ਕਿਤੇ ਸਾਂਈਆ, ਕਿਤੇ ਵਧੀਆਂ ਦਾ ਸਿਲਸਲਾ ਅੱਜ ਵੀ ਸ਼ਰੇਆਮ ਜ਼ੋਰਾਂ ਉਤੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਮਾਂ ਐਸਾ ਆ ਗਿਆ, ਅੱਜ ਦੇ ਹੀਰ-ਰਾਝਾਂ ਕੁੱਝ ਇਸ ਤਰਾਂ ਦੀਆਂ ਹਰਕਤਾਂ ਕਰਦੇ ਹਨ। ਉਹ ਆਪ-ਆਪਣੀਆਂ ਹਰਕਤਾਂ ਵੀ ਨਹੀਂ ਜਾਂਣਦੇ। ਉਨਾਂ ਦਾ ਜੀਵਨ ਸਾਥੀ ਕੋਣ ਹੈ? ਹੀਰ-ਰਾਝਾਂ ਨੇ ਵੀ ਕੁੱਝ ਐਸਾ ਕੀਤਾ ਸੀ। ਜੁਆਨੀ ਵਿੱਚ ਇਸ਼ਕ ਡੰਗਰ ਚਾਰਨ ਵਾਲੇ ਨਾਲ ਕਰਦੀ ਰਹੀ ਸੀ। ਪੱਸ਼ੂਆਂ ਦੀ ਰਾਖੀ ਲਈ ਰੱਖਿਆ, ਰੱਖਵਾਲਾ ਹੀ ਮਾਲਕ ਦੇ ਘਰ ਪਾੜ ਲਾ ਲੈਂਦਾ ਹੈ। ਰੋਂਟੀ ਦੀ ਬੁਰਕੀ ਪਾਉਣ ਵਾਲੇ ਨਾਲ ਨਮਕ ਹਰਾਮੀ ਕਰਦਾ ਹੈ। ਉਸ ਨੂੰ ਹੰਢਾਂ ਕੇ, ਹੀਰ ਕੰਮ ਚਲਾਊ ਖ਼ਸਮ ਨਾਲ ਤੁਰ ਗਈ। ਧੀਆਂ ਵਾਲੇ, ਲੋਕ ਉਨਾਂ ਦੀ ਬਹਾਦਰੀ ਦੇ ਗੀਤ ਗਾਉਂਦੇ ਹਨ। ਕਿਸੇ ਨਾਲ ਸਾਂਈਆ, ਕਿਤੇ ਵਧੀਆਂ ਦਾ ਸਿਲਸਲਾ, ਅੱਜ ਹੋਰ ਵੀ ਸ਼ਰੇਆਮ ਜ਼ੋਰਾਂ ਉਤੇ ਹੋ ਗਿਆ ਹੈ। ਮਾਪਿਆਂ ਤੋਂ ਬਾਗੀ ਹੋ ਕੇ, ਕੁੜੀਆਂ-ਮੁੰਡੇ ਘਰੋਂ ਭੱਜਦੇ ਹਨ। ਜਦੋਂ ਚਾਅ ਪੂਰਾ ਹੋ ਜਾਂਦਾ ਹੈ। ਫਿਰ ਹੋਰ ਸਾਥੀ ਲੱਭਣ ਕਾਰਨ, ਇੱਕ ਦੂਜੇ ਤੋਂ ਚੋਰੀ, ਕਿਸੇ ਹੋਰ ਨਾਲ ਭੱਜ ਜਾਂਦੇ ਹਨ। ਇਸ਼ਕ ਵਿੱਚ ਚੋਰੀ ਛਿਪੇ ਦਾ ਸਿਲਸਲਾ, ਇਸੇ ਤਰਾਂ ਚੱਲੀ ਜਾਂਦਾ ਹੈ। ਕੁੜੀ-ਮੁੰਡੇ ਨੇ ਵਿਆਹ ਤਾਂ ਮਾਪਿਆਂ ਦੀ ਮਰਜ਼ੀ ਨਾਲ ਕਰਾ ਲਿਆ। ਨਵੀਂ ਵਿਆਹੀ ਆਪਣੇ ਪਤੀ ਨੂੰ ਨੀਂਦ ਦੀਆਂ ਗੋਲ਼ੀਆਂ ਦੇ ਕੇ ਡੂੰਘੀ ਨੀਂਦ ਵਿੱਚ ਪਾ ਦਿੰਦੀ ਹੈ। ਉਹ ਸਹਾਗ ਰਾਤ ਆਪਣੇ ਯਾਰ ਨਾਲ ਹੰਢਾਉਂਂਦੀ ਹੈ। ਹਰ ਰੋਜ਼ ਹੀ ਉਸ ਨੂੰ ਇਸੇ ਤਰਾਂ ਕਰਦੀ ਰਹੀ। ਇੱਕ ਦਿਨ ਜ਼ਿਆਦਾ ਗੋਲੀਆਂ ਦੇ ਨਾਲ ਜਾਂ ਹਰ ਰੋਜ਼ ਮਹੀਨਾਂ ਗੋਲੀਆਂ ਦੇਣ ਨਾਲ ਮਰ ਗਿਆ। ਅੱਜ ਉਹ ਔਰਤ ਜੇਲ ਵਿੱਚ ਹੈ। ਸੈਲਰ ਫੋਨ ਬਹੁਤ ਵਾਧੀਆ ਕਾਢ ਹੈ। ਇਹ ਯਾਰ ਮਿਲਾ ਵੀ ਦਿੰਦਾ ਹੈ। ਸਣੇ ਸਬੂਤ ਫਸਾ ਵੀ ਦਿੰਦਾ ਹੈ। ਮਾਂ-ਬਾਪ ਜਾਂਣਦੇ ਬੁੱਝਦੇ ਹੋਏ ਵੀ ਇੱਕ ਨਾਲੋਂ ਤੋੜ ਕੇ, ਹੋਰ ਅਣਜਾਂਣ ਨੂੰ ਰੱਸਾ ਫੜਾ ਦਿੰਦੇ ਹਨ। ਮੁੰਡੇ-ਕੁੜੀ ਨੂੰ ਡੰਗਰ ਪੱਸ਼ੂ ਹੀ ਸਮਝਿਆ ਹੋਇਆ ਹੈ। ਅੱਜ ਵੀ ਮਾਂ-ਬਾਪ ਬੱਚਿਆਂ ਦੀ ਜਿੰਦਗੀ ਵਿੱਚ ਦਖ਼ਲ ਦੇਣੋਂ ਨਹੀਂ ਹੱਟਦੇ। ਜਿਸ ਨੇ ਜਿੰਦਗੀ ਗੁਜ਼ਾਰਨੀ ਹੈ। ਪਸੰਦ ਉਸ ਦੀ ਹੋਣੀ ਬਹੁਤ ਜਰੂਰੀ ਹੈ। ਮਾਂਪੇ ਤੇ ਬੱਚੇ ਪੜ੍ਹੇ-ਲਿਖੇ ਹੋਣ ਦੇ ਕਾਰਨ ਵੀ ਪੁਰਾਣੇ ਲੋਕਾਂ ਦੀ ਚਲਾਈ ਨੀਤੀ ਭੋਗ ਰਹੇ ਹਨ। ਮਾਪਿਆ ਦੇ ਜੋੜ ਮੇਲੇ ਹੋਏ, ਕਿੰਨੇ ਕੁ ਜੋੜੇ ਸੁਖੀ ਹਨ? ਜਾਂ ਜਿੰਦਗੀ ਦਾ ਸੰਤਾਪ ਹੰਢਾ ਰਹੇ ਹਨ । ਸਮਾਂ ਬਦਲ ਰਿਹਾ ਹੈ। ਉਸ ਨਾਲ ਬੰਦੇ ਵੀ ਬਦਲ ਰਹੇ ਹਨ। ਆਪਣਾਂ ਉਹੀ ਹੈ। ਜੋ ਇੱਕ ਦੂਜੇ ਨੂੰ ਸਮਝਦਾ ਹੈ। ਇੱਕ ਦੂਜੇ ਦੀ ਇੱਜ਼ਤ ਕਰਦਾ ਹੈ। ਹਾਂ ਵਿੱਚ ਹਾਂ ਮਿਲਦੀ ਹੈ ਤਾ ਪੂਗੀ ਜਾਂਦੀ ਹੈ। ਪੂਰੇ ਪਰਿਵਾਰ ਦੀ ਜਿੰਦਗੀ ਸੌਖੀ ਨਿੱਕਲੀ ਜਾਂਦੀ ਹੈ। ਜਿਹੜੇ ਮਾਂ-ਬਾਪ ਜਾਂ ਹੋਰ ਕੋਈ ਬੱਣਦੇ ਕੰਮ ਵਿੱਚ ਲੱਤ ਅੜਾਉਂਦੇ ਹਨ। ਕਈ ਬੱਚੇ ਮਾਂ-ਬਾਪ ਨੂੰ ਜਾਨੋਂ ਮਾਰ ਰਹੇ ਹਨ। ਭੈਣ-ਭਰਾ ਕਿਸੇ ਦੀ ਖੈਰ ਨਹੀਂ ਹੈ। ਹਰ ਇਸ਼ਕ ਪੈਸੇ, ਜਮੀਨ, ਜੀਵਨ ਸਾਥੀ ਸਬ ਭੂਤ ਹੁੰਦਾ ਹੈ। ਭੂਤ ਕਿਸੇ ਦੀ ਲਿਹਾਜ਼ ਨਹੀ ਕਰਦਾ।
ਕਈ ਕੋਟ ਭੂਤ ਪ੍ਰੇਤ ਸੂਗਰ ਮ੍ਰਿਗਾਚ।।
ਬੇਅੰਤ ਭੂਤਾਂ, ਪ੍ਰੇਤ, ਸੂਰ, ਸ਼ੇਰ ਹਨ, ਗੁਰੂਆਂ ਦੀ ਬਾਣੀ ਦੱਸ ਰਹੀ ਹੈ। ਬੰਦੇ ਦਾ ਕੁੱਝ ਨਹੀਂ ਪਤਾ, ਕਦੋਂ ਭੂਤਾਂ, ਪ੍ਰੇਤ, ਸੂਰ, ਸ਼ੇਰ ਦਾ ਰੂਪ ਧਾਰ ਲਵੇ? ਸਾਰੇ ਗੁਣ-ਔਗੁਣ ਬੰਦੇ ਵਿੱਚ ਹਨ। ਆਪਣਾਂ ਬਚਾ ਰੱਖਣ ਵਿੱਚ ਹੀ ਭਲਾ ਹੈ। ਪਤਾ ਨਹੀਂ, ਕੌਣ ਆਪਣੇ ਅੰਨਦ ਲਈ ਮੂਹਰੇ ਆਏ ਰੋੜੇ ਨੂੰ ਪਰਾਂ ਕਰ ਦੇਵੇ? ਮਾਪਿਆ ਨੂੰ ਵੀ ਸਮਝਣਾਂ ਚਾਹੀਦਾ ਹੈ। ਆਪਦੇ ਨਾਲ ਜੋ ਹੋਈ ਹੈ। ਮਾਂਪੇ ਸੋਚਦੇ ਹਨ, " ਬੱਚਿਆ ਨਾਲ ਵੀ ਉਵੇਂ ਕਰਨੀ ਹੈ। ਕਿਸੇ ਨੂੰ ਵੀ ਅਣਜਾਂਣ ਨੂੰ ਫੜ ਕੇ ਵਿਆਹ ਕਰ ਦੇਣਾਂ ਹੈ। ਆਪੇ ਛਿੱਤਰੋ-ਛਿਤਰੀ ਹੋ ਕੇ, ਦਿਨ ਕਟੀ ਕਰੀ ਜਾਂਣਗੇ। " ਜੇ ਨੌਜੁਵਾਨ ਬੱਚੇ ਮਾਂ-ਬਾਪ ਦੀ ਨਹੀਂ ਸੁਣਦੇ। ਜਬæਰ ਦਸਤੀ ਨਾਂ ਹੀ ਕਰੋ। ਇਹ ਹੋਰ ਬਦਨਾਂਮੀ ਕਰਾ ਸਕਦੇ ਹਨ। ਬੱਚੇ ਬਰਾਬਰ ਦੇ ਹੋ ਜਾਂਣ ਤਾਂ ਉਨਾਂ ਦੀ ਸਲਾਹ ਨਾਲ ਚੱਲਣਾਂ ਜਰੂਰੀ ਹੋ ਜਾਂਦਾ ਹੈ। ਮਾਂਪੇ ਕੁੱਝ ਵੀ ਨਹੀਂ ਕਰ ਸਕਦੇ। ਅਗਰ ਧੱਕੇ ਨਾਲ ਵਿਆਹ ਕਰ ਦਿੱਤਾ। ਜੇ ਵਿਆਹ ਪਿਛੋਂ ਵੀ ਨਵੇਂ ਵਿਆਹੇ ਜੋੜੇ, ਫਿਰ ਵੀ ਇੱਕ ਦੂਜੇ ਨੂੰ ਸਵੀਕਾਰ ਨਹੀਂ ਕਰਨਗੇ। ਤਾਂ ਮਾਂਪੇ ਕੀ ਕਰਨਗੇ? ਪਿੰਡਾਂ ਦ ਿਗੱਲ ਹੋਰ ਸੀ। ਇੱਕ ਬੱਚਾ ਹੋ ਗਿਆ। ਅਗਲੀ ਟਿਕੀ ਰਹਿੰਦੀ ਸੀ। ਅੱਜ ਕੱਲ 25 ਸਾਲ ਇੱਕਠੇ ਰਹਿੱਣ ਪਿਛੋਂ ਵੀ ਜੋੜੇ ਤਲਾਕ ਲੈ ਰਹੇ ਹਨ। ਪਹਿਲੀ ਉਮਰੇ ਬੱਚੇ ਪਾਲਣ ਲਈ ਲੱਗਾ ਦਿੱਤੀ। ਬੱਚੇ ਵਿਆਹ ਕੇ, ਸੁਰਤ ਆਈ ਪਤਾ ਲੱਗਾ। ਉਹ ਆਪ ਹੀ ਅਣਜੋੜ ਜੋੜੇ ਹਨ। 50 ਸਾਲ ਨਾਲ ਰਹਿੱਣ ਵਾਲੇ ਵੀ ਪਤੀ-ਪਤਨੀ ਇੱਕ ਦੂਜੇ ਨੂੰ ਦੁਰਕਾਰ ਰਹੇ ਹਨ। ਕਈ 60 ਸਾਲਾਂ ਦੇ ਹੋ ਕੇ, ਹੋਰ ਵਿਆਹ ਕਰਾ ਰਹੇ ਹਨ। ਪੈਨਸ਼ਨ ਹੋ ਜਾਂਦੀ ਹੈ। ਰੰਗ-ਰਲੀਆਂ ਮਾਨਣ ਦਾ ਹੁਣ ਹੀ ਤਾਂ ਮੌਕਾ ਹੈ।
ਜਮਾਨਾਂ ਬਦਲ ਗਿਆ ਹੈ। ਕੋਈ ਕਿਸੇ ਦਾ ਬੋਝ ਬਰਦਾਸਤ ਨਹੀਂ ਕਰਦਾ। ਔਰਤ ਮਰਦ ਪੜ੍ਹੇ-ਲਿਖੇ ਹਨ। ਨੌਕਰੀ ਵੀ ਕਰਦੇ ਹਨ। ਜੋ ਨਹੀਂ ਕਰਦੇ ਜਾਬ ਕਰ ਸਕਦੇ ਹਨ। ਸਬ ਕੋਲ ਬਹੁਤ ਤੇਜ਼ ਦਿਮਾਗ ਹੈ। ਇਹ ਨਾਂ ਹੀ ਇੱਕ ਕਿੱਲੇ ਉਤੇ ਬੱਦੇ ਰਹਿੱਣ ਵਾਲੇ ਹਨ। ਪਿਆਰ ਅਦਲਦਾ-ਬਦਲਦਾ ਰਹਿੰਦਾ ਹੈ। ਇਹ ਅੱਗੇ ਵਾਂਗ ਪੁਰਾਣੇ ਲੋਕਾਂ ਵਾਂਗ ਹੀ ਹੋ ਰਿਹਾ ਹੈ। ਪਿੰਡਾਂ ਵਿੱਚ ਪੁਰਾਣੇ ਸਮੇਂ ਤੇ ਹੁਣ ਵੀ ਬੀਹੀ ਦੇ ਛੱੜੇ, ਸੀਰੀ ਭਈਏ ਹਨ। ਡੱਡੂ ਦੀ ਛਾਲ ਜਿਥੇ ਤੱਕ ਹੈ। ਉਸ ਨੂੰ ਉਥੇ ਹੀ ਸਮਾਂ ਗੁਜ਼ਰਨਾਂ ਪੈਦਾ ਹੈ। ਸਮੁੰਦਰ ਨੂੰ ਸੁਪਨੇ ਵਿੱਚ ਵੀ ਨਹੀਂ ਦੇਖ ਸਕਦਾ। ਅੱਜ ਕੱਲ ਮੁੰਡੇ ਕੁੜੀਆਂ ਨੂੰ ਹੋਰ ਵੀ ਸਕੂਲਾਂ, ਕਾਲਜ਼ਾਂ, ਨੌਕਰੀਆਂ ਉਤੇ ਸਾਥੀ ਲੱਭ ਜਾਂਦੇ ਹਨ। ਅੱਖਾਂ ਉਤੇ ਪੱਟੀ ਬੰਨੀ ਰੱਖਣ ਦਾ ਕੋਈ ਫ਼ੈਇਦਾ ਨਹੀਂ ਹੈ। ਪੋਚੇ ਮਾਰਨ ਦਾ ਵੀ ਲਾਭ ਨਹੀਂ ਹੈ। ਜੋ ਹੋ ਰਿਹਾ ਹੈ, ਜੱਗ ਜਾਹਰ ਹੈ। ਕਨੇਡਾ, ਅਮਰੀਕਾ, ਹੋਰ ਬਾਹਰਲੇ ਦੇਸ਼ਾਂ ਵਾਲੇ ਕੁੜੀਆਂ-ਮੁੰਡੇ ਵਿਆਹ ਕਰਾਉਣ ਇੰਡੀਆਂ ਜਾਂਦੇ ਹਨ। ਬਈ ਉਥੇ ਦੀਆਂ ਕੁੜੀਆਂ-ਮੁੰਡੇ ਸ਼ਰਮਾਕਲ ਹਨ। ਨਸਲ ਚੰਗੀ ਪੈਦਾ ਕਰਨਗੇ। ਉਥੇ ਦੇ ਮਾਂਪੇਂ ਦੱਬ ਘੁੱਟ ਕੇ, ਸਮਝਾ ਕੇ ਵਿਆਹ ਕਰ ਦਿੰਦੇ ਹਨ। ਜੋ ਬੀਜ ਆਪ ਹੀ ਨਾਸ ਹੋ ਰਿਹਾ ਹੈ। ਪੈਦਾ ਵਾਰ ਕੈਸੀ ਹੋਵੇਗੀ। ਕਨੇਡੀਅਨ ਮੁੰਡਾ ਪਹਿਲੇ ਗੇੜੇ ਵਿਆਹ ਕਰਾ ਆਇਆ। ਵੱਹੁਟੀ ਦਾ ਵਿਜ਼ਾ ਲੱਗਣ ਪਿਛੋਂ, ਉਸ ਨੂੰ ਭਾਰਤ ਲੈਣ ਗਿਆ। ਉਸ ਮੁੰਡੇ ਨੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਾਂਣਾਂ ਸੀ। ਵੱਹੁਟੀ ਨੇ ਬਹਾਨਾਂ ਬੱਣਾਇਆ। ਘਰ ਕੋਈ ਬਿਮਾਰ ਹੈ। ਉਹ ਅਜੇ ਨਹੀਂ ਜਾ ਸਕਦੀ। ਉਹ ਕੱਲਾ ਹੀ ਚੱਲਾ ਗਿਆ। ਜਦੋਂ ਹਰਿਮੰਦਰ ਸਾਹਿਬ ਤੋਂ ਵਾਪਸ ਆਇਆ। ਵੱਹੁਟੀ ਦੇ ਨਾਲ ਹੀ ਮੁੰਡੇ ਦਾ ਪਾਸਪੋਰਟ ਤੇ ਕੀਮਤੀ ਸਮਾਨ ਗਾਇਬ ਸੀ। ਸ਼ੱਕ ਹੋਣ ਉਤੇ ਕਨੇਡੀਅਨ ਇਮੀਗ੍ਰੇਸ਼ਨ ਨੂੰ ਦੱਸਿਆ ਗਿਆ। ਉਨਾਂ ਨੇ ਏਅਰਪੋਰਟ ਉਤੇ ਹੀ ਕਬæਜੇ ਵਿੱਚ ਕਰ ਲਈ। ਤਿੰਨ ਦਿਨ ਕਨੇਡਾ ਵਿੱਚ ਰੱਖ ਕੇ ਵਾਪਸ ਕਨੇਡਾ ਤੋਂ ਇੰਡੀਆ ਭੇਜ ਦਿੱਤੀ। ਹੁਣ ਸਾਰੇ ਆਸ਼ਕਾਂ-ਮਹਿਬੂਬਾਂ ਨਾਲ ਇਸੇ ਤਰਾਂ ਹੋਵੇਗੀ। ਜੋ ਵਿਆਹ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਨਾਲ ਕਰਾਉਂਦੇ ਹਨ। ਆਪਣੇ ਪਤੀ-ਪਤਨੀ ਨੂੰ ਕੁੱਝ ਸਮਝਦੇ ਨਹੀਂ ਹਨ। ਕਨੇਡਾ ਦੀ ਗੌਰਮਿੰਟ ਹੁਣ ਇੰਡੀਆ ਦੇ ਮੁੰਡੇ-ਕੁੜੀਆਂ ਦਾ ਇਸ਼ਕ ਦਾ ਭੂਤ ਕੱਢ ਦੇਵੇਗੀ। ਅਵਾਰਾ ਬਿਗੜੇ ਹੋਇਆਂ ਦੇ, ਕਿਸੇ ਨੂੰ ਤਾਂ ਨੱਥ ਪਾਉਣੀ ਪੈਣੀ ਹੈ।

Comments
Post a Comment