ਭੜਥੂ ਛੱੜਿਆਂ ਦਾ ਦੇਖ ਦਿਲ ਵਿੱਚ ਵੜਕੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਾਹਰਲੇ ਦੇਸਾਂ ਵਿੱਚ ਆਉਣ ਦੀ ਲੋਕਾਂ ਨੂੰ ਭੱਟਕਣਾ ਲੱਗੀ ਹੋਈ। ਕਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਪਹੁੰਚਣ ਲਈ ਲੋਕ ਹਰ ਹੱਥ ਪੱਲਾ ਮਾਰਦੇ ਹਨ। ਜਿਵੇਂ ਅੱਜ ਕੱਲ ਪੜ੍ਹਾਈ ਕਰਨ ਤੇ ਵਰਕ ਪ੍ਰਮਿੰਟ ਦੇ ਵਿਜ਼ੇ ਉਤੇ ਲੋਕ ਆਉਂਦੇ ਹਨ। ਅੱਗਲੇ ਨਾਲ ਵਿਆਹ ਦਾ ਬਿਜ਼ਨਸ ਕਰਕੇ ਬਾਹਰਲੇ ਦੇਸਾਂ ਵਿੱਚ ਪਹੁੰਣ ਦਾ ਹਰ ਹਿਲਾ ਕਰਦੇ ਹਨ। 1978 ਦੇ ਨੇੜ ਤੇੜ ਵਿੱਚ ਵੀ ਲੋਕ ਬਹੁਤ ਕਨੇਡਾ ਆਏ ਸਨ। ਉਦੋਂ ਰਿਫੂਜ਼ੀ ਬੱਣ ਕੇ ਬਹੁਤ ਪੰਜਾਬੀ ਆਏ ਸਨ। ਰਿਫੂਜ਼ੀ ਅੋਰਤ ਇੱਕ ਵੀ ਨਹੀਂ ਆਈ ਸੀ। ਇੰਨਾਂ ਕੇਸਾ ਵਿੱਚ ਮਰਦ ਹੀ ਆਉਂਦੇ ਸਨ। ਇੰਨਾਂ ਮਰਦਾਂ ਨੂੰ ਬਾਹਰਲੇ ਦੇਸਾਂ ਵਿੱਚ ਔਰਤਾਂ ਦੀ ਇੱਜ਼ਤ ਖ਼ਤਰੇ ਵਿੱਚ ਲੱਗਦੀ ਹੈ। ਮਰਦਾ ਦੀ ਇੱਜ਼ਤ ਨੂੰ ਕੋਈ ਲੁੱਟ ਵੀ ਲਵੇ, ਕੋਈ ਇਤਰਾਜ਼ ਨਹੀ ਹੈ। ਕੋਈ ਖਾਸ ਫ਼ਰਕ ਨਹੀਂ ਪੈਦਾ। ਮਰਦਾਂ ਲਈ ਤਾ ਮਾਂਣ ਵਾਲੀ ਗੱਲ ਹੈ। ਬੰਦਾ ਨਾਤਾ ਧੋਤਾ ਉਹੋ ਜਿਹਾ ਹੋ ਜਾਂਦਾ ਹੈ। ਇੰਨਾਂ ਵਿੱਚ ਵਿਆਹੇ ਹੋਏ ਆਪਣੀਆਂ ਵੱਹੁਟੀਆਂ ਨੂੰ ਭਾਰਤ ਵਿੱਚ ਛੱਡ ਆਏ ਸਨ। ਅੱਜ ਵੀ ਕਨੇਡਾ ਵਿੱਚ ਸਾਰੇ ਛੜੇ ਇੱਕਠੇ ਹੋ ਰਹੇ ਹਨ। ਤਾਂਹੀ ਜਮਾਨਾਂ ਅੱਗੇ ਲੰਘ ਗਿਆ ਹੈ। ਔਰਤ ਮਰਦ ਦੇ ਜਿਸਮ ਵਿੱਚ ਬਹੁਤਾ ਫ਼ਰਕ ਨਹੀਂ ਸਮਝਿਆ ਜਾਂਦਾ। ਜੋ ਮਰਦ ਪਤਨੀ ਵਰਤਾ ਸਨ। ਇੱਕ ਰਾਤ ਵੀ ਸੁੰਨੀ ਪਤਨੀ ਨਹੀਂ ਛੱਡਦੇ ਸਨ। ਉਨਾਂ ਨੂੰ ਰੱਬ ਜਾਂਣੇ ਕਿਹਦੇ ਆਸਰੇ ਛੱਡ ਆਏ? ਆਪਣੇ ਆਉਣ ਵਾਲੇ ਦਿਨਾਂ ਦਾ ਚੇਤਾ ਭੁੱਲ ਗਿਆ। ਉਹ ਵੀ ਪਤਨੀ ਬਗੈਰ ਕਿਵੇਂ ਕੱਟਣਗੇ? ਐਸੇ ਵਿਛੋੜੇ ਦੇ ਮਾਰੇ ਲੋਕਾਂ ਦੇ ਜੋ ਅੜੀਕੇ ਆ ਗਿਆ। ਸਬ ਚਲਦਾ ਹੈ। ਲੋਕ ਕਹੀ ਜਾਂਦੇ ਹਨ," æਕਨੇਡਾ ਅਮਰੀਕਾ ਵਿੱਚ ਇਹ ਹੁੰਦਾ ਹੈ। ਉਹ ਹੁੰਦਾ ਹੈ। ਬਹੁਤ ਲੱਚਰਤਾ ਹੈ। " ਇਹ ਸਬ ਕੁੱਝ ਕਰਨ ਵਾਲੇ ਕੋਣ ਲੋਕ ਹਨ? ਬਲ ਆਪ ਵੀ ਰਿਫੂਜ਼ੀ ਬੱਣ ਕੇ ਕਨੇਡਾ ਆਇਆ ਸੀ। ਉਹ ਪਹਿਲਾਂ ਪੱਕਾ ਹੋ ਗਿਆ। ਭਾਰਤ ਵਿਆਹ ਕਰਾ ਆਇਆ ਸੀ। ਪਤਨੀ ਆ ਗਈ ਸੀ। ਬਾਲ ਬੱਚੇ ਵਾਲਾ ਹੋ ਗਿਆ ਸੀ। ਉਸ ਨੇ ਰਿਫੂਜ਼ੀ ਬੱਣਾਂ ਕੇ, ਆਪਣੇ ਦੋ ਸਕੇ ਭਰਾ ਹੋਰ ਸੱਦ ਲਏ। ਇੱਕ ਭੂਆ ਦਾ ਮੁੰਡਾ, ਇਕ ਮਾਮੇ ਦਾ ਮੁੰਡਾ ਸੱਦ ਲਿਆ। 2 ਬੱਚਿਆਂ ਸਮੇਤ ਇਹ 8 ਜਾਂਣੇ ਹੋ ਗਏ। ਨੌਕਰੀ ਉਤੇ ਅੱਲਗ-ਅੱਲਗ ਸਮੇਂ ਜਾਂਦੇ ਸਨ। ਬਲ ਦੀ ਪਤਨੀ ਵੀ ਕੰਮ ਕਰਦੀ ਸੀ। ਉਹ ਆਪਣੀ ਬਹੁਤ ਛੋਟੀ ਕੁੜੀ ਤੇ 4 ਕੁ ਸਾਲਾਂ ਦੇ ਮੁੰਡੇ ਨੂੰ ਘਰ ਛੱਡ ਜਾਦੀ ਸੀ। ਜੋ ਘਰ ਹੁੰਦਾ ਸੀ। ਉਹ ਬੱਚਿਆ ਨੂੰ ਵੀ ਸੰਭਾਲਦਾ ਸੀ। ਸਾਰੇ ਟੱਬਰ ਵਿੱਚ ਬਹੁਤ ਪਿਆਰ ਸੀ। ਬਦੇਸ਼ਾਂ ਵਿੱਚ ਇਕ ਦੂਜੇ ਨੂੰ ਸਹਾਰਾ ਦੇ ਰਹੇ ਸਨ। 2008 ਤੱਕ ਖੂਬ ਪਿਆਰ ਬੱਣਿਆ ਰਿਹਾ। ਇੱਕ ਦੂਜੇ ਦਾ ਬਹੁਤ ਮਾਂਣ ਕਰਦੇ ਸਨ। ਲੋਕ ਵੀ ਉਨਾਂ ਦੇ ਪਿਆਰ ਦੀਆ ਗੱਲਾਂ ਕਰਦੇ ਸਨ। " ਮਾਮੇ ਭੂਆ ਦੇ ਪੁੱਤਰ ਹੋਣ ਤਾਂ ਐਸੇ ਹੋਣ। ਸ਼ਾਬਸ਼ੇ ਬਈ, ਤੋੜ ਨਿਭਾ ਦਿੱਤੀ। 6 ਸਾਲਾਂ ਵਿੱਚ ਸਾਰੇ ਕਨੇਡਾ ਵਿੱਚ ਪੱਕੇ ਕਰਾ ਦਿੱਤੇ। ਪਤਨੀਆਂ ਬੱਚੇ ਵੀ ਪੈਸੇ ਦੀ ਮਦੱਦ ਕਰਕੇ ਕਨੇਡਾ ਵਾੜ ਦਿੱਤੇ। ਐਸਾ ਪਿਆਰ ਹੋਣਾਂ ਚਾਹੀਦਾ ਹੈ।"
ਬਲ ਆਪਣੇ ਮੁੰਡੇ ਦਾ ਵਿਆਹ ਕਰਨਾਂ ਚਹੁੰਦਾ ਸੀ। ਉਸ ਨੇ ਆਪਣੇ ਮੁੰਡੇ ਨੂੰ ਕਿਹਾ, " ਤੂੰ ਆਪ ਕੁੜੀ ਲੱਭ ਲੈ ਤੇਰਾ ਵਿਆਹ ਕਰ ਦੇਈਏ। " ਮੁੰਡਾ ਹਰ ਬਾਰ ਕੋਈ ਬਹਾਨਾਂ ਬੱਣਾ ਦਿੰਦਾ ਸੀ। ਅਖੀਰ ਮਾਂ ਨੇ ਘਰ ਵਿੱਚ ਲੜਾਈ ਰੱਖਣੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ, " ਕਾਕਾ ਇਸ ਤਰਾਂ ਨਹੀਂ ਸਰਨਾਂ। ਤੂੰ 30 ਸਾਲਾਂ ਦਾ ਹੋ ਗਿਆ। ਮੇਰੇ ਕੋਲੋ ਹੋਰ ਤੇਰੀ ਸੰਭਾਲ ਨਹੀਂ ਹੁੰਦੀ। ਮੈਂ ਤੇਰੇ ਲਈ ਕੁੜੀ ਲੱਭ ਲਈ ਹੈ। " ਉਸ ਮੁੰਡੇ ਨੇ ਹੇਰਾਨੀ ਵਾਲੀ ਗੱਲ ਦੱਸੀ, " ਮੰਮੀ ਡੈਡੀ ਤੁਸੀਂ ਮੇਰੇ ਵਿਆਹ ਕਰਨ ਪਿਛੇ ਕਿਉਂ ਪਏ ਹੋ? ਜਿਸ ਲਈ ਮੈਂ ਵਿਆਹ ਕਰਾਉਣਾ ਹੈ। ਉਹ ਤਾਂ ਮੇਰੇ ਚਾਚੇ ਤੇ ਮੈਂ ਆਪਸ ਵਿੱਚ ਕਰ ਲੈਂਦੇ ਹਾਂ। ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ। ਇਹੀ ਸਿੱਖਿਆ ਹੈ। " ਉਸ ਦੇ ਡੈਡੀ ਨੇ ਕਿਹਾ, " ਕੀ ਬਕਵਾਸ ਕਰਦਾ ਹੈ? ਤੂੰ ਕਿਉਂ ਮੇਰੇ ਭਰਾਵਾਂ ਨੂੰ ਬਦਨਾਮ ਕਰਦਾ ਹੈ? ਕੀ ਤੇਰੀ ਕੋਈ ਉਨਾਂ ਨਾਲ ਲੜਾਈ ਹੋਈ ਹੈ? ਮੈਂ ਤੈਨੂੰ ਜਾਨੋਂ ਮਾਰ ਦੇਵਾਗਾਂ। " ਉਹ ਮਾਰਨ ਲਈ ਉਠਿਆ। ਉਸ ਨੂੰ ਗਲ਼ੇ ਤੋਂ ਫੜ੍ਹ ਲਿਆ। ਤਾਂ ਕੋਲ ਬੈਠੀ ਉਨਾਂ ਦੀ ਕੁੜੀ ਵੀ ਬੋਲ ਪਈ, " ਇਹ ਝੂਠ ਨਹੀਂ ਬੋਲਦਾ। ਸ਼ਇਦ ਇਸ ਨੂੰ ਵੀ ਇਹ ਨਹੀਂ ਪਤਾ। ਉਹ ਚਾਚੇ ਮੇਰੇ ਨਾਲ ਵੀ ਐਸਾ ਹੀ ਖੇਡ-ਖੇਡਦੇ ਰਹੇ ਹਨ। " ਬਲ ਹੱਕਾ-ਬੱਕਾ ਹੋਇਆ ਖੜ੍ਹਾ ਸੀ। ਉਸ ਦੀ ਪਤਨੀ ਮਨ ਵਿੱਚ ਝੂਰ ਰਹੀ ਸੀ। ਸੋਚ ਰਹੀ ਸੀ, " ਉਨਾਂ ਚਾਰਾਂ ਨੇ ਇਹ ਬੱਚਿਆਂ ਨਾਲ ਵੀ ਮੂੰਹ ਕਾਲਾ ਕੀਤਾ ਹੈ। ਮੈਨੂੰ ਵੀ ਨਹੀਂ ਛੱਡਿਆ। ਬੱਚੇ ਠੀਕ ਕਹਿ ਰਹੇ ਹਨ। ਬੱਚਿਆ ਨੇ ਤਾਂ ਹਿੰਮਤ ਕਰਕੇ ਦੱਸ ਦਿੱਤਾ। ਮੈਂ ਤਾਂ ਦੱਸਣ ਜੋਗੀ ਵੀ ਨਹੀਂ ਹਾਂ। ਚੁਪ ਵਿੱਚ ਭਲਾ ਹੈ। " ਸੋਚਣ ਨਾਲ ਬਲ ਨੂੰ ਵੀ ਜ਼ਕੀਨ ਆ ਗਿਆ। ਜਦੋਂ ਸਾਰੇ ਰਲ ਕੇ ਤਾਸ਼ ਖੇਡਦੇ ਸਨ। ਟੀਵੀ ਦੇਖਦੇ ਸਨ। ਇੱਕ ਦੂਜੇ ਨਾਲ ਲਚਰ ਗੱਲਾਂ ਕਰਦੇ ਸਨ। ਛੇੜ-ਛਾੜ ਵੀ ਕਰਦੇ ਸਨ। ਇੱਕ ਨੂੰ ਗੋਰੀ ਦਾ ਰੇਪ ਕਰਨ ਉਤੇ 7 ਸਾਲਾਂ ਦੀ ਸਜਾਂ ਵੀ ਹੋਈ ਸੀ। ਉਸ ਨੇ ਗੋਰੀ ਨਾਲ ਜਿੰਨੇ ਪੈਸੇ ਕੀਤੇ ਸੀ। ਦੇਣ ਵੇਲੇ ਰੌਲਾਂ ਪਾ ਲਿਆ। ਜੱਟਾਂ ਨੂੰ ਆਦਤ ਹੈ। ਖੇਤਾਂ ਲਈ ਦਿਹਾੜੀ ਵਾਲਾ ਕਰਨਗੇ। ਮਜ਼ਦੂਰ ਦੇ ਕੁੱਝ ਕੁ ਪੈਸੇ ਜਰੂਰ ਮਾਰ ਲੈਂਦੇ ਹਨ। ਇੰਨਾਂ ਦੇ ਰੱਬ ਗੜੇ ਪਾ ਕੇ ਬਰਾਬਰ ਕਰ ਦਿੰਦਾ ਹੈ।
ਬਲ ਨੇ ਸਾਰਿਆਂ ਨੂੰ ਘਰ ਸੱਦ ਲਿਆ। ਪੁੱਛ-ਪਛਾਈ ਹੋਈ। ਖੂਬ ਗਾਲੀ ਗਲੋਚ ਹੋਏ। ਅਖੀਰ ਝੱਪਟਾਂ ਵੀ ਲੱਗੀਆਂ। ਅੰਤ ਇਹ ਨਬੇੜਾ ਹੋਇਆ। ਅੱਗੋਂ ਨੂੰ ਇੱਕ ਦੂਜੇ ਨਾਲ ਵਰਤੋਂ ਨਹੀਂ ਰੱਖੀ ਜਾਵੇਗੀ। ਨਾਂ ਹੀ ਕੋਈ ਇੱਕ ਦੂਜੇ ਦੇ ਘਰ ਆਵੇਗਾ। ਜੇ ਇਹ ਕੁੱਤਿਆ ਦੀ ਕਤੀੜ ਘਰੇ ਆਉਣੋ ਹੱਟੇਗੀ। ਤਾਂ ਮੁੰਡਾ ਤੇ ਕੁੜੀ ਵਿਆਹ ਕਰਾਉਗੇ। ਕਨੇਡਾ, ਅਮਰੀਕਾ ਵਰਗੇ ਬਾਹਰਲੇ ਦੇਸ਼ਾਂ ਵਿੱਚ ਅੱਜ ਵੀ ਛੱੜਿਆਂ ਦੀ ਗਿੱਣਤੀ ਔਰਤਾਂ ਤੋਂ ਵੱਧ ਹੈ। ਕਿਸੇ ਗੁਰਦੁਆਰੇ ਸਾਹਿਬ ਜਾਂ ਬਹੁਤੇ ਘਰਾਂ ਵਿੱਚ ਛੱੜੇ ਹਨ। ਇੰਨਾਂ ਨੇ ਹੀ ਇੱਕ ਦੂਜੇ ਦਾ ਦੁੱਖ ਸੁੱਣਨਾਂ, ਦੂਰ ਕਰਨਾਂ ਹੈ। ਉਹ ਜਿਸਮਾਨੀ ਸ਼ਕਤੀ ਕਿਵੇਂ ਕੱਢਦੇ ਹਨ? ਉਨਾਂ ਦੇ ਨਜ਼ਦੀਕੀ ਦੱਸ ਸਕਦੇ ਹਨ। ਮੇਲਾ ਛੱੜਿਆ ਦਾ ਦੇਖ ਚੁਬਾਰੇ ਚੱੜ੍ਹਕੇ। ਗੀਤ ਕਾਰ ਨੇ ਇਹ ਲਈਨਾਂ ਠੀਕ ਨਹੀਂ ਲਿਖੀਆਂ। ਹੋਣਾਂ ਚਾਹੀਦਾ ਸੀ। ਭੜਥੂ ਛੱੜਿਆਂ ਦਾ ਦੇਖ ਦਿਲ ਵਿੱਚ ਵੜਕੇ।
ਗੱਲ ਕਮਾਲ ਦੀ ਸੀ। ਕਨੇਡਾ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਬਾਰ-ਬਾਰ ਦੱਸਿਆ ਜਾਂਦਾ ਹੈ," ਤੁਹਾਨੂੰ ਕੋਈ ਛੂਹ ਨਹੀਂ ਸਕਦਾ। ਗਾਲ਼ ਨਹੀਂ ਕੱਢ ਸਕਦਾ। ਮਾਰ ਨਹੀਂ ਸਕਦਾ। ਜੇ ਮਾਂਪੇ ਵੀ ਐਸਾ ਕੁੱਝ ਕਰਦੇ ਹਨ। ਤਾਂ 911 ਤੇ ਫੋਨ ਕਰਕੇ ਪੁਲੀਸ ਨੂੰ ਦੱਸੋ। ਉਸੇ ਦਿਨ ਤੋਂ ਗੌਰਮਿੰਟ ਰਹਿੱਣ, ਸਹਿੱਣ ਦੀ ਸਹਾਇਤਾ ਕਰੇਗੀ। " ਪਰ ਇਹੀ ਦੇਸ਼ਾਂ ਵਿੱਚ ਐਸਾ ਬਹੁਤ ਜ਼ਿਆਦਾ ਹੋ ਰਿਹਾ ਹੈ। ਹਲਾਂ ਕਿ ਇੰਨਾਂ ਦੇਸ਼ਾਂ ਦੇ ਪਤੀ-ਪਤਨੀ ਇੱਕ ਦੂਜੇ ਤੋਂ ਅੱਲਗ ਸਮੇਂ ਤੇ ਨੌਕਰੀ ਕਰਦੇ ਹਨ। ਇੱਕ ਰਾਤ ਨੂੰ ਕੰਮ ਕਰਦਾ ਹੈ। ਦੂਜਾ ਦਿਨੇ ਕਰਦਾ ਹੈ। ਇਸ ਕਰਕੇ ਵੀ ਮਾਂ-ਬਾਪ ਨੂੰ ਇੱਕ ਕੰਮਰੇ ਵਿੱਚ ਇੱਕਠੇ ਨਹੀਂ ਦੇਖ ਸਕਦੇ। ਫਿਰ ਵੀ ਬੱਚੇ ਕਾਂਮ ਲਈ ਉਤੇਜਤ ਹਨ। ਕਿਤੇ ਭਾਰਤ ਵਿੱਚ ਵੀ ਐਸਾ ਤਾਂ ਨਹੀਂ ਹੈ। ਭਾਰਤ ਵਿੱਚ ਤਾਂ ਮਾਂ-ਬਾਪ, ਚਾਚਾ-ਚਾਚੀ, ਭਰਾ-ਭਂਰਜਾਈ ਜੋੜੀਆਂ ਦੇ ਰੂਪ ਵਿੱਚ ਸਾਰੇ ਬੱਚਿਆਂ ਸਹਮਣੇ ਕੰਮਰੇ ਅੰਦਰ ਕੁੰਡੇ ਮਾਰ ਕੇ ਵੱੜ ਜਾਂਦੇ ਹਨ। ਇਸ ਦਾ ਬੱਚਿਆਂ ਉਤੇ ਕੀ ਅਸਰ ਹੁੰਦਾ ਹੋਵੇਗਾ? ਬੱਚਾ ਜੋ ਦੇਖਦਾ ਹੈ। Aੁਸ ਨੂੰ ਕਰਨਾਂ ਚਹੁੰਦਾ ਹੈ। ਨਾਲੇ ਇਹ ਲੋਕ ਬੱਚਿਆਂ ਨੂੰ ਰੋਕਦੇ ਹਨ। ਇਹ ਕੰਮ ਬੱਚਿਆਂ ਦੇ ਕਰਨ ਵਾਲਾ ਨਹੀਂ ਹੈ। ਬੱਚੇ, ਵੱਡੇ ਕਿਸੇ ਨੂੰ ਕਿਸੇ ਕੰਮ ਤੋਂ ਰੋਕਿਆ ਜਾਵੇ। ਉਹ ਉਹੀ ਕੰਮ ਨੂੰ ਜਰੂਰ ਕਰਦਾ ਹੈ। ਅਜੇ ਤਾਂ ਇਹ ਚੋਰੀ ਦੇ ਕਰਨ ਦਾ ਹੈ। ਤਾਂ ਵੀ ਇੰਨੀ ਅਬਾਦੀ ਹੈ। ਭਾਰਤ ਵਿੱਚ ਵੀ ਬੱਚਿਆਂ ਨਾਲ ਕਾਂਮਕ ਛੇੜ-ਛਾੜ ਹੋ ਰਿਹੀ ਹੈ। ਕਈ ਤਾਂ ਬੋਲ ਨਹੀਂ ਸਕਦੇ, ਬਹੁਤੇ ਛੋਟੇ ਹਨ। ਜੋ ਬੋਲ ਸਕਦੇ ਹਨ। ਉਹ ਕਿਉਂ ਚੁੱਪ-ਚਾਪ ਸਹਿ ਰਹੇ ਹਨ? ਕਿਤੇ ਐਸਾ ਤਾਂ ਨਹੀਂ ਬੱਚਿਆਂ ਨੂੰ ਵੀ ਇਸ ਛੇੜ-ਛਾੜ ਵਿੱਚੋਂ ਅੰਨਦ ਆਉਣ ਲੱਗ ਜਾਂਦਾ ਹੈ। ਨਹੀਂ ਤਾਂ ਬੱਚੇ ਨੂੰ ਹਾਥੀ ਵਰਗਾ ਬੰਦਾ ਸਹਿਣਾਂ ਬਹੁਤ ਔਖਾ ਹੈ। 

Comments

Popular Posts