ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਇੱਕ ਜ਼ਮਾਨਾਂ ਸੀ, ਜਦੋਂ ਲੋਕ ਅਦਾਲਤ ਵਿੱਚ ਜਾਂਣਾਂ ਸ਼ਰਮ ਮੰਨਦੇ ਸੀ। ਅਦਾਲਤ ਵਿੱਚ ਇਨਸਾਫ਼ ਨਹੀਂ ਮਿਲਦਾ। ਝੂਠਾ ਤਾਕਤਵਾਰ ਬੰਦਾ ਜਿੱਤ ਜਾਦਾ ਹੈ। ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ। ਜੱਜ ਕੇਸ ਨੂੰ ਲੰਮਕਾਈ ਜਾਂਦੇ ਹਨ। ਤਰੀਕਾਂ ਪਾਈ ਜਾਂਦੇ ਹਨ। ਵਕੀਲਾਂ ਦਾ ਚੰਗਾ ਬਿਜ਼ਨਸ ਹੁੰਦਾ ਹੈ। ਸ਼ਇਦ ਇਸੇ ਲਈ ਬਹੁਤੇ ਲੋਕ ਆਪ ਹੀ ਅਦਾਲਤ ਵਾਲੇ ਫੈਸਲੇ ਕਰ ਲੈਂਦੇ ਹਨ। ਉਹ ਜਾਂਣਦੇ ਹਨ। ਕਾਤਲ ਨੂੰ ਸਜ਼ਾ ਨਹੀਂ ਮਿਲਣੀ। ਸਾਰੀ ਉਮਰ ਤਰੀਕਾਂ ਵਿੱਚ ਹੀ ਨਿੱਕਲ ਜਾਂਣੀ ਹੈ। ਚੰਗਾ ਹੋਵੇਗਾ, ਬੰਦਾ ਮਾਰੇ ਦਾ ਬਦਲਾ ਆਪ ਹੀ ਲੈ ਲਈਏ। ਪੁਲੀਸ ਵਕੀਲ ਜੱਜ ਜਾਦੂ ਦੀ ਛੜੀ ਨਹੀਂ ਹਨ। ਕੋਈ ਇਨਸਾਫ਼ ਨਹੀਂ ਦਿੰਦੇ। ਸਗੋਂ ਸਰੀਫ਼ ਬੰਦੇ ਨੂੰ ਚੋਰ ਬਣਾਂ ਦਿੰਦੇ ਹਨ। ਭਾਰਤ ਵਿੱਚ ਕਿਸੇ ਉਤੇ ਚਲਾਣ ਬਹੁਤ ਘੱਟ ਹੁੰਦਾ ਹੈ। ਭਾਰਤ ਵਿੱਚ ਚਲਾਣ ਕਰਨ ਵਾਲੇ ਪੁਲੀਸ ਵਾਲੇ ਨੂੰ 400 ਰੂਪਾਏ ਦੇ ਦੇਈਆਂ ਕੇਸ ਠੱਪ ਦਿੰਦਾ ਹੈ। ਉਸ ਨੂੰ ਹੋਰ 200 ਦੇ ਦੇਵੋਂ, ਭਾਵੇਂ ਕੋਈ ਬੰਦਾ ਕੁੱਟਵਾਂ ਲਵੋਂ। ਕਨੇਡਾ ਦੀ ਗੱਲ ਹੀ ਹੋਰ ਹੈ। ਦਿਆਲੂ ਪੁਲੀਸ ਵਾਲੇ ਕੁੱਝ ਕੁ ਹਨ। ਜੋ ਨੁਕਸ ਦੱਸ ਕੇ, ਬੰਦੇ ਨੂੰ ਖ਼ਬਰਦਾਰ ਕਰਕੇ ਛੱਡ ਦਿੰਦੇ ਹਨ। ਬਾਕੀ ਸਬ ਹਰ ਕੇਸ ਵਿੱਚ ਕਮੀਸ਼ਨ ਬੱਣਾਉਂਦੇ ਹਨ। ਇਸ ਲਈ ਇਕੋ ਬਾਰ ਵਿੱਚ ਲੋਕਾਂ ਨੂੰ ਦੋ, ਤਿੰਨ, ਚਾਰ ਚਾਰਜ਼ ਲੱਗਾ ਦਿੰਦੇ ਹਨ। ਕਾਰ ਦੀ ਮੂਹਰਲੀ ਹੈਡ ਲਈਟ ਨਹੀਂ ਜੱਗਦੀ। ਪੁਲੀਸ ਵਾਲਾ ਡਰਾਇਵਰ ਨੂੰ ਇੱਕ 100 ਡਾਲਰ ਦੀ ਟਿੱਕਟ ਦਿੰਦਾ ਹੈ। ਬਿਲਟ ਨਾਂ ਲਗਾਉਣ ਦੀ 150 ਡਾਲਰ ਦੀ ਟਿੱਕਟ ਕੱਟ ਦਿੰਦਾ ਹੈ। ਕਾਰ ਦੀ ਤਲਾਸ਼ੀ ਲੈ ਲਵੇ ਤਾਂ ਅੱਜ ਕੱਲ ਦਾਰੂ ਦੀ ਖੁੱਲੀ ਬੋਤਲ ਲੱਭ ਹੀ ਜਾਂਦੀ ਹੈ। ਇਸ ਦੀ 500 ਡਾਲਰ ਦੀ ਟਿੱਕਟ, ਸ਼ਰਾਬ ਪੀਤੀ ਹੋਣ ਕਰਕੇ, 500 ਡਾਲਰ ਦੀ ਟਿੱਕਟ ਹੋਰ ਦੇ ਦਿੰਦਾ ਹੈ। ਜੇ ਇਹ ਸਾਰੇ ਜ਼ਰਮਾਨੇ ਦੀਆਂ ਰਸੀਦਾਂ ਅਦਾਲਤਾਂ ਵਿੱਚ ਲੈ ਜਾਵੋ। ਸਾਰੀਆਂ ਟਿੱਕਟ ਅੱਧੀਆਂ ਹੋ ਜਾਂਦੀਆਂ ਹਨ। ਭਾਵ " ਜਾਂਦੇ ਚੋਰ ਦੀ ਤੜਾਗੀ ਹੀ ਸਹੀ " ਜੋ ਵੀ ਮਿਲਦਾ ਹੈ। ਸਰਕਾਰ ਬਟੋਰਨ ਦੀ ਕਰਦੀ ਹੈ। ਇੰਨਾ ਦੇ ਸਹਾਰੇ ਹੀ ਅਦਾਲਤਾਂ ਚਲਦੀਆ ਹਨ। ਇਹ ਪੁਲੀਸ ਵਾਲੇ ਲੋਕਾਂ ਨੂੰ ਘੇਰ ਕੇ, ਅਦਾਲਤਾਂ ਵਿੱਚ ਵਾੜਦੇ ਹਨ। ਬਹੁਤੇ ਸ਼ੜਕਾਂ ਉਤੇ ਘੇਰੇ ਲੋਕ ਹੁੰਦੇ ਹਨ। ਬਾਕੀ ਲੋਕਾਂ ਨੂੰ ਘਰਾ ਵਿੱਚੋਂ ਚਾਰਜ਼ ਕਰਦੇ ਹਨ। ਵੀਕਐਡ ਵਾਰ ਐਤਵਾਰ ਨੂੰ ਪਤੀ-ਪਤਨੀ ਹੋਰ ਘਰ ਦੇ ਜੀਅ ਇੱਕਠੇ ਹੁੰਦੇ ਹਨ। ਸ਼ਰਾਬਾਂ ਪੀਦੇ ਹਨ। ਖੱੜਕਾ ਦੱੜਕਾ ਹੋ ਜਾਂਦਾ ਹੈ। ਧੂਤਕੜਾ ਦੇਖ ਕੇ ਗੁਆਂਢੀਂ ਹੀ ਫੋਨ ਕਰਦੇ ਹਨ। ਕਈ ਬਾਰ ਤਾ ਪੁਲੀਸ ਵਾਲੇ ਸਾਰੇ ਘਰ ਦੇ ਬੰਦਿਆਂ ਨੂੰ ਹੱਥਕੱੜੀ ਲਾ ਕੇ ਲੈ ਜਾਂਦੇ ਹਨ। ਅਗਲੇ ਆਪੇ ਅਦਾਲਤਾਂ ਵਿੱਚ ਭੁਗਤਦੇ ਫਿਰਦੇ ਹਨ। ਅਦਾਲਤਾਂ ਫੁਲ ਰਹਿੰਦੀਆਂ ਹਨ। ਜੇਲਾਂ ਐਸੇ ਊਲ ਜਲੂਲ ਲੋਕਾਂ ਨਾਲ ਭਰੀਆਂ ਰਹਿੰਦੀਆਂ ਹਨ। ਇੱਕ ਗੱਲੋਂ ਤਾ ਚੰਗਾ ਵੀ ਹੈ। ਜੇ ਸ਼ਨੀਵਾਰ ਹੋਵੇ, ਤਾ ਅੱਗਲਾ ਸੋਮਵਾਰ ਨੂੰ ਅਦਾਲਤਾਂ ਲੱਗਣ ਉਤੇ ਜ਼ਮਾਨਤ ਲੈ ਸਕਦਾ ਹੈ। ਊਚੀਆਂ ਧੋਣਾਂ ਕਰਕੇ ਤੁਰਨ ਵਾਲੇ ਤਿੰਨਾਂ ਦਿਨਾਂ ਵਿੱਚ ਮੁਰਗੇ ਵਾਗ ਗਰਦਨਾਂ ਸਿੱਟੀ ਆਉਂਦੇ ਹਨ। ਕਈ ਪੰਜਾਬੀ ਔਰਤਾਂ ਵੀ ਪੀਂਦੀਆਂ ਹਨ। ਗੋਰੀਆਂ ਤਾਂ ਪੀਂਦੀਆਂ ਹੀ ਹਨ।
ਮੇਰੇ ਘਰ ਦੇ ਕੋਲ ਗੋਰਾ-ਗੋਰੀ ਰਹਿੰਦੇ ਹਨ। ਸ਼ਾਮ ਨੂੰ ਦੋਂਨਾਂ ਦੀ ਖਾਦੀ-ਪੀਤੀ ਹੁੰਦੀ ਹੈ। ਦੋਨੇ ਟੱਲੀ ਹੋਏ ਹੁੰਦੇ ਹਨ। ਪਿਛਲੇ ਹਫ਼ਤੇ ਰਾਤ ਦੇ 2 ਕੁ ਵਜੇ ਪੁਲੀਸ ਦੀਆਂ ਦੋ ਗੱਡੀਆਂ ਆਈਆਂ। ਉਨਾਂ ਨੇ ਉਪਰ ਦੀਆਂ ਬੱਤੀਆਂ ਲਗਾਈਆਂ ਹੋਈਆਂ ਸਨ। ਸਾਰੇ ਆਲੇ ਦੁਆਲੇ ਪਤਾ ਲੱਗ ਗਿਆ। ਬੰਦਾ ਇੱਕ ਫੜਨਾਂ ਸੀ। ਉਸ ਲਈ ਦੋ ਗੱਡੀਆਂ ਚਾਰ ਪੁਲੀਸ ਵਾਲੇ ਆਏ ਸਨ। ਉਨਾਂ ਨੇ ਆਉਂਦਿਆਂ ਹੀ ਬੰਦੇ ਨੂੰ ਢਾਹ ਕੇ ਹੱਥਕੜੀ ਲੱਗਾ ਲਈ। ਕਾਰ ਵਿੱਚ ਸਿੱਟ ਕੇ ਲੈ ਗਏ। ਉਦੋਂ ਖਾਂਦੀ-ਪੀਤੀ ਵਿੱਚ ਗੋਰੀ ਨੇ ਉਸ ਨੂੰ ਕੁੱਟਨ-ਮਾਰਨ ਦਾ ਚਾਰਜ਼ ਕਰਾ ਦਿੱਤਾ। ਗੋਰੀ ਮੈਨੂੰ 5 ਕੁ ਦਿਨਾਂ ਪਿਛੋਂ ਮਿਲੀ ਕਹਿੰਦੀ, " ਉਸ ਨੂੰ ਪੁਲੀਸ ਲੈ ਗਈ। ਕੇਸ ਅਦਾਲਤ ਵਿੱਚ ਲੱਗ ਗਿਆ। ਮੈਂ ਆਪ ਨੌਕਰੀ ਨਹੀਂ ਕਰਦੀ। ਕੱਲ ਪੂਰਾ ਦਿਨ ਨੌਕਰੀ ਲੱਭਦੀ ਰਹੀ। ਗੌਰਮਿੰਟ ਬੱਚਿਆਂ ਨੂੰ ਬੇਬੀਸਿੰਟਗ ਦੇ ਪੈਸੇ ਦੇਵੇਗੀ। ਕਿਉਂਕਿ ਮੇਰੀ ਅਮਦਨ ਨਹੀਂ ਹੈ। ਮੇਰਾ ਤੇ ਦੋਂਨੇਂ ਬੱਚਿਆਂ ਦਾ ਮਹੀਨੇ ਦਾ ਖ਼ਰਚਾ, ਮੇਰੇ ਪਤੀ ਤੋਂ ਅਦਾਲਤ 1200 ਡਾਲਰ ਤੱਕ ਦੁਆ ਦੇਵੇਗੀ। ਅੱਠ ਸਾਲ ਹੋ ਗਏ। ਮੈਂ ਹੋਰ ਬਰਦਾਸਤ ਨਹੀਂ ਕਰ ਸਕਦੀ। ਮੈਂ ਤਲਾਕ ਲੈ ਲੈਣਾ ਹੈ। " ਮੈਂ ਪੁੱਛਿਆ ," ਕੀ ਤੂੰ ਆਪਣੇ ਪਤੀ ਦੇ ਖਿਲਾਫ਼ ਅਦਾਲਤ ਵਿੱਚ ਲੜੇਗੀ? ਤੂੰ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਤੈਨੂੰ ਅਦਾਲਤ ਉਸ ਕੋਲੋ ਕੀ ਲੈ ਕੇ ਦੇ ਦੇਵੇਗੀ? ਉਸ ਕੋਲ ਜਾਬ ਹੀ ਹੈ। ਉਸ ਨੇ ਜੇ ਨੌਕਰੀ ਛੱਡ ਦਿੱਤੀ। ਤੂੰ ਬੱਚੇ ਵੀ ਆਪਣੇ ਕੋਲੋ ਰੱਖ ਲਏ ਹਨ। ਉਸ ਨੂੰ ਅਵਾਰਾ ਗਰਦੀ ਕਰਨ ਲਈ ਵਿਹਲਾ ਕਰ ਦਿੱਤਾ ਹੈ। ਉਹ ਘਰ ਵਿੱਚ ਹਰ ਮਹੀਨੇ 1200 ਡਾਲਰ ਤੋਂ ਤਾਂ ਵੱਧ ਖ਼ਰਚਾ ਕਰਦਾ ਹੋਣਾਂ ਹੈ। ਬੱਚੇ ਵੀ ਸੰਭਾਲਦਾ ਸੀ। ਹੁਣ ਸਾਰਾ ਬੋਝ ਤੇਰੇ ਸਿਰ ਪੈ ਗਿਆ ਹੈ। " ਉਹ ਕੁੱਝ ਸੋਚਣ ਲੱਗ ਗਈ। ਗੋਰੀ ਨੇ ਕਿਹਾ, " ਹੁਣ ਮੇਰਾ ਪਤੀ ਮਨ ਮਰਜ਼ੀ ਦੀਆਂ, ਹੋਰ ਔਰਤਾਂ ਕੋਲੇ ਐਸ਼ ਕਰਨ ਲਈ ਜਾ ਸਕਦਾ ਹੈ। ਦੋਸਤਾਂ ਨਾਲ ਸ਼ਰਾਬ ਪੀ ਸਕਦਾ ਹੈ। ਉਸ ਲਈ ਤਾਂ ਹੋਲੀਡੇ ਹੋ ਗਈਆਂ ਹਨ। ਤੈਨੂੰ ਕੀ ਲੱਗਦਾ ਹੈ? ਮੇਰੀ ਜਾਨ ਸੂਲੀ ਉਤੇ ਟੰਗੀ ਗਈ ਹੈ। ਸਵੇਰੇ ਅਦਾਲਤ ਵਿੱਚ ਤਰੀਕ ਹੈ। " ਮੈ ਉਸ ਨੂੰ ਇਕ ਪੰਜਾਬੀ ਕੁੜੀ ਨਾਲ ਹੋਈ ਕਹਾਣੀ ਸੁਣਾਈ, " ਜੇ ਤੂੰ ਤਲਾਕ ਲੈ ਲੈਣਾ ਹੈ। ਤੈਨੂੰ ਕੀ ਮੱਤਲੱਬ ਉਹ ਕੀ ਕਰਦਾ ਹੈ? ਪਤੀ ਨਾਲ ਝਗੜਨ ਪੰਜਾਬੀ ਕੁੜੀ ਛੋਟੇ-ਛੋਟੇ ਬੱਚਿਆਂ ਨਾਲ ਅਦਾਲਤ ਜਾਂਦੀ ਹੁੰਦੀ ਸੀ। ਜੱਜ 2 ਸਾਲ ਤਰੀਕਾਂ ਪਾਉਂਦਾ ਰਿਹਾ। ਹਰ ਤਰੀਕ ਉਤੇ ਜੱਜ ਦਾ ਨਵਾਂ ਬਹਾਨਾਂ ਹੁੰਦਾ ਸੀ, " ਅੱਜ ਸ਼ੋਸ਼ਲ ਵਰਕਰ ਨਹੀਂ ਆਈ। ਸਰਕਾਰੀ ਵਕੀਲ ਬਦਲ ਗਿਆ। ਨਵੇਂ ਨੇ ਕੇਸ ਨਹੀਂ ਪੜ੍ਹਿਆ। ਅੱਜ ਪੁਲੀਸ ਵਾਲਾ ਨਹੀਂ ਆਇਆ। " ਹਰ ਮਹੀਨੇ ਨਵੀਂ ਤਰੀਕ ਆ ਜਾਂਦੀ ਸੀ। ਉਸ ਦੇ ਪਤੀ ਨੂੰ ਹਰ ਤਰੀਕ ਉਤੇ ਆਪਦੇ ਵਕੀਲ ਨੂੰ 500 ਡਾਲਰ ਦੇਣੇ ਪੈਂਦੇ ਸਨ। ਜਿੰਨਾਂ ਚਿਰ ਕੇਸ ਮੁੱਕਦਾ ਨਹੀਂ।ਜੱਜ ਫੈਸਲਾਂ ਨਹੀਂ ਦਿੰਦਾ। ਤੈਨੂੰ ਵੀ ਇੱਕ ਪੈਸਾ ਨਹੀਂ ਮਿਲਣਾਂ। ਪਤਨੀ ਲਈ ਪੂਰੀ ਸਰਕਾਰ ਦੇ ਮੁਲਾਜ਼ਮ ਮੁਫ਼ਤ ਹੁੰਦੇ ਸਨ। ਕਿਉਂਕਿ ਪੁਲੀਸ ਨੂੰ ਫੋਨ ਪਤਨੀ ਨੇ ਕੀਤਾ ਸੀ। ਜਿਹੜਾ ਪਹਿਲਾਂ ਪੁਲੀਸ ਨੂੰ ਫੋਨ ਕਰਦਾ ਹੈ। ਉਹ ਬਾਜੀ ਮਾਰ ਜਾਂਦਾ ਹੈ। ਦੋ ਸਾਲਾਂ ਪਿਛੋਂ ਪੰਜਾਬੀ ਕੁੜੀ ਨੂੰ ਜੱਜ ਕਹਿੰਦਾ ਹੈ, " ਪਹਿਲਾਂ ਫ਼ੈਸਲਾ ਹੈ, ਤੇਰੇ ਪਤੀ ਨੂੰ ਇੰਡੀਆ ਭੇਜ ਸਕਦੇ ਹਾਂ। ਦੂਜੀ ਗੱਲ ਹੈ, ਇੱਕ ਬਾਰ ਹੋਰ ਦੋਂਨੇਂ ਬੱਚਿਆਂ ਨਾਲ ਰਹਿੱਣ ਦੀ ਕੋਸ਼ਸ਼ ਕਰਕੇ ਦੇਖੋ। ਉਨਾਂ ਨੇ ਦੁਜੀ ਗੱਲ ਮੰਨ ਲਈ। ਇੰਡੀਆਂ ਜਾਂਣ ਪਿਛੋਂ ਤਾਂ ਉਸ ਦੇ ਪਤੀ ਨੇ ਦੁਆਨੀ ਨਹੀਂ ਦੇਣੀ ਸੀ। ਹਰ ਕੋਈ ਅੱਗਲਾ ਹਾਰਿਆ ਹੱਭਿਆ ਹੋਇਆ, ਅਦਾਲਤ ਅੱਗੇ ਹੱਥਿਆਰ ਸਿੱਟ ਦਿੰਦਾ ਹੈ। ਰਾਜ਼ੀਨਾਂਮਾਂ ਸਮਝੋਤਾ ਕਰ ਲੈਂਦੇ ਹਨ। " ਉਹ ਸੈਲਰ ਫੋਨ ਦਾ ਨੰਬਰ ਘੁੰਮਾਉਂਦੀ ਹੋਈ, ਆਪਣੇ ਘਰ ਨੂੰ ਤੁਰ ਗਈ। ਸ਼ਾਮ ਨੂੰ ਉਸ ਦਾ ਪਤੀ ਆਲਾ ਦੁਆਲਾ ਦੇਖਦਾ ਹੋਇਆ। ਘਰ ਆ ਵੱੜਿਆ। ਅਜੇ ਉਸ ਉਤੇ ਬੱਚਿਆਂ ਤੇ ਪਤਨੀ ਤੋਂ ਦੂਰ ਰਹਿੱਣ ਦੇ ਅਦਾਲਤ ਦੇ ਆਡਰ ਸਨ। ਅੱਗਲੇ ਦਿਨ ਉਹ ਦੋਂਨੇ ਇੱਕਠੇ ਇਕੋ ਕਾਰ ਵਿੱਚ ਅਦਾਲਤ ਨੂੰ ਜਾ ਕੇ ਆਏ ਸਨ। ਗੋਰੀ ਨੇ ਅਦਾਲਤ ਵਿੱਚ ਜਾ ਕੇ ਕੇਸ ਬੰਦ ਕਰਾਲਿਆ ਸੀ।
ਕਨੇਡਾ ਦੀਆਂ ਅਦਾਲਤਾਂ ਦੀ ਇੱਕ ਗੱਲ ਮਜ਼ੇਦਾਰ ਹੈ। ਜੋ ਪਹਿਲਾਂ ਪੁਲੀਸ ਰਿਪੋਟ ਕਰਦਾ ਹੈ। ਉਸ ਨੂੰ ਮੁਫ਼ਤ ਵਿੱਚ ਸ਼ੋਸ਼ਲ ਵਰਕਰ, ਸਰਕਾਰੀ ਵਕੀਲ ਦਿੱਤਾ ਜਾਂਦਾ ਹੈ। ਜੋ ਕੇਸ ਕਰਨ ਵਾਲੇ ਦਾ ਪੂਰਾ ਪੱਖ ਕਰਦਾ ਹੈ। ਗੁਨਾਹਗਾਰ ਤੇ ਉਸ ਦੇ ਵਕੀਲ ਨਾਲ ਬਾਜ ਵਾਗ ਪੂਰੀਆਂ ਝੱਪਟਾਂ ਲਗਾਉਂਦਾ ਹੈ। ਅੱਗਲੇ ਦਾ ਭਾਵੇਂ ਰੱਤੀ ਭਰ ਵੀ ਕਸੂਰ ਨਾਂ ਹੋਵੇ। ਦੂਜਾ ਬੰਦਾ ਕੇਸ ਕਰਨ ਵਾਲਾ ਭਾਵੇ ਡਰਾਮੇ ਵਾਜ ਹੋਵੇ। ਉਸ ਨੇ ਭਾਵੇਂ ਬਗੈਰ ਵਜ਼ਾ ਤੋਂ ਸਹਮਣੇ ਵਾਲੇ ਨੂੰ ਫਸਾਇਆ ਹੋਵੇ। ਬਹੁਤੇ ਕੇਸ ਹੁੰਦੇ ਹੀ ਐਸੇ ਹਨ। ਪਤੀ-ਪਤਨੀ ਥੋੜਾ ਜਿਹਾ ਲੜੇ ਹੋਣ। ਜੇ ਪੁਲੀਸ ਆਵੇ, ਉਹ ਚਲਾਣ ਕੇਸ ਕਰਕੇ ਹੀ ਜਾਂਦੇ ਹਨ। ਕਈ ਪਤੀ ਬਗੈਰ ਵਜਾ ਵਕੀਲਾਂ ਦੀਆਂ ਫੀਸਾ ਭਰਦੇ ਰਹਿੰਦੇ ਹਨ। ਬਹੁਤੇ ਕੇਸਾਂ ਵਿੱਚ ਵੀ ਐਸਾ ਹੁੰਦਾ ਹੈ। 70% ਤੋਂ ਜ਼ਿਆਦਾ ਕੇਸ ਅਦਾਲਤਾਂ ਵਿੱਚੋਂ ਬੇਗੁਨਾਹ ਫਸੇ ਲੋਕ ਜਿੱਤ ਜਾਂਦੇ ਹਨ। ਕੁੱਝ ਕੁ ਨੂੰ ਸਜਾ ਵੀ ਹੋ ਜਾਂਦੀ ਹੈ। ਕਈ ਜ਼ਰਮਾਨਾਂ ਭਰ ਕੇ ਵੀ ਸੁੱਖ ਦਾ ਸਾਹ ਲੈਂਦੇ ਹਨ। ਬਈ ਜਾਂਨ ਛੁੱਟ ਗਈ। ਅਦਾਲਤਾਂ ਵਿੱਚ ਕਈ-ਕਈ ਸਾਲ ਕੇਸ ਲੱਟਕਦੇ ਰਹਿੰਦੇ ਹਨ। ਹਰ ਤਰੀਕ ਉਤੇ ਜੱਜ ਵਕੀਲ ਬਦਲੀ ਜਾਂਦੇ ਹਨ। ਕਈਆਂ ਦਾ ਤਾਂ ਕਈ ਸਾਲ ਕੇਸ ਚੱਲੀ ਜਾਂਦਾ ਹੈ।

Comments
Post a Comment