ਜਿਉਂਦਾ ਭ੍ਰਰੂਣ ਡਾਕਟਰ ਗਰਭ ਵਿਚੋਂ ਬਾਹਰ ਕੱਢਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕੀ ਹਰ ਔਰਤ ਵਿੱਚ ਮਾਂ ਦੀ ਮਮਤਾ ਹੈ? ਮਾਂ ਦੀ ਮਮਤਾ ਹੀ ਦੇਖੀ ਹੈ। ਮਮਤਾ ਦੇ ਲੇਲੇ, ਪੋਚੇ ਹੀ ਦੇਖੇ ਸੁਣੇ ਹਨ। ਅੱਜ ਕੱਲ ਕਾਤਲ ਮਾਵਾਂ ਵੀ ਹਨ। ਕੁੱਝ ਹੱਦ ਤੱਕ ਘਰ ਦੀਆਂ ਹੋਰ ਔਰਤਾਂ ਵੀ ਜੁੰਮੇਬਾਰ ਹਨ। ਕੁੜੀ ਹੋਣ ਕਰਕੇ, ਕਈ ਬਾਰ ਬਹੁਤ ਚਲਾਕੀ ਨਾਲ ਗਰਭਪਾਤ ਕਰਾ ਦਿੱਤਾ ਜਾਂਦਾ ਹੈ। ਇਹ ਸ਼ੁਰੂ ਤੋਂ ਹੀ ਕੁੜੀਆਂ ਮਾਰਨ ਦਾ ਸਿਲਸਲਾ ਚੱਲੀ ਜਾਂਦਾ ਹੈ। ਤਰੀਕੇ ਬਦਲ ਜਾਂਦੇ ਹਨ। ਬਹਾਨੇ ਬਦਲੀ ਜਾਂਦੇ ਹਨ। ਅੰਤ ਕੁੜੀਆਂ ਦਾ ਹੋਈ ਜਾਂਦਾ ਹੈ। ਮਾਰ ਲੜਕੀਆਂ ਨੂੰ ਪੈਂਦੀ ਹੈ। ਬੱਚਾ ਪਤੀ ਦਾ ਹੁੰਦਾ ਹੈ। ਦੋਸ਼ ਪੁੰਨ ਪਤੀ ਦਾ ਹੈ। ਕਿਉਂਂਕਿ ਬੀਜ ਪਤੀ ਪਾਉਂਦਾ ਹੈ। ਧਰਤੀ ਵਿੱਚ ਕਣਕ ਬੀਜ ਕੇ, ਚੌਲ ਕਿਥੋਂ ਮਿਲ ਜਾਣਗੇ। ਜੇ ਪਹਿਲਾਂ ਹੀ ਮਰਦ ਦੇ ਟੈਸਟ ਹੋ ਜਾਂਣ, ਔਰਤਾਂ ਤੇ ਭ੍ਰਰੂਣ ਸਰੀਰਕ ਦੁੱਖ ਨਾਂ ਝੱਲਣ। ਮਾਂ ਪੇਟ ਵਿੱਚ, ਟੈਸਟਾਂ ਵਿੱਚ ਸਾਰੀਆਂ ਕੁੜੀਆਂ ਹੀ ਹੁੰਦੀਆਂ ਹਨ। ਡਾਕਟਰ ਗੱਲ਼ਤ ਰਿਪੋਟਾਂ ਦਿੰਦੇ ਹਨ। ਪੈਸੇ ਲਈ ਡਾਕਟਰ ਝੂਠ ਬੋਲਦੇ ਹਨ। ਝੂਠ ਬੋਲਣ ਲਈ ਲੋਕ ਮਜ਼ਬੂਰ ਕਰਦੇ ਹਨ। ਜੋ ਡਾਕਟਰ ਕੋਲ ਟੈਸਟ ਕਰਾਉਣ ਜਾਂਦੇ ਹਨ। ਜੇ ਡਾਕਟਰ ਕੋਲ ਜਾ ਜੇ ਦੱਸੀਏ, " ਮੈਨੂੰ ਬੁਖਾਰ ਹੈ। ਢਿੱਡ, ਸਿਰ ਦੁੱਖਦਾ ਹੈ। " ਕੋਈ ਡਾਕਟਰ ਇਹ ਨਹੀਂ ਕਹਿੰਦਾ, " ਤੁੰ ਬਿਲਕੁਲ ਠੀਕ ਹੈ। " ਉਸ ਨੂੰ ਹਾਂ ਵਿੱਚ ਹਾਂ ਮਿਲਉਣੀ ਪੈਦੀ ਹੈ। ਤਾਂ ਫੀਸ ਮਿਲਦੀ ਹੈ। ਗਰਭਪਾਤ ਸਰਕਾਰੀ ਹਸਪਤਾਲ ਵਿੱਚ ਸ਼ੁਰੂ ਹੋਈ ਹੈ। ਅਬਾਦੀ ਨੂੰ ਕੰਟਰੌਲ ਕਰਨ ਲਈ ਮੁਫ਼ਤ ਸੇਵਾ ਸ਼ੁਰੂ ਕੀਤੀ ਗਈ ਸੀ। ਉਥੋਂ ਡਾਕਟਰ ਨੇ ਨਿੱਕਲ ਕੇ ਪਰਾਈਵੇਟ ਹਸਪਤਾਲ ਵਿੱਚ ਸ਼ਰੂ ਕਰ ਦਿਤੇ। ਹੁਣ 3 ਲੱਖ ਦੀ ਇੱਕ ਮਸ਼ੀਨ ਦੇ ਪੈਸੇ ਉਤਾਰਨ ਲਈ, ਹਰ ਗਰਭ ਵਿੱਚ, ਹਰ ਬੱਚਾ ਕੁੜੀ ਹੀ ਦੱਸਿਆ ਜਾਂਦਾ ਹੈ। ਤਾਂਹੀਂ ਗਰਭਪਾਤ ਕਰਕੇ ਪੈਸਾ ਬੱਣਾਇਆ ਜਾਂਦਾ ਹੈ। ਬਗੈਰ ਚੈਕ ਕੀਤੇ 500 ਰੁਪਿਏ ਤੋਂ ਗਰਭਪਾਤ ਕਰਦੇ ਹਨ। ਆਮ ਕਲੀਨਕਾਂ ਵਿੱਚ 2 ਹਜ਼ਾਰ ਵਿੱਚ ਇੱਕ ਗਰਭਪਾਤ ਹੁੰਦਾ ਹੈ। 3 ਲੱਖ ਦੀ ਟੈਸਟ ਕਰਨ ਵਾਲੀ ਮਸ਼ੀਨ ਦਾ ਕਰਜ਼ਾ ਲਾਹੁਉਣ ਲਈ ਕਿੰਨੇ ਗਰਭਪਾਤ ਕਰਾਉਣੇ ਪੈਣੇ ਹਨ? ਕਿੰਨੀਆਂ ਮਸ਼ੀਨਾਂ ਭਾਰਤ ਵਿੱਚ ਹਨ? ਗਰਭਪਾਤ ਵਾਲੇ ਕਾਤਲਾਂ ਨੂੰ ਕੋਈ ਸਜਾ ਨਹੀਂ ਹੈ। ਕੁੜੀ ਦਾ ਪਤਾ ਲੱਗਣ ਸਮੇਂ, ਗਰਭਪਾਤ ਕਰਨ ਸਮੇਂ, ਡਾਕਟਰ ਲਿਖ ਦਿੰਦੇ ਹਨ। ਬੱਚਾ ਖ਼ਰਾਬ ਅੰਗ ਹੀਣ ਹੈ, ਬਹਾਨਾਂ ਵਧੀਆ ਹੈ। ਜਿਉਂਦਾ ਬੱਚਾ ਡਾਕਟਰ ਗਰਭ ਵਿਚੋਂ ਬਾਹਰ ਕੱਢਦਾ ਹੈ। ਰੱਬ ਜਾਂਣੇ ਕਿਵੇਂ ਸਾਹ ਬੰਦ ਹੁੰਦੇ ਹਨ। ਖੂਨ ਵਿੱਚ ਫਸੇ ਬੱਚੇ ਨੂੰ ਸ਼ਮਸ਼ਾਨ ਵਿੱਚ ਜਾਂ ਕੁੜੇ ਦੇ ਢੇਰ ਵਿੱਚ ਦੱਬ ਦਿੰਦੇ ਹਨ। ਹਸਪਤਾਲ ਵਿੱਚ ਤਾਂ ਸਿੱਟ ਨਹੀਂ ਸਕਦੇ।
ਇੰਨਾਂ ਕੇਸਾਂ ਵਿੱਚ ਜੰਨਤਾਂ ਹੀ ਮਦੱਦ ਕਰ ਸਕਦੀ ਹੈ। ਆਲੇ ਦੁਆਲੇ ਦੀ ਐਸੀ ਖ਼ਬਰ ਪੁਲੀਸ, ਅਦਾਲਤਾਂ ਨੂੰ ਦੇਣ। ਕੱਲਾ ਬੰਦਾ ਨੀਂਹ ਰੱਖ ਸਕਦਾ। ਸ਼ੁਰੂਆਤ ਕਰ ਸਕਦਾ ਹੈ। ਜੰਨਤਾ ਦੇ ਹੁੰਗਾਰੇ ਨਾਲ ਸਫ਼ਲਤਾ ਮਿਲਦੀ ਹੈ। ਗਰਭਪਾਤ ਕਰਾਉਣ ਵਾਲੀਆਂ ਔਰਤਾਂ ਹੀ ਡਾਕਟਰਾਂ ਖਿਲਾਫ਼ ਗੁਆਹ ਬੱਣ ਜਾਂਣ। ਸੈਲਰ ਫੋਨ ਸਬ ਕੋਲ ਹਨ। ਫੋਟੋ ਖਿਚਣ, ਮੂਵੀ ਬਣਾਉਣ। ਕਿੰਨੇ ਕੁ ਗਰਭਪਾਤ ਕਰਨ ਵਾਲਾ ਡਾਕਟਰ ਸਬੂਤ ਮਿਟਾ ਸਕਦੇ ਹਨ? ਜਦੋਂ ਜ਼ਿਆਦਾ ਮੀਹ ਪੈਣ ਲੱਗ ਜਾਵੇ, ਬੰਨ ਟੁੱਟ ਜਾਂਦੇ ਹਨ। ਕੋਈ ਗਰਭਪਾਤ ਕਰਨ ਵਾਲਾ ਡਾਕਟਰ ਬੱਚ ਨਹੀਂ ਸਕਦਾ। ਜੰਨਤਾਂ ਦੀ ਮਦੱਦ ਦੀ ਲੋੜ ਹੈ। ਔਰਤਾਂ ਵੀ ਆਪਣੀ ਧੌਣ ਉਠਾਂਉਣੀ ਸਿੱਖ ਲੈਣ। ਜੇ ਕੋਈ ਡਾਕਟਰ ਤੁਹਾਡੀ ਧੀ-ਬੱਚੇ ਦਾ ਗਰਭਪਾਤ, ਕਿਸੇ ਹੋਰ ਦੇ ਕਹਿੱਣ ਉਤੇ ਕਰਦਾ ਹੈ। ਬਦਲਾ ਤੁਸੀਂ ਲੈਣਾਂ ਹੈ। ਜੇ ਪੁਲੀਸ, ਅਦਾਲਤਾਂ ਸੁਣਵਾਈ ਨਹੀਂ ਕਰਦੀਆਂ। ਜਾਨ ਦਾ ਬਦਲਾ ਜਾਨ ਹੈ। ਤਾਂ ਠੱਲ ਪੈ ਸਕਦੀ ਹੈ। ਸਾਰੇ ਪਾਸਿਆਂ ਤੋਂ, ਜਣੇ-ਖਣੇ ਤੋਂ, ਅੱਤਿਆਚਾਰ ਸਹਿਣਾਂ ਬੰਦ ਕਰੋ। ਲੋਕ ਕਨੇਡਾ, ਅਮਰੀਕਾ, ਬਹਾਰਲੇ ਦੇਸ਼ਾਂ ਵਿੱਚੋਂ ਭਾਰਤ ਗਰਭਪਾਤ ਕਰਾਉਣ ਜਾਂਦੇ ਹਨ। ਬਹਾਰਲੇ ਦੇਸ਼ਾਂ ਵਿੱਚ ਹਰ ਬੰਦੇ ਦੇ ਖਾਤੇ ਉਤੇ ਹਰ ਕੇਸ ਡਾਕਟਰੀ ਬਾਰੇ ਲਿਖਦੇ ਹਨ। ਇੱਕ ਹੋਰ ਕਨੂੰਨ ਚਾਹੀਦਾ ਹੈ। ਜਦੋਂ ਔਰਤ ਬਾਹਰਲੇ ਦੇਸ਼ਾਂ ਵਿਚੋਂ ਗਰਭਪਤੀ ਜਾਂਦੀ ਹੈ। ਉਸ ਦੇ ਇਸ ਹਾਲਤ ਵਿਚ ਜਾਂਣ ਉਤੇ ਪਬੰਧੀ ਹੋਣੀ ਚਾਹੀਦੀ ਹੈ। ਜਾਂਣ ਤੋਂ ਪਹਿਲਾਂ ਡਾਕਟਰੀ ਜਾਂਚ ਹੋਣੀ ਚਾਹੀਦੀ ਹੈ। ਹਰ 1000 ਲੜਕੇ ਪਿਛੇ 914 ਹੈ। 40 ਸਾਲਾਂ ਵਿੱਚ ਤਿੰਨ ਕਰੋੜ ਕੁੜੀਆਂ ਦਾ ਗਰਭਪਾਤ ਕਰ ਦਿੱਤਾ ਗਿਆ ਹੈ। ਇਸ ਬਿਮਾਰੀ ਦਾ ਸ਼ਿਕਾਰ ਪੂਰਾ ਭਾਰਤ ਹੋ ਗਿਆ ਹੈ। ਵੱਡੇ ਸ਼ਹਿਰਾਂ ਵਿੱਚ ਪੜ੍ਹੇ ਲਿਖੇ ਲੋਕਾਂ ਵਿੱਚ ਗਰਭਪਾਤ ਹੁੰਦਾ ਹੈ। ਇਹੀ ਸ਼ਰਮਾਏਦਾਰ ਸਕੂਲਾਂ ਦੀਆਂ ਕੁੜੀਆਂ ਨੂੰ, ਔਰਤਾਂ ਨੂੰ ਖ੍ਰੀਦ ਕੇ ਕਾਂਮ ਦੀ ਤ੍ਰਿਸ਼ਨਾਂ ਪੂਰੀ ਕਰਦੇ ਹਨ। ਐਸੇ ਮਰਦ ਲੋਕ ਦੂਜੇ ਦੀਆਂ ਵਿਅਹੁਤਾਂ ਔਰਤਾਂ ਨਾਲ ਸਬੰਧ ਪੈਦਾ ਕਰਦੇ ਹਨ। ਅੱਗੇ ਨੂੰ ਹੋਰ ਵੀ ਕਰਨਗੇ। ਹੁਣ ਕੁੜੀਆਂ ਜੂਪੀ, ਬਿਹਾਰ ਵਿੱਚੋਂ ਖ੍ਰੀਦਣ ਲੱਗ ਚੁੱਕੇ ਹਨ। ਉਨਾਂ ਨਾਲ ਘਰ ਦੇ ਸਾਰੇ ਮਰਦ ਤੇ ਆਲੇ ਦੁਆਲੇ ਦੇ ਮਰਦ ਮੌਜ਼ ਮਾਂਣਦੇ ਹਨ। ਜੇ ਕੋਈ ਲੋਟ ਨਹੀਂ ਆਉਂਦੀ ਤਾਂ ਉਸ ਉਤੇ ਤਿਜ਼ਾਬ ਪਾ ਦਿੰਦੇ ਹਨ। ਮਾਰ ਕੁੱਟ ਕੇ ਮਾਰ ਦਿੰਦੇ ਹਨ।
ਅਮਰ ਖਾਨ ਦੇ ਟੀਵੀ ਸ਼ੌਂ ਵਿੱਚ ਔਰਤ ਦੱਸ ਰਹੀ ਹੈ, " ਜਦੋਂ ਉਸ ਨੂੰ ਬੱਚਾ ਹੋਣ ਵਾਲਾ ਸੀ। ਡਾਕਟਰ ਕੋਲ ਪਤੀ ਲੈ ਗਿਆ। ਉਹ ਡਾਕਟਰ ਐਸੇ ਬੋਲਦਾ ਹੈ। ਲੜਕਾਂ ਹੈ ਤਾਂ ਜੈ ਕਿਸ਼ਨ ਕਹਿੰਦਾ ਹੈ। ਲੜਕੀ ਹੈ ਤਾਂ ਜੈ ਮਾਤਾ ਕਹਿੰਦਾ ਹੈ। ਸੌਣ ਦਾ ਟੀਕਾ ਲਗਾ ਕੇ, ਗਰਭਪਾਤ ਕਰ ਦਿੱਤਾ। 8 ਸਾਲਾਂ ਵਿੱਚ 6 ਬਾਰ ਐਸਾ ਹੀ ਕੀਤਾ ਹੈ। ਟੈਸਟਾ ਵਿੱਚ 6 ਬਾਰ ਡਾਕਟਰ ਨੇ ਗਰਭ ਵਿੱਚ ਲੜਕੀਆਂ ਦੱਸੀਆਂ ਹਨ। ਸੱਤਵੀਂ ਬਾਰ ਤਬੀਅਤ ਖ਼ਰਾਬ ਹੋਣ ਕਰਕੇ, ਪੇਕੇ ਗਈ ਹੋਈ ਸੀ। ਉਥੇ ਇੱਕ ਕੁੜੀ ਪੈਦਾ ਵੀ ਹੋ ਗਈ। ਪਤੀ ਵੱਲੋਂ ਕੋਈ ਮੇਰੀ ਬੇਟੀ ਨੂੰ ਦੇਖਣ ਵੀ ਨਹੀਂ ਆਇਆ। ਸੁਸਰਾਲ ਵਿੱਚ ਇੱਕ ਦਿਨ ਝਗੜਾ ਹੋਇਆ। ਸੱਸ ਨੇ ਕਿਹਾ, " ਮੇਰੇ ਘਰੋਂ ਨਿੱਕਲ ਜਾ। ਮੈਂ ਆਪਣੇ ਬੇਟੇ ਦਾ ਹੋਰ ਵਿਆਹ ਕਰਨਾਂ ਹੈ। " ਮੈਨੂੰ ਰਾਤ ਨੂੰ ਮਾਰ ਕੇ, ਮਾਰ ਕੇ, ਘਰੋਂ ਬਾਹਰ ਕੱਢ ਦਿੱਤਾ। ਬੇਟੀ ਪਤੀ ਨੇ ਰੱਖ ਲਈ। ਤਿੰਨ ਮਹੀਨੇ ਬੇਟੀ ਨੂੰ ਦੇਖਣ ਨਹੀਂ ਦਿੱਤਾ। ਫਿਰ ਵਕੀਲ ਨੂੰ ਮਿਲਣਾ ਪਿਆ। ਉਸ ਦੀ ਮਦੱਦ ਨਾਲ ਬੇਟੀ ਮਿਲ ਗਈ ਹੈ। ਅਜੇ ਪਤੀ ਨਾਲ ਅਦਾਲਤ ਵਿੱਚ ਕੇਸ ਚੱਲਦਾ ਹੈ। ਛੋਟੀ ਜਿਹੀ ਨੌਕਰੀ ਕਰਦੀ ਹਾਂ। ਬੇਟੀ ਤੇ ਆਪਣਾਂ ਪੇਟ ਭਰਦੀ ਹਾਂ। "
ਇੱਕ ਅੋਰਤ ਨੇ ਦੱਸਿਆ, " ਉਸ ਦੇ ਬੱਚੀ ਪੈਦਾ ਹੋਈ। ਪਤੀ ਹਸਪਤਾਲ ਵਿੱਚ ਛੱਡ ਕੇ ਹੀ ਆ ਗਿਆ। ਤਿੰਨ ਸਾਲਾ ਬਆਦ ਦੋ ਬਾਰ, ਬੇਟੀਆਂ ਹੋਣ ਕਾਰਨ ਗਰਭਪਾਤ ਕਰਾ ਦਿੱਤਾ। ਦੋਂਨੇਂ ਬਾਰ ਪਤੀ ਕੁੱਟਦਾ ਮਾਰਦਾ ਹੋਇਆ ਡਾਕਟਰ ਦੇ ਲੈ ਜਾਂਦਾ ਸੀ। ਤੀਜੀ ਬਾਰ ਆਪੇ ਬੱਚਾ ਕੰਮਜ਼ੋਰੀ ਨਾਲ ਗਿਰ ਗਿਆ। ਪੰਜ ਸਾਲਾਂ ਬਆਦ, ਚੌਥੀ ਬਾਰ ਮੈਂ ਨਹੀਂ ਦੱਸਿਆ ਬੱਚਾ ਠਹਿਰ ਗਿਆ ਹੈ। 5ਵੇਂ ਮਹੀਨੇ ਜਦੋਂ ਪਤੀ ਨੂੰ ਪਤਾ ਲੱਗਾ, ਫਿਰ ਉਸ ਨੇ ਮੈਂਨੂੰ ਹਾਕੀਆਂ ਨਾਲ ਬਹੁਤ ਕੁੱਟਿਆ। ਮਾਰ ਕੁੱਟ ਦੇ ਦਰਦ ਸਹਿੰਦੇ ਹੋਏ, ਬੇਟੀ ਨੂੰ ਜਨਮ ਦਿੱਤਾ। ਪਤੀ ਦਾ ਕਹਿਣਾਂ ਸੀ, " ਬੇਟਾ ਚਾਹੀਦਾ ਹੈ ਵੰਸ਼ ਚਲਣਾਂ ਚਾਹੀਦਾ ਹੈ। " ਉਸ ਕੋਲ ਕੌਡੀ ਵੀ ਨਹੀਂ ਹੈ। ਮਜ਼ਦੂਰ ਹੈ। ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਇੱਕ ਦਿਨ ਦੋਂਨੇ ਬੱਚੀਆਂ ਨੂੰ ਪੈਸੇ ਦੇ ਕੇ ਕੁੱਝ ਖਾਂਣ ਲਈ ਬਾਹਰ ਭੇਜ ਦਿੱਤਾ। ਮੈਂ ਰਜ਼ਾਈ ਵਿੱਚ ਪਈ ਸੀ। ਮੂੰਹ ਨੰਗਾ ਸੀ। ਉਸ ਨੇ ਮੈਨੂੰ ਜਕੜ ਲਿਆ। ਮੇਰੇ ਮੂੰਹ ਉਤੇ ਦੰਦੀਆਂ ਵੱਡਣ ਲੱਗ ਗਿਆ। ਉਦੋਂ ਤੱਕ ਕੱਟਦਾ ਰਿਹਾ। ਜਦੋਂ ਤੱਕ ਸਾਰਾਂ ਮੂੰਹ ਖ਼ਰਾਬ ਨਹੀਂ ਹੋ ਗਿਆ। ਸਾਰੇ ਨੱਕ, ਮੂੰਹ ਮੱਥਾ, ਗੱਲ਼ਾਂ ਦੰਦਾ ਨਾਲ ਪਾੜ ਕੇ ਚਿਥੜੇ ਕਰ ਦਿੱਤੇ। ਮੇਰਾ ਜੈਪੁਰ ਵਿੱਚ ਡਾਕਟਰ ਨੇ ਬਹੁਤ ਵਧੀਆ ਇਲਾਜ਼ ਕੀਤਾ ਹੈ। ਉਸ ਪਿਛੋਂ ਬੀਏ ਪਾਸ ਕੀਤੀ। ਹੁਣ ਦੋਂਨੇ ਬੱਚੀਆਂ ਦੀ ਤੇ ਆਪਣੀ ਜਿੰਦਗੀ ਆਪ ਕਮਾਂ ਕੇ ਚਲਾ ਰਹੀ ਹੈ। ਕੁੜੀਆਂ ਵੀ ਵੰਸ਼ ਚਲਾਉਂਦੀਆਂ ਹਨ। " ਅਮੀਰ ਖਾਨ ਦਾ ਉਸ ਨੂੰ ਕਹਿੱਣਾਂ ਸੀ," ਦੋਂਨਾਂ ਬੱਚੀਆਂ ਦੀ ਤੇ ਆਪਣੀ ਰੋਜ਼ੀ-ਰੋਟੀ ਤੋਰ ਕੇ ਵੰਸ਼ ਤੂੰ ਆਪ ਚਲਾ ਰਹੀ ਹੈ। " ਮੂੰਹ ਉਤੇ ਦਾਗ ਅਜੇ ਵੀ ਉਸ ਹਵੈਨ ਦੀ ਯਾਦ ਦੁਵਾਉਂਦੇ ਹਨ।
ਦਿੱਲੀ ਦੀ ਇੱਕ ਔਰਤ ਨੇ ਦੱਸਿਆ, " ਉਹ ਆਪ ਤੇ ਪਰਿਵਾਰ ਦੇ ਮੈਂਬਰ ਵੀ ਡਾਕਟਰ ਹਨ। ਬੱਚੇ ਦੇ ਗਰਭ ਵਿੱਚ ਹੋਣ ਦਾ ਪਤਾ ਲੱਗਦੇ ਹੀ ਧੋਖੇ ਨਾਲ ਉਸ ਦੇ ਪਤੀ ਤੇ ਸੁਸਰਾਲ ਵਾਲਿਆ ਨੇ, ਕਿੱਡਨੀ ਦੇ ਚੈਕਅੱਪ ਦੇ ਬਹਾਨੇ, ਗਰਭ ਦਾ ਪਤਾ ਕਰ ਲਿਆ। ਉਸ ਦੇ ਪੇਟ ਵਿੱਚ ਦੋ ਜੁੜਵਾਂ ਬੱਚੀਆਂ ਸਨ। ਪਤੀ ਨੇ ਗਰਭਪਾਤ ਕਰਨ ਲਈ ਕਿਹਾ। ਮੈਂ ਨਹੀਂ ਮੰਨੀ। ਦੂਜੀ ਮੰਜ਼ਲ ਤੋਂ ਧੱਕਾ ਮਾਰਿਆ। ਜਿਸ ਨਾਲ ਉਸ ਨੇ ਆਪਣੇ ਆਪ ਨੂੰ ਮਾਰਨ ਦਾ ਸੋਚਿਆ। ਕਿ ਮੈਂ ਬੇਟੀਆਂ ਨਾਲ ਹੀ ਮਰ ਜਾਂਣਾਂ ਹੈ। ਆਪਣੇ ਪਾਪਾ ਨੂੰ ਫੋਨ ਕਰਕੇ ਦੱਸ ਦਿੱਤਾ, " ਮੈਂ ਮਰਨ ਲੱਗੀ ਹਾਂ। " ਪਾਪਾ ਨੇ ਮੇਰੇ ਪਤੀ ਨੂੰ ਫੋਨ ਕਰਕੇ ਪੁੱਛਿਆ, " ਤੂੰ ਇਸ ਦੀ ਸੰਭਾਲ ਕਰਦਾ ਹੈ ਜਾਂ ਫਿਰ ਮੈਂ ਪੁਲੀਸ ਨੂੰ ਦੱਸ ਦੇਵਾਂ। " ਪਤੀ ਨੇ ਫਿਰ ਮੇਰੀ ਦੇਖਭਾਲ ਕੀਤੀ। 7 ਵੇਂ ਮਹੀਨੇ ਬੱਚੀਆਂ ਪੈਦਾ ਹੋ ਗਈਆਂ। ਬੱਚੀਆਂ ਸੁਸਰਾਲ ਘਰ ਆ ਗਈਆਂ। ਇੱਕ ਦਿਨ ਕਿਤੇ ਜਾਂਣਾਂ ਸੀ। ਬੱਚੀਆਂ ਨੂੰ ਬੱਚਿਆਂ ਦੀ ਕਾਰ ਸੀਟ ਵਿੱਚ ਕੰਬਲ ਵਿੱਚ ਲਪੇਟ ਕੇ, ਉਤੋਂ ਬਿਲਟ ਨਾਲ ਬੰਨ ਦਿੱਤਾ। ਵੱਡੀ ਨੂੰ ਅਜੇ ਕਾਰ ਵਿੱਚ ਰੱਖ ਰਹੀ ਸੀ। ਮੈਂ ਦੇਖਿਆ ਸੱਸ ਨੇ ਛੋਟੀ ਬੇਟੀ ਨੂੰ ਲੱਤ ਮਾਰ ਕੇ, ਉਤੋਂ ਪੌੜੀਆ ਤੋਂ ਥੱਲੇ ਸਿਟ ਦਿੱਤਾ। ਕੁੜੀ ਦੀ ਜਾਨ ਬੱਚ ਗਈ। ਉਸ ਪਿਛੋਂ ਮੈਂ ਆਪਣੀਆਂ ਦੋਂਨੇ ਬੱਚੀਆਂ ਸਮੇਤ ਮਾਂ ਕੋਲ ਰਹਿੱਣ ਲੱਗ ਗਈ। " ਅਮੀਰ ਔਰਤ ਡਾਕਟਰ ਦੀ ਨੌਕਰੀ ਕਰਦੀ, ਔਰਤ ਦਾ ਐਸਾ ਹਾਲ ਹੈ। ਗਰੀਬ ਔਰਤ ਦਾ ਦਮ ਘੁੱਟ ਕੇ, ਹਰ ਪਲ ਤਿਲ-ਤਿਲ ਮਰਦੀ ਹੋਵੇਗੀ। ਹੋ ਸਕਦਾ ਹੈ, ਹਰ ਔਰਤ ਕਿਵੇਂ ਨਾਂ ਕਿਵੇਂ ਗਰਭਪਾਤ ਦੀ ਬਿਮਾਰੀ ਦਾ ਸ਼ਿਕਰ ਹੋ ਰਹੀ ਹੈ। ਤੁਹਾਡੇ ਇਸ ਬਾਰੇ ਕੀ ਖਿਆਲ ਹਨ?
ਇਸ ਗਰਭਪਾਤ ਕਰਨ ਵਾਲੇ ਡਾਕਟਰਾਂ ਨੂੰ ਰੋਕਣ ਲਈ ਇਸ ਫੋਨ ਨੰਬਰ ਉਤੇ ਵੋਟ ਜਰੂਰ ਪਾਵੋ। ਮਦੱਦ ਜਰੂਰ ਕਰੋ। ਸਨੇਹਾਲੇ ਐਸੀ ਸੰਸਥਾਂ ਹੈ। ਜੋ ਭ੍ਰਰੂਣ ਹੱਤਿਆ ਦੇ ਖਿਲਾਫ਼ ਲੜ ਰਹੀ ਹੈ। ਫੋਨ ਨੰਬਰ 5782711 ਹੈ। ਅੰਗਰੇਜ਼ੀ ਦੀ ਬਾਈ ਟੈਪ ਕਰਨੀ ਹੈ। ਭਾਰਤ ਦਾ ਇੱਕ ਰੁਪਿਆ ਖ਼ੱਰਚਾ ਹੋਵੇਗਾ। ਇਸ ਦੁਆਰਾ ਪੈਸਾ ਇੱਕਠਾ ਕਰਕੇ, ਗਰਭਪਾਤ ਕਰਨ ਵਾਲੇ ਡਾਕਟਰਾਂ ਉਤੇ ਕੇਸ ਲੜਿਆ ਜਾਵੇਗਾ। ਜੇ ਕਿਸੇ ਨੇ ਇਸ ਸੰਸਥਾ ਦੀ ਹੋਰ ਪੈਸਾ ਦੇ ਕੇ ਮਦੱਦ ਕਰਨੀ ਹੈ।
ਬੈਂਕ ਦਾ ਨੰਬਰ 912010021691949 ਹੈ।

NAME SJ-SHL

www. axisbank.com

Comments

Popular Posts