ਦਿਲਾ ਬਹੁਤਾ ਹੱਸਿਆ ਨਾਂ ਕਰ ਲੋਕੀ ਤੰਗ ਹੋਣਗੇ।
ਤੈਨੂੰ ਰੋਂਉਣ ਦੇ ਬਹਾਨੇ ਲੋਕੀ ਬਥੇਰੇ ਲੱਭ ਲੈਣਗੇ।
ਹਰ ਦੁੱਖ ਲਿਆ ਲੋਕੀਂ ਤੇਰੀ ਝੋਲੀ ਪਾਉਣਗੇ।
ਜੇ ਅਸੀਂ ਲੋਕਾਂ ਦੇ ਮੂਹਰੇ ਬੈਠ ਹੁੰਝੂ ਕੇਰਾਂਗੇ।
ਲੋਕੀ ਗਲ਼, ਹਿਕ ਨਾਲ ਲਾ ਕੇ ਚੁਪ ਕਰਾਉਣਗੇ।
ਆਪਣੇ ਹਿਸੇ ਦੇ ਹਾਸੇ ਵੀ ਸੱਤੀ ਤੋਂ ਲਟਾਉਣਗੇ।
ਪਹਿਲਾਂ ਹਰ ਦੁੱਖ ਸੁੱਖ ਸਤਵਿੰਦਰ ਦਾ ਸੁਣਨਗੇ।
ਫਿਰ ਫੇਸ ਬੁੱਕ ਉਤੇ ਮਸਾਲੇ ਲਾ ਸੱਤੀ ਬਤਾਉਣਗੇ।
Comments
Post a Comment