ਬੁੱਢਾਪੇ ਲਈ ਬੱਚਤ ਕਰੀਈਏ ਤੇ ਘਰ ਬਣਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਲੋਕਾਂ ਵਿੱਚ ਹਰ ਪੀੜੀ ਦੇ ਸਾਰੇ ਬੰਦੇ ਘਰ ਬੱਣਾਉਂਦੇ ਹਨ। ਕੋਈ ਵੀ ਪੁੱਤਰ ਆਪਣੇ ਪਿਉ ਦਾ ਬੱਣਾਇਆ ਘਰ ਪਸੰਧ ਨਹੀਂ ਕਰਦਾ। 50 ਕੁ ਸਾਲਾਂ ਵਿੱਚ ਬੰਦਾ ਕਮਾਈ ਇੱਕਠੀ ਕਰ ਲੈਂਦਾ ਹੈ। ਆਪਣੇ ਪਿਉ ਦੇ ਬਣੇ ਘਰ ਨੂੰ ਢਾਹ ਦਿੰਦਾ ਹੈ। ਉਸ ਉਤੇ ਹੋਰ ਮਕਾਨ ਉਸਰਦਾ ਹੈ। ਇਥੋਂ ਦੇਖ ਲਵੋ। ਪਿਉ ਨਾਲ ਪੁੱਤਰ ਦਾ ਕੋਈ ਪਿਆਰ ਨਹੀਂ ਹੈ। ਪੈਸਾ ਤੇ ਚੀਜ਼ਾ ਪਿਆਰੀਆ ਹਨ। ਹਰ ਬੰਦੇ ਔਰਤ ਨੂੰ ਬੁੱਢਾਪੇ ਲਈ ਬੱਚਤ ਤੇ ਘਰ ਬਣਾ ਲੈਣਾਂ ਚਾਹੀਦਾ ਹੈ। ਬੱਚੇ ਨੌਜਵਾਨ ਹੋ ਕੇ, ਚਾਹੇ ਸੋਨੇ ਦੇ ਮਹਿਲ ਖੜ੍ਹੇ ਕਰ ਲੈਣ। ਪਰ ਆਪਣਾ ਘਰ ਕਦੇ ਨਾਂ ਛੱਡੋ। " ਜੋ ਸੁਖ ਛੱਜੂ ਦੇ ਚੁਬਾਰੇ, ਨਾਂ ਉਹ ਬਲਖ ਨਾਂ ਬੁਖਾਰੇ " ਹੁਣੇ ਹੀ ਖ਼ਬਰ ਮਿਲੀ ਹੈ। ਕੈਲਗਰੀ ਦੀ ਇੱਕ ਔਰਤ ਨੂੰ ਚੂੰਨੀ ਦਾ ਫਾਹਾ ਆਇਆ ਹੈ। ਉਸ ਨੇ ਦਮ ਤੋੜ ਦਿੱਤਾ। ਰੱਬ ਜਾਂਣੇ ਫਾਹਾ ਆਪੇ ਲੈ ਲਿਆ ਜਾਂ ਕਿਸੇ ਹੋਰ ਕੋਲੋ ਚੂੰਨੀ ਐਨੀ ਜ਼ੋਰ ਦੀ ਖਿੱਚੀ ਗਈ। ਵਲੇਟਾ ਆ ਗਿਆ। ਘਰਾਂ ਵਿੱਚ ਐਨੇ ਝਗੜੇ ਹੋ ਰਹੇ ਹਨ। ਕਿਸੇ ਦੂਜੇ ਨਾਲ ਲੜਨ ਦੀ ਜਰੂਰ ਨਹੀਂ ਹੈ। ਸਕੇ ਪਿਉ ਪੁੱਤਰ ਦਾਰੂ ਪੀ ਕੇ, ਇੱਕ ਦੂਜੇ ਨੂੰ ਕੁੱਟ ਕੇ, ਪੁਲੀਸ ਸੱਦ ਕੇ, ਚਾਰਜ਼ ਕਰਾ ਦਿੰਦੇ ਹਨ। ਆਪੋ-ਆਪਣੇ ਬੱਚਾ ਲਈ ਵਕੀਲ ਕਰਦੇ ਹਨ। ਪਤੀ-ਪਤਨੀ ਦਾ ਵੀ ਇਹੀ ਹਾਲ ਹੈ। ਸੱਸ-ਸੌਹੁਰਾ, ਨੂੰਹੁ-ਪੁੱਤਰ ਇੱਕ ਦੂਜੇ ਨੂੰ ਮਾਰਨ ਮਰਨ ਲਈ ਤਿਆਰ ਰਹਿੰਦੇ ਹਨ। ਕੋਈ ਕਿਸੇ ਤੋਂ ਹੂੰ ਨਹੀਂ ਕਹਾਉਂਦਾ। ਇਸ ਲਈ ਚੰਗਾ ਹੈ। ਆਪਣੀ ਸੁਰੱਖਿਆ ਦਾ ਖਿਆਲ ਕਰੀਏ। ਇਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਹੈ। " ਨਾਂ ਬਾਪ ਬੜਾ ਨਾਂ ਭਈਆ, ਸਬ ਸੇ ਬੜਾ ਰੂਪੀਆ। " ਜਿਸ ਕੋਲ ਚਾਰ ਪੈਸੇ ਹਨ। ਉਸੇ ਦੀ ਦੁਨੀਆਂ ਰੰਗੀਨ ਹੈ।
ਨਮਕ ਹਰਾਮੀ ਉਹੀ ਕਰਦੇ ਹਨ। ਜੋ ਸਾਡੇ ਨਾਲ ਬੈਠ ਕੇ ਖਾਂਦੇ ਹਨ। ਜੋ ਕਦੇ ਮਿਲਿਆ ਨਹੀਂ ਹੈ। ਕਦੇ ਦੇਖਿਆ ਨਹੀ, ਉਹ ਕੀ ਨਮਕ ਹਰਾਮੀ ਕਰਗਾ? ਸਿਆਣੇ ਕਹਿੰਦੇ ਹਨ, " ਕਿਸੇ ਉਤੇ ਭਰੋਸਾ ਨਹੀਂ ਕਰਨਾਂ। ਸਕੇ ਬਾਪ, ਪੁੱਤਰ, ਧੀ, ਪ੍ਰੇਮੀ ਧੋਖਾ ਦੇ ਜਾਂਦੇ ਹਨ। ਜਾਨ ਲੈ ਲੈਂਦੇ ਹਨ। ਆਪਣੇ ਦਮ ਦਾ ਹੀ ਵਿਸਾਹ ਕਰਨਾਂ ਹੈ। " ਪਤੀ-ਪਤਨੀ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ। ਉਨਾਂ ਦੀ ਜਵਾਨੀ ਦੀ ਮਜ਼ਬੂਰੀ ਹੈ। ਆਪੋ-ਆਪਣੀ ਜਰੂਰਤ ਨੂੰ ਪੂਰਾ ਕਰਨ ਲਈ ਇੱਕਠੇ ਰਹਿੰਦੇ ਹਨ। ਬੱਚੇ ਹੋਣ ਨਾਲ, ਇਹ ਰਿਸ਼ਤਾਂ ਹੋਰ ਪੱਕੀਆਂ ਜ਼ਜੀਰਾਂ ਨਾਲ ਬੱਜ ਜਾਂਦਾ ਹੈ। ਜੇ ਦੋਂਨੇ ਰਲ ਕੇ ਪੈਸਾ ਖੱਟਣ ਕਮਾਂਉਣਗੇ, ਤਾਂ ਘਰ ਦੀ ਦਾਲ ਰੋਂਟੀ ਚੱਲੇਗੀ। ਜੇ ਇੱਕ ਵੀ ਘਰ ਦੀਆਂ ਜੁੰਮੇਵਾਰੀਆਂ ਵਿਚੋਂ ਖਿਸਕਣ ਦੀ ਕੋਸ਼ਸ਼ ਕਰੇਗਾ। ਘਰ ਟੁੱਟ ਜਾਦਾ ਹੈ। ਤਬਾਅ ਹੋ ਜਾਂਦਾ ਹੈ। ਕੋਈ ਦੂਜਾ ਜੀਵਨ ਸਾਥੀ ਭਾਲਣਾਂ ਪੈਂਦਾ ਹੈ। ਇਸੇ ਤਰਾਂ ਕਰਦੇ ਕਈ ਹਮ ਸਫ਼ਰਾਂ ਦੀ ਗਿੱਣਤੀ ਭੁੱਲ ਜਾਦੇ ਹਨ। ਸਾਥੀ ਹੋਰ ਲੱਭੀ ਜਾਂਦੇ ਹਨ। ਪਰ ਆਪਣੀਆਂ ਆਦਤਾਂ ਨਹੀਂ ਬਦਲਦੇ। ਬੰਦਾ ਆਪਣੇ ਆਪ ਨੂੰ ਹੀ ਠੀਕ ਕਰ ਲਵੇ। ਦੂਜੇ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ। ਆਪਣੇ ਅਸੂਲ ਠੀਕ ਕਰਨ ਦੀ ਲੋੜ ਹੈ। ਆਪਣੇ ਲਈ ਪੂੰਜੀ ਜਰੂਰ ਸੰਭਾਲ ਲਈਏ। ਬੁੱਢਾਪੇ ਲਈ ਬੱਚਤ ਕਰੀਈਏ ਤੇ ਘਰ ਬਣਾਈਏ। ਕਈ ਬਾਰ ਐਸਾ ਵੀ ਹੁੰਦਾ ਹੈ। ਬਾਪ ਇੱਕ ਦੂਜੇ ਖਿਲਾਫ਼ ਹੋ ਕੇ ਮਾਲ ਪੁੱਤਰ ਨੂੰ ਦੇਣ ਦੀ ਜਿਦ ਕਰਦੇ ਹਨ। ਇੱਕ ਦੂਜੇ ਦਾ ਮੂੰਹ ਰੱਖਣ ਲਈ ਆਪਣੇ ਹੱਥ ਵੱਡ ਕੇ ਦੇ ਦਿੰਦੇ ਹਨ। ਦੋ ਭਰਾ ਸਨ। ਇੱਕ ਦੇ ਪੁੱਤਰ ਸੀ। ਦੂਜੇ ਦੇ ਧੀ ਸੀ। ਧੀ ਦੇ ਮਾਂਪੇ ਅੱਧੀ ਜਾਇਦਾਦ ਧੀ ਨੂੰ ਦੇਣੀ ਚਹੁੰਦੇ ਸਨ। ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਹੀ ਪੇਸ਼ ਨਹੀਂ ਜਾਂਣ ਦਿੱਤੀ। ਸਾਰੀ ਜਾਇਦਾਦ ਭਤੀਜੇ ਨੂੰ ਦੁਆ ਦਿੱਤੀ। ਥੋੜੇ ਸਾਲਾਂ ਬਾਅਦ ਧੀ ਦੀ ਮਾਂ ਮਰ ਗਈ। ਉਸ ਦੇ ਬਾਪ ਨੂੰ ਭਤੀਜੇ ਨੇ ਸੰਭਾਲਣ ਤੋਂ ਜੁਆਬ ਦੇ ਦਿੱਤਾ। ਅਖੀਰ ਧੀ ਨੇ ਆਪਣੇ ਬਾਪ ਨੂੰ ਅੰਤ ਵੇਲੇ ਤੱਕ ਸੰਭਾਲਿਆ।
ਪੈਸਾ ਦਾ ਲਾਲਚ ਐਨਾਂ ਵੀ ਨਾਂ ਕੀਤਾ ਜਾਵੇ। ਬੰਦਾ ਐਨਾਂ ਵੀ ਅੰਨਾਂ ਨਾਂ ਹੋ ਜਾਵੇ। ਪੈਸੇ ਲਈ ਲੋਕਾਂ ਨੂੰ ਲੁੱਟ ਕੇ, ਖਾਂਣਾ ਸ਼ੁਰੂ ਕਰ ਦਿਉ। ਧਰਮ ਦਾ ਡਰ ਹੀ ਨਾਂ ਰਹੇ। ਪ੍ਰਧਾਂਨ ਮਂੈਬਰ ਗੁਰਦੁਆਰੇ ਸਾਹਿਬ ਦੀਆਂ ਗੋਲਕਾਂ ਹੱੜਪਦੇ, ਵੰਡ ਕੇ ਖਾਦੇ ਹਨ। ਹਰ ਰੋਜ਼ ਨਵੇਂ ਬਿਜ਼ਨਸ ਖੋਲਦੇ ਹਨ। ਲੋਕ ਉਨਾਂ ਗੋਲਕਾਂ ਵਿੱਚ ਆਪ ਪੈਸਾ ਪਾਉਂਦੇ ਹਨ। ਇੱਕ ਗੁਰਦੁਆਰੇ ਸਾਹਿਬ ਦੀ ਗੋਲਕ ਹਫ਼ਤੇ ਵਿੱਚ ਸੰਗਤ 70 ਹਜ਼ਾਰ ਡਾਲਰ ਨਾਲ ਭਰ ਦਿੰਦੀ ਹੈ। ਕੀ ਐਨਾਂ ਗੁਰਦੁਆਰੇ ਸਾਹਿਬ ਦਾ ਕੋਈ ਖ਼ਰਚਾ ਹੈ? ਕੀ ਰੱਬ ਨੇ ਕੁੜੀਆਂ ਵਿਹੁਉਣੀਆਂ ਹਨ? ਕੀ ਰੱਬ ਨੇ ਗੋਲਕਾਂ ਦੇ ਪੈਸੇ ਨਾਲ ਬੱਚੇ ਪਾਲਣੇ ਹਨ? ਇਹ ਪੈਸਾ ਗੱਲ਼ਤ ਥਾਂ ਲੱਗਦਾ ਹੈ। ਕਿਤੇ ਵੀ ਜਦੋਂ ਵੀ ਵੱਧ ਪੈਸਾ ਇੱਕਠਾ ਹੋਣ ਲੱਗ ਜਾਵੇ। ਉਸ ਪੈਸੇ ਦੀ ਗੱਲ਼ਤ ਵਰਤੋਂ ਹੋਣੀ ਹੈ। ਗੁਰਦੁਆਰੇ ਸਾਹਿਬ ਵਿਚੋਂ ਲੋਕਾਂ ਦਾ ਚੜ੍ਹਇਆ, ਦੁਕਾਨਾਂ ਨੂੰ ਸਮਾਨ ਦਾਲਾਂ, ਆਟਾ, ਰੂਮਾਲੇ ਹੋਰ ਬਹੁਤ ਕੁੱਝ ਵੇਚਣਾਂ ਆਮ ਗੱਲ ਹੈ। ਗੁਰਦੁਆਰੇ ਸਾਹਿਬ ਵਿਚ ਕੱਚੇ ਮਾਲ ਦੀ ਲੋੜ ਨਹੀਂ ਪੈਂਦੀ। ਲੋਕ ਹੀ ਇੱਕ ਦੂਜੇ ਤੋਂ ਮੂਹਰੇ ਹੋ ਕੇ, ਲੰਗਰ ਕਰਾ ਦਿੰਦੇ ਹਨ। ਉਝ ਚਾਹੇ ਭਿੱਖਾਰੀ ਨੂੰ ਇੱਕ ਪੈਸਾ ਨਾਂ ਦੇਣ, ਲੰਗਰ ਜਰੂਰ 5 ਹਜ਼ਾਰ ਡਾਲਰ ਦਾ ਲਗਾ ਦਿੰਦੇ ਹਨ। ਇਹ ਚੋਲਿਆਂ ਵਾਲੇ ਧਰਮ ਦੇ ਨਾਂਮ ਥੱਲੇ ਡਰੱਗ ਦੀ ਸਮਗਲਿੰਗ ਕਰਦੇ ਹਨ। ਔਰਤਾਂ ਕੋਲੋ ਡਰੱਗ ਦਾ ਧੰਦਾ ਕਰਾਉਂਦੇ ਹਨ। ਧਰਮੀ ਲੋਕਾਂ, ਅੋਰਤਾਂ ਉਤੇ ਕੋਈ ਛੱਕ ਨਹੀਂ ਕਰਦਾ। ਬੱਚਿਆਂ ਤੇ ਔਰਤਾਂ ਤੋਂ ਡਰੱਗ ਦਾ ਧੰਦਾ ਕਰਾਉਣਾਂ ਆਮ ਗੱਲ ਹੈ। ਗਰੀਬੀ ਦੇ ਮਾਰੇ ਲੋਕ ਪੇਟ ਲਈ ਇਹ ਕਰਦੇ ਹਨ। ਦੁੱਖ ਦੀ ਗੱਲ ਹੈ। ਪੜ੍ਹੀਆਂ ਲਿਖੀਆਂ ਔਰਤਾਂ ਬਦੇਸ਼ਾਂ ਵਿੱਚ ਐਸੇ ਧਰਮੀ ਡਰਗੀ ਲੋਕਾਂ ਦੇ ਚੁੰਗਲ ਵਿੱਚ ਆ ਗਈਆਂ ਹਨ। ਜੋ ਫਸ ਗਿਆ, ਉਹ ਚੋਰ ਹੈ, ਦੂਜੇ ਸਾਰੇ ਸਾਧ ਹਨ। ਇਹ ਸਾਧ ਲੋਕਾਂ ਨੇ ਹੀ ਇੰਸ਼ੋਂਰੈਸਾਂ ਨੂੰ ਵੀ ਲੁੱਟ ਕੇ ਖਾ ਲਿਆ ਹੈ। ਕਈ ਲੋਕ ਇੰਨਾਂ ਤੋਂ ਪੈਸੇ ਲੈਣ ਲਈ ਆਪਣੇ ਹੀ ਘਰ ਨੂੰ ਹੱਥਾਂ ਨਾਲ ਅੱਗ ਲਗਾ ਦਿੰਦੇ ਹਨ। ਇੰਨਾਂ ਵਿੱਚ ਉਹੀ ਲੋਕ ਵੀ ਹਨ, ਜੋ ਧਰਮੀ ਹਨ। ਧਰਮੀ ਬੰਦਾ ਰੱਬ ਤੋਂ ਨਹੀਂ ਡਰਦਾ। ਉਹ ਜਾਂਣਦਾ ਰੱਬ ਮੇਰਾ ਨੁਕਸਾਨ ਨਹੀਂ ਕਰਦਾ। ਰੱਬ ਤਾ ਚੰਗਾ ਹੀ ਕਰਦਾ ਹੈ। ਰੱਬ ਬਹੁਤ ਦਿਆਲੂ ਤੇ ਭੋਲਾ ਵੀ ਹੈ। ਜਿਹੜੇ ਇਸ ਨੂੰ ਟਿੱਚ ਨਹੀਂ ਸਮਝਦੇ। ਉਸੇ ਹੱਥ ਧਰਮ ਦੀ ਵਾਂਗਡੋਰ ਸੰਭਾਲ ਦਿੰਦੇ ਹੈ। ਭਾਵੇਂ ਉਸ ਦੇ ਹੱਥ ਇਸ ਦੇ ਕਾਬਲ ਨਾਂ ਹੀ ਹੋਣ। ਐਸੇ ਸਾਧ ਲੋਕਾਂ ਦ ੇਕੇਸਾਂ ਦਾ ਖੁੱਲਾਸਾ ਆਮ ਹੀ ਲੋਕਾਂ ਵਿੱਚ ਹੁੰਦਾ ਰਹਿੰਦਾ ਹੈ। ਗੁਰਦੁਆਰੇ ਸਾਹਿਬ ਵਿਚ ਜੇ ਕਿਸੇ ਘਰੋਂ ਕੱਢੇ ਬੁੱਢੇ ਨੇ ਰਾਤ ਕੱਟਣੀ ਹੋਵੇ। ਇਹ ਰਾਤ ਨਹੀਂ ਰਹਿੱਣ ਦਿੰਦੇ। ਕਿਤੇ ਰਾਤ ਨੂੰ ਗੋਲਕ ਨਾਂ ਲੁੱਟ ਕੇ ਲੈ ਜਾਵੇ। ਹਰ ਬਾਹਰ ਦੇ ਬੰਦੇ ਨੂੰ ਇਹ ਆਪਣੇ ਵਰਗੇ, ਲੋਕਾਂ ਦਾ ਮਾਲ ਹਜ਼ਮ ਕਰਨ ਵਾਲੇ ਚੋਰ ਸਮਝਦੇ ਹਨ।
60 ਕੁ ਸਾਲਾਂ ਦਾ ਇੱਕ ਬੁਜ਼ਰੁਗ ਜੋੜਾ ਹੈ। ਉਨਾਂ ਦੇ ਦੋ ਪੁੱਤਰ ਹੀ ਹਨ। ਪੋਤੇ ਹਨ। ਦੋਂਨੇ ਨੂੰਹਾਂ-ਪੁੱਤਰਾਂ, ਪੋਤੇ ਇਹ ਜੋੜਾ ਗੁਰਦੁਆਰੇ ਸਾਹਿਬ ਵਿਚ ਹੀ ਹੁੰਦੇ ਹਨ। ਜੋੜੇ ਝਾੜਦੇ ਹਨ। ਲੰਗਰ ਦੀ ਸੇਵਾ ਕਰਦੇ ਹਨ। ਬੁਜ਼ਰੁਗ ਜੋੜਾ ਨੌਬਰਨੌ ਹੈ। ਤੰਸਰੁਸਤ ਹੈ। ਦੋਂਨਾਂ ਪੁੱਤਰਾਂ ਵਿਚੋਂ ਕੋਈ ਨਾਲ ਨਹੀਂ ਰੱਖਦਾ। ਉਨਾਂ ਬੁਜ਼ਰੁਗ ਜੋੜਾ ਨੇ ਘਰ ਆਪਣੇ ਕੋਲ ਰੱਖਿਆ ਹੈ। ਐਸੇ ਧਰਮੀ ਨੂੰਹਾਂ-ਪੁੱਤਰਾਂ, ਪੋਤੇ ਦਾ ਧਰਮੀ ਹੋਣਾਂ ਵੀ ਕੋਈ ਊਚੀ ਪਦਵੀਂ ਨਹੀਂ ਹੈ। ਜੇ ਆਪਣੇ ਜੰਨਣ ਵਾਲਿਆਂ ਨੂੰ ਮੱਥੇ ਨਹੀਂ ਲਗਾਉਣਾ ਚਹੁੰਦੇ। ਐਸੀ ਔਲਾਦ ਨੂੰ ਜਇਦਾਦ ਦੇਣ ਨਾਲੋਂ ਕਿਸੇ ਐਸੀ ਸੰਸਥਾਂ ਨੂੰ ਦੇਵੋ। ਜੋ ਬਿਮਾਰ, ਬੁੱਢੇ, ਬਗੈਰ ਅੰਗਪੈਰ ਵਾਲਿਆ ਦੀ ਸੰਭਾਲ ਕਰਦੇ ਹਨ। ਭਾਰਤ ਵਿੱਚ ਐਸੀਆਂ ਸੰਸਥਾਂ ਬਹੁਤ ਘੱਟ ਹਨ। ਆਪਣੇ ਲਈ ਐਸੀ ਸੰਸਥਾਂ ਵਿੱਚ ਇੱਕ ਕੰਮਰਾ ਬਾਥਰੂਮ ਅਟੈਚ ਜਰੂਰ ਬਣਵਾ ਕੇ, ਬੁੱਕ ਕਰਾ ਦੇਈਏ। ਜੇ ਸਾਡੇ ਵਿਚੋਂ ਆਪਣੇ ਮਾਂ-ਬਾਪ, ਸੱਸ ਸੌਹਰੇ ਦੀ ਸੇਵਾ ਨਹੀਂ ਕਰ ਰਹੇ। ਫਿਰ ਅਸੀਂ ਕਿਧਰ ਦੇ ਚੰਦਨ ਦੀ ਖ਼ਸ਼ਬੂ ਹਾਂ। ਜੋ ਨੂੰਹਾਂ ਸਾਡੇ ਨਾਲ ਲੱਗਣ ਗੀਆ। ਧੀਆਂ ਬਹੁਤੇ ਨੇ ਜੰਮੀਆਂ ਨਹੀਂ ਹਨ। ਉਨਾਂ ਨੇ ਤਾ ਪੁੱਤਰਾਂ ਦੀ ਸ਼ਕਲ ਨੂੰ ਦੇਖ-ਦੇਖ ਜਿਉਣ ਦਾ ਪਰਨ ਕੀਤਾ ਹੈ। ਦੇਖੋ ਕੀ ਗੁਜ਼ਰੇਗੀ? ਕਨੇਡਾ ਵਿੱਚ ਗੌਰਮਿੰਟ ਵੱਲੋਂ ਪੂਰਾ ਪ੍ਰਬੰਧ ਹੈ। ਸਾਡੇ ਪੰਜਾਬੀ ਰਹਿੰਦੇ ਉਥੇ ਆਸ਼ਰਮ ਵਿੱਚ ਹਨ। ਡਾਲਰ ਧੀਆ ਪੁੱਤਾਂ ਨੂੰ ਦੇਈ ਜਾਂਦੇ ਹਨ। ਐਸੀਆਂ ਸੰਸਥਾਂ ਨੂੰ ਵੀ ਦੌਸਦ ਦੇ ਕੇ, ਆਪਣਾਂ ਅੱਗਾ ਸਮਾਰੀਏ।

Comments

Popular Posts