ਵਿਆਹ ਦੇ ਵਿੱਚ ਕਿਹੜੀ ਨੱਚਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਚੌਧਰੀਆਂ ਦੇ ਮੁੰਡੇ ਦਾ ਵਿਆਹ ਸੀ। ਲੋਕ ਉਨਾਂ ਨੂੰ ਵੱਡੇ ਜਿਮੀਦਾਰ ਵੀ ਕਹਿੰਦੇ ਸਨ। ਕਈ ਲੋਕ ਅਕਾਲੀ ਕਹਿੰਦੇ ਸਨ। ਚਾਰਾਂ ਵਿਚੋਂ ਦੋ ਦੇ ਗਾਤਰੇ ਉਪਰ ਦੀ ਪਾਏ ਹੋਏ ਸਨ। ਮੁੰਡਾ ਕੋਈ ਕੰਮ ਤਾਂ ਕਰਦਾ ਨਹੀਂ ਸੀ। ਘਰ ਦਾ ਨਾਂਮ ਹੀ ਬਹੁਤ ਵੱਡਾ ਸੀ। ਲੋਕ ਜਾਂਣਦੇ ਸਨ। ਭਾਵੇਂ 5 ਪਰਿਵਾਰ ਦੇ ਜੀਅ ਅਮਰੀਕਾ ਵਿੱਚ ਰਹਿੰਦੇ ਹਨ। ਕਨੇਡਾ ਵਿੱਚ 4 ਮੈਂਬਰ ਰਹਿੰਦੇ ਸਨ। ਇਸ ਸਾਲ ਫਿਰ ਕਿੱਲਾਂ ਖੇਤ ਵੇਚ ਦਿੱਤਾ ਸੀ। ਵਿਆਹ ਤੋਂ ਇੱਕ ਦਿਨ ਪਹਿਲਾਂ ਪਿੰਡ ਕੋਲ ਵਾਲੇ ਪੈਲਿਸ ਵਿੱਚ ਖਾੜਾ ਲੱਗਾ ਹੋਇਆ ਸੀ। ਖਾੜੇ ਵਿੱਚ ਬਹੁਤ ਗੋਰੀਆ ਚਿੱਟੀਆਂ ਤਿੰਨ ਨੋਜੁਵਾਨ ਕੁੜੀਆਂ ਨੱਚ ਰਹੀਆਂ ਸਨ। ਚਾਰ ਮੁੰਡੇ ਨੱਚ ਰਹੇ ਸਨ। ਉਨਾਂ ਨੂੰ ਦੇਖ-ਦੇਖ ਲੋਕ ਦੀ ਭੁੱਖ ਲਹਿੰਦੀ ਸੀ। ਲੋਕ ਭੁੱਖੇ ਸ਼ਿਕਾਰੀ ਵਾਂਗ ਉਸ ਸ਼ਿਕਾਰ ਵੱਲ ਦੇਖ ਰਹੇ ਸਨ। ਇਕ ਗੋਡਿਆਂ ਤੱਕ ਲਾਲ ਘੱਗਰੀ ਵਾਲੀ ਕੁੜੀ ਬਾਰ-ਬਾਰ ਘੱਗਰੀ ਘੁੰਮਾ ਰਹੀ ਸੀ। ਘੱਗਰੀ ਘੁੰਮਣ ਨਾਲ ਸਟੇਜ ਕੋਲ ਦੇ ਸਰੋਤਿਆਂ ਨੂੰ ਪੂਰੀ ਲੱਕ ਤੱਕ ਦਿਸਦੀ ਸੀ। ਬਹੁਤੇ ਇਧਰ-ਉਧਰ ਦੇਖ ਕੇ ਗਰਦਨਾਂ ਟੇਡੀਆਂ ਕਰ ਰਹੇ ਸਨ। ਲੱਕ ਦੇ ਝੱਟਕੇ, ਦੇਖ ਕੇ ਲੱਗਦਾ ਸੀ। ਕਿਤੇ ਲੱਕ ਟੁੱਟ ਹੀ ਨਾਂ ਜਾਵੇ। ਲੱਕ ਦੇ ਝੱਟਕੇ ਸ਼ਇਦ ਦਿਲ ਹਿਲਾ ਰਹੇ ਸਨ। ਜਿਵੇ ਝੱਟਕਿਆਂ ਨਾਲ ਦਿਲ ਦੁੱਖਣ ਲੱਗ ਗਿਆ ਹੋਵੇ। ਕਈ ਦਿਲ ਉਤੇ ਹੱਥ ਰੱਖੀ, ਉਨਾਂ ਵੱਲ ਨੂੰ ਚਿਗਿਆੜਾ ਛਾਲਾ ਮਾਰਦੇ ਜਾ ਰਹੇ ਸਨ, ਗਾਣੇ ਨੂੰ ਸੁਣ ਕੇ ਕਈ ਨਾਚੀਆਂ ਉਤੋਂ ਦੀ ਨੋਟ ਵਾਰਨ ਲੱਗ ਗਏ ਸਨ। " ਵਿਆਹ ਦੇ ਗਿੱਧੇ ਵਿੱਚ ਕਿਹੜੀ ਨੱਚਦੀ। ਮੁੰਡਾ ਵਾਰੇ ਨੱਤੀਆਂ ਦਾ ਜੋੜਾ। " ਚਾਰੇ ਭਰਾ ਇਕੋ ਟੇਬਲ ਉਤੇ ਬੈਠੇ ਸਨ। ਵੱਡੇ ਨੇ ਛੋਟੇ ਨੂੰ ਅੱਖ ਮਾਰੀ ਤੇ ਕਿਹਾ, " ਕਿਉਂ ਮੰਨਦਾ ਜੱਟ ਨੂੰ, ਇਹ ਮੇਰੀ ਕਾਢ ਹੈ। ਸੁਆਦ ਆ ਗਿਆ। ਐਸਾ ਨਾਚ ਪੂਰੇ ਇਲਾਕੇ ਵਿੱਚ ਨਹੀਂ ਹੋਇਆ। ਐਵੇ ਨਹੀਂ ਇਹ ਵਾਲ ਧੁਪ ਵਿੱਚ ਚਿੱਟੇ ਕੀਤੇ। ਇਹ ਮੇਰੀ ਪਸੰਧ ਦੀਆਂ ਹਨ। ਸ਼ੁਰੂ ਵਿੱਚ ਹੀ ਰੰਗ ਬੰਨ ਦਿੱਤਾ। " ਛੋਟੇ ਨੇ ਤਾੜੀ ਮਾਰਦੇ ਕਿਹਾ, " ਇਹ ਤਾਂ ਸੁਰਲੀਆਂ ਹਨ। ਸੇਕ ਕੱਢੀ ਜਾਂਦੀਆਂ ਹਨ। ਆਪਾਂ ਇੰਨਾਂ ਨੂੰ ਅੱਜ ਦੀ ਰਾਤ ਜਾਂਣ ਨਹੀਂ ਦਿੰਦੇ। ਗੱਲ ਨੋਟਾਂ ਦੀ ਹੈ। ਉਏ ਗਾਣਾਂ ਲਾਵੋ। " ਨੀ ਤੂੰ ਜੱਟ ਦੀ ਪਸੰਦ ।" ਅੱਜ ਪੂਰਾ ਪਿੰਡ ਨੱਚਾਉਣਾਂ ਹੈ। " ਅਕਾਲੀ ਭਰਾ ਕੋਲੋ ਆ ਗਿਆ। ਉਸ ਦਾ ਵੀ ਗਾਤਰਾ ਅੰਦਰ ਦੀ ਹੋ ਗਿਆ ਸੀ। ਉਸ ਨੇ ਕਿਹਾ, " ਇਹ ਗਾਣਾਂ ਲੁਆਕੇ, ਕੀ ਗੱਲ ਇਹ ਘਰੇ ਲੈ ਕੇ ਜਾਂਣੀਆਂ ਹਨ? ਲੋਕਾਂ ਨੂੰ ਪਤਾ ਨਹੀਂ ਲੱਗਣ ਦੇਈਦਾ। ਮੁੱਠੀ ਬੰਦ ਰੱਖੀਦੀ ਹੈ। ਲੋਕਾਂ ਭਾਂਦੇ ਆਪਾ ਬਹੁਤ ਵੱਡੇ ਇੱਜ਼ਤਦਾਰ ਹਾਂ। " ਚੌਥਾਂ ਵੀ ਬੁਲਾਂ ਉਤੇ ਜੀਭ ਫੇਰਦਾ ਆ ਗਿਆ ਸੀ। ਸ਼ਇਦ ਪਿਗ ਲਾ ਕੇ ਹੀ ਹੱਟਿਆ ਸੀ। ਉਹ ਬੋਲਿਆ, " ਯਾਰ ਤੂੰ ਪਿਗ ਲਾ, ਕੋਈ ਨਹੀਂ ਦੇਖਦਾ। ਸਾਰੇ ਅੰਨਦ ਲੈ ਰਹੇ ਹਨ। ਅੱਜ ਕਿਸੇ ਦੀ ਪ੍ਰਵਾਹ ਨਹੀਂ ਹੈ। ਭਤੀਜੇ ਨੂੰ ਵਿਆਹੁਣਾਂ ਹੈ। ਦੇਖ ਤਾਂ ਤਾਈਆਂ ਚਾਚੀਆਂ ਕਿਵੇ ਸਟੇਜ ਕੋਲ ਨੱਚਣ ਲੱਗੀਆਂ ਹੋਈਆਂ ਹਨ। " ਇੰਨੇ ਨੂੰ ਕੁੜੀ ਵਾਲੇ ਵੀ ਆ ਗਏ ਸਨ। ਦੋਂਨੇ ਪਾਸੇ ਦੇ ਰਿਸ਼ਤੇਦਾਰਾਂ ਨੇ ਇੱਕ ਦੂਜੇ ਦਾ ਸੁਵਾਗਤ ਕੀਤਾ। ਚਾਹ, ਠੰਡੇ ਪੀਣ ਵਾਲਿਆਂ ਤੋਂ ਵੱਧ ਸ਼ਰਾਬ ਪੀਣ ਵਾਲੇ ਸਨ। ਚਾਹ, ਠੰਡਿਆਂ ਵਾਂਗ ਸ਼ਰਾਬ ਵੀ ਖੁੱਲੀ ਵਰਤਾਈ ਜਾ ਰਹੇ ਸਨ। ਨੌਜਵਾਨ, ਬੁੱਢੇ, ਬੱਚੇ, ਔਰਤਾਂ ਕੋਈ ਛੱਕੀ ਜਾਵੇ। ਸਬ ਨੂੰ ਖੁੱਲੀ ਛੁੱਟੀ ਸੀ। ਐਸਾ ਤਮਾਸ਼ਾ, ਖੁੱਲ ਖੇਡ ਅਜੇ ਬਾਹਰਲੇ ਦੇਸ਼ਾਂ ਕਨੇਡਾ ਅਮਰੀਕਾ ਵਿੱਚ ਵਿਆਹਾਂ ਵਿੱਚ ਨਹੀਂ ਹੈ। ਸਿਰਫ਼ ਬਾਰਾਂ, ਪੱਬਾਂ ਵਿੱਚ ਇਹ ਕੁੱਝ ਹੁੰਦਾ ਹੈ। ਜੋ ਹੁਣ ਪਿੰਡਾਂ ਵਿੱਚ ਦਿਨ ਦਿਹਾੜੇ ਸਰੀਫ਼ ਭਦਰ ਪੁਰਸ਼, ਖਾਂਨਦਾਨੀ, ਸਰਦਾਰ, ਚੌਦਰੀ, ਜੈਲਦਾਰ, ਜੱਟ ਕਰਦੇ ਹਨ। ਛੱਲੇ-ਮੂਦੀ ਵਟਾਉਣ ਦੀ ਰਸਮ ਸ਼ੁਰੂ ਹੋ ਗਈ ਸੀ। ਇੰਨੇ ਨੂੰ ਹੋਰ ਗਾਣਾ ਭੜਥੂ ਪਾਉਂਦਾ ਲੱਗ ਗਿਆ ਸੀ। " ਗੇੜਾ ਦੇ, ਦੇ ਨੀ ਸੋਹਣੀਏ, ਬੋਤਲ ਵਰਗੀ ਤੂੰ। " ਮੁੰਡੇ-ਬਹੂ ਨਵੀਂ ਬੱਣਨ ਵਾਲੀ ਜੋੜੀ ਵੀ ਗਿੱਧੇ ਵਿੱਚ ਗੇੜੇ ਦੇਣ ਲੱਗ ਗਈ ਸੀ। ਸਾਰਾ ਪੰਡਾਲ ਹੀ ਘੁੰਮਣ ਲੱਗ ਗਿਆ ਸੀ। ਮੁੰਡੇ ਵਾਲਾ ਸ਼ਰਾਬੀ ਹੋਇਆ। ਆਪਣੇ ਭਰਾਵਾਂ ਨੂੰ ਖਿੱਚੀ ਜਾ ਰਿਹਾ ਸੀ। ਉਹ ਕਹਿ ਰਿਹਾ ਸੀ, " ਅੱਜ ਹੀ ਆਪਣੇ ਬੇਗਾਨਿਆਂ ਦਾ ਪਤਾ ਲੱਗਣਾਂ ਹੈ। ਕਿੰਨੀ ਮੇਰੇ ਮੁੰਡੇ ਦੇ ਵਿਆਹ ਦੀ ਖੁਸ਼ੀ ਹੈ। ਆਜੋ ਜਿਸ ਨੇ ਨੱਚਣਾਂ ਹੈ। ਮੈਂ ਦੂਜੀ ਹਾਕ ਨਹੀਂ ਮਾਰਨੀ। " ਚਾਰੇ ਭਰਾ ਸਟੇਜ਼ ਉਤੇ ਚੜ੍ਹ ਗਏ ਸਨ। ਇੱਕ ਸ਼ਰਟ-ਜੀਨ ਵਾਲੀ ਨੱਚਣ ਵਾਲੀ ਕੁੜੀ ਦੀ ਬਾਂਹ ਫੜ੍ਹ ਕੇ ਨੱਚਣ ਗਿਆ। ਚਾਰੇ ਭਰਾ, ਮਾਮੇ, ਫੁਫੜ, ਮਾਸੜ ਸਬ ਤਿੰਨਾਂ ਕੁੜੀਆਂ ਦੁਆਲੇ ਟਪੂਸੀਆਂ ਮਾਰ ਰਹੇ ਸਨ। ਕੁੜੀਆਂ ਵੀ ਲੱਚਕ-ਲੱਚਕ ਕੇ ਪਹਿਲਾਂ ਪਾ ਰਹੀਆਂ ਸਨ। ਪੁੱਠੀਆਂ-ਸਿੱਧੀਆਂ ਛਾਂਲਾ ਮਾਰ ਰਹੀਆਂ ਸਨ। ਤਾਏ ਨੇ ਇਹ ਗਾਣੇ ਨੂੰ ਲੁਆ ਲਿਆ ਸੀ। " ਨੀ ਤੂੰ ਨੀ ਬੋਲਦੀ, ਤੇਰੇ ਵਿੱਚ ਤੇਰਾ ਯਾਰ ਬੋਲਦਾ " ਸਟੇਜ਼ ਉਤੇ ਭੜਥੂ ਪਿਆ ਹੋਇਆ ਸੀ। ਸਾਰੇ ਸ਼ਰਾਬੀ ਇੱਕਠੇ ਹੋਏ ਸਨ। ਪੱਗਾਂ ਵਾਲਿਆਂ ਦੀਆਂ ਨੱਚ-ਨੱਚ ਪੱਗਾਂ ਢਿੱਲੀਆਂ ਹੋ ਗਈਆਂ ਸਨ। ਤੀਜੀ ਕੁੜੀ ਸਟੇਜ਼ ਉਤੇ ਪੰਜਾਮੀ ਸੂਟ ਵਾਲੀ ਨੱਚ ਰਹੀ ਸੀ। ਜਿਸ ਨੂੰ ਸਟੇਜ਼ ਉਤੇ ਨੱਚਣ ਵਾਲੇ ਬਾਰ-ਬਾਰ ਖਿੱਚ-ਖਿੱਚ ਨਾਲ ਲਗਾ ਰਹੇ ਸਨ। ਨੋਟਾਂ ਦਾ ਮੀਂਹ ਵਰਾ ਰਹੇ ਸਨ। ਗਾਣੇ ਨੱਚਣ ਵਾਲਿਆਂ ਨੂੰ ਹੋਰ ਗਰਮ ਕਰ ਰਹੇ ਸਨ। ਕਾਲਜ਼ਾਂ ਦੇ ਮੁੰਡੇ ਕੁੜੀਆਂ ਵੀ ਦਾਰੂ ਪੀਣ ਲਈ ਤੇ ਖਾਂਣਾ ਖਾਂਣ ਲਈ ਪੰਡਾਲ ਵਿੱਚ ਆ ਗਏ ਸਨ। ਇੱਕਠ ਬਹੁਤਾ ਹੁੰਦਾ ਦੇਖ ਕੇ, ਮੁੰਡੇ ਦੀ ਮਾਂ ਹੂਬੀ ਨਹੀਂ ਸਮਾਉਂਦੀ ਸੀ। ਅੱਜ ਤੱਕ ਤਾਂ ਲੋਕਾਂ ਦਾ ਖਾਂਦੀ ਆਈ ਸੀ। ਅੱਜ ਮਸਾਂ ਲੋਕਾਂ ਦਾ ਆੜ ਲਾਹੁਉਣ ਦੀ ਬਾਰੀ ਆਈ ਸੀ। ਭੂਆ, ਮਾਸੀਆਂ, ਮਾਮੀਆਂ ਮੇਲਣਾਂ ਆ ਗਈਆਂ ਸਨ। ਮਾਸੜ ਨੇ ਇਸ ਗਾਣੇ ਨੂੰ ਲਗਾਉਣ ਲਈ ਕਹਿ ਦਿੱਤਾ ਸੀ। " ਕੀਹਦੇ ਚੁਗਦੀ ਬਦਾਮਾਂ ਵਾਲੇ ਚੋਗੇ ਸਾਡੀਆਂ ਨਾਂ ਖਾਵੇਂ ਛੱਲੀਆਂ" ਚਾਰ ਕੁ ਮੂਡੂ ਜਿਹੇ ਕੁੜੀਆਂ ਨਾਲ ਆਏ ਹੋਏ ਸਨ। ਮੁੰਡੇ ਦੇ ਵੱਡੇ ਚਾਚੇ ਦਾ ਇੱਕ ਨਾਲ ਜੱਫ਼ ਪਾ ਗਿਆ। ਉਸ ਨੂੰ ਲੱਗਾ ਇਹ ਉਨਾਂ ਦਾ ਵਿਹੜੇ ਵਾਲਾ ਸੀਰੀ ਹੈ। ਉਹ ਸੀਰੀ ਇੰਨੇ ਨੂੰ ਝੱਟਕੇ ਨਾਲ ਵੱਖ ਹੋ ਗਿਆ ਤੇ ਸੇਜ਼ ਤੋਂ ਖਿਸਕ ਗਿਆ। ਉਹ ਆਪਣੇ ਵੱਡੇ ਭਰਾ ਨੂੰ ਦੱਸਣ ਹੀ ਲੱਗਾ ਸੀ। ਇੰਨੇ ਨੂੰ ਹੋਰ ਊਚੀ ਗਾਣਾਂ ਲੱਗ ਗਿਆ। " ਪਹਿਲੇ ਲੱਲਕਾਰੇ ਨਾਲ ਮੈਂ ਡਰ ਗਈ। " ਕੁੜੀਆਂ ਹੋਰ ਘੁੰਮ ਕੇ ਨੱਚ ਰਹੀਆਂ ਸਨ। ਕੈਮਰੇ ਵਾਲੇ ਫੋਟੋ ਖਿਚ ਰਹੇ ਸਨ ਤੇ ਮੂਵੀ ਬਣ ਰਹੀ ਸੀ। ਲੱਲਕਾਰੇ ਹੋਰ ਵੱਜਣ ਲੱਗੇ ਸਨ। ਸਾਰੇ ਪੂਠੇ ਸਿਧੇ ਹੋ ਰਹੇ ਸਨ। ਮੁੰਡੇ ਦੇ ਦੋ ਮਾਮੇ ਸਟੇਜ਼ ਉਤੇ ਹੀ ਲੁੱਟਕ ਗਏ ਸਨ। ਸਣੇ ਵਿਆਹ ਵਾਲਾ ਮੁੰਡਾ, ਦੋਂਨੇਂ ਚਾਚੇ, ਤਾਇਆ ਬਾਪੂ ਸਬ ਪੁੱਠੇ ਸਿੱਧੇ ਹੋ ਕੇ ਨੱਚੀਆਂ ਨਾਲ ਨੱਚਦੇ ਹੱਫ਼ ਗਏ ਸਨ। ਕੋਈ ਵੀ ਆਪਣੇ ਪੈਰਾਂ ਉਤੇ ਖੜ੍ਹੇ ਨਹੀ ਹੋ ਰਿਹਾ ਸੀ। ਸ਼ਰਾਬ ਵਿੱਚ ਝੂਮਦਿਆਂ ਨੂੰ ਬੈਰੇ ਕਾਰਾਂ ਵਿੱਚ ਸਿੱਟ ਰਹੇ ਸਨ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾਂ ਸੌਣਾਂ ਦੂਬਰ ਹੋ ਗਿਆ ਸੀ। ਰਾਤ ਦੇ ਸੁੰਨ ਸਨਾਟੇ ਵਿੱਚ ਇੰਨੀ ਊਚੀ ਅਵਾਜ਼ ਨਾਲ ਕੰਨ ਸਾਂ-ਸਾਂ ਕਰ ਰਹੇ ਸਨ। ਰਾਤ ਦੇ 2 ਵਜੇ ਨਾਚ ਗਾਣਾਂ ਬੰਦ ਹੋਇਆ। ਸੀਰੀ ਨੇ ਤਿੰਨੇ ਮੁੰਡੇ ਤੇ ਤਿੰਨੇ ਕੁੜੀਆਂ ਕਿਰਾਏ ਦੀ ਕਾਰ ਵਿੱਚ ਬੈਠਾ ਲਈਆਂਸਨ। ਕਾਰ ਚੱਲ ਪਈ ਸੀ। ਕੁੜੀਆਂ ਨੇ ਮੇਕੱਪ ਉਤਰਨਾਂ ਸ਼ੁਰੂ ਕਰ ਦਿੱਤਾ। ਮੇਕੱਪ ਥੱਲਿਉ ਕੁੜੀਆਂ ਦੇ ਕਾਲੇ ਚੌਕਲਿਟ ਵਰਗੇ ਰੰਗ ਨਿੱਕਲ ਆਏ ਸਨ। ਉਨਾਂ ਨੇ ਆਪਣੇ ਲੰਬੇ ਪਰਾਦੇ ਉਤਾਰ ਦਿੱਤੇ ਸਨ। ਆਪਣੇ ਕੱਪੜੇ ਬਦਲਣੇ ਸ਼ੁਰੂ ਕਰ ਦਿੱਤੇ। ਸੀਰੀ ਨੇ ਮਿਲੀ ਸਾਰੀ ਰਕਮ ਅੱਧੋ ਅੱਧ ਕਰ ਲਈ। ਕੁੜੀਆਂ ਨੇ ਸੀਰੀ ਨੂੰ ਬਾਰੀ-ਬਾਰੀ ਜੱਫੀ ਪਾਈ। ਟਿਕਾਣਾ ਆਉਣ ਤੇ, ਕੁੜੀਆਂ ਮੁੰਡੇ ਕਾਰ ਵਿੱਚੋਂ ਉਤਰ ਕੇ, ਸ਼ੜਕ ਉਤੇ ਬੱਣੀਆਂ ਝੂਗੀਆਂ ਵੱਲ ਤੁਰ ਪਏ।

Comments

Popular Posts