ਐਸੇ ਲੋਕ ਅਸਲ ਵਿੱਚ ਬੇਗਾਨੇ ਹੁੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜੇ ਕੋਈ ਸਾਡੇ ਬੂਰੇ ਐਬ ਬਾਰੇ ਦੱਸਦਾ ਹੈ। ਦੱਸਣ ਵਾਲੇ ਦੀ ਕਹੀ ਗੱਲ ਨੂੰ ਠੀਕ ਕਰਨ ਦਾ ਜ਼ਤਨ ਕਰੀਏ। ਨਿੰਦਕਾਂ ਦੀ ਸੁਣੀਏ, ਉਹ ਕੀ ਕਹਿੰਦੇ ਹਨ? ਇਹ ਨਾਂ ਸੋਚੀਏ, ਉਹ ਕੌਣ ਹਨ? ਅਲੋਚਕਾਂ ਵੱਲ ਨਹੀਂ, ਅਲੋਚਕਾਂ ਦੀ ਅਲੋਚਨਾਂ ਵੱਲ ਧਿਆਨ ਦਿਈਏ, ਸਾਡੇ ਵਿੱਚ ਕੀ ਨੁਕਸ ਹਨ। ਉਨਾਂ ਨੂੰ ਦੂਰ ਕਰਨ ਦੀ ਸੋਚੀਏ। ਆਪਣੀਆਂ ਗੱਲ਼ਤੀਆਂ ਨੂੰ ਠੀਕ ਕਰਨਾਂ ਹੈ। ਮਨ ਨੂੰ ਤਾਜ਼ਾ ਕਰਨਾਂ ਹੈ। ਐਸੀਆਂ ਗੱਲਾਂ ਸੁਣ ਕੇ ਉਦਾਸ ਨਹੀਂ ਹੋਣਾਂ। ਆਪਣੇ ਅੰਦਰੋਂ ਗੱਲ਼ਤ ਇਛਾਂਵਾਂ ਨੂੰ ਸੁਧਾਰਨਾਂ ਹੈ। ਮਨ ਨੂੰ ਜਾਗਰਤ ਰੱਖਣਾਂ ਹੈ। ਮਾਰਨਾਂ ਨਹੀਂ ਹੈ। ਦਿਲ ਨੂੰ ਖਿੜੇ ਫੁੱਲ ਵਰਗਾ ਰੱਖਣਾਂ ਹੈ। ਬਹੁਤਿਆਂ ਨੂੰ ਆਪਣੀ ਮਾੜੀ ਆਦਤ ਨਹੀਂ ਦਿਸਦੀ। ਇਹ ਤਾਂ ਦੂਜਾ ਬੰਦਾ ਅਹਿਸਾਸ ਕਰਾ ਸਕਦਾ ਹੈ। ਹਰ ਕੋਈ ਦੱਸ ਵੀ ਨਹੀਂ ਸਕਦਾ। ਦੱਸਣ ਲਈ ਹੌਸਲਾ ਚਾਹੀਦਾ ਹੈ। ਬਰਦਾਸਤ ਕਰਨ ਲਈ ਸ਼ਹਿਨ ਸ਼ੀਲਤਾ ਚਾਹੀਦੀ ਹੈ। ਜੋ ਸਾਡੀਆਂ ਗੱਲ਼ਤੀਆਂ ਵੱਲ ਧਿਆਨ ਦਿਵਾਉਂਦੇ ਹਨ। ਉਹ ਸਾਨੂੰ ਚੰਗਾ ਬਣਾਉਣਾਂ ਚਹੁੰਦੇ ਹਨ। ਇਸ ਲਈ ਉਹ ਟੋਕਦੇ ਰਹਿੰਦੇ ਹਨ। ਇਹ ਅਸਲੀ ਸਾਡੇ ਦੋਸਤ ਹੁੰਦੇ ਹਨ। Aੁਹ ਦੋਸਤ ਨਹੀਂ ਹੁੰਦੇ। ਜੋ ਸਾਡੀਆਂ ਉਣਤਾਂਈਆਂ ਦਾ ਅਹਿਸਾਸ ਨਹੀਂ ਦਿਵਾਉਂਦੇ। ਸੋਚਦੇ ਹਨ, " ਅਸੀਂ ਇਸ ਨਾਲ ਕਿਉਂ ਬਗਾੜਨੀ ਹੈ? ਸਾਡੇ ਵੱਲੋਂ ਕੁੱਝ ਕਰੀ ਜਾਵੇ। ਜਿਸ ਦੀਆ ਅੱਖਾਂ ਦੁੱਖਣਗੀਆਂ। ਆਪੇ ਸੁਰਮਾਂ ਪਵੇਗਾ। " ਐਸੇ ਲੋਕ ਅਸਲ ਵਿੱਚ ਬੇਗਾਨੇ ਹੁੰਦੇ ਹਨ। ਜੋ ਆਪਣੇ ਹੁੰਦੇ ਹਨ। ਉਹ ਸਾਨੂੰ ਗੱਲਤ ਕੰਮ ਕਰਨ ਨਹੀਂ ਦਿੰਦੇ। ਆਪਣਿਆ ਨੂੰ ਗੱਲ਼ਤ ਕੰਮ ਕਰਦਾ ਦੇਖ ਕੇ, ਚੁੱਪ ਰਹਿੱਣਾਂ ਬਹੁਤ ਅੋਖਾ ਹੈ। ਚੁੱਪ ਉਹ ਰਹਿਂੰਦੇ ਹਨ। ਜੋ ਦੂਜੇ ਬੰਦੇ ਨੂੰ ਡੁਬਿਆ ਦੇਖਣਾਂ ਚਹੁੰਦੇ ਹਨ। ਆਪ ਨੂੰ ਉਸ ਤੋਂ ਉਚਾ ਚੁਕਣਾ ਚਹੁੰਦੇ ਹਨ।
ਨੀਲ ਤੇ ਦੇਵ ਗੂੜੇ ਦੋਸਤ ਸਨ। ਦੋਂਨਾਂ ਦੀ ਉਦਾਰਣ ਲੋਕ ਦਿੰਦੇ ਸਨ। ਸ਼ੁਰੂ ਵਿੱਚ ਉਨਾਂ ਦੀ ਦੋਸਤੀ ਸਕੂਲ ਕਾਲਜ਼ ਦੀ ਸੀ। ਪੜ੍ਹਾਈ ਇੱਕਠੇ ਕਰਦੇ ਸਨ। ਫਿਰ ਦੋਸਤੀ ਇੱਕ ਦੁਜੇ ਦੇ ਘਰਾਂ, ਖੇਤਾ ਦੇ ਕੰਮ ਕਰਾਉਣ ਤੱਕ ਹੋ ਗਈ ਸੀ। ਬਹੁਤ ਸਾਫ਼ ਸੁਥਰੀ ਦੋਸਤੀ ਸੀ। ਉਮਰ ਦੇ ਵੱਧਣ ਨਾਲ ਜਦੋਂ ਉਹ ਥੱਕ ਜਾਂਦੇ ਸਨ। ਦਾਰੂ ਤੇ ਹੋਰ ਨਸ਼ੇ ਖਾਂਣ-ਪੀਣ ਲੱਗ ਗਏ ਸਨ। ਦੇਵ ਅਕਾਲੀਆਂ ਦਾ ਮੁੰਡਾ ਸੀ। ਉਸ ਨੂੰ ਚੰਗੀ ਤਰਾਂ ਪਤਾ ਸੀ। ਇਹ ਬਹੁਤ ਮਾੜੀ ਆਦਤ ਹੈ। ਨਸ਼ੇ ਕਰਕੇ ਘਰ ਜਾਂਣਾਂ ਮਸੀਬਤਾਂ ਨੂੰ ਗਲੇ ਲਗਾਉਣਾਂ ਹੈ। ਉਹ ਘੱਟ ਨਸ਼ੇ ਖਾਂਦਾ ਸੀ। ਨੀਲ ਰੱਜ ਕੇ ਬੇਸੁਰਤ ਹੋ ਜਾਂਦਾ ਸੀ। ਨੀਲ ਦੀ ਮਾਂ ਤੇ ਭੈਣ ਹੀ ਦੋਂਨੇ ਘਰ ਸਨ। ਉਨਾਂ ਦਾ ਹੱਟਾਇਆ, ਉਹ ਹੱਟਦਾ ਨਹੀਂ ਸੀ। ਕਈ ਬਾਰ ਦੇਵ ਜ਼ਿਆਦਾ ਪੀ-ਖਾ ਲੈਂਦਾ ਸੀ। ਨੀਲ ਦੇ ਘਰ ਹੀ ਸੌਂ ਜਾਂਦਾ ਸੀ। ਉਥੇ ਜ਼ਿਆਦਾ ਰਹਿੱਣ ਨਾਲ ਦੇਵ ਦਾ ਝੂਕਾਅ ਨੀਲ ਦੀ ਭੈਣ ਵੱਲ ਹੋ ਗਿਆ। ਹੁਣ ਦੇਵ ਨੀਲ ਨਾਲ ਚਲਾਕੀ ਕਰਨ ਲੱਗ ਗਿਆ। ਉਸ ਨੂੰ ਹਰ ਪਿਗ ਵਿੱਚ ਆਪਣੇ ਤੋਂ ਵੱਧ ਸ਼ਰਾਬ ਪਾ ਦਿੰਦਾ ਸੀ। ਹੋਰ ਕe ਿਤਰਾਂ ਦਾ ਨਸ਼ਾ ਵੀ ਵੱਧ ਖਲਾ ਦਿੰਦਾ ਸੀ। ਆਪ ਬਹੁਤੇ ਨਸ਼ੇ ਵਿੱਚ ਹੋਣ ਦਾ ਬਹਾਨਾਂ ਬਣਾਂ ਕੇ ਉਥੇ ਹੀ ਸੌਂਣ ਲੱਗ ਗਿਆ ਸੀ। ਆਪਣੇ ਘਰ ਕਹਿ ਦਿੰਦਾ ਸੀ, " ਮੈ ਨੀਲ ਨਾਲ ਕੰਮ ਕਰਾਉਂਦਾ ਹਾਂ। ਰਾਤ ਵੱਡੀ ਹੋ ਜਾਂਦੀ ਹੈ। ਉਥੇ ਹੀ ਸੌਂ ਜਾਂਦਾ ਹਾਂ। " ਉਸ ਦੇ ਮਾਂਪੇਂ ਸੱਚ ਮੰਨ ਲੈਂਦੇ ਸਨ। ਨੀਲ ਦੀ ਮਾਂ ਨੂੰ ਵਿੱੜਕ ਲੱਗ ਗਈ ਸੀ। ਕੁੜੀ ਮਾਂ ਦੇ ਹੱਥਾਂ ਵਿਚੋਂ ਨਿੱਕਲ ਗਈ ਸੀ। ਮਾਂ ਦੀ ਇੱਕ ਗੱਲ ਨਹੀ ਸੁਣਦੀ ਸੀ। ਮਾਂ ਨੇ ਆਪਣੇ ਪੁੱਤਰ ਨੂੰ ਕਿਹਾ ਸੀ, " ਪੁੱਤਰ ਕੁੜੀਆ ਵਾਲੇ ਘਰੇ ਜੁਵਾਨ ਬੰਦੇ ਨਹੀਂ ਲਿਉਂਦੇ ਹੁੰਦੇ। ਦੇਵ ਨਾਲ ਦੋਸਤੀ ਬਾਹਰ ਤੱਕ ਹੀ ਰੱਖ। ਉਸ ਦਾ ਇਥੇ ਆਕੇ ਸੌਂਉਣ ਦਾ ਕੀ ਕੰਮ ਹੈ? ਮੈਨੂੰ ਦੇਵ ਦੀ ਨਿਗਾ ਚੰਗੀ ਨਹੀਂ ਲੱਗਦੀ। " ਨੀਲ ਨੇ ਕਿਹਾ, " ਮਾਂ ਉਹ ਮੇਰਾ ਦੋਸਤ ਨਹੀਂ ਹੈ, ਭਰਾ ਹੈ। ਲੱਗਦਾ ਹੈ, ਤੂੰ ਬੁੱਢੀ ਹੋ ਗਈ ਹੈ। ਤੂੰ ਦਿਮਾਗ ਨਾਂ ਮਾਰਇਆ ਕਰ। " ਮਾਂ ਦੇ ਰੋਜ਼ ਦੇ ਕਲੇਸ ਕਰਨ ਉਤੇ ਵੀ ਨੀਲ ਨੂੰ ਸੁਰਤ ਨਹੀਂ ਆਈ। ਉਸ ਨੇ ਕੋਈ ਮੁੰਡਾ ਲੱਬ ਕੇ ਧੀ ਦਾ ਵਿਆਹ ਕਰਨ ਲਈ ਵੀ ਕਿਹਾ ਸੀ। ਨੀਲ ਇੱਕ ਨਹੀਂ ਸੁਣਦਾ ਸੀ। ਨੀਲ ਨਸ਼ੇ ਵਿੱਚ ਰੱਜਿਆ ਰਹਿੰਦਾ ਸੀ। ਲਗਾਤਾਰ ਹਰ ਰੋਜ਼ ਸ਼ਰਾਬ ਪੀਣ ਨਾਲ ਅਜੀਬ ਹਾਲਤ ਬੱਣ ਗਈ ਸੀ। ਉਸ ਦੀ ਸੇਹਿਤ ਵੱਲ ਝਾਕਣ ਨੂੰ ਜੀਅ ਨਹੀਂ ਕਰਦਾ ਸੀ। ਉਸ ਨੂੰ ਦੁਨੀਆਂ ਦੀ ਕੋਈ ਸੁਰਤ ਨਹੀਂ ਸੀ। ਇੱਕ ਦਿਨ ਬਹੁਤੇ ਨਸ਼ੇ ਖਾਂਣ ਨਾਲ ਨੀਲ ਦੇ ਹੋਸ਼ ਗੁੰਮ ਹੋ ਗਏ। ਮੁੜਕੇ ਉਸ ਨੂੰ ਸੁਰਤ ਨਾਂ ਆਈ। ਨੀਲ ਦੇ ਮਰਨ ਪਿਛੋਂ, ਦੇਵ ਨੇ ਨੀਲ ਦੀ ਮਾਂ ਨੂੰ ਕਹਿ ਦਿੱਤਾ, " ਮੈਂ ਤੇਰੀ ਕੁੜੀ ਨਾਲ ਵਿਆਹ ਕਾਰਉਣਾਂ ਹੈ। " ਨੀਲ ਦੀ ਮਾਂ ਨੇ ਸਾਫ਼ ਕਹਿ ਦਿੱਤਾ, " ਮੈਂ ਸ਼ਰਾਬੀ ਨਾਲ ਆਪਣੀ ਧੀ ਦਾ ਵਿਆਹ ਨਹੀਂ ਕਰਨਾਂ। ਇਸ ਨਾਲੋਂ ਆਪਣੀ ਕੁੜੀ ਨੂੰ ਖੂਹ ਵਿੱਚ ਧੱਕਾ ਦੇ ਦੇਵਾਗੀ। " ਦੇਵ ਨੇ ਕਿਹਾ, " ਨਸ਼ੇ ਨੀਲ ਵੀ ਖਾਂਦਾ ਸੀ। ਨਾਲੇ ਤੇਰਾ ਪੁੱਤਰ ਸੀ। ਮੇਰੇ ਵਿੱਚ ਨੁਕਸ ਦਿੱਸਦੇ ਹਨ। " ਮਾਂ ਨੇ ਕਿਹਾ, " ਤਾਂਹੀ ਤਾਂ ਮਰ ਗਿਆ। ਮੇਰੀ ਉਹ ਸੁਣਦਾ ਕਿਥੇ ਸੀ? ਉਹ ਤੇਰੇ ਮਗਰ ਲੱਗਿਆ ਹੋਇਆ ਸੀ। ਹੁਣ ਮੈਂ ਤੇਰੇ ਮਗਰ ਆਪਣੀ ਧੀ ਲਗਾ ਕੇ ਉਸ ਨੂੰ ਜਿਉਂਦੀ ਨਹੀਂ ਮਾਰਨਾਂ। " ਜਦੋਂ ਨੀਲ ਦੀ ਮਾਂ ਜ਼ੋਰ ਲਗਉਣ ਨਾਲ ਵੀ ਨਾਂ ਮੰਨੀ। ਉਸ ਨੇ ਕੁੜੀ ਆਪਣੇ ਹੱਥਾਂ ਵਿੱਚ ਲੈ ਲਈ। ਰਾਤੋ ਰਾਤ ਘਰ ਵਿਚੋਂ ਪੈਸੇ ਤੇ ਜੇਵਰ ਇੱਕਠੇ ਕਰ ਲਏ। ਉਸ ਨੂੰ ਲੈ ਕੇ ਨਿੱਕਲ ਗਿਆ। ਮਾਂ ਬਿਮਾਰ ਪੈ ਗਈ। ਕੁੜੀ ਤੇ ਦੇਵ ਮੁੜ ਕੇ ਨਹੀਂ ਆਏ। ਇੱਕ ਦਿਨ ਮਾਂ ਵੀ ਮਰ ਗਈ। ਮਾਂ ਮਰੀ ਦਾ ਪਤਾ ਲੱਗਣ ਪਿਛੋਂ ਉਹ ਦੋਂਂਨੇਂ ਵਾਪਸ ਆ ਗਏ। ਘਰ ਜਇਦਾਦ ਦੇਵ ਨੂੰ ਮਿਲ ਗਏ। ਲੋਕ ਇਸ ਨੁੰ ਦੇਵ ਅਕਾਲੀ ਕਹਿੰਦੇ ਸਨ। ਇਹ ਘਰ ਦੇ ਅੰਦਰ ਰੱਜ ਕੇ ਨਸ਼ੇ ਕਰਦਾ ਸੀ। ਬਾਹਰ ਲੋਕਾਂ ਦੀ ਨਜ਼ਰ ਵਿੱੱਚ ਸਰੀਫ਼ ਬੰਦਾ ਸੀ। ਲੋਕ ਜਾਂਣਦੇ ਹੋਏ ਵੀ ਚੁੱਪ ਸਨ। ਬਈ ਇਹ ਦੋਸਤ ਦੇ ਮਰਨ ਪਿਛਂੋ, ਸਤ ਦੀ ਭੈਣ ਨੂੰ ਕੱਢ ਕੇ ਲੈ ਗਿਆ ਸੀ। ਦੋਸਤ ਦੀ ਮਾਂ ਧੀ ਦੇ ਵਿਯੋਗ ਵਿੱਚ ਮਰ ਗਈ।

Comments

Popular Posts