ਮੀਡੀਆ ਹਰ ਦੇਸ਼ ਦਾ ਹਰ ਭਾਸ਼ਾ ਦਾ ਪਹਿਲੇ ਨੰਬਰ ਉਤੇ ਹੋਣਾਂ ਚਾਹੀਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਅੱਜ ਦੇ ਲੋਕ ਚਾਹੇ ਪੜ੍ਹੇ ਹਨ, ਜਾਂ ਅੰਨਪੜ੍ਹ ਹਨ। ਸਾਰੇ ਮੀਡੀਏ ਨਾਲ ਪਰਿਵਾਰ ਦੀ ਤਰਾਂ ਜੁੜੇ ਹਨ। ਕੱਲ ਗੁਆਂਢੀਆਂ ਦਾ ਬਾਬਾ ਪੇਪਰ ਪੁਠਾ ਲਈ ਬੈਠਾ ਸੀ। ਨਵੀਆਂ ਕਾਰਾਂ ਦਾ ਪੰਨਾਂ ਸੀ। ਕਹਿੰਦਾ," ਐਡਾ ਵੱਡਾ ਐਂਕਸੀਡੈਟ ਹੋ ਗਿਆ। ਬਹੁਤ ਨੁਕਸਾਨ ਹੋ ਗਿਆ ਹੋਣਾਂ ਹੈ। ਪੜ੍ਹ ਕੇ ਸੁਣਾਉ ਕਿੰਨੇ ਮਰ ਗਏ ਹਨ? ਅੱਗੇ ਕਿਥੇ ਲੋਕ ਇੰਨੇ ਮਰਦੇ ਸੀ? ਜਿਸ ਦਿਨ ਦੀਆਂ ਅਖ਼ਬਾਰਾਂ ਲੱਗੀਆਂ ਹਨ। ਬੰਦੇ ਵੀ ਬਹੁਤੇ ਮਰਨ ਲੱਗ ਗਏ। ਕੁੜੀਆਂ ਨੂੰ ਸਹੁਰੇ ਮਾਰਨ ਲੱਗ ਗਏ। ਔਰਤ ਉਤੇ ਵੀ ਬਹੁਤੇ ਅੱਤਿਆਚਾਰ ਹੋਣ ਲੱਗ ਗਏ। ਦੁਨੀਆ ਉਤੇ ਤੁਫ਼ਾਨ, ਪਾਣੀ ਦੇ ਬੰਨ ਟੁੱਟੇ ਰਹਿੰਦੇ ਹਨ। " ਮੈਂ ਉਸ ਨੂੰ ਕਿਹਾ, " ਸਾਰਾ ਕੁੱਝ ਇਵੇਂ ਹੀ ਹੁੰਦਾ ਰਿਹਾ ਹੈ। ਹੁਣ ਇਹ ਛਾਪ ਕੇ ਲੋਕਾਂ ਦੀਆਂ ਅੱਖਾਂ ਖੋਲ ਰਹੇ ਹਨ। ਅੱਗੇ ਰੇਪ ਕਮਾਦਾ ਪਿਛੇ ਹੁੰਦੇ ਸਨ। ਹੁਣ ਅਖ਼ਬਾਰਾਂ ਦੇ ਪਹਿਲੇ ਪੇਜ਼ ਤੇ ਲਾ ਕੇ, ਸਰੀਫ਼ ਜਾਦਿਆਂ ਦੀਆਂ ਕਰਤੂਤਾਂ ਨੰਗੀਆਂ ਕਰਕੇ ਅਦਾਲਤਾਂ ਤੋਂ ਸਜਾ ਦੁਵਾਉਂਦੇ ਹਨ। ਹਰ ਚੰਗੇ ਮਾੜੇ ਦੀ ਨਿਰਪੱਖ ਹੋ ਕੇ ਮਦੱਦ ਕਰਦੇ ਹਨ। " ਮੀਡੀਆ ਹਰ ਦੇਸ਼ ਦਾ ਹਰ ਭਾਸ਼ਾ ਦਾ ਨੰਬਰ ਵੰਨ ਉਤੇ ਹੋਣਾਂ ਚਾਹੀਦਾ ਹੈ। ਲੋਕਾਂ ਦੀ ਲੋੜ ਬੱਣ ਗਿਆ ਹੈ। ਭਾਵੇਂ ਪੈਸੇ ਕੰਨੀਉ ਤੰਗੀ ਵੀ ਸਹਿ ਰਹੇ ਹਨ। ਫਿਰ ਵੀ ਗੱਡੀ ਰੇੜੀ ਜਾਂਦੇ ਹਨ। ਇਹ ਬਾਹਦਰੀ ਹੀ ਹੈ। ਤੰਗੀਆਂ ਪੈਸੇ ਤੇ ਸਮੇਂ ਦੀਆਂ ਕੱਟਕੇ ਗੁਜ਼ਰ ਕਰ ਰਹੇ ਹਨ। ਬਹੁਤੇ ਰਿਪੋਟਰ, ਸੰਪਾਦਕ, ਲੇਖਕ, ਫੋਟੋਗ੍ਰਾਫਰ, ਮੂਵੀ ਕੈਮਰੇ ਵਾਲੇ ਦਿਨ ਰਾਤ ਕੰਮ ਕਰਦੇ ਹਨ। ਸਮਾਂ ਨਹੀਂ ਦੇਖਦੇ। ਅਮਦਨ ਨਹੀਂ ਦੇਖਦੇ। ਸਿਰਫ਼ ਕੰਮ ਨਾਲ ਲਗਾਉ ਲੱਗਾ ਹੈ। ਐਸੀ ਪ੍ਰੀਤ ਨਾਲ ਕੰਮ ਕਰਦੇ ਹਨ। ਹਰ ਰੋਜ਼ ਦਾ ਕੰਮ ਦਾ ਨਿਚੋੜ ਪਾਠਕਾਂ, ਸਰੋਤਿਆਂ ਦੇ ਮੂਹਰੇ ਹੁੰਦਾ ਹੈ। ਪੰਜਾਬੀ ਮੀਡੀਏ ਨੂੰ ਲੋਕ ਬਹੁਤ ਪਿਆਰ ਕਰਦੇ ਹਨ। ਹਰ ਸਮੇਂ ਅੱਖਾਂ ਉਡੀਕ ਵਿੱਚ ਲੱਗੀਆਂ ਰਹਿੰਦੀਆਂ ਹਨ। ਖ਼ਬਰਾਂ ਕੰਨ ਸੁਣਨ ਨੂੰ ਲੱਗੇ ਰਹਿੰਦੇ ਹਨ। ਪੰਜਾਬੀ ਮੀਡੀਏ ਵਿੱਚ ਪੇਪਰ ਅਖ਼ਬਾਰ ਮੀਡੀਆ ਹਰਮਨ ਪਿਆਰਾ ਹੈ। ਇੰਟਰਨੈਟ ਨੇ ਤੱਰਕੀ ਕੀਤੀ, ਪੰਜਾਬੀ ਮੀਡੀਆ ਹੋਰ ਵੀ ਬਲੰਦੀਆਂ ਉਤੇ ਪਹੁੰਚ ਗਿਆ। ਇਸੇ ਲਈ ਤਾਂ ਮੀਡੀਏ ਤੋਂ ਹਰ ਕੋਈ ਕੰਭਦਾ ਹੈ। ਮੀਡੀਏ ਕੋਲ ਸ਼ਬਦਾਂ ਦੀ ਪਾਵਰ ਹੁੰਦੀ ਹੈ। ਇਹ ਸ਼ਕਤੀ ਐਸੀ ਹੈ। ਕੋਨਾਂ-ਕੋਨਾਂ ਰੋਸ਼ਨ ਕਰ ਦਿੰਦੀ ਹੈ। ਸ਼ਬਦਾਂ ਦਾ ਜਿਸ ਨੂੰ ਪਿਆਰ ਹੋ ਗਿਆ। ਉਹ ਪੜ੍ਹ, ਸੁਣ, ਲਿਖ ਕੇ ਭੁੱਖ ਪੂਰੀ ਕਰਦਾ ਹੈ। ਇਸ ਲਈ ਕੰਪਿਊਟਰ ਖ੍ਰੀਦਣਾਂ ਪੈਂਦਾ ਹੈ। ਜੋ ਟੈਲੀਵੀਜ਼ਨ ਤੋਂ ਬਹੁਤ ਸਸਤਾ ਪੈਂਦਾ ਹੈ। ਇੰਟਰਨੈਟ ਦੀ ਕੀਮਤ ਹਰ ਮਹੀਨੇ ਕਿਸ਼ਤਾ ਵਿੱਚ ਦੇਣੀ ਪੈਂਦੀ ਹੈ। ਇਸ ਦੀ ਮੋਜ਼ ਬਹੁਤ ਹੈ। ਇਸੇ ਕਰਕੇ ਹੀ ਪੰਜਾਬੀ ਮਾਂ ਬੋਲੀ ਬਲੈਕ ਬੋਰਡ ਤੋਂ ਉਠ ਕੇ, ਅਖ਼ਬਾਰ, ਇੰਟਰਨੈਟ, ਰੇਡੀਉ, ਟੈਲੀਵੀਜ਼ਨ ਮੀਡੀਏ ਰਾਹੀਂ ਹਰ ਦੇਸ਼, ਹਰ ਕਿਸਮ ਦੇ ਲੋਕਾਂ ਦੇ ਹੱਥਾਂ ਵਿੱਚ ਆ ਗਈ ਹੈ। ਹੋਰ ਭਾਸ਼ਾਂਵਾਂ ਦੇ ਲੋਕ ਵੀ ਪੰਜਾਬੀ ਵੱਲ ਨੂੰ ਧਿਆਨ ਦੇ ਰਹੇ ਹਨ। ਇੰਟਰਨੈਟ ਕਰਕੇ, ਖ਼ਬਰਾਂ ਮਨੋਰæਜ਼ਨ ਕੁੱਝ ਦੇਖਣ ਲਈ ਸਮੇਂ ਦੀ ਉਡੀਕ ਨਹੀਂ ਕਰਨੀ ਪੈਂਦੀ। ਇਸ ਤੋਂ ਹਰ ਕਾਸੇ ਦਾ ਗਿਆਨ ਮਿਲਦਾ ਹੈ। ਕੁੱਝ ਵੀ ਲਿਖ-ਪੜ੍ਹ ਸਕਦੇ ਹਾਂ। ਸ਼ੁਰੂ ਵਿੱਚ ਰੇਡੀਉ ਮੀਡੀਆ ਆਇਆ ਸੀ। ਇਸ ਜੰਤਰ ਉਤੇ ਹੈਰਾਨੀ ਹੁੰਦੀ ਸੀ। ਟੈਲੀਵੀਜ਼ਨ ਮੀਡੀਏ ਨੇ ਹੋਰ ਵੀ ਕਮਾਲ ਕਰ ਦਿਖਾਈ ਹੈ। ਹਰ ਕੋਈ ਆਪੋ-ਆਪਣਾਂ ਕੰਮ ਬਹੁਤ ਵਫ਼ਦਾਰੀ ਨਾਲ ਕਰ ਰਿਹਾ ਹੈ। ਭਾਵੇਂ ਰਿਪੋਟਰਾਂ ਦੀ ਜਾਨ ਜੋਖ਼ਮ ਵਿੱਚ ਪਈ ਰਹਿੰਦੀ ਹੈ। ਫਿਰ ਵੀ ਬਹੁਤ ਮੇਹਨਤ ਨਾਲ ਕੰਮ ਕਰ ਰਹੇ ਹਨ। ਬਹੁਤੇ ਮੀਡੀਏ ਨਾਲ ਸ਼ੌਕ ਲਈ ਕੰਮ ਕਰਦੇ ਹਨ। ਦਰਿਆ ਜਿੰਦਗੀ ਚਲਦੇ ਰਹਿੱਣੇ ਚਾਹੀਦੇ ਹਨ। ਇੰਨਾਂ ਤੋਂ ਅਸੀਂ ਬਹੁਤ ਕੁੱਝ ਸਿੱਖਣਾਂ ਹੈ। ਹੋਰ ਅੱਗੇ ਚੱਲਣਾਂ ਹੈ। ਰੁਕਣਾਂ ਨਹੀਂ ਹੈ। ਸ਼ਬਦਾਂ ਦੇ ਭੰਡਾਰ ਵਿੱਚ ਕਦੇ ਤੋਟ ਨਹੀਂ ਆਉਂਦੀ। ਪੰਜਾਬੀ ਮੀਡੀਏ ਉਤੇ ਰੱਬ ਮੇਹਰ ਕਰਕੇ, ਹੋਰ ਪ੍ਰਫੁਲੱਤ ਕਰੇ। ਪੰਜਾਬੀ ਮੀਡੀਏ ਨੂੰ ਚਲਾਉਣ ਵਾਲਿਆਂ ਨੂੰ ਹੋਰ ਸ਼ਕਤੀ ਦੇਵੇ। ਜਦੋਂ ਕੋਈ ਚੰਗੀ ਮਾੜੀ ਘੱਟਨਾਂ ਦੁਨੀਆਂ ਉਤੇ ਵਰਤਦੀ ਹੈ, ਅਸੀਂ ਮੀਡੀਏ ਵੱਲ ਤੱਕਦੇ ਹਾਂ। ਲੱਗਦਾ ਹੁੰਦਾ ਹੈ, ਮੀਡੀਆ ਹੁਣ ਕੋਈ ਜੰਤਰ ਮਾਰ ਕੇ ਸਾਨੂੰ ਖ਼ਬਰਾਂ ਦੱਸੇਗਾ। ਬਲਵੰਤ ਸਿੰਘ ਰਾਜੋਆਣੇ ਦੀ ਫ਼ਾਂਸੀਂ ਨੂੰ ਮੀਡੀਏ ਨੇ ਪ੍ਰਕਾਸ਼ਤ ਕਰਕੇ ਨਵਾਂ ਮੋੜ ਦਿੱਤਾ ਹੈ। ਉਮੀਦ ਹੈ, ਫ਼ਾਂਸੀਂ ਉਤੇ ਸਦਾ ਲਈ ਰੋਕ ਵੀ ਲੱਗ ਸਕਦੀ ਹੈ। ਮੀਡੀਏ ਦੀ ਆਸ ਤੋਂ ਬਗੈਰ, ਹੋਰ ਕੋਈ ਚਾਰਾ ਵੀ ਨਹੀਂ ਹੈ। ਇਹੀ ਦਲੇਰ ਬੰਦੇ ਸਾਡੇ ਤੱਕ ਗੱਲ ਪਹੁੰਚਾਉਂਦੇ ਹਨ। ਸਾਡਾ ਵੀ ਹੱਕ ਬੱਣਦਾ ਹੈ। ਅਸੀਂ ਇਸ ਨੂੰ ਤਾਕਤਵਾਰ ਬੱਣਾਈਏ। ਮੀਡੀਏ ਨੂੰ ਮਜ਼ਬੂਤ ਬੱਣਾਈਏ। ਇਹ ਕਾਰਜ ਰਲ-ਮਿਲ ਕੇ ਆਪਾਂ ਕਰਨਾਂ ਹੈ। ਜੋ ਵੀ ਜਿੰਨੇ ਜ਼ੋਗਾ ਹੈ। ਸੰਪਾਦਕ ਆਪਣੇ ਤਜ਼ਰਬੇ ਨਾਲ ਮੀਡੀਏ ਨੂੰ ਅੱਗੇ ਵਧਾਉਣ ਦਾ ਜ਼ਤਨ ਕਰਨ। ਜੋ ਵੀ ਅਸੀਂ ਆਲੇ-ਦੁਆਲੇ ਘੱਟਦਾ ਵੱਪਰਦਾ ਦੇਖਦੇ ਹਾ। ਮੀਡੀਏ ਨੂੰ ਭੇਜੀਏ, ਉਸ ਨੂੰ ਅਮਲੀ ਰੂਪ ਦੇਈਏ। ਲੋਕਾਂ ਸਹਮਣੇ ਰੱਖ਼ਿਆ ਜਾਵੇ। ਤਾ ਕੇ ਮਾੜੀਆਂ ਘੱਟਨਾਵਾਂ ਨਾਂ ਹੋਣ। ਚੰਗੇ ਕੰਮ ਦੀ ਪ੍ਰਸੰਸਾ ਕੀਤੀ ਜਾਵੇ। ਲਿਖਣ ਵਾਲੇ ਲਿਖ ਕੇ ਸਹਾਇਤਾ ਕਰਨ, ਪੈਸੇ ਵਾਲੇ ਪੈਸੇ ਨਾਲ ਮਦੱਦ ਕਰ ਸਕਦੇ ਹਨ। ਬਿਜ਼ਨਸ ਵਾਲੇ ਆਪਣੀ ਐਡ ਲਗਾ ਸਕਦੇ ਹਨ। ਆਪਣੀ ਤੇ ਅਖ਼ਬਾਰ, ਇੰਟਰਨੈਟ, ਰੇਡੀਉ, ਟੈਲੀਵੀਜ਼ਨ ਮੀਡੀਏ, ਬਿਜ਼ਨਸ, ਗਾਹਕਾਂ ਦੀ ਤੱਰਕੀ ਹੋ ਸਕਦੀ ਹੈ।
ਮੀਡੀਏ ਨੂੰ ਅਜ਼ਾਦੀ ਹੋਣੀ ਚਾਹੀਦੀ ਹੈ। ਕਈ ਬਹੁਤ ਡਰਦੇ ਹਨ। ਕਿਸੇ ਦੇ ਖ਼ਿਲਾਫ ਜਾਂਣਾਂ ਆਪਣੀ ਬਰਬਾਦੀ ਸਮਝਦੇ ਹਨ। ਧਰਮ ਬਾਰੇ ਤਾ ਬਹੁਤੇ ਅੱਖਾਂ, ਕੰਨ ਬੰਦ ਹੀ ਰੱਖਦੇ ਹਨ। ਜੋ ਹੁੰਦਾ ਹੈ, ਆਮ ਬੰਦੇ ਨੇ ਕੀ ਲੈਣਾਂ? ਉਹ ਤਾਂ ਅਦਾਲਤ ਵਿੱਚ ਲੈ ਜਾਂਦੇ ਹਨ। ਪੈਸਾ ਲੋਕਾਂ ਦਾ ਗੋਲਕ ਵਿੱਚ ਪਾਇਆ, ਪੰਡਾਂ ਦੀਆਂ ਪੰਡਾਂ ਲਗਾ ਦਿੰਦੇ ਹਨ। ਇਸ ਲਈ ਮੀਡੀਏ ਨੇ ਇੰਨਾਂ ਤੋਂ ਲੈਣਾਂ ਹੀ ਕੀ ਹੈ? ਇਹ ਮੀਡੀਏ ਵਾਲੇ ਤਾਂ ਮੇਹਨਤ ਦੀ ਕਮਾਂਈ ਕਰਦੇ ਹਨ। ਇੱਕ-ਇੱਕ ਪੈਸਾ ਬਿਜ਼ਨਸ ਮੈਨ ਦੁਆਰਾ ਇੱਕਠਾ ਕੀਤਾ ਜਾਂਦਾ ਹੈ। ਹੋਰ ਕੋਈ ਮੀਡੀਏ ਨੂੰ ਅਮਦਨ ਨਹੀਂ ਹੈ। ਕੀ ਇਹ ਇਵੇਂ ਹੀ ਰਿੜ ਕੇ ਚਲਦਾ ਰਹੇਗਾ? ਲੋਕ ਚੱਜ ਨਾਲ ਕਦੋਂ ਮੀਡੀਏ ਨਾਲ ਜੁੜਨਗੇ। ਜਿਸ ਦਿਨ ਮਤਲੱਬ ਦੀ ਖ਼ਬਰ ਹੁੰਦੀ ਹੈ। ਲੋਕ ਖ਼ਬਰਾਂ ਉਤੇ ਨਿਰਭਰ ਹੋਏ ਰਹਿੰਦੇ ਹਨ। ਉਸ ਪਿਛੋਂ ਲੋਕ ਪੇਪਰ ਖ੍ਰੀਦਣਾਂ ਨਹੀਂ ਚਹੁੰਦੇ। ਸੋਚਣ ਦੀ ਗੱਲ ਹੈ। ਅਗਰ ਤੁਹਾਡੇ ਪੇਪਰ ਖ੍ਰੀਦਣ ਦੀ ਗਿੱਣਤੀ ਵੱਧ ਜਾਵੇ। ਜੇ ਪਾਠਕ ਹੋਰ ਉਬਰ ਆਉਣ, ਤੁਸੀਂ ਹੀ ਮੀਡੀਏ ਦੀ ਤਾਕਤ ਬੱਣ ਸਕਦੇ ਹੋ। ਲੋਕਾਂ ਦੇ ਦਿਮਾਗ ਵਿੱਚ ਇਕੋਂ ਗੱਲ ਹੈ। ਦਸਮਾਂ ਦਸਾਉਂਦ ਕੱਲਾ ਗੁਰਦੁਆਰੇ ਸਾਹਿਬ ਹੀ ਚੜ੍ਹਦਾ ਹੈ। ਜਿਥੇ ਅੱਜ ਕੱਲ ਗਿਆਨ ਦੀ ਘੱਟ ਗੱਲ ਹੁੰਦੀ ਹੈ। ਰਾਜਨੀਤੀ ਵੱਧ ਹੈ। ਇੰਨਾਂ ਨੂੰ ਸਮਾਜ ਦਾ ਕੋਈ ਫ਼ਿਕਰ ਨਹੀਂ ਕੋਈ ਜੀਵੇ ਮਰੇ। ਗੁਰਦੁਆਰੇ ਸਾਹਿਬ ਜੇ ਕੋਈ ਕੁੜੀ ਸਮਾਜ ਤੋਂ ਤੰਗ ਆਕੇ ਉਥੇ ਜਾਵੇ। ਚਿੱਟੀਆਂ ਦਾੜ੍ਹੀਆਂ ਵਾਲੇ ਮਦੱਦ ਨਹੀਂ ਕਰਨਗੇ। ਉਸ ਦੇ ਜੋਬਨ ਦਾ ਸੁਆਦ ਲੈਣਗੇ। ਇੱਕ ਔਰਤ ਦੋ ਬੱਚਿਆਂ ਸਣੇ, ਪਤੀ ਨੇ ਘਰੋਂ ਕੱਢ ਦਿੱਤੀ। ਉਸ ਨੇ ਸੋਚਿਆ। ਕਿਰਾਏ ਤੇ ਘਰ ਮਿਲ ਗਿਆ। ਪਹਿਲੇ ਦਿਨ ਗੁਰਦੁਆਰੇ ਸਾਹਿਬ ਕੋਲ ਕਰਕੇ ਉਥੇ ਚਲੀ ਗਈ। ਬੱਚਿਆਂ ਲਈ ਇੱਕ ਦੁੱਧ ਦੇ ਕੈਨ ਦੀ ਮੰਗ ਕੀਤੀ। ਉਹ 4 ਕੁ ਲੀਟਰ ਦਾ ਸੀ। ਉਦੋਂ 3 ਡਾਲਰ ਦਾ ਸੀ। ਪਰ ਉਥੇ ਜੋ ਲੰਗਰ ਵਿੱਚ ਡਿਉਟੀ ਉਤੇ ਸੀ। ਉਸ ਨੇ ਕਿਹਾ, " ਇਸ ਤਰਾਂ ਤਾ ਘਰੋਂ ਲੜ ਕੇ, ਤੇਰੇ ਵਰਗੀਆਂ ਆਥਣ ਤੱਕ 20 ਆ ਜਾਂਣਗੀਆਂ। ਕਿੰਨੂ-ਕਿੰਨੂ ਗੁਰਦੁਆਰੇ ਸਾਹਿਬ ਦੀਆਂ ਚੀਜ਼ਾਂ ਦੇਵਾਂਗੇ। " ਜੇ ਇਹੀ ਔਰਤ ਅਖ਼ਬਾਰ, ਇੰਟਰਨੈਟ, ਰੇਡੀਉ, ਟੈਲੀਵੀਜ਼ਨ ਮੀਡੀਏ ਕੋਲ ਚਲੀ ਜਾਂਦੀ। ਉਹ ਇਸ ਨੂੰ ਇਨਸਾਫ਼ ਦੁਵਾਉਣ ਦਾ ਜਤਨ ਜਰੂਰ ਕਰਦੇ। ਨਾਂ ਕਿ ਲਲਚਾਈਆਂ ਅੱਖਾਂ ਤੱਤੀਆਂ ਕਰਦੇ। ਮੇਰੀ ਲਿਖੀ ਤੇ ਆਪ ਲਿਖ ਕੇ, ਉਸ ਦੀ ਕਹਾਣੀ ਸਾਡੇ ਲੋਕਲ ਮੀਡੀਏ ਨੇ ਲਗਾਈ ਸੀ। ਐਸੇ ਮੀਡੀਏ ਦੀ ਜਾਨ ਹੀਲ ਕੇ ਮਦੱਦ ਕਰਨ ਦੀ ਲੋੜ ਹੈ। ਸਾਨੂੰ ਦਸਮਾਂ ਦਸਾਉਂਦ ਮੀਡੀਏ ਨੂੰ ਦੇਣ ਦੀ ਲੋੜ ਹੈ। ਤਾਂ ਕਿ ਹੋਰ ਪ੍ਰਫੁਲੱਤ ਹੋ ਸਕਣ। ਮੇਰੇ ਨਾਲ ਇੱਕ ਸੰਪਾਦਕ ਨੇ ਗੱਲ ਸਾਂਝੀ ਕੀਤੀ, " ਖ਼ਬਰਾਂ ਬਹੁਤ ਜ਼ਿਆਦਾਂ ਹੁੰਦੀਆਂ ਹਨ। ਪੇਪਰ ਦੇ ਪੇਜ਼ ਹੋਰ ਲਗਾਉਣ ਦੀ ਲੋੜ ਹੈ। ਅਜੇ ਮੇਰੇ ਕੋਲੋ ਹੋਰ ਭਾਰ ਨਹੀਂ ਚੱਕਿਆ ਜਾਂਦਾ। ਅਰਦਾਸ ਕਰੋ। ਲੋਕਾਂ ਨੂੰ ਸੂਜ ਆ ਜਾਵੇ। ਮੀਡੀਏ ਨੂੰ ਆਪ ਹੱਥ ਫੜ੍ਹ ਕੇ ਅੱਗੇ ਤੋਰਨ। ਅਜੇ ਲੋਕਾਂ ਦਾ ਧਿਆਨ ਇਧਰ ਨਹੀਂ ਹੈ। ਅਖ਼ਬਾਰ ਤਾ ਰੱਬ ਆਸਰੇ ਹੀ ਚੱਲਦੀ ਹੈ। ਬਹੁਤੀ ਬਾਰੀ ਪੱਲਿਉ ਪੈਸੇ ਪਾਉਣੇ ਪੈਂਦੇ ਹਨ। "
ਮੀਡੀਏ ਸਬ ਦਾ ਸਾਝਾ ਹੈ। ਸਾਡਾ ਆਪਣਾਂ ਹੈ। ਸਾਡੀ ਲੋੜ ਹੈ। ਇਸ ਤੋਂ ਸਾਨੁੰ ਬਹੁਤ ਸਾਡੀ ਆਸ ਹੈ। ਮੀਡੀਏ ਦਾ ਸਬ ਨੂੰ ਫ਼ੈਇਦਾ ਬਹੁਤ ਹੈ। ਹਰ ਖ਼ਬਰ ਕੋਨੇ-ਕੋਨੇ ਤੋਂ ਇੱਕਠੀ ਕਰਕੇ ਸਾਡੇ ਤੱਕ ਪਹੁੰਚਾਉਂਦੇ ਹਨ। ਇਸੇ ਦੁਆਰਾ ਇਸ਼ਤਿਹਾਰ ਲੋਕਾਂ ਤੱਕ ਪਹੁੰਚ ਜਾਂਦੇ ਹਨ। ਐਡ ਦੇਖ ਲੋਕ ਵੀ ਤੁਹਾਡੇ ਕੰਮ ਦੀ ਕੀਮਤ ਦਿੰਦੇ ਹਨ। ਇਸੇ ਤਰਾ ਸਬ ਤੱਰਕੀਆਂ ਕਰਦੇ ਰਹਿੱਣ। ਮੀਡੀਏ ਦੁਆਰਾ ਹੀ ਸਾਡੀ ਇੱਕ ਦੂਜੇ ਨਾਲ ਜਾਂਣ ਪਛਾਂਣ ਹੁੰਦੀ ਹੈ। ਕੱਲਾ ਕੋਈ ਵੱਡਾ ਨਹੀਂ ਹੈ। ਸਾਨੂੰ ਇੱਕ ਦੂਜੇ ਦੇ ਆਸਰੇ ਦੀ ਲੋੜ ਹੈ। ਇੱਕ ਦੂਜੇ ਦੀ ਸਹਾਇਤਾ ਦੀ ਲੋੜ ਹੈ। ਰਲ ਕੇ ਹੰਭਲਾਂ ਮਾਰਾਂਗੇ। ਸਫ਼ਲਤਾ ਜਰੂਰ ਮਿਲੇਗੀ।

Comments

Popular Posts