ਗੈਰਾਂ ਤੋਂ ਤਾਂ ਚੁਕੰਨੇ ਹੋ, ਆਪਣੇ ਆਪ ਤੇ ਆਪਣਿਆਂ ਤੋਂ ਕਿਵੇ ਬੱਚੋਂਗੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬੰਦਾ ਆਪ ਹੀ ਆਪਣੇ ਆਪ ਨੂੰ ਮਸੀਬਤਾਂ ਵਿੱਚ ਪਾਉਂਦਾ ਹੈ। ਹਰ ਚੰਗਾ ਮਾੜਾ ਕੰਮ ਕਰਨ ਵਿੱਚ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈ। ਚੰਗੇ ਕੰਮ ਤਾਂ ਘੱਟ ਹੀ ਕਰਦਾ ਹੈ। ਪੂਰਾ ਦਿਨ ਮਾੜੇ ਕੰਮ ਜਾਂਣ ਬੁੱਝ ਕੇ ਕੀਤੇ ਜਾਂਦੇ ਹਨ। ਬੰਦਾ ਸੋਚਦਾ ਹੈ। ਕਿਹੜਾ ਕੋਈ ਦੇਖਦਾ ਹੈ? ਇਹ ਕੰਮ ਸਿਰੇ ਲੱਗ ਜਾਵੇ, ਮੁੜ ਕੇ ਕੋਈ ਮਾੜਾ ਕੰਮ ਨਹੀਂ ਕਰਦਾ। ਵਾਹਦਾ ਹਰ ਰੋਜ਼ ਕਰਦਾ ਹੈ। ਭੁੱਲਾਂ ਵੀ ਹਰ ਰੋਜ਼ ਕਰਦਾ ਹੈ। ਦੂਜੇ ਦੀਆਂ ਭੁੱਲਾਂ ਸਹਮਣੇ ਰਹਿੰਦੀਆਂ ਹਨ। ਅੋਗੁਣ ਦੂਜੇ ਦਿਸਦੇ ਹਨ। ਆਪਣੀ ਹਰ ਗੱਲ ਚੰਗੀ ਲੱਗਦੀ ਹੈ। ਜਿੰਨਾਂ ਹੋਰਾਂ ਉਤੇ ਕੰਰਟਰੌਲ ਕਰਨਾਂ ਚਹੁੰਦੇ ਹਾਂ। ਆਪ ਨੂੰ ਹੀ ਸੁਧਾਰ ਲਈਏ। ਗੈਰਾਂ ਤੋਂ ਤਾਂ ਚੁਕੰਨੇ ਹੋ, ਆਪਣੇ ਆਪ ਤੇ ਆਪਣਿਆਂ ਤੋਂ ਕਿਵੇ ਬੱਚੋਂਗੇ? ਦੂਜੇ ਬੰਦੇ ਤੋਂ ਬੱਚਦੇ ਰਹਿੰਦੇ ਹਾਂ। ਉਸ ਦੇ ਮਾੜੇ ਕੰਮ ਦਾ ਪ੍ਰਛਾਵਾਂ ਸਾਡੇ ਉਪਰ ਨਾਂ ਪੈ ਜਾਵੇ। ਜੋ ਆਪ ਕਰਦੇ ਹਾਂ। ਉਸ ਬਾਰੇ ਕਦੇ ਧਿਆਨ ਨਹੀਂ ਦਿੱਤਾ। ਅਸੀ ਆਪ ਹੀ ਮਸੀਬਤਾਂ ਸੇਹੜਦੇ ਹਾਂ। ਜੋ ਵੀ ਕੰਮ ਕਰਦੇ ਹਾਂ ਅਸੀਂ ਆਪ ਕਰਦੇ ਹਾਂ। ਆਪਣੇ ਹੀ ਮਨ ਅੰਦਰ ਬਹੁਤ ਮਾੜੇ ਬਿਚਾਰ ਹਨ। ਹਰ ਬੰਦਾ ਆਪਣਾਂ ਭਲਾ ਸੋਚਦਾ ਹੈ। ਆਪਣੇ ਭਲੇ ਲਈ ਦੂਜੇ ਦੇ ਨੁਕਸਾਨ ਨਾਲ ਕੋਈ ਮੱਤਲੱਭ ਨਹੀਂ ਹੈ।
ਜੀਤ ਦਾ ਪਿਆਰ ਇੱਕ ਮੁੰਡੇ ਨਾਲ ਹੋ ਗਿਆ। ਉਹ ਸਮੇਂ ਸਿਰ ਕਾਲਜ਼ ਤੋਂ ਵਾਪਸ ਨਹੀਂ ਆਉਂਦੀ ਸੀ। ਉਸ ਦੀ ਮਾਂ ਨੂੰ ਚਿੰਤਾਂ ਹੋਣ ਲੱਗੀ ਜੁਵਾਨ ਧੀ ਹਰ ਰੋਜ਼ ਹਨੇਰਾ ਕਰਕੇ ਕਿਉਂ ਆਉਂਦੀ ਹੈ? ਕਾਲਜ਼ 4 ਵਜੇ ਬੰਦ ਹੋ ਜਾਂਦਾ ਹੈ। ਉਥੇ ਕੋਈ ਰਾਤ ਦੀ ਪੜ੍ਹਾਈ ਵੀ ਨਹੀਂ ਹੁੰਦੀ। ਜੀਤ ਨੂੰ ਉਸ ਦੀ ਮਾਂ ਨੇ ਕਿਹਾ, " ਧੀਏ ਸਮੇਂ ਸਿਰ ਘਰ ਮੁੜ ਆਇਆ ਕਰ। ਸਮਾਂ ਬਹੁਤ ਖ਼ਰਾਬ ਹੈ। " ਜੀਤ ਨੇ ਕਿਹਾ, " ਅਸੀਂ ਕੁੱਝ ਕੁੜੀਆ ਇੱਕਠੀਆਂ ਹੋ ਕੇ, ਦੇਰ ਤੱਕ ਪੜ੍ਹਦੀਆਂ ਰਹਿੰਦੀਆਂ ਹਾਂ। ਇਸ ਸਾਲ ਦੀ ਪੜ੍ਹਾਈ ਬਹੁਤ ਮੁਸ਼ਕਲ ਹੈ। ਇਸ ਲਰੀ ਲੇਟ ਹੋ ਜਾਂਦੀ ਹਾਂ। " ਜਦੋਂ ਉਸ ਦੀ ਮਾਂ ਨੇ ਹੋਰ ਕੁੜੀਆ ਦੇ ਨਾਂਮ ਪੁੱਛੇ, ਉਹ ਘਬਰਾ ਗਈ। ਉਸ ਦੀ ਮਾਂ ਨੂੰ ਜ਼ਕੀਨ ਨਹੀਂ ਆਇਆ। ਮਾਂ ਦਾ ਸ਼ੱਕ ਪੱਕਾ ਹੋ ਗਿਆ। ਉਸ ਨੇ ਅੱਗਲੇ ਦਿਨ ਉਸ ਦੇ ਡੈਡੀ ਨੂੰ ਦੇਖਣ ਭੇਜ ਦਿੱਤਾ। ਕਾਲਜ਼ ਤੋਂ ਪਿਛੋਂ ਜੀਤ ਇੱਕ ਮੁੰਡੇ ਨਾਲ ਉਸ ਦੀ ਕਾਰ ਵਿੱਚ ਬੈਠ ਕੇ ਚਲੀ ਗਈ। ਉਸ ਦਿਨ ਵੀ ਰਾਤ ਨੂੰ ਦੇਰ ਹੋਏ ਘਰ ਵਾਪਸ ਆਈ। ਇਸ ਬਾਰ ਡੈਡੀ ਨੇ ਲੇਟ ਆਉਣ ਦਾ ਕਾਰਨ ਪੁੱਛਿਆ, " ਜੀਤ ਅੱਜ ਫਿਰ ਤੂੰ ਵੱਡੀ ਰਾਤ ਕਰ ਆਈ ਹੈ। ਕੀ ਗੱਲ ਹੋ ਗਈ? " ਜੀਤ ਦਾ ਉਹੀ ਬਹਾਨਾਂ ਸੀ। ਉਸ ਨੇ ਕਿਹਾ, " ਮੇਰੇ ਪੇਪਰ ਹੋਣ ਵਾਲੇ ਹਨ। ਪੜ੍ਹਾਈ ਬਹੁਤ ਹੈ। " ਡੈਡੀ ਨੇ ਕਿਹਾ, " ਤੂੰ ਝੂਠ ਬੋਲਦੀ ਹੈ। ਤੂੰ ਤਾਂ ਕਿਸੇ ਮੁੰਡੇ ਨਾਲ ਘੁੰਮ ਕੇ ਆਈ ਹੈ। ਉਹ ਮੁੰਡਾ ਕੌਣ ਸੀ? " ਜੀਤ ਨੇ ਕਿਹਾ, " ਅਸੀਂ ਇੱਕ ਦੂਜੇ ਨੂੰ ਪਸੰਧ ਕਰਦੇ ਹਾਂ। " ਡੈਡੀ ਨੇ ਕਿਹਾ, " ਜੇ ਤੁਸੀਂ ਇੱਕ ਦੂਜੇ ਨੂੰ ਪਸੰਧ ਕਰਦੇ ਹੋ। ਤਾ ਤੁਹਾਡਾ ਵਿਆਹ ਕਰ ਦਿੰਦੇ ਹਾਂ। " ਜੀਤ ਨੇ ਜੁਆਬ ਦਿੱਤਾ, " ਮੈਂ ਉਸ ਨਾਲ ਵਿਆਹ ਨਹੀਂ ਕਰਾਉਣਾਂ। ਵੈਸੇ ਹੀ ਚੰਗਾ ਲੱਗਦਾ ਹੈ। " ਉਸ ਦੀ ਮਾਂ ਨੇ ਕਿਹਾ, " ਆਏਂ ਤੂੰ ਨੌਜੁਵਾਨ ਮਰਦ ਨਾਲ ਕਿਵੇਂ ਘੁੰਮ ਸਕਦੀ ਹੈ? ਲੋਕੀ ਗੱਲਾਂ ਬਣਾਉਣਗੇ। " ਜੀਤ ਨੇ ਜੁਆਬ ਦਿੱਤਾ, " ਮੇਰੀ ਆਪਣੀ ਜਿੰਦਗੀ ਹੈ। ਜਿਵੇਂ ਮੇਰਾ ਜੀ ਕਰੇਗਾ, ਉਵੇਂ ਕਰੂਗੀ। ਤੁਸੀਂ ਤੇ ਲੋਕ ਕੌਣ ਹਨ? " ਉਸ ਦੇ ਡੈਡੀ ਨੇ ਕਿਹਾ, " ਜੇ ਤੂੰ ਉਸ ਨਾਲ ਵਿਆਹ ਨਹੀਂ ਕਰਾਉਣਾਂ। ਹੋਰ ਮੁੰਡਾ ਦੇਖ ਕੇ ਤੇਰਾ ਵਿਆਹ ਕਰ ਦਿੰਦੇ ਹਾਂ। ਅੱਜ ਤੋਂ ਤੂੰ ਕਾਲਜ਼ ਨਹੀਂ ਜਾਂਣਾਂ। ਬਹੁਤ ਪੜ੍ਹ ਗਈ ਹੈ। " ਜੀਤ ਨੇ ਉਸ ਮੁੰਡੇ ਨੂੰ ਫੋਨ ਕਰਕੇ ਸਬ ਕੁੱਝ ਦੱਸ ਦਿੱਤਾ। " ਮੈਂ ਕਾਲਜ਼ ਨਹੀਂ ਆ ਸਕਦੀ। ਨਾਂ ਹੀ ਤੈਨੁੰ ਮਿਲ ਸਕਦੀ ਹਾਂ। ਮੇਰਾ ਘਰੋਂ ਨਿੱਕਣਾਂ ਬੰਦ ਹੋ ਗਿਆ ਹੈ। " ਮੁੰਡੇ ਨੇ ਉਸ ਨੂੰ ਕਿਹਾ, " ਇੰਨਾਂ ਨੂੰ ਜ਼ਹਿਰ ਦੇ ਕੇ ਮਾਰ ਦੇ। ਆਪਣਾਂ ਰਸਤਾ ਸਾਫ਼ ਹੋ ਜਾਵੇਗਾ। ਫਿਰ ਤੈਨੂੰ ਮਨ ਮਰਜ਼ੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਦੂਜੇ ਦਿਨ ਜੀਤ ਕਾਲਜ਼ ਨਹੀਂ ਗਈ। ਉਸ ਨੇ ਖਾਂਣ ਵਾਲੀਆਂ ਸਾਰੀਆਂ ਚੀਜ਼ਾਂ ਵਿੱਚ ਫ਼ਸਲਾਂ ਉਤੇ ਛਿੜਕਣ ਵਾਲੀ ਕੀੜੇ ਮਾਰ ਦੁਵਾਈ ਰਲਾ ਦਿੱਤੀ। ਘਰ ਵਿੱਚ ਮਾਂ-ਬਾਪ ਸਮੇਤ ਉਸ ਦੀਆਂ ਚਾਰ ਭੈਣਾਂ ਸਨ। ਦੋ ਭਰਾ ਸਨ। ਉਸ ਦੇ ਭੂਆ ਫੁਫੜ ਆਏ ਹੋਏ ਸਨ। ਦੋ ਕੁੱਤੇ ਸਨ। ਜੀਤ ਨੂੰ ਛੱਡ ਕੇ ਸਬ ਨੇ ਭੋਜਨ ਖਾ ਲਿਆ। ਬਾਕੀ ਬੱਚਦਾ ਉਸ ਦੀ ਮਾਂ ਨੇ ਤਿੰਨ ਮੱਝਾਂ ਨੂੰ ਸੰਨੀ ਵਿੱਚ ਰਲਾ ਦਿੱਤਾ। ਆਥਣ ਤੱਕ ਸਾਰੇ ਮਰ ਗਏ ਸਨ। ਲੋਕਾਂ ਨੂੰ ਹੈਰਾਨੀ ਹੋਈ। ਇੰਨੇ ਸਾਰੇ ਇਕੋ ਘਰ ਦੇ ਲੋਕ ਤੇ ਪੱਸ਼ੂ ਕਿਵੇਂ ਮਰ ਗਏ? ਪੱਸ਼ੂਆਂ ਦੀਆਂ ਜੀਭਾ ਬਾਹਰ ਨਿੱਕਲੀਆਂ ਹੋਈਆਂ ਸਨ। ਬੰਦੇ, ਔਰਤਾਂ, ਬੱਚੇ ਨੀਲੇ ਹੋਏ ਪਏ ਸਨ। ਮਰਨ ਲੱਗਿਆਂ ਦੇ ਮੂੰਹ ਵਿਚੋਂ ਝੱਗ ਨਿੱਕਲੀ ਹੋਈ ਸੀ। ਇੰਨਾਂ ਨੂੰ ਮਰਦੇ ਛੱਡ ਕੇ, ਜੀਤ ਘਰੋਂ ਭੱਜ ਗਈ ਸੀ। ਸਾਰੇ ਪਾਸੇ ਖ਼ਬਰ ਫੈਲ ਗਈ ਸੀ। ਗੁਆਂਢਂੀਆਂ ਵੱਲੋਂ ਡਾਕਟਰ ਨੂੰ ਸੱਦਿਆ ਗਿਆ ਸੀ। ਘਰਾਂ ਕੋਲ ਇੱਕ ਮੁੰਡਾ ਪੁਲੀਸ ਵਿੱਚ ਸੀ। ਉਸ ਨੇ ਠਾਣੇ ਦੱਸ ਦਿੱਤਾ। ਜੀਤ ਲਾਪਤਾ ਹੋਣ ਨਾਲ ਸ਼ੱਕ ਜੀਤ ਉਤੇ ਪੈ ਗਿਆ। ਜੀਤ ਘਰੋਂ ਸਿੱਧੀ ਉਸ ਮੁੰਡੇ ਕੋਲ ਗਈ। ਅੱਗੋਂ ਉਸ ਨੂੰ ਮੁੰਡਾ ਵੀ ਨਾਂ ਲੱਭਿਆ। ਨਾਂ ਹੀ ਫੋਨ ਚੱਕਦਾ ਸੀ। ਜੀਤ ਅੱਗਲੇ ਦਿਨ ਕਾਲਜ਼ ਚਲੀ ਗਈ। ਪੁਲੀਸ ਨੇ ਉਸ ਨੂੰ ਕਾਲਜ਼ ਵਿੱਚੋਂ ਫੜ੍ਹ ਲਿਆ। ਘਰ ਵਿੱਚ ਆਈ, ਤਬਾਹੀ ਨੂੰ ਪਿੰਡ ਵਾਲਿਆਂ ਨੇ ਸਮੇਟਿਆਂ। ਬਾਲਣ ਇੱਕਠਾ ਕਰਕੇ ਸਬ ਦਾ ਸਸਕਾਰ ਕੀਤਾ ਗਿਆ। ਜੀਤ ਨੂੰ ਬਾਕੀ ਪੂਰੀ ਜਿੰਦਗੀ ਦੀ ਜੇਲ ਹੋ ਗਈ। ਕਹਿੰਦੇ ਹਨ," ਔਗਜੇਬ ਨੇ ਆਪਣੇ ਸਾਰੇ ਪਰਿਵਾਰ ਦੇ ਜੀਅ ਮਾਰ ਦਿੱਤੇ ਸੀ। ਅੱਜ ਤਾਂ ਪੂਰੀ ਦੁਨੀਆਂ ਤਬਾਅ ਹੋ ਰਹੀ ਹੈ। ਕੋਈ ਕਿਸੇ ਨੂੰ ਸੁੱਖੀ ਨਹੀਂ ਦੇਖ ਸਕਦਾ। ਰੱਬ ਹੀ ਜਾਂਣਦਾ ਹੈ। ਮਨ ਅੰਦਰ ਕੀ ਘੱੜਤਾਂ ਘੱੜ ਹੋ ਰਹੀਆਂ ਹਨ?

Comments
Post a Comment