ਮਾਂਪੇ ਸਾਰੀ ਉਮਰ ਕਮਾਈ ਕਰਦੇ ਹਨ
-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਅੱਕਲ ਠੋਕਰਾਂ ਖਾਂਣ ਨਾਲ ਆਉਂਦੀ ਹੈ। ਕੂਲੇਂ ਥਾਂ ਸੱਟ ਉਤੇ ਠੋਕਰਾਂ ਲੱਗਦੀਆਂ ਹਨ। ਪਹਿਲੀਆਂ ਕੁੱਝ ਕੁ ਠੋਕਰਾਂ ਦਾ ਦੁੱਖ ਲਗਦਾ ਹੁੰਦਾ ਹੈ। ਫਿਰ ਠੋਕਰ ਲੱਗਦੀ ਵੀ ਰਹੇ। ਦਰਦ ਮਹਿਸੂਸ ਹੋਣੋਂ ਹੱਟ ਜਾਂਦਾ ਹੈ। ਇਹੀ ਹਾਲ ਮਨ ਦੀਆਂ ਠੋਕਰਾਂ ਦਾ ਹੈ। ਮਨ ਠੋਕਰਾਂ ਖਾ ਕੇ ਤੱਕੜਾ ਹੋ ਜਾਂਦਾ ਹੈ। ਲੜਨ ਲਈ ਤਿਆਰ ਹੋ ਜਾਂਦਾ ਹੈ। ਬਹੁਤੇ ਲੋਕਾਂ ਨੂੰ ਠੋਕਰਾਂ ਖਾ ਕੇ ਵੀ ਸਾਰੀ ਉਮਰ ਅੱਕਲ ਨਹੀਂ ਆਉਂਦੀ। ਮਾਂਪੇ ਸਾਰੀ ਉਮਰ ਕਮਾਈ ਕਰਦੇ ਹਨ। ਕੀਤੀ ਕਮਾਈ ਦੋਨੇਂ ਹੱਥਾਂ ਨਾਲ ਲੁੱਟਾ ਦਿੰਦੇ ਹਨ। ਜਿਉਂਦੇ ਜੀਅ ਵਾਲੀ ਵਾਰਸਾਂ ਦੇ ਨਾਂਮ ਲਗਾ ਦਿੰਦੇ ਹਨ। ਬੁੱਢੀ ਉਮਰੇ ਤਾਂਹੀ ਠੇਡੇ ਖਾਂਦੇ ਫਿਰਦੇ ਹਨ। ਠੇਡੇ ਲੋਕ ਨਹੀ ਮਾਰਦੇ। ਆਪਣੇ ਹੀ ਠੇਡੇ ਦਿਲ ਉਤੇ ਮਾਰਦੇ ਹਨ। ਆਪਣੇ ਜਣੇ, ਘਰੋਂ ਬੇਘਰ ਕਰ ਦਿੰਦੇ ਹਨ। ਉਨਾਂ ਵਿੱਚ ਦੋਸਤ, ਪੇਕੇ, ਸੌਹਰਿਆਂ ਦੇ ਹੁੰਦੇ ਹਨ। ਆਪਣੇ ਪਤੀ-ਪਤਨੀ, ਬੱਚੇ, ਭੈਣ ਭਰਾ ਹੁੰਦੇ ਹਨ। ਆਪਣੀ ਧੀ ਭੈਣ ਨਾਲ ਪਿਉ, ਭਰਾ ਤੇ ਮਾਂ ਵੀ ਇਹੀ ਕਰਦੇ ਹਨ। ਉਸ ਨੂੰ ਇਹੀ ਕਿਹਾ ਜਾਂਦਾ ਹੈ, " ਕੁੜੀਏ ਤੂੰ ਬੇਗਾਨੇ ਘਰ ਜਾਣਾਂ ਹੈ। ਤੇਰਾ ਘਰ ਸਹੁਰਾ ਘਰ ਹੈ। ਆਪਣੇ ਘਰ ਜਾ ਕੇ ਜੋ ਕਰਨਾਂ ਕਰੀ ਜਾਈ। ਉਥੇ ਜਾ ਕੇ ਸ਼ਕੀਨੀ ਲਾਈਂ। " ਪਤਾ ਉਦੋਂ ਲੱਗਦਾ ਹੈ। ਅਗਲੇ ਘਰ ਜਾ ਕੇ, ਆਪਣੀ ਸੁਰਤ ਹੀ ਭੁੱਲ ਜਾਂਦੀ ਹੈ। ਪਤੀ-ਪਤਨੀ ਸਾਰੀ ਉਮਰ ਘਰ ਵੀ ਚਲਾਉਂਦੇ ਦੇਖੇ ਹਨ। ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਖੱਜਲ ਵੀ ਜੀਅ ਭਰ ਕੇ ਕਰਦੇ ਹਨ। ਰੱਜ ਕੇ ਤਾਹਨੇ ਮੇਹਣੇ ਮਾਰਦੇ ਹਨ। ਆਪਣੇ ਹੀ ਭੇਤ ਜਿਉਂ ਦਿਲਾਂ ਦੇ ਜਾਂਣਦੇ ਹਨ। ਪਤਨੀ, ਪਤੀ ਦੀ ਅੱਧੀ ਜਾਇਦਾਦ ਦੀ ਮਾਲਕ ਹੁੰਦੇ ਹੋਏ, ਪਤੀ ਵੱਲੋਂ ਇਹੀ ਸੁਣਦੀ ਹੈ, " ਇਹ ਮੇਰਾ ਘਰ ਹੈ। ਮੇਰੇ ਬੱਚੇ ਹਨ। " ਬੱਚਿਆਂ ਨੂੰ ਮਾਂ-ਬਾਪ ਮਸਾ ਪਾਲਦੇ ਹਨ। ਵੱਡੇ ਕਰਕੇ, ਪੜ੍ਹਾ ਕੇ, ਵਿਆਹ ਕਰਦੇ ਹਨ। ਕਈ ਔਰਤਾਂ ਮਰਦ ਕੋਲ ਆਪ ਵਿੱਕ ਜਾਂਦੀਆ ਹਨ। ਪਤੀ ਅੱਗੇ ਹਰ ਰੋਜ਼ ਜਲੀਲ ਹੁੰਦੀਆ ਹਨ। ਮਰਦ ਅੱਗੇ ਜ਼ਲੀਲ ਹੋ ਕੇ ਬੱਚਾ ਪੈਦਾ ਕੀਤਾ ਜਾਂਦਾ ਹੈ। ਅੱਜ ਮੈਂ ਆਪਣੇ ਗਾਰਡਨ ਨੂੰ ਦੇਖ ਰਹੀ ਸੀ। ਮੈਂ ਮੇੱਥੇ ਸਿੱਧੀ ਲਕੀਰ ਕੱਢ ਕੇ ਡੂੰਘੇ ਬੀਜ, ਬੀਜ ਕੇ ਉਤੇ ਮਿੱਟੀ ਪਾ ਦਿੱਤੀ ਸੀ। ਹੁਣ ਦੇਖ ਰਹੀ ਸੀ। ਮਿੱਟੀ ਬੀਜ ਵਾਲੀ ਥਾਂ ਤੋਂ ਪੂਰੀਆ ਦੀਆਂ ਪੂਰੀਆਂ ਕਤਾਰਾਂ, ਉਪਰ ਨੂੰ ਉਬਰੀਆ ਹੋਈਆਂ ਸਨ। ਮਿੱਟੀ ਪਾਟ ਰਹੀ ਸੀ। ਮਿੱਟੀ ਪਾੜ ਕੇ, ਤੂਈਆਂ ਬਾਹਰ ਆ ਰਹੀਆਂ ਸਨ। ਮਿੱਟੀ ਦੇ ਉਬਰਾਂ ਨੂੰ ਦੇਖ ਕੇ, ਮੇਰਾ ਖਿਆਲ, ਬੱਚਾ ਹੋਣ ਵਾਲੀ ਮਾਂ ਦੀ ਹਾਲਤ ਵੱਲ ਗਿਆ। ਜੋ ਵੱਧ-ਫੈਲ ਰਹੇ ਬੱਚੇ ਨੂੰ ਢਿੱਡ ਅੰਦਰ ਹੀ ਜਰੀ ਜਾਂਦੀ ਹੈ। ਬੱਚਾਂ ਲੱਤਾਂ ਪੈਰ ਮਾਰੀ ਜਾਂਦਾ ਹੈ। ਮਾਂ ਦਾ ਪੇਟ ਬੱਚਾ ਪੈਦਾ ਹੋਣ ਤੱਕ, ਪੂਰੇ ਅੱਕੜਾ ਵਿੱਚ ਰਹਿੰਦਾ ਹੈ। ਭਾਰ ਨਾਲ ਕਮਰ ਦੇ ਢੂਹੀ ਟੁੱਟ ਕੇ, ਚੂਰ ਹੋ ਜਾਂਦੀ ਹੈ। ਉਸ ਨੇ ਕਦੇ ਆਪਣੇ ਵੱਡੇ ਹੋਏ ਬੱਚੇ ਨੂੰ ਆਪਣੀ ਸਿਥੀਤੀ ਦੱਸੀ ਹੀ ਨਹੀਂ ਹੈ। ਮਾਂ ਬੱਚੇ ਦਾ ਨਾੜੂਆਂ ਇੱਕ ਹੁੰਦਾ ਹੈ। ਜੋ ਮਾਂ ਖਾਂਦੀ ਹੈ। ਬੱਚਾ ਵੀ ਉਹੀ ਮਾਂ ਤੋਂ ਖੋ-ਖੋ ਖਾਈ ਜਾਂਦਾ ਹੈ। ਮਾਂ ਦਾ ਖੂਨ ਚੂਸ ਜਾਦਾ ਹੈ। ਔਰਤਾਂ ਐਸੀ ਹਾਲਤ ਵਿੱਚ ਕਮੰਜ਼ੋਰ ਹੋ ਜਾਂਦੀਆ ਹਨ। ਖੂਨ ਦੀ ਕਮੀ ਹੋ ਜਾਂਦੀ ਹੈ।
ਨੌਜਵਾਨ ਬੱਣ ਕੇ, ਆਪਣੇ ਹੀ ਬੱਚੇ ਮਾਪਿਆਂ ਵੱਲੋਂ ਬੇਮੁੱਖ ਕਿਉਂ ਹੋ ਰਹੇ ਹਨ? ਉਨਾਂ ਨੂੰ ਬੇਗਾਨੇ ਦੂਰ ਦੇ ਚੰਗੇ ਲੱਗਣ ਲੱਗ ਜਾਦੇ ਹਨ। ਜੋ ਬੱਚੇ ਮਾ-ਬਾਪ ਦੇ ਸਾਹ ਵਿੱਚ ਸਾਹ ਲੈਂਦੇ ਸਨ। ਬੱਚਿਆਂ ਦੇ ਵੱਡੇ ਹੋਣ ਨਾਲ, ਮਾਂਪੇ ਬੱਚੇ ਬੱਣ ਜਾਂਦੇ ਹਨ। ਬੱਚੇ ਮਾਪਿਆ ਦੇ ਬਾਪ ਬੱਣ ਜਾਂਦੇ ਹਨ। ਜ਼ਿਆਦਾ ਤਰ ਬਹੂਆਂ, ਬੇਗਾਨੇ ਘਰਾਂ ਵਿਚੋਂ ਆ ਕੇ, ਆਪ ਮਾਲਕਣ ਤਾਂ ਬੱਣ ਜਾਂਦੀਆਂ ਹਨ। ਆਪ ਸੱਸ ਸੌਹੁਰੇ ਲਈ ਬੇਗਾਨੀਆਂ ਹੀ ਬੱਣੀਆਂ ਰਹਿੰਦੀਆਂ ਹਨ। ਤਾਂਹੀ ਲੋਕਾਂ ਦੇ ਮੂੰਹ ਉਤੇ ਇਹ ਚੜਿਆ ਹੈ। ਲੋਕ ਆਪਸ ਵਿੱਚ ਗੱਲਾਂ ਕਰਦੇ ਹਨ, " ਬੇਗਾਨੀ ਧੀ ਨੇ ਆ ਕੇ, ਅੱਡ ਕਰਾ ਦਿੱਤੇ, ਮਾਪਿਆਂ ਨੂੰ ਬੇਗਾਨੇ ਕਰ ਦਿੱਤਾ। ਘਰ ਖੇਰੂ-ਖੇਰੂ ਕਰ ਦਿੱਤਾ। ਕੋਈ ਖਾਨਦਾਨੀ ਧੀ ਆਪਣੇ ਮਾਂ-ਬਾਪ ਦੀ ਇੱਜ਼ਤ ਨੂੰ ਲਾਜ਼ ਨਹੀਂ ਲੱਗਣ ਦਿੰਦੀ। " ਹੋਰ ਕੋਈ ਜੁਆਬ ਵਿੱਚ ਕਹਿੰਦਾ ਹੈ, " ਬਹੂ ਲਿਆਈਏ ਲਾਣੇ ਦੀ। ਚੱਜ਼ਦੇ ਘਰ ਟੱਕਾਣੇ ਦੀ। ਇੱਜ਼ਤ ਕਰੇ ਸੌਹੁਰਿਆ ਦੀ। ਤਾਕਤ ਬੱਣ ਜਾਏ ਜੀਆਂ ਸਾਰਿਆਂ ਦੀ। " ਬਹੁਤੇ ਜਮਾਈ ਵੀ ਲਾਲਚੀ ਹੁੰਦੇ ਹਨ। ਸੋਹੁਰਿਆ ਨੂੰ ਚੂੰਡ ਕੇ ਖਾ ਜਾਂਦੇ ਹਨ। ਪਤਾ ਨਹੀ ਕਿਉਂ ਲੋਕ ਕਹਿੰਦੇ ਹਨ, " ਜਮਾਈ ਕਾਲੇ ਨਾਂਗ ਹੁੰਦੇ ਹਨ। ਖਾਂਦੇ-ਖਾਂਦੇ ਡੰਗ ਮਾਰ ਜਾਂਦੇ ਹਨ। " ਸੌਹੁਰਿਆ ਤੋਂ ਦਾਜ ਮੰਗੀ ਜਾਂਦੇ ਹਨ। ਜੇ ਉਹ ਦਾਜ ਨਹੀਂ ਦਿੰਦੇ। ਕਈ ਆਪਣੀ ਪਤਨੀ ਨੂੰ ਮਾਰਦੇ ਕੁੱਟਦੇ ਹਨ। ਐਸੇ ਜਮਾਈਆਂ ਨੇ ਸੱਸ ਸੌਹੁਰੇ ਨੂੰ ਕੀ ਸੰਭਾਲਣਾਂ ਹੈ? ਪਰ ਕਨੇਡਾ ਅਮਰੀਕਾ ਵਿੱਚ ਧੀਆ ਆਪਣੇ ਮਾਂਪਿਆ ਨੂੰ ਕਿਵੇਂ ਨਾਂ ਕਿਵੇਂ ਸੰਭਾਲ ਰਹੀਆਂ ਹਨ। ਭਾਵੇਂ ਆਪਣੇ ਪਤੀਆਂ ਨਾਲ ਦੋ ਹੱਥ ਕਰਕੇ, ਮਾਂਪਿਆ ਨੂੰ ਸੰਭਾਲ ਰਹੀਆਂ ਹਨ।
ਪੁੱਤਰ ਮਾਂਪਿਆ ਨੂੰ ਸਭਾਲ ਨਹੀਂ ਰਹੇ। ਅਜੇ ਰੱਬ ਦਾ ਸ਼ੁਕਰ ਹੈ। ਮਾਂਪਿਆ ਨੇ ਪੁੱਤਰ ਦੀ ਗੋਦੀ ਨਹੀ ਚੜ੍ਹਨਾਂ ਹੁੰਦਾ। ਜਦੋਂ ਮਾਂ-ਬਾਪ ਢਿੱਲੇ ਵੀ ਹੁੰਦੇ ਹਨ। ਉਦੋਂ ਵੀ ਲੱਤਾਂ ਘੜੀਸਦੇ ਆਪੇ ਤੁਰੇ ਫਿਰਦੇ ਹਨ। ਮਾਂਪਿਆ ਦੇ ਪੁੱਤਰ ਕਰ ਕੀ ਰਹੇ ਹਨ? ਮਾਂਪਿਆ ਨੇ ਇੰਨਾਂ ਪੁੱਤਰਾਂ ਨੂੰ ਧੀਆ ਤੋਂ ਚੰਗਾ ਚੋਖਾ ਖਿਲਾਉਦੇ ਰਹੇ ਹਨ। ਕਈ ਪੁੱਤਰ ਤਾਂ ਇਹ ਵੀ ਪਸੰਧ ਨਹੀਂ ਕਰਦੇ। ਉਨਾਂ ਦੇ ਬਰਾਬਰ ਬੈਠ ਕੇ, ਮਾਂ-ਬਾਪ ਖਾਂਣਾਂ ਖਾਂਣ। ਕਈ ਮਾਂ-ਬਾਪ ਨੂੰ ਖਾਂਣਾਂ ਖਾਣ ਲਈ ਵੀ ਨਹੀਂ ਕਹਿੰਦੇ। ਘਰ ਦੀਆਂ ਮਹਿੰਗੀਆਂ ਚੀਜ਼ਾ ਨੂੰ ਹੱਥ ਨਹੀਂ ਲੱਗਾਉਣ ਦਿੰਦੇ। ਮੈਂ ਆਪਦੇ ਅੰਗੂਠੇ ਦਾ ਐਕਸਰੇ ਕਰਾਉਣ ਗਈ ਸੀ। ਉਥੇ 70 ਕੁ ਸਾਲਾਂ ਦੇ ਬੁੱਢੇ ਪਤੀ-ਪਤਨੀ ਦਾ ਜੋੜਾ ਸੀ। ਦੋਂਨੇਂ ਐਕਸਰੇ ਕਰਾਉਣ ਨੂੰ ਬੈਠੇ ਸਨ। ਦੋਂਨਾਂ ਦੇ ਵੱਖੀ ਤੇ ਪਿੱਠ ਉਤੇ ਸੱਟ ਲੱਗੀ ਸੀ। ਪਤੀ ਨੇ ਦੱਸਿਆ, " ਘਰ ਦੇ ਬਾਹਰ ਅੱੜਕ ਕੇ ਡਿੱਗ ਗਿਆ। ਰਾਤ ਨੂੰ ਦਿੱਸਿਆ ਨਹੀ। " ਉਸ ਦੀ ਪਤਨੀ ਨੇ ਕਿਹਾ, " ਉਹ ਘਰ ਦੀਆ ਪੌੜੀਆਂ ਵਿੱਚੋਂ ਡਿੱਗ ਗਈ ਸੀ। ਪੈਰ ਨਹੀਂ ਲੱਗੇ ਤਾ ਸੱਟ ਲੱਗ ਗਈ। " ਮੇਰਾ ਮੱਥਾ ਠੱਣਕਿਆ। ਦੋਂਨਾਂ ਦੇ ਸੱਟ ਕਿਵੇਂ ਲੱਗ ਸਕਦੀ ਹੈ? ਉਨਾਂ ਨਾਲ ਇਸ ਤੋਂ ਵੱਧ ਮੈਂ ਗੱਲ ਨਾਂ ਕਰਨੀ ਚਾਹੀ। ਉਨਾਂ ਦੀ ਹਾਲਤ ਦੇਖ ਕੇ, ਮੈਨੂੰ ਤਰਸ ਬਹੁਤ ਆਇਆ। ਮੈਂ ਉਨਾਂ ਨੂੰ ਆਪਣਾਂ ਫੋਨ ਨੰਬਰ ਲਿਖ ਕੇ ਦੇ ਦਿੱਤਾ। ਮੈਂ ਕਿਹਾ, " ਇਹ ਮੇਰਾ ਫੋਨ ਨੰਬਰ ਹੈ। ਤੁਹਾਨੂੰ ਕੋਈ ਲੋੜ ਹੋਵੇ। ਕੋਈ ਕੰਮ ਹੋਵੇ, ਮੈਨੂੰ ਫੋਨ ਕਰ ਲੈਣਾਂ। ਨਾਲੇ ਆਪਣਾਂ ਹਾਲ-ਚਾਲ ਦੱਸਣਾ।" ਦੋਂਨੇ ਪਤੀ -ਪਤਨੀ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਗਏ। ਮੈਨੂੰ ਲੱਗਾ, ਮੈਂ ਕੁੱਝ ਗੱਲਤ ਕਹਿ ਦਿੱਤਾ ਹੈ। ਔਰਤ ਬੋਲੀ, " ਅਸੀਂ ਘਰੋਂ ਫੋਨ ਨਹੀਂ ਕਰ ਸਕਦੇ। ਮੇਰੀ ਨੂੰਹੁ ਸਾਰਾ ਦਿਨ ਘਰ ਹੁੰਦੀ ਹੈ। ਫੋਨ ਆਪਦੇ ਕੋਲ ਰੱਖਦੀ ਹੈ। ਅਸੀਂ ਕਿਸੇ ਨੂੰ ਫੋਨ ਨਹੀਂ ਕਰ ਸਕਦੇ। " ਮੇਰੀ ਹੈਰਾਨੀ ਦੀ ਹੱਦ ਨਾਂ ਰਹੀ। ਜਦੋਂ ਉਸ ਦੇ ਪਤੀ ਨੇ ਕਿਹਾ, " ਮੈਂ ਗੁਰਦੁਆਰੇ ਸਾਹਿਬ ਤੋਂ ਫੋਨ ਕਰ ਦੇਵਾਂਗਾ। ਵੈਸੇ ਸਾਡੀ ਇਹੀ ਹਾਲਤ ਹੈ। ਦਿਨ ਕਟੀ ਕਰ ਰਹੇ ਹਾਂ। ਘਰ ਵਿੱਚ ਸਾਹ ਲੈਣਾਂ ਦੂਬਰ ਹੋਇਆ ਹੈ। ਸਾਡੀ ਸਾਰੀ ਪੈਂਨਸ਼ਨ ਦੇ ਡਾਲਰ ਮੁੰਡਾ ਮੋਰਗੇਜ਼ ਦੀ ਪੇਮਿੰਟ ਵਿੱਚ ਰੱਖ ਦਿੰਦਾ ਹੈ। ਸਾਡੇ ਪੱਲੇ ਕੁੱਝ ਨਹੀ ਹੈ। "
ਇੱਕ ਹੋਰ ਅੰਟੀ ਉਥੇ ਬੈਠੀ ਸੀ। ਉਸ ਦੇ ਵੀ ਸਿਰ ਦੇ ਸਾਰੇ ਵਾਲ ਚਿੱਟੇ ਸਨ। ਮੂੰਹ ਉਤੇ ਸਾਰੇ ਝੁਰੜੀਆਂ ਪਈਆ ਹੋਈਆਂ ਸਨ। ਉਸ ਨੇ ਕਿਹਾ, " ਮੇਰੇ ਇੱਕੋ ਪੁੱਤਰ ਹੈ। ਸਾਰੀ ਦਿਹਾੜੀ ਪੋਤੇ ਨੂੰ ਸੰਭਾਲਦੀ ਹਾਂ। ਦਾਲ ਸਬਜ਼ੀ ਬਣਾਉਣ ਦਾ ਤੇ ਘਰ ਦਾ ਕੰਮ ਬੱਚੇ ਨੂੰ ਖਿਡਾਉਂਦੀ ਕਰ ਲੈਂਦੀ ਹਾਂ। ਸਾਂਮ ਨੂੰ ਬਹੂ ਘਰ ਆਉਂਦੀ ਹੈ। ਆਪ ਟੀਵੀ ਦੇਖੀ ਜਾਂਦੀ ਹੈ। ਮੈ ਘਰ ਦੇ ਕੰਮ ਨਿਪਟਾਉਂਦੀ ਹਾਂ। ਮਜ਼ਾਲ ਹੈ, ਉਹ ਮਰੇ ਨਾਲ ਹੱਸੇ, ਕੋਈ ਗੱਲ ਕਰੇ। " ਪਹਿਲੀ ਔਰਤ ਫਿਰ ਬੋਲ ਪਈ, " ਸਾਡਾ ਵੀ ਤੇਰੇ ਵਾਲਾ ਹਾਲ ਹੈ। ਜੇ ਵੱਹੁਟੀ ਨੂੰ ਕੰਮ ਕਰਾਉਣਾਂ ਨਾਂ ਪਿਆਰਾ ਹੋਵੇ। ਹੁਣ ਨੂੰ ਘਰੋਂ ਕੱਢ ਦਿੰਦੀ। ਘਰ ਦੋ ਕਾਰਾਂ ਖੜ੍ਹੀਆ ਹਨ। ਅਸੀਂ ਦੁੱਖਦੇ ਚੂਕਣੇ ਫੜ ਕੇ, ਮਸਾਂ ਬੱਸ ਉਤੇ ਚੜ੍ਹੇ ਹਾਂ। ਹੁਣ ਸੋਚ ਪਈ ਹੈ। ਕਿਵੇਂ ਘਰ ਜਾਵਾਂਗੇ? ਕੱਲ ਡਾਕਟਰ ਦੇ ਆਏ ਸੀ। ਕਿਸੇ ਨੇ ਤਰਸ ਕਰਕੇ, ਸਾਨੂੰ ਘਰ ਛੱਡ ਆਦਾ ਸੀ। ਵੱਹੁਟੀ ਸਾਡੇ ਗਲ਼ ਪੈ ਗਈ। ਕਹਿੰਦੀ, " ਲੋਕਾਂ ਕੋਲ ਦੁੱਖ ਰੋਂਦੇ ਹੋ। ਤਾਂਹੀਂ ਲੋਕ ਘਰ ਛੱਡਣ ਆ ਜਾਂਦੇ ਹਨ। ਮੁੰਡਾ ਵੀ ਕਿਸੇ ਕੰਮ ਦਾ ਨਹੀਂ ਹੈ। ਕਦੇ ਦੁੱਖ ਨਹੀਂ ਸੁਣਦਾ। " ਇੱਕ ਹੋਰ ਔਰਤ ਵਾਕਰ ਨਾਲ ਤੁਰ ਕੇ ਆਈ ਸੀ। ਉਸ ਨੇ ਉਨਾਂ ਨੂੰ ਕਿਹਾ, " ਮੇਰੇ ਵੱਲ ਦੇਖੋ। ਮੇਰੇ ਪੁੱਤਰ ਨੇ ਪਿੰਡ ਦੀ ਸਾਰੀ ਜ਼ਮੀਨ ਪਿਉਂ ਮਰਨ ਪਿਛੋਂ ਆਪਦੇ ਨਾਂਮ ਕਰਾ ਲਈ। ਇਥੇ ਮੈਂ ਘਰ ਟੱਬ ਵਿੱਚ ਨਹਾਉਂਦੀ ਡਿੱਗ ਪਈ। ਐਂਬੀਲੈਂਸ ਸੱਦ ਕੇ, ਮੈਨੂੰ ਹਾਸਪਤਾਲ ਭੇਜ ਦਿੱਤਾ। ਕੋਈ ਖ਼ਬਰ ਨਹੀਂ ਲੈਣ ਆਇਆ। ਹਾਸਪਤਾਲ ਤੋਂ ਮੈਨੂੰ ਸੀਨੀਅਰ ਸੈਂਟਰ ਭੇਜ ਦਿੱਤਾ। ਉਥੇ ਮੇਰੇ ਵਰਗੇ ਬਥੇਰੇ ਹਨ। ਜੋ ਔਲਾਦ ਦੇ ਹੁੰਦੇ ਹੋਏ, ਬੇਔਲਾਦ ਹੋਏ ਬੈਠੇ ਹਨ। ਪੁੱਤਰ-ਬਹੂ ਤਾਂ ਮੈਨੂੰ ਬੁੱਢੀ ਹੀ ਕਹਿੰਦੀ ਸੀ। ਕੋਈ ਡਾਕਟਰ ਦੇ ਵੀ ਲੈ ਕੇ ਨਹੀਂ ਜਾਂਦਾ ਸੀ। ਹੁਣ ਜਿਥੇ ਵੀ ਜਾਂਦੀ ਹਾਂ। ਹੈਡੀਕੈਪ ਬੱਸ ਛੱਡ, ਲੈ ਕੇ ਜਾਂਦੀ ਹੈ। " ਇੱਕ ਹੋਰ ਔਰਤ ਆਪਣੀ ਬੇਟੀ ਦੇ ਨਾਲ ਆਈ ਸੀ। ਸ਼ਇਦ ਬੇਟੀ ਦੇ ਬੱਚਾ ਹੋਣ ਵਾਲਾ ਸੀ। ਉਹ ਬਹੁਤ ਖੁਸ਼ ਸੀ। ਉਸ ਨੇ ਕਿਹਾ, " ਮੇਰੇ ਇੱਕੋ ਧੀ ਹੈ। ਮੈਂ ਇਸ ਕੋਲ ਬਹੁਤ ਖੁਸ਼ ਹਾਂ। ਜਮਾਈ ਬਹੁਤ ਚੰਗਾ ਹੈ। ਕੋਈ ਤਕਲੀਫ਼ ਨਹੀਂ ਹੈ। ਮੈਨੂੰ ਆਪਣਾਂ ਘਰ ਹੀ ਲੱਗਦਾ ਹੈ। ਰੱਬ ਸਾਰਿਆਂ ਨੂੰ ਮੇਰੇ ਵਾਂਗ ਖੁਸ਼ ਰੱਖੇ। " ਮੈਂ ਸੋਚ ਰਹੀ ਸੀ। ਜੋ ਮਾਂਪੇ ਸਾਰੀ ਉਮਰ ਬੱਚਿਆਂ ਨੂੰ ਮੱਤ ਦਿੰਦੇ ਰਹੇ ਹਨ। ਉਨਾਂ ਨੂੰ ਸੁੱਣਨ ਲਈ ਅੱਜ ਕੋਈ ਤਿਆਰ ਨਹੀ ਹੈ। ਬਹੁਤਿਆਂ ਨੂੰ ਮਾਂਪੇ ਫਾਲਤੂ ਲੱਗਦੇ ਹਨ। ਬਹੁਤਿਆਂ ਨੂੰ ਨੌਕਰ ਨਹੀ ਰੱਖਣਾਂ ਪੈਦਾ। ਤਾਂ ਸਹੀ ਜਾਂਦੇ ਹਨ। ਜੋ ਆਪਣੇ ਮਾਪਿਆਂ ਨੂੰ ਟਿੱਚ ਨਹੀਂ ਜਾਣਦੇ। ਉਹ ਲੋਕਾਂ ਦਾ ਕੀ ਹਾਲ ਕਰ ਸਕਦੇ ਹਨ। ਮਾਪਿਆਂ ਕੋਈ ਬੇਜਾਨ ਚੀਜ਼ ਨਹੀਂ ਹਨ। ਉਹ ਤਾਂ ਆਪਣੀ ਸੰਭਾਲ ਆਪ ਕਰ ਸਕਦੇ ਹਨ। ਉਨਾਂ ਨੂੰ ਸਤਿਕਾਰ ਚਾਹੀਦਾ ਹੈ। ਮਿੱਠੇ ਬੋਲ ਚਾਹੀਦੇ ਹਨ। ਘਰ ਵਿੱਚ ਖੁਸ਼ੀ ਚਾਹੀਦੀ ਹੈ। ਸੁੱਖੀ ਘਰ ਦੇ ਜੀਅ ਚਾਹੀਦੇ ਹਨ। ਹੱਸਦਾ ਖੇਡਦਾ ਪਰਿਵਾਰ ਚਾਹੀਦਾ ਹੈ। ਆਉ ਮਿਲ ਕੇ ਸੁੱਖੀ ਪਰਿਵਾਰ ਬੱਣਾਉਣ ਦੀ ਕੋਸ਼ਸ਼ ਕਰੀਏ।

Comments
Post a Comment