ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੭ Page 127 of 1430
5176
ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥
Gur Kai Sabadh Eihu Gufaa Veechaarae ||
गुर
कै सबदि इहु गुफा वीचारे ॥
ਇਹ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਮਨ ਦੀ ਗੁਫ਼ਾ ਅੰਦਰ ਰੱਬ ਦੇ ਗੁਣ ਚੇਤੇ ਕਰਦਾ ਹੈ।
Through the Word of the Guru's Shabad, search this cave.
5177
ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥
Naam Niranjan Anthar Vasai Muraarae ||
नामु
निरंजनु अंतरि वसै मुरारे ॥
ਮਨ ਦੀ ਗੁਫ਼ਾ ਅੰਦਰ ਰੱਬ ਸਰੀਰ ਨੂੰ ਚਲਾਉਣ ਵਾਲਾ ਰਹਿੰਦਾ ਹੈ।
The Immaculate Naam, the Name of the Lord, abides deep within the self.
5178
ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥
Har Gun Gaavai Sabadh Suhaaeae Mil Preetham Sukh Paavaniaa ||4||
हरि
गुण गावै सबदि सुहाए मिलि प्रीतम सुखु पावणिआ ॥४॥
ਮਨ ਦੇ ਅੰਦਰ ਰੱਬ ਦੇ ਗੁਣ ਚੇਤੇ ਕਰਦਾ ਹੈ। ਸ਼ਬਦਾ ਦੇ ਗੁਣਾਂ ਨਾਲ ਸੋਹਣਾਂ ਬੱਣਦਾ ਹੈ। ਪ੍ਰਭੂ ਪਿਆਰੇ ਨਾਲ ਮਿਲ ਕੇ ਅੰਨਦ ਹੋ ਜਾਂਦਾ ਹੈ।
||4||
Sing the Glorious Praises of the Lord, and decorate yourself with the Shabad. Meeting with your Beloved, you shall find peace. ||4||
5179
ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥
Jam Jaagaathee Dhoojai Bhaae Kar Laaeae ||
जमु
जागाती दूजै भाइ करु लाए ॥
ਜੋ ਜੀਵ ਮਾਇਆ ਦੇ ਪਿਆਰ ਵਿੱਚ ਫਸ ਕਰ ਰੱਬ ਭੁੱਲ ਜਾਂਦਾ ਹੈ। ਜਮਦੂਤ ਉਸ ਨੂੰ ਤੰਗ ਕਰਕੇ ਮਾਰਦੇ ਕੁੱਟਦੇ ਹਨ।
The Messenger of Death imposes his tax on those who are attached to duality.
5180
ਨਾਵਹੁ ਭੂਲੇ ਦੇਇ ਸਜਾਏ ॥
Naavahu Bhoolae Dhaee Sajaaeae ||
नावहु
भूले देइ सजाए ॥
ਜੋ ਰੱਬ ਭੁੱਲ ਜਾਂਦੇ ਹਨ। ਉਸ ਨੂੰ ਮਾੜੇ ਕੰਮ ਕੀਤਿਆਂ ਦੀ ਸਜਾ ਮਿਲਦੀ ਹੈ।
He inflicts punishment on those who forget the Name.
5181
ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥
Gharree Muhath Kaa Laekhaa Laevai Ratheeahu Maasaa Thol Kadtaavaniaa ||5||
घड़ी
मुहत का लेखा लेवै रतीअहु मासा तोल कढावणिआ ॥५॥
ਉਸ
ਜਮਦੂਤ ਹਰ ਘੜੀ, ਭੋਰਾ-ਭੋਰਾ ਸਮੇਂ ਦਾ ਰਤੀ, ਮਾਸਾ ਨਿੱਕੇ ਤੋਂ ਨਿੱਕੇ ਹਿਸਾਬ ਲੇਖੇ ਕਰੇਗਾ। ||5||
They are called to account for each instant and each moment. Every grain, every particle, is weighed and counted. ||5||
5182
ਪੇਈਅੜੈ ਪਿਰੁ ਚੇਤੇ ਨਾਹੀ ॥
Paeeearrai Pir Chaethae Naahee ||
पेईअड़ै
पिरु चेते नाही ॥
ਜੀਵ ਨੂੰ ਇਸ ਦੁਨੀਆਂ ਪੇਕੇ ਘਰ ਵਿੱਚ ਪ੍ਰਭੂ ਪਿਆਰੇ ਦੀ ਯਾਦ ਨਹੀਂ ਹੈ।
One who does not remember her Husband Lord in this world is being cheated by duality;
5183
ਦੂਜੈ ਮੁਠੀ ਰੋਵੈ ਧਾਹੀ ॥
Dhoojai Muthee Rovai Dhhaahee ||
दूजै
मुठी रोवै धाही ॥
ਮਾਇਆ ਪਿਛੇ ਲੱਗ ਕੇ
, ਮਰਨ ਪਿਛੋਂ ਉਚੀ-ਉਚੀ ਰੋਂਦੀ ਹੈ।
She shall weep bitterly in the end.
5184
ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥
Kharee Kuaaliou Kuroop Kulakhanee Supanai Pir Nehee Paavaniaa ||6||
खरी
कुआलिओ कुरूपि कुलखणी सुपनै पिरु नही पावणिआ ॥६॥
ਉਹ
ਜੀਵ ਦੀ ਆਤਮਾਂ ਭੈੜੇ ਮੂੰਹ ਵਾਲੀ, ਔਗੁਣਾਂ ਵਾਲੀ, ਮਾੜੇ ਲੱਛਣਾਂ ਵਾਲੀ ਹੈ। ਉਹ ਸੁਪਨੇ ਵਿੱਚ ਵੀ ਰੱਬ ਨੂ ਨਹੀਂ ਦੇਖ ਸਕਦੀ। ||6||
She is from an evil family; she is ugly and vile. Even in her dreams, she does not meet her Husband Lord. ||6||
5185
ਪੇਈਅੜੈ ਪਿਰੁ ਮੰਨਿ ਵਸਾਇਆ ॥
Paeeearrai Pir Mann Vasaaeiaa ||
पेईअड़ै
पिरु मंनि वसाइआ ॥
ਪੇਕੇ ਇਸ ਦੁਨੀਆਂ ਦੇ ਰੰਗਾਂ ਵਿੱਚ ਜਿਸ ਜੀਵ ਨੇ ਰੱਬ ਨੂੰ ਹਿਰਦੇ ਵਿੱਚ ਚੇਤੇ ਰੱਖਿਆ ਹੈ।
She who enshrines her Husband Lord in her mind in this world
5186
ਪੂਰੈ ਗੁਰਿ ਹਦੂਰਿ ਦਿਖਾਇਆ ॥
Poorai Gur Hadhoor Dhikhaaeiaa ||
पूरै
गुरि हदूरि दिखाइआ ॥
ਪੂਰੈ
ਗੁਰੂ ਨੇ ਰੱਬ ਨੂੰ ਮਨ ਅੰਦਰੋਂ ਨੇੜੇ ਹੀ ਦਿਖਾ ਦਿੱਤਾ ਹੈ।
His Presence is revealed to her by the Perfect Guru.
5187
ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥
Kaaman Pir Raakhiaa Kanth Laae Sabadhae Pir Raavai Saej Suhaavaniaa ||7||
कामणि
पिरु राखिआ कंठि लाइ सबदे पिरु रावै सेज सुहावणिआ ॥७॥
ਜਿਸ
ਨੂੰ ਰੱਬ ਨੇ ਆਪਣੇ ਗੱਲ ਨਾਲ ਲਾ ਲਿਆ ਹੈ। ਉਹ ਸ਼ਬਦਾਂ ਦੇ ਰਾਹੀਂ ਰੱਬ ਪਤੀ ਨਾਲ ਮਿਲ ਕੇ,
ਅੰਨਦ ਮਾਂਣਦੇ ਹਨ। ਰੱਬ ਪਤੀ ਦਾ ਪ੍ਰੇਮ ਪਾ ਲੈਂਦੇ ਹਨ।
||7||
That soul-bride keeps her Husband Lord clasped tightly to her heart, and through the Word of the Shabad, she enjoys her Husband Lord upon His Beautiful Bed. ||7||
5188
ਆਪੇ ਦੇਵੈ ਸਦਿ ਬੁਲਾਏ ॥
Aapae Dhaevai Sadh Bulaaeae ||
आपे
देवै सदि बुलाए ॥
ਭਗਵਾਨ ਆਪ ਹੀ ਬੁਲਾ ਕੇ
, ਨਾਂਮ ਦੀ ਦਾਤ ਵੰਡਦਾ ਹੈ।
The Lord Himself sends out the call, and He summons us to His Presence.
5189
ਆਪਣਾ ਨਾਉ ਮੰਨਿ ਵਸਾਏ ॥
Aapanaa Naao Mann Vasaaeae ||
आपणा
नाउ मंनि वसाए ॥
ਆਪ ਹੀ ਨਾਂਮ ਨੂੰ ਹਿਰਦੇ ਵਿੱਚ ਚੇਤੇ ਕਰਾਉਂਦਾ ਹੈ।
He enshrines His Name within our minds.
5190
ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥
Naanak Naam Milai Vaddiaaee Anadhin Sadhaa Gun Gaavaniaa ||8||28||29||
नानक
नामु मिलै वडिआई अनदिनु सदा गुण गावणिआ ॥८॥२८॥२९॥
ਉਸ ਨੂੰ ਗੁਰੂ ਨਾਨਕ ਨਾਮ ਦਾ ਸ਼ਬਦ ਨਾਲ ਉਪਮਾਂ
, ਪ੍ਰਸੰਸਾ ਮਿਲਦੀ ਹੈ। ਉਹ ਸਦਾ ਹੀ ਦਿਨ ਰਾਤ ਰੱਬ ਦੇ ਗੁਣ ਗਾਉਂਦੇ ਹਨ। ||8||28||29||
O Nanak, one who receives the greatness of the Naam night and day, constantly sings His Glorious Praises. ||8||28||29||
5191
ਮਾਝ ਮਹਲਾ ੩ ॥
Maajh Mehalaa 3 ||
माझ
महला ३ ॥
ਮਾਝ
, ਤੀਜੀ ਪਾਤਸ਼ਾਹੀ। 3 ||
Maajh, Third Mehl:
3 ||
5192
ਊਤਮ ਜਨਮੁ ਸੁਥਾਨਿ ਹੈ ਵਾਸਾ ॥
Ootham Janam Suthhaan Hai Vaasaa ||
ऊतम
जनमु सुथानि है वासा ॥
ਉਨਾਂ ਦਾ ਜਨਮ ਹੋ ਜਾਂਦਾ ਹੈ। ਬਹੁਤ ਅਨਮੋਲ ਥਾਂ ਮਿਲ ਜਾਂਦੀ ਹੈ
Sublime is their birth, and the place where they dwell.
5193
ਸਤਿਗੁਰੁ ਸੇਵਹਿ ਘਰ ਮਾਹਿ ਉਦਾਸਾ ॥
Sathigur Saevehi Ghar Maahi Oudhaasaa ||
सतिगुरु
सेवहि घर माहि उदासा ॥
ਜੋ ਸੱਚੇ ਗੁਰੁ ਮਨ ਵਿੱਚ ਚੇਤੇ ਕਰਦੇ ਹਨ। ਉਨਾਂ ਨੂੰ ਮਨ ਦੀ ਤ੍ਰਿਪਤੀ ਮਿਲ ਜਾਂਦੀ ਹੈ। ਉਨਾਂ ਦੀ ਭੱਟਕਣਾਂ ਮੁੱਕ ਜਾਂਦੀ ਹੈ।
Those who serve the True Guru remain detached in the home of their own being.
5194
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥
Har Rang Rehehi Sadhaa Rang Raathae Har Ras Man Thripathaavaniaa ||1||
हरि
रंगि रहहि सदा रंगि राते हरि रसि मनु त्रिपतावणिआ ॥१॥
ਉਨਾਂ ਦੀ ਮਨ ਹਰ ਸਮੇਂ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ। ਨਾਂਮ ਦੇ ਰਸ ਨਾਲ ਅੰਨਦ
-ਮਸਤ ਹੋ ਜਾਂਦੇ ਹਨ। ||1||
They abide in the Lord's Love, and constantly imbued with His Love, their minds are satisfied and fulfilled with the Lord's Essence. ||1||
5195
ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥
Ho Vaaree Jeeo Vaaree Parr Bujh Mann Vasaavaniaa ||
हउ
वारी जीउ वारी पड़ि बुझि मंनि वसावणिआ ॥
ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਅੰਨਦ ਦੇਣ ਵਾਲੇ ਸ਼ਬਦਾਂ ਨੂੰ ਪੜ੍ਹ ਬਿਚਾਰ ਕੇ, ਰੱਬ ਨਾਲ ਮਨ ਦੀ ਬਿਰਤੀ ਜੋੜਦੇ ਹਨ।
I am a sacrifice, my soul is a sacrifice, to those who read of the Lord, who understand and enshrine Him within their minds.
I am a sacrifice, my soul is a sacrifice, to those who read of the Lord, who understand and enshrine Him within their minds.
5196
ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
Guramukh Parrehi Har Naam Salaahehi Dhar Sachai Sobhaa Paavaniaa ||1|| Rehaao ||
गुरमुखि
पड़हि हरि नामु सलाहहि दरि सचै सोभा पावणिआ ॥१॥ रहाउ ॥
ਗੁਰੂ ਦੇ ਪਿਆਰੇ ਸ਼ਬਦਾਂ ਨੂੰ ਪੜ੍ਹ ਬਿਚਾਰ ਕੇ
, ਗੁਣ ਗਾਉਂਦੇ ਹਨ, ਸੱਚੇ ਦੀ ਦਰਗਾਹ ਵਿੱਚ ਵੱਡਿਆਈ ਪਾਉਂਦੇ ਹਨ। ||1|| ਰਹਾਉ ||
The Gurmukhs read and praise the Lord's Name; they are honored in the True Court. ||1||Pause||
5197
ਅਲਖ ਅਭੇਉ ਹਰਿ ਰਹਿਆ ਸਮਾਏ ॥
Alakh Abhaeo Har Rehiaa Samaaeae ||
अलख
अभेउ हरि रहिआ समाए ॥
ਰੱਬ ਕਿਸੇ ਨੂੰ ਦਿਸਦਾ ਨਹੀਂ ਹੈ। ਹਰ ਪਾਸੇ ਹਰ ਵਸਤੂ ਜੀਵ ਵਿੱਚ ਹਾਜ਼ਰ ਹੈ।
The Unseen and Inscrutable Lord is permeating and pervading everywhere.
5198
ਉਪਾਇ ਨ ਕਿਤੀ ਪਾਇਆ ਜਾਏ ॥
Oupaae N Kithee Paaeiaa Jaaeae ||
उपाइ
न किती पाइआ जाए ॥
ਕਿਸੇ ਵੀ ਤਰੀਕੇ ਨਾਲ ਮਨੁੱਖ ਦੀ ਮਰਜ਼ੀ ਨਾਲ ਰੱਬ ਨਹੀਂ ਮਿਲਦਾ। ਉਹ ਆਪ ਮਿਲਦਾ ਹੈ।
He cannot be obtained by any effort.
5199
ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥੨॥
Kirapaa Karae Thaa Sathigur Bhaettai Nadharee Mael Milaavaniaa ||2||
किरपा
करे ता सतिगुरु भेटै नदरी मेलि मिलावणिआ ॥२॥
ਸੱਚਾ ਗੁਰੂ ਰੱਬ ਦੀ
ਆਪਣੀ ਮਰਜ਼ੀ ਨਾਲ ਮਿਲਦਾ ਹੈ। ||2||
If the Lord grants His Grace, then we come to meet the True Guru. By His Kindness, we are united in His Union. ||2||
5200
ਦੂਜੈ ਭਾਇ ਪੜੈ ਨਹੀ ਬੂਝੈ ॥
Dhoojai Bhaae Parrai Nehee Boojhai ||
दूजै
भाइ पड़ै नही बूझै ॥
ਜੋ ਮਾਇਆ ਦੇ ਪਿਆਰ ਰੁਝਾਨ ਵਿੱਚ ਫਸੇ ਹਨ। ਧਰਮ ਦੇ ਗ੍ਰੰਥਿ ਪੜ੍ਹ ਕੇ ਵੀ ਉਸ ਨੂੰ ਨਹੀਂ ਸਮਝਦੇ।
One who reads, while attached to duality, does not understand.
5201
ਤ੍ਰਿਬਿਧਿ ਮਾਇਆ ਕਾਰਣਿ ਲੂਝੈ ॥
Thribidhh Maaeiaa Kaaran Loojhai ||
त्रिबिधि
माइआ कारणि लूझै ॥
ਤ੍ਰਿਗੁਣੀ ਮਾਇਆ ਨੂੰ ਪਿਆਰ ਕਰਕੇ ਉਸੇ ਵਿੱਚ ਉਲਝ ਜਾਂਦਾ ਹੈ।
He yearns for the three-phased Maya.
5202
ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥੩॥
Thribidhh Bandhhan Thoottehi Gur Sabadhee Gur Sabadhee Mukath Karaavaniaa ||3||
त्रिबिधि
बंधन तूटहि गुर सबदी गुर सबदी मुकति करावणिआ ॥३॥
ਤ੍ਰਿਗੁਣੀ ਮਾਇਆ ਨੂੰ ਪਿਆਰ ਕਰਨ ਵਾਲਿਆ ਦੇ ਬੰਧਨ ਗੁਰੂ ਦੇ ਸ਼ਬਦ ਨਾਲ ਮੁੱਕ ਜਾਂਦੇ ਹਨ। ਗੁਰੂ ਦੇ ਸ਼ਬਦ ਨਾਲ ਜੀਵਨ ਦੀ ਮੁੱਕਤੀ ਹੁੰਦੀ ਹੈ।
||3||
The bonds of the three-phased Maya are broken by the Word of the Guru's Shabad. Through the Guru's Shabad, liberation is achieved. ||3||
5203
ਇਹੁ ਮਨੁ ਚੰਚਲੁ ਵਸਿ ਨ ਆਵੈ ॥
Eihu Man Chanchal Vas N Aavai ||
इहु
मनु चंचलु वसि न आवै ॥
ਇਹ ਹਿਰਦਾ ਬਹੁਤ ਚਲਾਕ ਹੈ। ਆਪੇ ਕਾਬੂ ਵਿੱਚ ਨਹੀਂ ਆਊਂਦਾ।
This unstable mind cannot be held steady.
5204
ਦੁਬਿਧਾ ਲਾਗੈ ਦਹ ਦਿਸਿ ਧਾਵੈ ॥
Dhubidhhaa Laagai Dheh Dhis Dhhaavai ||
दुबिधा
लागै दह दिसि धावै ॥
ਮਾਇਆ ਨੂੰ ਪਿਆਰ ਕਰਨ ਨਾਲ ਦਸ ਪਾਸੇ ਭੱਜਦਾ ਹੈ।
Attached to duality, it wanders in the ten directions.
5205
ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥
Bikh Kaa Keerraa Bikh Mehi Raathaa Bikh Hee Maahi Pachaavaniaa ||4||
बिखु
का कीड़ा बिखु महि राता बिखु ही माहि पचावणिआ ॥४॥
ਗੰਦਗੀ ਦਾ ਕੀੜਾ, ਉਸ ਕੀੜੇ ਨੂੰ ਉਥੇ ਹੀ ਗੰਦ ਦੇ ਜ਼ਹਿਰ ਵਿੱਚ ਰਹਿੱਣਾਂ ਚੰਗਾ ਲੱਗਦਾ ਹੈ। ਗੰਦ ਦੇ ਜ਼ਹਿਰ ਵਿੱਚ ਉਥੇ ਹੀ ਜੂਨ ਭੋਗਦਾ ਹੈ।
||4||
It is a poisonous worm, drenched with poison, and in poison it rots away. ||4||
5206
ਹਉ ਹਉ ਕਰੇ ਤੈ ਆਪੁ ਜਣਾਏ ॥
Ho Ho Karae Thai Aap Janaaeae ||
हउ
हउ करे तै आपु जणाए ॥
ਹੰਕਾਂਰ ਵਿੱਚ ਆਪਣੇ ਆਪ ਨੂੰ ਹੀ ਮੈਂ-ਮੈਂ ਕਰਕੇ ਆਪ ਨੂੰ ਵੱਡਾ ਦੱਸਦਾ ਹੈ।
Practicing egotism and selfishness, they try to impress others by showing off.
5207
ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥
Bahu Karam Karai Kishh Thhaae N Paaeae ||
बहु
करम करै किछु थाइ न पाए ॥
ਦੁਨੀਆਂ ਦੇ ਕੰਮ ਬਹੁਤ ਕਰਦਾ ਹੈ। ਰੱਬ ਉਨਾਂ ਕੰਮਾਂ ਨੂੰ ਕਬੂਲ ਨਹੀਂ ਕਰਦਾ। ਅੱਗੇ ਮਰ ਕੇ ਕੰਮ ਨਹੀਂ ਆਉਂਦਾ।
They perform all sorts of rituals, but they gain no acceptance.
5208
ਤੁਝ ਤੇ ਬਾਹਰਿ ਕਿਛੂ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥੫॥
Thujh Thae Baahar Kishhoo N Hovai Bakhasae Sabadh Suhaavaniaa ||5||
तुझ
ते बाहरि किछू न होवै बखसे सबदि सुहावणिआ ॥५॥
ਰੱਬ ਜੀ ਤੇਰੇ ਤੋਂ ਬਗੈਰ ਕੁੱਝ ਨਹੀਂ ਹੋ ਸਕਦਾ। ਸ਼ਬਦ ਵਿੱਚ ਜੋੜ ਕੇ ਮਨੁੱਖ ਨੂੰ ਸੋਧ ਕੇ ਸੋਹਣਾਂ ਬੱਣਾਂ ਦਿੰਦਾ ਹੈ।
||5||
Without You, Lord, nothing happens at all. You forgive those who are adorned with the Word of Your Shabad. ||5||
5209
ਉਪਜੈ ਪਚੈ ਹਰਿ ਬੂਝੈ ਨਾਹੀ ॥
Oupajai Pachai Har Boojhai Naahee ||
उपजै
पचै हरि बूझै नाही ॥
ਮਨੁੱਖ ਜੰਮਦਾ ਹੈ। ਮਰਦਾ ਹੈ। ਪਰ ਰੱਬ ਦੀ ਖੋਜ਼ ਨਹੀਂ ਕਰਦਾ।
They are born, and they die, but they do not understand the Lord.
5210
ਅਨਦਿਨੁ ਦੂਜੈ ਭਾਇ ਫਿਰਾਹੀ ॥
Anadhin Dhoojai Bhaae Firaahee ||
अनदिनु
दूजै भाइ फिराही ॥
ਦਿਨ ਰਾਤ ਦੁਨੀਆਂ ਦੇ ਦੂਜੇ ਕੰਮਾਂ ਵਿੱਚ ਲੱਗਾ ਰਹਿੰਦਾ ਹੈ।
Night and day, they wander, in love with duality.
5211
ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥੬॥
Manamukh Janam Gaeiaa Hai Birathhaa Anth Gaeiaa Pashhuthaavaniaa ||6||
मनमुख
जनमु गइआ है बिरथा अंति गइआ पछुतावणिआ ॥६॥
ਮਨ ਦੀ ਸੁੱਣਨ ਵਾਲਿਆਂ ਨੇ ਬੇਕਾਰ ਜਨਮ ਬਤੀਤ ਕਰ ਗੁਆ ਲਿਆ ਹੈ। ਅਖੀਰ ਨੂੰ ਗਲ਼ਤੀ ਦਾ ਅਹਿਸਾਸ ਕਰਦਾ ਮਰ ਜਾਂਦਾ ਹੈ।
||6||
The lives of the self-willed manmukhs are useless; in the end, they die, regretting and repenting. ||6||
5212
ਪਿਰੁ ਪਰਦੇਸਿ ਸਿਗਾਰੁ ਬਣਾਏ ॥
Pir Paradhaes Sigaar Banaaeae ||
पिरु
परदेसि सिगारु बणाए ॥
ਦੁਨੀਆਂ ਦੀ ਪਤਨੀ ਜੀਵ ਵਾਂਗ ਪਤੀ ਰੱਬ ਦੇ ਪ੍ਰਦੇਸ ਰਹਿੱਣ ਉਤੇ ਵੀ ਜੇ ਆਪਣੇ ਆਪ ਨੂੰ ਸਵਾਰੇ-ਸਜੇ, ਗਹਿੱਣੇ ਪਾਏ,ਚੰਗਾ ਨਹੀਂ ਲੱਗਦਾ।
The Husband is away, and the wife is getting dressed up.
5213
ਮਨਮੁਖ ਅੰਧੁ ਐਸੇ ਕਰਮ ਕਮਾਏ ॥
Manamukh Andhh Aisae Karam Kamaaeae ||
मनमुख
अंधु ऐसे करम कमाए ॥
ਮਨ ਮੱਤਾ ਮਾਇਆ ਨੂੰ ਪਿਅਰ ਕਰਨ ਵਾਲਾ, ਅੰਨਾਂ ਹੋ ਕੇ, ਇਹ ਕੰਮ ਕਰਦਾ ਹੈ।
This is what the blind, self-willed manmukhs are doing.
5214
ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥੭॥
Halath N Sobhaa Palath N Dtoee Birathhaa Janam Gavaavaniaa ||7||
हलति
न सोभा पलति न ढोई बिरथा जनमु गवावणिआ ॥७॥
ਇਸ ਦੁਨੀਆਂ ਵਿੱਚ ਤੇਂ ਦਰਗਾਹ ਵਿੱਚ ਵੀ ਇੱਜ਼ਤ ਨਹੀਂ ਮਿਲਣੀ। ਬੈਕਾਰ ਜਨਮ ਜੂਨ ਨੂੰ ਖ਼ਰਾਬ ਕੀਤਾ ਹੈ।
||7||
They are not honored in this world, and they shall find no shelter in the world hereafter. They are wasting their lives in vain. ||7||
5215
ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥
Har Kaa Naam Kinai Viralai Jaathaa ||
हरि
का नामु किनै विरलै जाता ॥
ਰੱਬ ਦਾ ਨਾਂਮ ਕਿਸੇ ਵਿਰਲੇ ਨੇ ਜਾਣਿਆ ਹੈ।
How rare are those who know the Name of the Lord!
5216
ਪੂਰੇ ਗੁਰ ਕੈ ਸਬਦਿ ਪਛਾਤਾ ॥
Poorae Gur Kai Sabadh Pashhaathaa ||
पूरे
गुर कै सबदि पछाता ॥
ਪੂਰਨ
ਗੁਰੂ ਦੇ ਸ਼ਬਦ ਨਾਲ ਰੱਬ ਨੂੰ ਪਛਾਣਿਆਂ ਹੈ।
Through the Shabad, the Word of the Perfect Guru, the Lord is realized.
5217
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥੮॥
Anadhin Bhagath Karae Dhin Raathee Sehajae Hee Sukh Paavaniaa ||8||
अनदिनु
भगति करे दिनु राती सहजे ही सुखु पावणिआ ॥८॥
ਹਰ ਰੋਜ਼ ਦਿਨ ਰਾਤ ਰੱਬ ਨਾਲ ਲਿਵ ਲਗਾਉਣ ਨਾਲ ਮਨ ਦਾ ਟਿਕਾ ਆਉਣ ਨਾਲ ਅਚਾਨਿਕ ਅੰਨਦ ਆ ਜਾਦਾ ਹੈ।
||8||
Night and day, they perform the Lord's devotional service; day and night, they find intuitive peace. ||8||
5218
ਸਭ ਮਹਿ ਵਰਤੈ ਏਕੋ ਸੋਈ ॥
Sabh Mehi Varathai Eaeko Soee ||
सभ
महि वरतै एको सोई ॥
ਸਾਰੇ ਜੀਵਾਂ ਹਰ ਥਾਂ ਉਹ ਇੱਕ ਰੱਬ ਆਪ ਹੀ ਵੱਸਦਾ ਹੈ।
That One Lord is pervading in all.
5219
ਗੁਰਮੁਖਿ ਵਿਰਲਾ ਬੂਝੈ ਕੋਈ ॥
Guramukh Viralaa Boojhai Koee ||
गुरमुखि
विरला बूझै कोई ॥
ਗੁਰੂ ਦੀ ਕਿਰਪਾ ਵਾਲਾ ਹੀ ਵਿਰਲਾ ਕੋਈ ਜਾਂਣਦਾ ਹੈ।
Only a few, as Gurmukh, understand this.
5220
ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥
Naanak Naam Rathae Jan Sohehi Kar Kirapaa Aap Milaavaniaa ||9||29||30||
ना
|नक नामि रते जन सोहहि करि किरपा आपि मिलावणिआ ॥९॥२९॥३०॥
ਨਾਨਕ
ਗੁਰੂ ਦੇ ਨਾਂਮ ਜੱਪਣ ਵਾਲੇ ਸੋਹਣੇ ਲੱਗਦੇ ਹਨ। ਮੇਹਰ ਨਾਲ ਜੀਵਨ ਸੁਧਾਰ ਕੇ, ਰੱਬ ਆਪਣੇ ਨਾਲ ਮਿਲਾ ਲੈਂਦਾ ਹੈ। ||9||29||30||
O Nanak, those who are attuned to the Naam are beautiful. Granting His Grace, God unites them with Himself. ||9||29||30||
Comments
Post a Comment