ਹਰ ਹਰਕਤ ਦਾ ਅਸਰ ਬੰਦੇ ਉਤੇ ਹੁੰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮੈਨੂੰ ਕਈਆਂ ਨੇ ਮੱਤ ਦਿੱਤੀ ਹੈ," ਬਈ ਲਿਖਣ ਦਾ ਕੀ ਫ਼ੈਇਦਾ ਹੈ? ਕਿਹਦੇ ਕੋਲ ਪੜ੍ਹਨ ਦਾ ਸਮਾਂ ਹੈ? ਇਹ ਕਿਧਰ ਦੀ ਫਲਾਸਫ਼ੀ ਹੈ? ਲੋਕਾਂ ਨੇ ਵੈਸੇ ਦੇ ਤੈਸੇ ਰਹਿੱਣਾਂ ਹੈ। " ਮੇਰਾ ਇਹੀ ਸੋਚਣਾਂ ਹੈ। ਲਿਖਣਾਂ ਵੀ ਵਿਹਲੇ ਸਮੇਂ ਦੀ ਸ਼ਕਤੀ ਇੱਕਠੀ ਕਰਨੀ ਹੈ। ਲਿਖ, ਪੜ੍ਹ, ਬੋਲ, ਸੁਣ ਕੇ, ਹਰ ਪੜ੍ਹਾਈ ਕੀਤੀ ਜਾਂਦੀ ਹੈ। ਕਿਤਾਬਾਂ ਲਿਖ-ਪੜ੍ਹ ਕੇ ਪ੍ਰਿਖਿਆ ਦਿੱਤੀ ਜਾਂਦੀ ਹੈ। ਨਤੀਜੇ ਵੀ ਲਿਖ ਕੇ ਕੀਤੇ ਜਾਂਦੇ ਹਨ। ਲਿਖਣ, ਪੜ੍ਹਨ ਵਿੱਚ ਬਹੁਤ ਤਾਕਤ ਹੈ। ਕਿਤਾਬਾਂ ਵਿਚੋਂ ਅਸੀਂ ਪੁਰਾਣੇ ਲੋਕਾਂ ਦੇ ਤਜ਼ਰਬੇ ਦੇਖਦੇ ਹਾਂ। ਸਹੀਂ ਫਾਰਮੂਲਾ ਹੋਵੇ, ਕੰਮ ਸੌਖਾ ਹੋ ਜਾਂਦਾ ਹੈ। ਡਾਕਟਰ, ਵਕੀਲ ਹੋਰ ਸਾਰੇ ਪੜ੍ਹ ਲਿਖ ਕੇ ਆਪਣੇ ਕਿੱਤੇ ਵਿੱਚ ਕੰਮ ਕਰਨ ਦੇ ਜੋਗ ਹੁੰਦੇ ਹਨ। ਪਿੰਡਾਂ ਦੇ ਪਟਵਾਰੀ ਇਸੇ ਲਈ ਹੁੰਦੇ ਹਨ। ਜੇ ਜ਼ਮੀਨ ਦੀ ਲਿਖਾ ਪੜ੍ਹੀ ਨਾਂ ਕੀਤੀ ਜਾਵੇ। ਦੂਜੇ ਲੋਕ ਹੱਕ ਖੋਹ ਲੈਣਗੇ। ਮੂੰਹ ਜ਼ਬਾਨੀ ਬੰਦਾ ਭੁੱਲ ਜਾਂਦਾ ਹੈ। ਕਿਸੇ ਚੀਜ਼ ਨੂੰ ਲਿਖ ਕੇ ਰੱਖ ਲਈਏ। ਜਦੋਂ ਚਾਹੀਏ, ਪੜ੍ਹ ਸਕਦੇ ਹਾਂ। ਕਲਮ ਵਿੱਚ ਇੰਨੀ ਤਾਕਤ ਹੈ। ਜੇ ਭਾਈ ਰਾਜੋਆਣੇ ਵਾਲਾ ਲਿਖ ਕੇ ਚਾਰ ਅੱਖਰ ਹਾਈ ਕੋਰਟ ਨੂੰ, ਅਪੀਲ ਬਾਰੇ ਅਰਜ਼ੀ ਦੇ ਦਿੰਦਾ। ਮਾਂ ਦਾ ਪੁੱਤਰ ਨਾਂ ਮਰਦਾ। ਹੋਰ ਗੱਭਰੂ ਜਖ਼ਮੀ ਨਾਂ ਹੁੰਦੇ। ਹੁਣ ਉਸ ਦੀ ਜ਼ਮੀਰ ਕਿਥੇ ਗਈ ਹੈ? ਲੋਕਾਂ ਦਾ ਖੂਨ ਵਹਾਕੇ ਕਿਵੇਂ ਨੀਂਦ ਆਉਂਦੀ ਹੈ? ਕੋਮ ਨੂੰ ਸ਼ੜਕਾਂ ਤੇ ਖੜ੍ਹਾ ਕਰ ਦਿੱਤਾ। ਅੰਤ ਤਾਂ ਸ਼ਬਦਾਂ ਦੀ ਲਿਖਾ ਪੜ੍ਹੀ ਨਾਲ ਹੀ ਹੋਇਆ। ਇਸ ਲਈ ਜਿਦ ਉਤੇ ਅੜਨ ਨਾਲੋਂ ਚੰਗਾ ਹੈ। ਨਰਮੀ ਵਰਤੀਏ। ਕਲਮ ਦੀ ਸਿਹਾਈ ਤੋਂ ਕੁੱਝ ਪਤਲਾ ਨਹੀਂ ਹੋਣਾ। ਪਰ ਬਰੂਦ, ਕਾਰਤੂਸ, ਬੋਲਟਾਂ, ਕਲਮ ਤਲਵਾਰਾਂ ਤੋਂ ਵੱਧ ਤਾਕਤ ਰੱਖਦੀ ਹੈ। ਉਹ ਤਾਂ ਕੁੱਝ ਕੁ ਲੋਕਾਂ ਨੂੰ ਵਿੰਨ ਸਕਦੇ ਹਨ। ਕਲਮ ਅਨੇਕਾਂ ਲੋਕਾਂ ਉਤੇ ਵਾਰ ਕਰਦੀ ਹੈ। ਇੰਨੀ ਕਲਮ ਨੋਕਦਾਰ ਹੈ। ਦਿਲਾਂ ਵਿੱਚ ਖੁਬ ਜਾਂਦੀ ਹੇ। ਲਿਖਿਆ ਹੋਇਆ, ਪੜ੍ਹਨ ਲਈ ਕਿਸੇ ਨੂੰ ਸਿਰ ਉਤੇ ਬੰਦੂਕ ਧਰਨ ਦੀ ਲੋੜ ਨਹੀਂ ਹੈ। ਜਿਸ ਦਾ ਮਨ ਕਰੇ ਉਹੀ ਪੜ੍ਹ ਸਕਦਾ ਹੈ। ਦੁਨੀਆਂ ਉਤੇ ਜੋ ਹੋ ਰਿਹਾ ਹੈ। ਲਿਖਤਾਂ ਹਿਸਾਬ ਕਿਤਾਬ ਕਰਦੀਆਂ। ਬੈਂਕ ਦੇ ਖਾਤੇ ਦਾ ਹਿਸਾਬ ਕਿਤਾਬ ਪਤਾ ਨਾਂ ਲੱਗੇ, ਕੀ ਬਣੇਗਾ? ਮੀਡੀਏ ਨੇ ਏਕਤਾ ਦਿਖਾਈ। ਸ਼ਬਦਾਂ ਦੀਆਂ ਬਿਆਨ ਵਾਜੀਆਂ ਹੋਈਆਂ। ਇਹ ਬੋਲ ਸ਼ਬਦ ਜਿਧਰ ਦਾ ਵੀ ਪੱਖ ਲੈ ਕੇ, ਬੋਲ ਜਾਂ ਲਿਖ ਦੇਈਏ। ਪੱਖ ਬੱਣ ਜਾਂਦਾ ਹੈ। ਲੋਕਾਂ ਅੱਗੇ ਸਹੀਂ ਗੱਲ਼ਤ ਦਾ ਪਤਾ ਲੱਗ ਜਾਂਦਾ ਹੈ। ਲੋਕ ਪੜ੍ਹਦੇ ਵੀ ਹਨ। ਸੁਣਦੇ ਵੀ ਹਨ। ਪੜ੍ਹ, ਸੁਣ ਕੇ ਅਸਰ ਵੀ ਕਰਦੇ ਹਨ। ਜੇ ਮੀਡੀਆ ਬੰਦ ਹੋ ਜਾਵੇ। ਖ਼ਬਰਾਂ ਆਉਣੀਆਂ ਬੰਦਾ ਹੋ ਜਾਣ, ਹਨੇਰ ਆ ਜਾਵੇਗਾ।
ਹਰ ਲਿਖਤ ਲੋਕਾਂ ਉਤੇ ਲਿਖੀ ਜਾਂਦੀ ਹੈ। ਜੋ ਵੀ ਲੋਕ ਕਰਦੇ ਹਨ। ਲੇਖਕ ਮੀਡੀਆਂ ਲੋਕਾਂ ਅੱਗੇ ਰੱਖਦੇ ਹਨ। ਬਹੁਤੇ ਲੋਕਾਂ ਨੂੰ ਆਪਣਾਂ-ਆਪ, ਆਪੇ ਨਹੀਂ ਦਿਸਦਾ। ਅਸੀ ਕੀ ਕਰਦੇ ਹਾਂ? ਆਲੇ-ਦੁਆਲੇ ਕੀ ਹੋ ਰਿਹਾ ਹੈ? ਜਿਵੇਂ ਆਪਣੀ ਸ਼ਕਲ ਆਪ ਨਹੀਂ ਦਿਸਦੀ। ਸ਼ੀਸ਼ਾ ਮੂਹਰੇ ਰੱਖਣਾਂ ਪੈਂਦਾ ਹੈ। ਇਸੇ ਤਰਾਂ ਜਦੋਂ ਕੋਈ ਹੋਰ ਦੱਸਦਾ ਹੈ। ਬਹੁਤੇ ਲੋਕਾਂ ਉਤੇ, ਉਦੋਂ ਅਹਿਸਾਸ ਹੋ ਜਾਂਦਾ ਹੈ। ਸ਼ਇਦ ਸਮਝ ਵੀ ਜਰੂਰ ਲੱਗ ਜਾਂਦੀ ਹੈ। ਪਰ ਬੰਦਾ ਆਪਣੇ-ਆਪ ਨੂੰ ਸੋਧਣਾਂ ਨਹੀਂ ਚਹੁੰਦਾ। ਦੂਜੇ ਨੂੰ ਸੋਧਣਾਂ ਚਹੁੰਦਾ ਹੈ। ਆਪਣੇ ਔਗੁਣ ਪਤਾ ਹੁੰਦੇ ਵੀ ਢੱਕੀ ਰੱਖਦਾ ਹੈ। ਜੋ ਸਹਮਣੇ ਹੋ ਰਿਹਾ ਹੈ। ਲਾਗ ਲੱਗ ਜਾਂਦੀ ਹੈ। ਅੱਗ ਲੱਗੀ ਹੋਵੇ ਸੇਕ ਆਵੇਗਾ। ਮੀਂਹ-ਗੜੇ ਪੈ ਜਾਂਣ ਠੰਡ ਮਹਿਸੂਸ ਹੋਵੇਗੀ। ਹਰ ਹਰਕਤ ਦਾ ਅਸਰ ਬੰਦੇ ਉਤੇ ਹੁੰਦਾ ਹੈ। ਤਾਹੀਂ ਤਾਂ ਲੋਕ ਦੂਜੇ ਵਰਗੇ ਬੱਣਦੇ ਹਨ। ਪਤੀ-ਪਤਨੀ ਹੋਣ ਜਾਂ ਕੋਈ ਵੇਸਵਾ ਕੋਲ ਖੜ੍ਹਾ ਹੈ। ਉਸ ਦੀਆ ਅੰਦਲੀਆਂ ਸ਼ਕਤੀਆਂ ਉਸ ਦੀਆਂ ਹਰਕਤਾ ਦੇਖਦੀਆਂ ਹਨ। ਉਸੇ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਹਨ। ਸਾਫ਼ ਮਨ ਦਾ ਬੰਦਾ ਆਪਣੀ ਸਕੀ ਧੀ, ਮਾਂ, ਮਾਂ ਕੋਲ ਹੋਵੇ। ਉਸ ਦੇ ਦਿਮਾਗ ਨੂੰ ਸੁਨੇਹਾ ਜਾਂਦਾ ਹੈ। ਇਹ ਮੇਰੀਆ ਖੂਨ ਦੀਆ ਸਾਥਣਾਂ ਹਨ। ਉਦੋਂ ਉਸ ਦਾ ਕਾਂਮ ਉਤੇਜਤ ਨਹੀਂ ਹੁੰਦਾ। ਪਰ ਜਦੋਂ ਕੋਈ ਬਾਹਰ ਦੀ ਔਰਤ ਦਿਸਦੀ ਹੈ। ਮਨ ਛਾਲਾਂ ਮਾਰਨ ਲੱਗ ਜਾਂਦਾ ਹੈ। ਉਸ ਉਤੇ ਲੋਭਤ ਹੋ ਜਾਂਦਾ ਹੈ। ਪਰ ਜਦੋਂ ਰੱਬ ਦਾ ਨਾਂਮ ਲੈਂਦੇ ਹਾਂ। ਇੱਕਲੇ ਬੈਠ ਕੇ ਉਸ ਨੂੰ ਚੇਤੇ ਕਰਕੇ ਦੇਖੀਏ। ਰੱਬ ਦੀਆ ਸ਼ਕਤੀਆਂ ਆਉਣ ਲੱਗ ਜਾਂਦੀਆਂ ਹਨ। ਮੈਂ ਅੱਜ ਹੀ ਪੜ੍ਹ ਰਹੀ ਸੀ। ਕੱਲਾ ਬੰਦਾ ਉਦਾਸ ਹੋ ਜਾਂਦਾ ਹੈ। ਉਹ ਉਦਾਸ ਤਾਂ ਹੋਵੇਗਾ। ਜੇ ਬੰਦਾ ਵਿਹਲਾ ਬੈਠਾ ਸਮਾਂ ਦੇਖ ਰਿਹਾ ਹੈ। ਰੱਬ ਨੇ ਸਾਨੂੰ ਕੁੱਝ ਕਰਨ ਲਈ ਭੇਜਿਆ ਹੈ। ਕਿਸੇ ਪਾਸੇ ਧਿਆਨ ਲਗਾਵਾਂਗੇ। ਕੰਮ ਵਿੱਚ ਜੀਅ ਲੱਗੇਗਾ। ਸਮਾਂ ਘੱਟ ਪੈ ਜਾਏਗਾ। ਮਨ ਉਤਸ਼ਾਹਤ ਹੋਵੇਗਾ। ਮਨ ਨੂੰ ਹੌਸਲਾ ਹੋਵੇਗਾ। ਵੱਡੇ ਇੱਕਠਾਂ ਨੇ ਲੜਾਈਆਂ, ਫਸਾਦਾਂ ਤੋਂ ਬਗੈਰ ਕੋਈ ਖ਼ਾਸ ਕੰਮ ਨਹੀਂ ਕੀਤਾ। ਜੋ ਵੀ ਖੋਜਾਂ ਹੋਈਆਂ ਹਨ। ਨਵੇਂ ਦੇਸ਼ਾਂ ਨੂੰ ਲੱਭਿਆ ਗਿਆ ਹੈ। ਬਿੱਜਲੀ, ਬੱਲਬ ਦੀ ਕਾਡ ਹੋਈ। ਇਹ ਸਾਰੇ ਕੱਲੇ ਇਨਸਾਨ ਹੀ ਸਨ। ਪਰ ਜੇ ਇੱਕਠ ਵਿੱਚ ਕਿਸੇ ਸਮਾਗਮ ਵਿੱਚ ਜਾਈਏ। ਮਨ ਖਿੰਡਦਾ ਹੈ। ਕਿਸੇ ਦਾ ਮਨ ਖਾਂਣ ਵੱਲ ਹੁੰਦਾ ਹੈ। ਕਿਸੇ ਦਾ ਮਨ ਲੋਕਾਂ ਦੇ ਪਾਏ ਕੱਪੜੇ ਹੀ ਦੇਖੀ ਜਾਂਦਾ ਹੈ। ਕਈ ਉਥੇ ਜਾ ਕੇ ਵੀ ਬੁੜੀਆ ਕੁੜੀਆ ਦੇਖੀ ਜਾਂਦੇ ਹਨ। ਕਈ ਤਾ ਰੱਬ ਦੇ ਘਰ ਜਾ ਕੇ, ਵੀ ਲੋਕਾਂ ਦੀਆਂ ਧੀਆਂ ਭੈਣਾਂ ਉਤੇ ਅੱਖ ਰੱਖਦੇ ਹਨ। ਰੱਬ ਦੇ ਘਰ ਜਾ ਕੇ, ਕੁੜੀਆਂ ਨੂੰ ਮੋਹ ਕੇ, ਕੱਢ ਕੇ ਲੈ ਜਾਂਦੇ ਹਨ। ਉਥੋਂ ਜੀਵਨ ਸਾਥੀ ਲੱਭਣ ਜਾਂਦੇ ਹਨ। ਰੱਬ ਦਾ ਕਿਸੇ ਨੂੰ ਚੇਤੇ ਨਹੀਂ ਰਹਿੰਦਾ। ਹਰ ਤਰਾਂ ਦੀ ਸੰਗਤ ਦਾ ਅਸਰ ਹੁੰਦਾ ਹੈ। ਜੈਸੇ ਸਾਡੇ ਦੋਸਤ ਹੋਣਗੇ। ਸਾਡਾ ਆਲਾ ਦੁਆਲਾ ਹੋਵੇਗਾ। ਵੈਸੇ ਅਸੀਂ ਬਣਦੇ ਜਾਂਦੇ ਹਾਂ। ਪਤੀ-ਪਤਨੀ ਇੱਕਠੇ ਰਹਿੰਦੇ ਹਨ। ਇੱਕ ਦੂਜੇ ਦੀਆਂ ਆਦਤਾਂ ਆਪਣੇ ਅੰਦਰ ਲੈ ਆਉਂਦੇ ਹਨ। ਇੱਕ ਦੂਜੇ ਨੂੰ ਦੇਖਾ ਦੇਖੀ, ਰੀਸ ਕਰਨ ਨੂੰ ਜੀਅ ਕਰਦਾ ਹੈ। ਘਰ ਕੋਲੇ ਖੇਡ ਦਾ ਮੈਦਾਨ ਹੋਵੇਗਾ ਲੋਕ, ਬੱਚੇ, ਨੌਜਵਾਨ ਖੇਡਾਂ ਵਿੱਚ ਹਿੱਸਾ ਲੈਣਗੇ। ਅਗਰ ਘਰ ਕੋਲ ਥੇਟਰ ਹੈ। ਫਿਲਮਾਂ ਦੇਖਣਗੇ। ਜੇ ਘਰ ਕੋਲ ਸ਼ਰਾਬ ਪੀ ਕੇ ਨੱਚਣ ਵਾਲੇ ਬਾਰ ਕੱਲਬ ਹੈ। ਲੋਕ, ਬੱਚੇ, ਨੌਜਵਾਨ ਦਾ ਮੂੰਹ ਆਪੇ ਉਧਰ ਹੋ ਜਾਂਣਾ ਹੈ। ਸਕੂਲ ਲਾਇਬ੍ਰੇਰੀ ਕੋਲ ਰਹਿੰਦੇ ਹਾਂ। ਬੱਚੇ ਕਿਤਾਬਾ ਪੜ੍ਹਨ ਲਈ ਤਿਆਰ ਹੋ ਜਾਂਣਗੇ। ਗਿਆਨ ਹਾਂਸਲ ਕਰਨਗੇ। ਆਪੇ ਲੋਕ ਪੜ੍ਹੇ-ਲਿਖੇ ਤੇ ਅਨਪੜ੍ਹ ਵਿੱਚ ਫ਼ਰਕ ਕੱਢ ਲੈਂਦੇ ਹਨ। ਦੋਂਨਾਂ ਵਿੱਚ ਜ਼ਮੀਨ ਅਸਮਾਂਨ ਦਾ ਫ਼ਰਕ ਦਿਸਦਾ ਹੁੰਦਾ ਹੈ। ਅੰਨਪੜ੍ਹ ਨੂੰ ਕੋਈ ਪੜ੍ਹਾ ਨਹੀਂ ਸਕਦਾ। ਕੋਈ ਪੜ੍ਹੇ ਲਿਖੇ ਬੰਦੇ ਦੀ ਵਿਦਿਆ ਖੋ ਨਹੀਂ ਸਕਦਾ। ਉਹ ਸਾਰੀ ਉਮਰ ਗਿਆਨ ਹਾਂਸਲ ਕਰਦਾ ਰਹਿੰਦਾ ਹੈ। ਉਸ ਦੀ ਪੜ੍ਹਾਈ ਲਿਖਾਈ ਸਦਾ ਚਲਦੀ ਰਹਿੰਦੀ ਹੈ।

Comments

Popular Posts