ਸੋਹਾਗ ਰਾਤ ਤੋ ਮੇਰੇ ਸਾਥ ਗੁਜ਼ਾਰਨੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

" ਸ਼ੁਬ ਵਿਆਹ " ਟੀਵੀ ਸੀਰੀਅਲ ਚੱਲ ਰਿਹਾ ਹੈ। ਇਸ ਦੀ ਐਡ ਚੱਲਦੀ ਹੈ। " ਸ਼ਾਦੀ ਤੋ ਆਪ ਸਰੋਜ਼ ਕੇ ਸਾਥ ਕਰ ਰਹੇ ਹੈ। ਸੋਹਾਗ ਰਾਤ ਤੋ ਮੇਰੇ ਸਾਥ ਗੁਜ਼ਾਰਨੀ ਹੈ। " ਸੁਣ ਕੇ ਬੰਦਾ ਪਾਣੀ-ਪਾਣੀ ਹੋ ਜਾਂਦਾ ਹੈ। ਇਹ ਲਈਨ ਤੋਂ ਬਗੈਰ ਵੀ ਸੀਰੀਅਲ ਚਲ ਸਕਦਾ ਹੈ। ਪਰ ਲੋਕ ਕੁੱਝ ਚੱੱਟਪਟਾ ਭਾਲਦੇ ਹਨ। ਕੀ ਡਰਾਮੇ ਦਾ ਜੈਸਾ ਨਾਂਮ " ਸ਼ੁਬ ਵਿਆਹ " ਹੈ? ਕੀ ਉਸ ਨਾਲ ਇਹ ਲਈਨ ਜੱਚਦੀ ਹੈ? ਐਸਾ ਕੁੱਝ ਕਈ ਲੋਕ, ਇਸ ਲਈ ਸੁਣਨਾਂ ਚਹੁੰਦੇ ਹਨ। ਲੋਕ ਸੁਣ ਕੇ, ਹੀ ਸੁਆਦ-ਸੁਆਦ ਹੋ ਜਾਂਦੇ ਹਨ। ਕਈ ਸੱਚੀ ਇਹੀ ਕਰਦੇ ਹਨ। ਉਨਾਂ ਦੀ ਮੰਗ, ਪਸੰਧ ਉਤੇ ਫਿਲਮ ਬੱਣਾਉਣ ਵਾਲਿਆ ਨੂੰ ਬੱਢਾਵਾ ਮਿਲਦਾ ਹੈ। ਜੇ ਐਸੇ ਸੀਰੀਅਲ ਦੀ ਲੋਕ ਮੰਗ ਕਰਨਗੇ, ਜੇਬ ਵਿਚੋਂ ਪੈਸੇ ਕੱਢ ਕੇ, ਕੇਬਲ ਖ੍ਰੀਦਣਗੇ। ਇੰਨਾਂ ਨੂੰ ਬੱਣਾਉਣ ਵਾਲੇ ਅਦਾਕਾਰ ਐਸਾ ਹੀ ਦਿਖਾਉਂਦੇ ਰਹਿੱਣਗੇ। ਫੇਰੇ ਲੈ ਕੇ ਵੀ ਬੰਦਾ ਦੂਜੀ, ਵਿਆਹੀ ਔਰਤ ਕੋਲ ਜਾਂਦਾ ਰਹੇ। ਐਸੇ ਦੋ ਚਾਰ ਜਾਂਣੇ ਰਲ ਜਾਂਣ, ਇਹੀ ਲੋਕ ਅੋਰਤ ਨੂੰ ਵੇਸਵਾਂ ਬੱਣਾਂ ਦਿੰਦੇ ਹਨ। ਇੱਕ ਹੋਰ " ਪ੍ਰਿਤਿਗਿਆ " ਵਿੱਚ ਤਾਂ ਉਹ ਔਰਤ ਦੀ ਜਰੂਰਤ ਪੈਣ ਉਤੇ, ਬਗੈਰ ਛਾਣ-ਬੀਣ ਕਰੇ, ਵੇਸਵਾਂ ਘਰ ਲੈ ਆਇਆ। ਔਰਤ ਦੀ ਜਰੂਰਤ ਭਾਰੂ ਪੈ ਗਈ। ਜਦੋਂ ਮੱਤਲੱਬ ਨਿੱਕਲ ਗਿਆ। ਉਸ ਨੂੰ ਘਰੋਂ ਕੱਢ ਦਿੱਤਾ। ਉਹ ਮਾਂ ਬੱਣਨ ਵਾਲੀ ਸੀ। ਜਦੋਂ ਪਤਾ ਲੱਗਾ, ਉਸ ਦਾ ਬੱਣਾ ਗਿਰਾਉਣ ਦੀ ਕੋਸ਼ਸ਼ ਕੀਤੀ ਗਈ। ਇਹ ਡਰਾਮੇ ਵਾਜ਼, ਲੋਕਾਂ ਨੂੰ ਕੀ ਸਿੱਖਾਉਣਾਂ ਚਹੁੰਦੇ ਹਨ? ਲੋਕ ਪਰਿਵਾਰਾ ਵਾਲੇ ਬੱਚਿਆਂ ਨਾਲ ਬੈਠ ਕੇ ਦੇਖਦੇ ਹਨ। ਇਸ ਤਰਾਂ ਦੇ ਸ਼ਰਮ ਨਾਕ ਸੀਨ ਫਿਲਮਾਏ ਜਾਂਦੇ ਹਨ। ਬੰਦਾ ਸੋਚ ਵੀ ਨਹੀਂ ਸਕਦਾ। ਪਤਨੀ ਪਤੀ ਦਾ ਬਿਜ਼ਨਸ ਫੇਲ ਹੋਇਆ ਦੇਖਦੀ ਹੈ। ਬਿਜ਼ਨਸ ਚਲਾਉਣ ਲਈ ਪਤਨੀ, ਦੂਜੀ ਔਰਤ ਪਤੀ ਦੀ ਪ੍ਰੇਮਕਾਂ ਨਾਲ ਪਤੀ ਵੰਡਣ ਲਈ ਤਿਆਰ ਹੋ ਜਾਂਦੀ ਹੈ। ਪਤੀ ਨਹੀਂ ਪੈਸਾ ਚਾਹੀਦਾ ਹੈ। ਜੇ ਕੋਈ ਅੋਰਤ ਪੈਸਾ ਦੇ ਕੇ, ਪਤੀ ਲੈ ਜਾਂਦੀ ਹੈ। ਕੋਈ ਪ੍ਰਵਾਹ ਨਹੀਂ। ਪੈਸਾ ਬੰਗਲਾ ਮੁੱਠੀ ਵਿੱਚ ਆ ਜਾਂਦਾ ਹੈ। ਨਾਟਕ ਵਾਲੇ, ਸੌਤਨ ਦੇ ਜੁੰਡੇ ਫੜਨ ਨਾਲੋਂ, ਨੋਟ ਕਮਾਉਣ ਦੀ ਕਿੰਨੀ ਅੱਛੀ ਅੱਕਲ ਦਿੰਦੇ ਹਨ?
" ਸ਼ੁਬ ਵਿਆਹ " ਤੋਂ ਲੱਗਦਾ ਹੈ। ਸ਼ਾਂਦੀ-ਸ਼ੁਦਾ ਜਿੰਦਗੀ ਬਾਰੇ ਕੁੱਝ ਚੱਜਦਾ ਸਿੱਖਣ ਨੂੰ ਹੋਵੇਗਾ। " ਸ਼ੁਬ ਵਿਆਹ " ਨਾਂਮ ਤੋਂ ਐਸਾ ਲੱਗਦਾ ਹੈ। ਡਰਾਮੇ ਰਾਹੀਂ ਨਵਾਂ ਘਰ ਵਸਾਉਣ ਵਾਲੇ, ਕੁੜੀਆਂ, ਮੁੰਡਿਆਂ ਨੂੰ ਕੋਈ ਅੱਕਲ ਦੇਣਗੇ। ਕੁੜੀਆਂ ਸੱਸਾਂ ਨੂੰ ਲਿਆਕਤ ਸਿੱਖਾਉਣਗੇ। ਪਤੀ-ਪਤਨੀ ਨੇ ਕਿਵੇਂ ਗ੍ਰਹਿਸਤ ਘਰ ਪਰਿਵਾਰ ਚਲਾਉਣਾਂ? ਨਾਟਕ ਦੇਖ ਕੇ, ਕੋਈ ਮੱਤ ਕੀ ਆਉਣੀ ਹੈ? ਸੋਹੁਰਾ ਘਰ ਲੜਾਈ ਦਾ ਮੈਦਾਨ ਲੱਗਦਾ ਹੈ। ਸੱਸ, ਨੱਣਦ, ਪਤੀ-ਪਤਨੀ ਕੋਈ ਵੀ, ਕਿਸੇ ਦਾ ਲਿਹਾਜ਼ ਨਹੀਂ ਕਰਦੇ। ਘਰ ਦੀ ਲੜਾਈ ਸ਼ੜਕ ਰਸਤੇ ਉਤੇ ਆ ਗਈ। ਇਸ ਨਾਲੋਂ ਤਾ ਇਸ ਦਾ ਨਾਂਮ " ਜਿੰਨ ਭੂਤ-ਚੜੇਲਾਂ " ਰੱਖਣਾਂ ਸੀ। ਜੋ ਕੁੱਝ ਨਾਟਕ ਵਿੱਚ ਹੋ ਰਿਹਾ ਹੈ। ਸੁਸਰਾਲ ਵਾਲਾ ਕੁੱਝ ਵੀ ਨਹੀਂ ਹੈ। ਬੱਚੇ ਕੁੜੀਆਂ, ਮੁੰਡੇ ਬਹੂਆਂ ਇਸ ਤੋਂ ਕੀ ਸਿੱਖ ਰਹੇ ਹਨ? ਸੱਸ, ਪਤੀ-ਪਤਨੀ ਦਾ ਇੱਕ ਦੂਜੇ ਨਾਲ ਜੂਡੋ-ਜੂਡੀ ਹੁੰਦੇ ਦੇਖਦੇ ਹਨ। ਘਰ ਪਤਨੀ ਛੱਡ ਕੇ ਪਤੀ ਵੇਸਵਾਂ ਨਾਲ ਮੌਜ਼ ਮਾਰ ਰਿਹਾ ਹੈ। ਐਸੇ ਸਾਥੀਆ ਦੇ ਹੁੰਦੇ ਹੋਏ। ਕੀ ਕੁੜੀਆਂ, ਮੁੰਡੇ ਵਿਆਹ ਕਰਾਉਣ ਲਈ ਤਿਆਰ ਹੋ ਰਹੇ ਹਨ? ਇਹ ਕੁੱਝ ਦੇਖ ਕੇ, ਕੁੜੀਆਂ, ਮੁੰਡੇ ਇਸ ਤੋਂ ਕੀ ਸਿੱਖ ਰਹੇ ਹਨ? ਸ਼ਾਂਦੀ ਸ਼ੁਦਾ ਜਿੰਦਗੀ ਨਾਲੋਂ ਵੇਸਵਾਂ ਖੰਡ ਮਿਸਰੀ ਦਿਖਾਉਂਦੇ ਹਨ। ਜਾਂ ਫਿਰ ਡਰਾਮੇ ਵਾਲੇ ਇਹ ਮੱਤ ਦੇਣਾ ਚਹੁੰਦੇ ਹਨ। ਇੱਕ ਘਰ ਘਰਵਾਲੀ ਰੱਖੋ। ਇੱਕ ਬਾਹਰ ਵਾਲੀ ਵੇਸਵਾ ਰੱਖੋ। ਦੋਂਨਾਂ ਵਿੱਚ ਨੀਅਤ ਰੱਖੋ। ਪਤਨੀ ਦਾ ਮੂੰਹ ਚੰਗੀ ਤਰਾਂ ਭੰਨ ਕੇ ਰੱਖੋ। ਘਰ ਵਾਲੀ ਮੂਹਰੇ ਬੋਲਣ ਜੋਗੀ ਨਾਂ ਰਹੇ। ਡਰਾਮੇ ਵਾਲੇ ਦੱਸਣਾ ਚਹੁੰਦੇ ਹਨ। ਘਰ ਵਾਲੀ ਦੀਆ ਜੁੰਮੇਵਾਰੀਆ ਬਹੁਤ ਹਨ। ਬੱਚੇ ਹੋ ਜਾਂਣ ਤਾਂ ਹੋਰ ਭਾਰ ਪੈ ਜਾਂਦਾ ਹੈ। ਪ੍ਰੇਮਕਾ ਦੀ ਕੋਈ ਜੁੰਮੇਵਾਰੀ ਨਹੀਂ ਹੈ। ਬੱਚਾ ਹੋ ਜਾਵੇ, ਕਿਸੇ ਹੋਰ ਦਾ ਨਾਂਮ ਲੈ ਦਿੱਤਾ ਜਾਂਦਾ ਹੈ। ਕੀ ਇਹ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੇ ਡਰਾਮੇ ਹਨ। ਜਾਂ ਤਰੀਕੇ ਦੱਸੇ ਜਾ ਰਹੇ ਹਨ। ਮੌਡਰਨ ਜਿੰਦਗੀ ਕਿਵੇਂ ਚਲਾਉਣੀ ਹੈ? ਘਰਵਾਲੀ ਛੱਡ ਕੇ, ਬਾਹਰ ਦੀਆਂ ਔਰਤਾਂ ਨਾਲ ਐਸ਼ ਮਸਤੀ ਕਰਦੇ ਫਿਰੋ। ਔਰਤ ਦੀ ਕੋਈ ਇੱਜ਼ਤ ਹੀ ਨਹੀਂ ਹੈ। ਇੱਕ ਮਰਦ, ਇੱਕ ਔਰਤ ਨੂੰ ਨਹੀਂ, ਕਈਆਂ ਨੂੰ ਮੂਰਖ ਬਣਾਂ ਰਿਹਾ ਹੈ। ਸਾਰੇ ਸਮਾਜ ਧਰਮੀ ਰਾਜਨੀਤਕਿ ਇਹੀ ਸਿੱਖਿਆ ਦੇ ਰਹੇ ਹਨ।
ਆਉਣ ਵਾਲਾ ਸਮਾਂ ਬਹੁਤ ਖ਼ਤਰਾਕ ਆ ਰਿਹਾ ਹੈ। ਕੁੱਝ ਡਰਾਮਿਆ, ਫਿਲਮਾਂ ਦਾ ਅਸਰ ਹੋਵੇਗਾ। ਕੁੜੀਆਂ ਦੀ ਗਿੱਣਤੀ ਘੱਟ ਰਹੀ ਹੈ। ਦਰੋਪਤੀ ਵਾਲਾ ਹਸ਼ਰ ਔਰਤ ਦਾ ਫਿਰ ਹੋਣ ਵਾਲਾ ਹੈ। ਹਰ ਪਾਸੇ ਔਰਤ ਨੇ ਮੂਰਖ ਬੱਣਨਾਂ ਹੈ। ਰੱਬ ਜਾਂਣੇ ਕੀ ਹੋਵੇਗਾ? ਅੱਜ ਕੱਲ ਤਾਂ ਮੱਹਲੇ ਵਿੱਚ ਇੱਕ ਦੋ ਛੜੇ ਹੁੰਦੇ ਹਨ। ਉਨਾਂ ਤੋਂ ਹੀ ਕਿੰਨਾਂ ਬੱਚਾ ਰੱਖਣਾਂ ਪੈਂਦਾ ਹੈ? ਬਾਹਰਲੇ ਦੇਸ਼ਾਂ ਵਿੱਚ ਪਹਿਲਾਂ ਹੀ ਮਰਦਾ ਦੇ ਮੁਕਾਬਲੇ, ਔਰਤਾਂ ਘੱਟ ਹਨ। ਉਹੀ ਕਬੀਲਦਾਰਾਂ ਨੂੰ ਭਾਰੂ ਪੈ ਰਹੀਆਂ ਹਨ। 10 ਵਿਚੋਂ 4 ਔਰਤਾਂ ਤਲਾਕ ਸ਼ੁਦਾ ਹਨ। ਨੌਜੁਵਾਨ ਦੋ ਵਿਧਵਾਂ ਹਨ। ਇਹ ਸਮਾਜ ਦਾ ਹਾਲ ਨੱਸ਼ਿਆਂ ਕਰਕੇ, ਲੜਾਈਆਂ ਕਰਕੇ, ਕੱਤਲ ਹੋਣ ਨਾਲ ਹੋਇਆ ਹੈ। ਇੰਨਾਂ ਦੀ ਦੇਖ-ਭਾਲ ਬਾਰੇ ਮਰਦ ਆਪ ਜਾਂਣਦੇ ਹਨ। ਆਉਣ ਵਾਲੇ ਸਮੇਂ ਵਿੱਚ 1000 ਵਿਚੋਂ 20 ਛੜੇ ਦਿਸਣਗੇ। ਇਹ ਭੁੱਖੇ ਭੇੜੀਏ, ਆਪਣੀ ਸਰੀਰਕ ਭੁੱਖ ਕਿਵੇਂ ਪੂਰੀ ਕਰਨਗੇ? ਜੇ ਕਿਸੇ ਨੇ ਧੀ ਨਹੀਂ ਜੰਮੀ ਹੈ। ਇਹ ਜਰੂਰੀ ਨਹੀਂ ਹੈ। ਉਨਾਂ ਦੀ ਇੱਜ਼ਤ ਨੂੰ ਕੋਈ ਖ਼ਤਰਾਂ ਨਹੀਂ ਹੈ। ਇਹ ਗੱਲ ਅੱਖਾਂ, ਕੰਨ ਖੋਲ ਕੇ, ਪੜ੍ਹ, ਸੁਣ ਲਵੋ। ਜਦੋਂ ਕਿਸੇ ਨੂੰ ਕਾਂਮ ਦਾ ਭੂਤ ਚੜ੍ਹਦਾ ਹੈ। ਵਿਆਹਿਆ ਹੈ ਤਾਂ ਭੁੱਖ ਮਿੱਟਾ ਲਵੇਗਾ। ਜੇ ਕੋਲ ਸਾਥੀ ਨਹੀਂ ਹੈ। ਐਸੇ ਭੇੜੀਏ ਨੂੰ ਉਮਰ, ਜਾਤ, ਰੰਗ, ਮਰਦ, ਔਰਤ, ਵਿਆਹਿਆ ਕੋਈ ਨਿਰਨਾਂ ਨਹੀਂ ਹੁੰਦਾ। ਜਿਹੋ ਜਿਹਾ ਵੀ ਹੱਥ ਲੱਗਾ, ਗੁਜ਼ਾਰਾ ਕਰ ਲੈਂਦੇ ਹਨ। ਇਹ ਸਬ ਵੀ ਫਿਲਮਾਂ ਦੱਸ ਰਹੀਆਂ ਹਨ।

Comments

Popular Posts