ਦਿਲਾਂ ਦਾ ਵਿਪਾਰੀ ਹੋ ਗਿਆ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਉਨਾਂ ਨੂੰ ਰੋਣ ਦਾ ਫ਼ੈਇਦਾ ਹੀ ਕੀ?
ਜੋ ਬੇਈਮਾਨ ਤੇਰੇ ਨਾਲ ਹੋ ਗਿਆ।
ਐਸੇ ਦਿਲਦਾਰ ਦਾ ਕਰਨਾਂ ਕੀ?
ਜੋ ਦਿਲਾਂ ਦਾ ਵਿਪਾਰੀ ਹੋ ਗਿਆ।
ਐਸੇ ਚੰਦਰੇ ਤੇ ਮਰਨਾਂ ਹੀ ਕੀ?
ਜੋ ਨੀਅਤ ਹੂਸਨਾਂ ਤੇ ਝੂਰ ਗਿਆ।
ਛੱਡ ਮਨਾ ਦਰਦਾ ਨੂੰ ਟੋਹਣਾਂ ਕੀ?
ਜਖ਼ਮ ਹਰਾ ਦਿਲਾਂ ਵਿੱਚ ਕਰ ਗਿਆ।
ਸੱਤੀ ਉਹਦੀ ਕਰਨੀ ਉਡੀਕ ਕੀ?
ਜੋ ਸੁੱਤੀ ਪਈ ਨੂੰ ਛੱਡ ਦੂਰ ਗਿਆ।
ਉਨੂੰ ਚੇਤੇ ਕਰ-ਕਰ ਰੋਣਾਂ ਕੀ?
ਜੋ ਸਤਵਿੰਦਰ ਜਿਉਂਦੀ ਭੁੱਲ ਗਿਆ।

Comments

Popular Posts