ਮਾਂ ਕਿੰਨੀ ਕੁ ਖ਼ੁਸ਼ ਹੈ?
ਭਾਗ 3 ਮਾਂ ਕਿੰਨੀ ਕੁ ਖ਼ੁਸ਼ ਹੈ? ਮਨ ਜਿੱਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ (ਕੈਲਗਰੀ)
-ਕੈਨੇਡਾ satwinder_7@hotmail.com
ਮਾਂ-ਬਾਪ ਨੂੰ ਪਿਆਰ ਕਰਨਾ ਚਾਹੀਦਾ ਹੈ। ਜੇ ਬੱਚੇ ਪਿਆਰ ਨਹੀਂ ਕਰਨਗੇ। ਉਹ ਤਾਂ ਸੁੰਨੇ ਹੋ ਜਾਣਗੇ। ਔਰਤ ਮਰਦ ਬੱਚਿਆਂ ਕਰਕੇ ਹੀ ਤਾਂ ਇੱਕ ਦੂਜੇ ਨੂੰ ਬਰਦਾਸ਼ਤ ਕਰਦੇ ਹਨ। ਔਰਤ ਹਰ ਦੁੱਖ ਸਹਿੰਦੀ ਹੈ। ਮਾਂ ਹੋਣ ਦਾ ਹਰ ਫ਼ਰਜ਼ ਪੂਰਾ ਕਰਦੀ ਹੈ। ਜੇ ਬੱਚਿਆਂ ਲਈ ਮਾਂ ਹੀ ਬੋਝ ਬਣ ਜਾਵੇ। ਮਾਂ ਦਾ ਕਿਥੇ ਟਿਕਾਣਾ ਹੈ? ਮਾਂ ਨੂੰ ਸੁਆਲ ਹੈ। ਕੀ ਮਾਂ ਵੀ ਹੈਪੀ ਹੈ? ਸਾਡੀ ਮਾਂ ਕਿੰਨੀ ਕੁ ਖ਼ੁਸ਼ ਹੈ? ਕੀ ਅਸੀਂ ਮਾਂ-ਬਾਪ ਨੂੰ ਪਿਆਰ ਕਰਦੇ ਹਾਂ? ਜਾਂ ਜੀਵਨ ਸਾਥੀ ਪਤੀ-ਪਤਨੀ ਆਉਣ ਉੱਤੇ ਮਾਂ ਦੀ ਲੋੜ ਨਹੀਂ ਹੈ। ਕੀ ਮਾਂ ਸਾਨੂੰ ਜੰਮ ਕੇ ਫ਼ੱਕਰ ਕਰਦੀ ਹੈ? ਬਈ ਮੈਂ ਇਸ ਬੱਚੇ ਨੂੰ ਜੰਮ ਕੇ ਬਹੁਤ ਚੰਗਾ ਕੰਮ ਕੀਤਾ ਹੈ। ਅਗਰ ਅਸੀਂ ਦੁਨੀਆਂ ਵਿੱਚ ਆ ਹੀ ਗਏ ਹਾਂ। ਚੱਜਦੇ ਕੰਮ ਕਰੀਏ। ਕੰਮ ਮਾਪਿਆਂ ਤੋਂ ਸ਼ੁਰੂ ਹੁੰਦੇ ਹਨ। ਜੋ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦਾ। ਹੋਰ ਕਿਸ ਦੀ ਕਦਰ ਕਰੇਗਾ? ਕਹੀ ਜਾਂਦੇ ਹਨ, " ਮਾਂ ਠੰਢੀ ਛਾਂ ਹੈ। ਮਾਂ ਦੀਆਂ ਰੋਟੀਆਂ ਬਹੁਤ ਸੁਆਦ ਮਿੱਠੀਆਂ ਲੱਗਦੀਆਂ। " ਮਾਂ ਆਪਣੀ ਨੀਂਦ ਖ਼ਰਾਬ ਕਰਕੇ, ਬੱਚੇ ਨੂੰ ਘੂਕ ਸਲਾਉਂਦੀ ਹੈ। ਮਾਂ ਸਾਰੀ ਜ਼ਿੰਦਗੀ ਬੱਚੇ ਦੁਆਲੇ ਘੁੰਮੀ ਜਾਂਦੀ ਹੈ। ਬੱਚੇ ਵਿਆਹੇ ਜਾਣ ਉਨ੍ਹਾਂ ਦੇ ਬੱਚਿਆਂ ਨੂੰ ਪਾਲਨ ਲੱਗ ਜਾਂਦੀ ਹੈ। ਇਹ ਸਾਰਾ ਕੁੱਝ ਗਾਣਿਆਂ ਵਿੱਚ ਚੰਗਾ ਲੱਗਦਾ ਹੈ। ਬਹੁਤ ਚੰਗਾ ਹੈ। ਜਿਹੜੇ ਮਾਂ ਦਾ ਆਦਰ ਕਰਦੇ ਹਨ। ਪੂਜਾ ਦੀ ਲੋੜ ਨਹੀਂ ਹੈ। ਉਸ ਨੂੰ ਆਪਣੇ ਨਾਲ ਦੀਆਂ ਦੋ ਰੋਟੀਆਂ ਹੀ ਬਹੁਤ ਹਨ। ਕਈ ਐਸੇ ਵੀ ਮਾਡਰਨ ਹਨ। ਆਪਣੇ ਬੱਚਿਆਂ ਨੂੰ ਆਪਣੇ ਮਾਪਿਆਂ ਦਾਦਾ-ਦਾਦੀ ਨਾਲ ਖੇਡਣ ਵੀ ਨਹੀਂ ਦਿੰਦੇ। ਕਈ ਜਵਾਨ ਹੋਏ ਬੱਚੇ ਆਪਣੇ ਮਾਂ-ਬਾਪ ਨੂੈੰ ਇਹ ਵੀ ਕਹਿੰਦੇ ਹਨ, " ਸਾਡੇ ਬੱਚੇ ਆਪਣੇ ਵਰਗੇ ਗਵਾਰ ਬਣਾਂ ਲਵੋਗੇ। ਬੱਚੇ ਤੁਹਾਡੀਆਂ ਆਦਤਾਂ ਸਿੱਖ ਜਾਣਗੇ। " ਜੋ ਆਪਣੇ ਮਾਂ-ਬਾਪ ਕੋਲੇ ਪਲ ਕੇ, ਐਸਾ ਕਹਿ ਰਹੇ ਹਨ। ਉਸ ਦੇ ਪਾਲਣ ਵਿੱਚ ਸੱਚੀ ਮਾਂ-ਬਾਪ ਤੋਂ ਢਿੱਲ ਰਹਿ ਗਈ ਹੋਵੇਗੀ। ਫਿਰ ਤਾਂ ਜ਼ਰੂਰ ਕੋਈ ਕੰਮ ਵਾਲੀ ਬਾਈ ਕੋਲ ਬੱਚੇ ਛੱਡਣੇ ਚਾਹੀਦੇ ਹਨ। ਅਸੀਂ ਮਾਂ ਲਈ ਕੀ ਕਰਦੇ ਹਾਂ? ਮਾਂ ਛੱਡ ਕੇ ਦੁਨੀਆਂ ਦਾ ਫ਼ਿਕਰ ਵੱਧ ਹੁੰਦਾ ਹੈ। ਪੂਰੀ ਦਿਹਾੜੀ ਵਿੱਚ ਮਾਂ ਲਈ ਕੀ ਕੀਤਾ ਹੈ? ਮਾਂ ਚਾਰ ਬੱਚੇ ਪਾਲ ਦਿੰਦੀ ਹੈ। ਬੱਚਿਆਂ ਨੂੰ ਮਾਂ ਫ਼ਾਲਤੂ ਲੱਗਣ ਲੱਗ ਜਾਂਦੀ ਹੈ। ਪੁਰਾਣੇ ਘਰ, ਸਮਾਨ ਵਾਂਗ ਮਾਂ-ਬਾਪ ਵੀ ਪੁਰਾਣੀ ਲੱਗਦੀ ਹੈ। ਕੋਈ ਬੱਚਾ ਉਸ ਨੂੰ ਨਾਲ ਰੱਖਣ ਲਈ ਰਾਜ਼ੀ ਨਹੀਂ ਹੁੰਦਾ। ਬਹੁਤੇ ਮਾਂ-ਬਾਪ ਉੱਤੇ ਹੱਥ ਚੱਕਦੇ ਹਨ। ਮੂਹਰੇ ਬੋਲਣਾ ਤਾਂ ਆਮ ਜਿਹੀ ਗੱਲ ਹੈ। ਧੀ ਤੋਂ ਵੱਧ ਪੁੱਤਰ ਮਾਂ ਨੂੰ ਤੰਗ ਕਰਦੇ ਹਨ। ਧੀ ਅੰਦਰ ਫਿਰ ਵੀ ਹਲੀਮੀ ਹੁੰਦੀ ਹੈ।
ਕਈ ਪੁੱਤਰ ਤਾਂ ਮਾਂ ਨਾਲ ਵੀ ਪੱਥਰ ਵਰਗਾ ਵਤੀਰਾ ਕਰਦੇ ਹਨ। ਜਿੰਨਾ ਨੇ ਆਪਣੀਆਂ ਮਾਵਾਂ ਨੂੰ ਜਾਨੋਂ ਮਾਰ ਦਿੱਤਾ ਹੈ। ਕਈ ਨਸ਼ੇ ਖਾਣ ਲੱਗ ਗਏ ਹਨ। ਚਾਰ ਪੈਸਿਆਂ ਲਈ ਕਈਆਂ ਨੇ ਮਾਂ-ਬਾਪ ਦੋਨੇਂ ਮਾਰ ਦਿੱਤੇ ਹਨ। ਉਹ ਕੈਸੇ ਪੁੱਤਰ ਹਨ? ਪੈਸਿਆਂ ਦੇ ਬਦਲੇ ਮਾਪਿਆਂ ਦਾ ਖ਼ੂਨ ਕਰ ਦੇਣਾ। ਕਿਥੋਂ ਦੀ ਅਕਲ ਮੰਦੀ ਹੈ? ਉਹ ਤਾਂ ਆਪਣੇ ਖ਼ੂਨ ਪਸੀਨੇ ਨਾਲ ਬੱਚੇ ਨੂੰ ਸਿੰਜਦੇ ਹਨ। ਫਿਰ ਪਸੀਨੇ ਵਹਾ ਕੇ ਕਮਾਈ ਕਰਕੇ ਪਾਲਦੇ ਹਨ। ਉਦੋਂ ਤੋਂ ਜਦੋਂ ਬੱਚੇ ਕੋਲੋਂ ਹਿਲਜੁਲ ਵੀ ਨਹੀਂ ਹੁੰਦਾ ਸੀ। ਜੋ ਆਪ ਨੂੰ ਬਾਪ ਕਹਿੰਦਾ ਹੈ। ਉਸ ਨੇ ਵੀ ਫ਼ਾਲਤੂ ਸਮਝ ਕੇ ਨਸ਼ਟ ਕਰ ਦਿੱਤਾ ਸੀ। ਮਾਂ ਨੇ ਕੁਦਰਤੀ ਸ਼ਕਤੀ ਰੱਬ ਦੀ ਕਿਰਪਾ ਨਾਲ ਕੁਖ ਵਿੱਚ ਸੰਭਾਲ ਲਿਆ। ਮਾਂ ਦੀ ਮਿਹਰ ਨਾਲ ਬੱਚੇ ਵਿੱਚ ਜਾਨ ਪੈਂਦੀ ਹੈ। ਆਪ ਦੁੱਖ ਭੋਗ ਕੇ ਬੱਚੇ ਨੂੰ ਜਨਮ ਦਿੰਦੀ ਹੈ। ਬੱਚਾ ਰੋਂਦਾ ਹੈ, ਬੱਚੇ ਨੂੰ ਦੁੱਧ ਚਾਹੀਦਾ ਹੈ ਜਾਂ ਬੱਚਾ ਗਿੱਲਾ ਹੈ। ਮਾਂ ਜਾਣਦੀ ਹੁੰਦੀ ਹੈ। ਬਾਪ ਨੂੰ ਵੀ ਸਮਝ ਨਹੀਂ ਹੁੰਦੀ। ਬਹੁਤ ਘੱਟ ਬਾਪ ਹਨ। ਜਿੰਨਾ ਨੇ ਬੱਚੇ ਪਾਲੇ ਹਨ। ਔਰਤ ਹੀ ਇਹ ਸੇਵਾ ਨਿਭਾ ਸਕਦੀ ਹੈ। ਉਹ ਵੀ ਸਕੀ ਮਾਂ ਕਰ ਸਕਦੀ ਹੈ। ਦੂਜੀ ਕੋਈ ਔਰਤ ਸਕੀ ਮਾਂ ਵਰਗਾ ਮੋਹ ਨਹੀਂ ਕਰਦੀ। ਜਦੋਂ ਪਸ਼ੂਆਂ, ਜਾਨਵਰ ਦਾ ਬੱਚਾ ਪੈਦਾ ਹੁੰਦਾ ਹੈ। ਇਕੱਲੀ ਮਾਂ ਹੀ ਉਸ ਨੂੰ ਚੱਟਦੀ ਹੈ। ਮਾਂ ਦੇ ਥਣਾਂ ਵਿੱਚ ਹੀ ਦੁੱਧ ਉੱਤਰਦਾ ਹੈ। ਆਪਣੇ ਬੱਚੇ ਨੂੰ ਹੀ ਦੁੱਧ ਚੁੰਘਣ ਦਿੰਦੀ ਹੈ। ਉਸੇ ਦੇ ਬਹਾਨੇ, ਸਾਡੀ ਵੀ ਭੁੱਖ ਪੂਰੀ ਹੋ ਜਾਂਦੀ ਹੈ। ਹੋਰ ਸਾਰੇ ਪਸ਼ੂ ਉਸ ਨੂੰ ਮਾਰਨ ਜਾਂਦੇ ਹਨ। ਉਹੀ ਹਾਲ ਇਨਸਾਨਾਂ ਦਾ ਹੈ। ਪਸ਼ੂਆਂ ਦਾ ਬੱਚਾ ਕਦੇ ਆਪਣੀ ਮਾਂ ਨਾਲ ਸਿੰਘ ਭਿੜਾਉਂਦਾ ਨਹੀਂ ਦੇਖਿਆ। ਪਰ ਬੰਦੇ ਦੇ ਬੱਚੇ ਅੱਜ ਦੇ ਸਮੇਂ ਵਿੱਚ ਪਸ਼ੂਆਂ ਨੂੰ ਮਾਤ ਪਾ ਗਏ ਹਨ। ਸਮਝਦੇ ਹਨ, ਉਹ ਮਾਂ-ਬਾਪ ਤੋਂ ਬਹੁਤ ਸਿਆਣੇ ਹਨ। ਹੋ ਵੀ ਸਕਦੇ ਹਨ। ਪਰ ਜੋ ਦੁਨੀਆ ਉੱਤੇ ਮਾਂ ਨੇ ਦੇਖਿਆ ਝੱਲਿਆ ਹੈ। ਉਹ ਅਜੇ ਉਨ੍ਹਾਂ ਨੇ ਨਹੀਂ ਦੇਖਿਆ। ਕਈ ਮਾਂਵਾਂ ਨੂੰ ਬੱਚਿਆਂ ਦੇ ਦਿੱਤੇ, ਤਸੀਹੇ ਸਹਿਣੇ ਪੈਂਦੇ ਹਨ। ਕਈ ਤਾਂ ਮਾਪਿਆਂ ਨੂੰ ਦਵਾਈ ਵੀ ਨਹੀਂ ਦਿਵਾ ਕੇ ਦਿੰਦੇ। ਮੈਂ ਇੱਕ 20 ਕੁ ਸਾਲਾਂ ਦੇ ਮੁੰਡਾ ਦਾਦੇ ਨੂੰ ਲੈ ਕੇ ਡਾਕਟਰ ਦੇ ਆਇਆ ਸੀ। 2 ਘੰਟੇ ਪਿੱਛੋਂ ਬਾਰੀ ਆਈ। ਮੁੰਡਾ ਕੋਲ ਹੀ ਬੈਠਾ ਰਿਹਾ। ਉਸ ਨੇ ਆਪਣੇ ਦਾਦੇ ਨੂੰ ਬਾਂਹ ਤੋਂ ਫੜ ਕੇ ਖੜ੍ਹਾ ਕੀਤਾ। ਅੰਦਰ ਡਾਕਟਰ ਕੋਲ ਕਮਰੇ ਵਿੱਚ ਲੈ ਗਿਆ। ਉਸ ਨੇ ਦਾਦੇ ਦੀ ਮਦਦ ਕੀਤੀ। ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ। ਇੱਕ ਔਰਤ ਉੱਥੇ ਹੀ ਬੈਠੀ ਸੀ। ਉਸ ਨੇ ਦੱਸਿਆ, " ਮੇਰੇ ਮੁੰਡੇ ਨੇ ਮੇਰੇ ਨਾਲ ਖਿਚਾ ਧੂਹੀ ਕੀਤੀ। ਮੈਂ ਪੌੜੀਆਂ ਵਿਚ ਡਿਗ ਗਈ। 12 ਪੌੜੀਆਂ ਤੋਂ ਉੱਪਰੋਂ ਥੱਲੇ ਆ ਗਈ। ਇਹ ਮੇਰੇ ਮੁੰਡੇ ਦੀ ਮਿਹਰਬਾਨੀ ਨਾਲ ਲੱਤ ਟੁੱਟ ਗਈ। " ਇੱਕ ਹੋਰ ਔਰਤ ਨੇ ਉਸ ਨੂੰ ਪੁੱਛਿਆ, " ਫਿਰ ਤਾਂ ਤੂੰ ਆਪਣੇ ਮੁੰਡੇ ਨੂੰ ਪੁਲਿਸ ਨੂੰ ਫੜਾ ਦਿੱਤਾ ਹੋਣਾ ਹੈ। " ਪਹਿਲੀ ਔਰਤ ਨੇ ਕਿਹਾ, " ਨਹੀਂ ਉਹ ਮੇਰਾ ਬੱਚਾ ਹੈ। ਮੈਂ ਕੋਈ ਬੱਚੀ ਥੋੜ੍ਹੀ ਹਾਂ? ਮੈਂ ਵੀ ਉਹਦੇ ਵਾਂਗ ਹੀ ਕਰਦੀ। ਨਾਲੇ ਉਹ ਕੀ ਨਾਮ ਲੈਂਦੇ ਨੇ? ਅੱਜ ਮਦਰ ਡੇ ਵੀ ਹੈ। " ਸਿਆਣੇ ਕਹਿੰਦੇ ਹਨ, " ਕਿਸੇ ਨੂੰ ਵੀ ਬਾਹਰ ਦਾ ਬੰਦਾ ਨਹੀਂ ਹਰਾ ਸਕਦਾ। ਆਪਣੇ ਬੱਚੇ ਹਰਾ ਦਿੰਦੇ ਹਨ। ਬੱਚੇ ਹੀ ਮਾਪਿਆ ਦਾ ਨਾਮ ਰੌਸ਼ਨ ਕਰਦੇ ਹਨ। ਬੱਚੇ ਹੀ ਜਿਉਣ ਜੋਗਾ ਨਹੀਂ ਛੱਡਦੇ। " ਬਹੁਤੇ ਤਾਂ ਮਾਪਿਆਂ ਤੋਂ ਦੂਰ ਰਹਿੰਦੇ ਹਨ। ਪੜ੍ਹਾਈ ਕਰਕੇ, ਨੌਕਰੀਆਂ ਕਰਕੇ, ਉਨ੍ਹਾਂ ਦਾ ਉਝ ਹੀ ਛੁਟਕਾਰਾ ਹੋ ਗਿਆ। ਜੋ ਕੋਲ ਰਹਿੰਦੇ ਹਨ। ਹਾਲ ਤਾਂ ਉਨ੍ਹਾਂ ਦਾ ਮਾੜਾ ਹੈ। ਕਈ ਤਾਂ ਐਸੇ ਵੀ ਹਨ। ਸਵੇਰੇ ਘਰੋਂ ਨਿਕਲ ਜਾਂਦੇ ਹਨ। ਸੌਣ ਸਮੇਂ ਘਰ ਵੜਦੇ ਹਨ। ਰੱਬ ਜਾਣੇ ਮਾਪਿਆਂ ਵਿੱਚ ਨੁਕਸ ਹੈ। ਉਹ ਘਰ ਨਹੀਂ ਵੜਦੇ। ਜਾਂ ਬੱਚੇ ਐਸੇ ਹਨ। ਮਾਪਿਆਂ ਨੂੰ ਘਰ ਵੜਨ ਨਹੀਂ ਦਿੰਦੇ।
Comments
Post a Comment