ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਦੇਖ ਹੁੰਦੀ ਜੀ ਤੇਰੀ ਜੈ ਜੈ ਕਾਰ।
ਸਾਰੀਆਂ ਸੰਗਤਾਂ ਬੁਲਾਉਂਦੀਆਂ।
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਨਗਰ ਕੀਰਤਨ ਤੁਰ ਪਿਆ ਸੰਗਤਾਂ ਦੇ ਨਾਲ।
ਜੋ ਕਰਦੇ ਰੱਬਾ ਤੈਨੂੰ ਬੇਅੰਤ ਅਥਾਹ ਪਿਆਰ।
ਕਰ ਦਿੱਤਾ ਗੁਰੂ ਗ੍ਰੰਥਿ ਜੀ ਸੰਗਤਾਂ ਨੂੰ ਨਿਹਾਲ।
ਗੁਰੂ ਗ੍ਰੰਥਿ ਸਾਹਿਬ ਜੀ ਚਲੇ ਸੰਗਤਾਂ ਦੇ ਨਾਲ।
ਪੰਜ ਪਿਆਰੇ ਚਲਦੇ ਗੁਰੂ ਮਾਹਾਰਾਜ ਨਾਲ ਨਾਲ।
ਸੰਗਤਾਂ ਦਾ ਇੱਕਠ ਬੇਅੰਤ ਭਾਰੀ ਚਲਦਾ ਨਾਲ।
ਖ਼ਲਸੇ ਲਗਦੇ ਪਿਆਰੇ
, ਜੋ ਪਹੁੰਚੇ ਸ਼ਰਦਾਂ ਨਾਲ।
ਸੇਵਾ ਦਾਰ ਕਰੀ ਜਾਂਦੇ ਸੇਵਾ ਸ਼ਰਦਾ ਨਾਲ।
ਸ਼ਬੀਲਾਂ ਲਾਈ ਜਾਂਦੇ ਠੰਡੇ ਜੂਸ ਦੇ ਨਾਲ।
ਸੰਗਤਾਂ ਰੰਗੀਆਂ ਗੁਰੂ ਪ੍ਰੇਮ ਦੇ ਰੰਗ ਨਾਲ
ਸੇਵਕ ਲੰਗਰ ਲਾਈ ਜਾਂਦੇ ਬੇਅੰਤ ਅਪਾਰ।
ਬਰਸ ਰਿਹਾ ਅੰਮ੍ਰਿਤ ਰਸ ਦਾ ਪਿਆਰ।
ਮਾਰ ਰਿਹਾ ਠੱਠਾ ਗੁਰੂ ਦਾ ਪਿਆਰ।
ਸੱਤੀ ਗਦ ਗਦ ਹੋ ਗਏ ਦੇਖ ਪਿਆਰ।
ਕਰੀ ਚੱਲ ਦਾਤਿਆ ਰਹਿਮਤਾ ਅਪਾਰ।
ਦੇਖ ਹੁੰਦੀ ਜੀ ਤੇਰੀ ਜੈ ਜੈ ਕਾਰ।
ਸਤਵਿੰਦਰ ਸੰਗਤਾਂ ਬੁਲਾਉਂਦੀਆਂ।
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
Comments
Post a Comment