਚ ਰੋੜ ਦਿੱਤਾ ਤਸੀਹੇ ਸਹਿੰਦੇ ਵੀ ਗੁਰੂ ਅਰਜਨ ਦੇਵ ਜੀ ਦੇਵ ਜੀ ਇਲਾਹੀ ਬਾਣੀ ਗਾ ਰਹੇ ਸਨ
ਆਸਾ ਘਰੁ ਮਹਲਾ ਹਰਿ ਕਾ ਨਾਮੁ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਂਈ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ਰਹਾਉ ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ੪੨੯੩ {ਪੰਨਾ 394}
ਉਸ ਤੋਂ ਵੀ ਵੱਧ ਕਹਿਰ 4 ਜੂਨ 1984 ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰ ਪੁਰਬ ਮਨਾਉਣ ਆਈਆਂ ਅਨੇਕਾਂ ਸੰਗਤਾਂ ਨੂੰ ਬਰੂਦ ਨਾਲ ਮਾਰ, ਸ਼ਹੀਦ ਕਰ ਦਿੱਤਾ। ਬਹੁਤ ਲੋਕਾਂ ਦੇ ਜਿੰਦਾ ਸਰੀਰ ਸੜੇ ਹੋਏ ਸਨ। ਅੰਗ ਹੀਣ ਹੋ ਕੇ ਤੜਫ਼-ਤੜਫ਼ ਜਾਨਾਂ ਤੋੜ ਗਏ। ਅਨੇਕਾਂ ਟੱਰਕ ਭਰ ਕੇ ਕਈ ਜਿਉਂਦੇ ਲੋਕ ਕੀਤੇ ਦੂਰ ਲਿਜਾ ਕੇ, ਸਾੜ ਦਿੱਤੇ ਗਏ। ਅੱਜ ਵੀ ਅਨੇਕਾਂ ਲੋਕ ਆਪਣੇ ਮਰਿਆਂ ਦੇ ਸੇਕ ਵਿੱਚ ਸੜ ਰਹੇ ਹਨ। ਦਰਦਾ ਦਾ ਦੁੱਖ ਭੋਗ ਰਹੇ ਹਨ।
ਸਾਰਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਨੇ ਆਪ ਜੁਬਾਨੀ ਉਚਾਰਿਆ ਭਾਈ ਗੁਰਦਾਸ ਜੀ ਨੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਕਲਮ ਨਾਲ ਆਪ ਹੱਥੀ ਲਿਖਿਆ ਬਾਬਾ ਬੁੱਢ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ 1661 ਬਿਕਰਮੀ ਨੂੰ ਪਹਿਲੀ ਵਾਰ ਪ੍ਰਕਾਸ਼ ਕੀਤਾ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਹੈ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਮਹਲੇ ਥੱਲੇ ਦਰਜ ਹੈ
ਰਾਮਕਲੀ ਮਹਲਾ ਸਗਲ ਸਿਆਨਪ ਛਾਡਿ ਕਰਿ ਸੇਵਾ ਸੇਵਕ ਸਾਜਿ ਅਪਨਾ ਆਪੁ ਸਗਲ ਮਿਟਾਇ ਮਨ ਚਿੰਦੇ ਸੇਈ ਫਲ ਪਾਇ ਹੋਹੁ ਸਾਵਧਾਨ ਅਪੁਨੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ਰਹਾਉ ਦੂਜਾ ਨਹੀ ਜਾਨੈ ਕੋਇ ਸਤਗੁਰੁ ਨਿਰੰਜਨੁ ਸੋਇ ਮਾਨੁਖ ਕਾ ਕਰਿ ਰੂਪੁ ਜਾਨੁ ਮਿਲੀ ਨਿਮਾਨੇ ਮਾਨੁ ਗੁਰ ਕੀ ਹਰਿ ਟੇਕ ਟਿਕਾਇ ਅਵਰ ਆਸਾ ਸਭ ਲਾਹਿ ਹਰਿ ਕਾ ਨਾਮੁ ਮਾਗੁ ਨਿਧਾਨੁ ਤਾ ਦਰਗਹ ਪਾਵਹਿ ਮਾਨੁ ਗੁਰ ਕਾ ਬਚਨੁ ਜਪਿ ਮੰਤੁ ਏਹਾ ਭਗਤਿ ਸਾਰ ਤਤੁ ਸਤਿਗੁਰ ਭਏ ਦਇਆਲ ਨਾਨਕ ਦਾਸ ਨਿਹਾਲ ੨੮੩੯ {ਪੰਨਾ 895}
ਮਹਲਾ ਪਹਿਲੇ ਗੁਰੂ ਜੀ ਦੀ ਬਾਣੀ ਹੈ। ਜਿਸ ਵੀ ਗੁਰੂ ਦੀ ਹੋਵੇ, ਮਹਲਾ ੧, , , , , ਇਸ ਦਾ ਮਤਲੱਬ ਉਸ ਗੁਰੂ ਦੀ ਬਾਣੀ ਹੈ ਛੇਵੇ ਗੁਰੂ ਜੀ, ਸੱਤਵੇਂ ਗੁਰੂ ਜੀ ਤੇ ਅੱਠਵੇਂ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਦਰਜ਼ ਨਹੀਂ ਹੈ ਪਰ ਸਾਰੇ ਗੁ੍ਰੂ ਇਕੋ ਰੱਬੀ ਜੋਤ ਰੂਪ ਹਨ ਸਭ ਦਾ ਇਕੋ ਬੀਚਾਰ, ਮੱਕਸਦ, ਇਕੋ ਹਨ
ਰਾਮਕਲੀ ਮਹਲਾ ਅਸਟਪਦੀ ਸਤਿਗੁਰ ਪ੍ਰਸਾਦਿ ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ਮੇਰਾ ਗੁਰੁ ਪਰਮੇਸਰੁ ਸੁਖਦਾਈ ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ਰਹਾਉ ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ਪਤਿਤ ਪੁਨੀਤ ਕੀਏ ਖਿਨ ਭੀਤਰਿ
ਗਿਆਨੁ ਅੰਧੇਰੁ ਵੰਞਾਈ ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ {ਪੰਨਾ 915}

ਮਰਨ ਨਾਲ ਵਜੂਦ ਨਹੀਂ ਮਿਟਦਾ ਪ੍ਰੀਤਮ ਨਾਲ ਮਿਲਾਪ ਹੁੰਦਾ ਹੈ ਕਬੀਰ ਜੀ ਕਹਿ ਰਹੇ ਹਨ ਕਬੀਰ ਜਿਸੁ
ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ੨੨ {ਪੰਨਾ 1365}

Comments

Popular Posts