ਜੱਗ ਮੱਗ ਦੀਵਾਲੀ ਵਾਲੀ ਰਾਤ ਹੈ ਕਰਦੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwnnder_7@hotmail.com ਜੱਗ ਮੱਗ ਦੀਵਾਲੀ ਵਾਲੀ ਰਾਤ ਹੈ ਕਰਦੀ। ਦੀਵਾਲੀ ਵਾਲੀ ਰਾਤ ਤਾਰਿਆਂ ਵਾਂਗ ਸਜੇਗੀ। ਵੇ ਮੈਂ ਤਾਂ ਘੜੀ ਮੁੜੀ ਕੋਠੇ ਉੱਤੇ ਜਾਂ ਚੜ੍ਹਦੀ। ਇੱਕ ਇੱਕ ਦੀਵਾ ਸਜਾਂ ਲਾਈਨ ਵਿਚ ਰੱਖਦੀ। ਬੁੱਝਦੇ ਦੀਵਿਆਂ ਨੂੰ ਹੱਥਾਂ ਦਾ ਉਹਲਾ ਰੱਖਦੀ। ਮੁੱਕਦੇ ਤੇਲ ਨੂੰ ਮੁੜ ਮੁੜ ਸਤਵਿੰਦਰ ਭਰਦੀ। ਮੋਮਬਤੀਆਂ ਜਗ੍ਹਾ-ਜਗ੍ਹਾ ਕੇ ਬਨੇਰੇ ਉੱਤੇ ਧਰਦੀ। ਸੱਤੀ ਰੰਗ ਬਿਰੰਗੇ ਲਾਟੂਆਂ ਦੀ ਲੜੀਆਂ ਨੂੰ ਟੰਗਦੀ। ਵੇ ਮੈਂ ਤਾਂ ਸੱਜ ਵਿਆਹੀ ਸਹੁਰਿਆਂ ਤੋਂ ਹੈਗੀ ਸੰਗਦੀ। ਇਹ ਮੇਰੀ ਪਹਿਲੀ ਦੀਵਾਲੀ ਸਹੁਰਿਆਂ ਦੇ ਘਰ ਦੀ। ਉਡੀਕ ਤੇਰੀ, ਫਿਰਾਂ ਮਨ ਭਾਉਂਦੇ ਪਕਵਾਨ ਧਰਦੀ। ਮੈਂ ਰੱਬ ਮੂਹਰੇ ਹੱਥ ਬੰਨ੍ਹ ਤੇਰੀ ਸੁੱਖ ਰਹਿੰਦੀ ਮੰਗਦੀ। ਮਾੜਿਆਂ ਹਾਲਤਾਂ ਤੋਂ ਸੋਹਣਿਆਂ ਮੈਂ ਤਾਂ ਰਹਾਂ ਡਰਦੀ। ਰੱਬਾ ਤੇਰੇ ਕੋਲੋਂ ਮੈਂ ਸਰਬੱਤ ਦਾ ਭਲਾ ਰਹਾਂ ਮੰਗਦੀ। ਥਾਂ-ਥਾਂ ਜਦੋਂ ਬੰਬ ਧਮਕਿਆਂ ਦੀਆਂ ਖ਼ਬਰਾਂ ਸੁਣਦੀ।

Comments

Popular Posts