ਕਿਸੇ ਦੂਜੇ ਉਤੇ ਇਤਬਾਰ ਕਰਨ ਦੀ ਲੋੜ ਕੀ ਆ
ਸਕਾ ਭਰਾਂ, ਭਰਾਂ ਦਾ ਹੋਇਆ ਦੁਸ਼ਮਣ, ਫਿਰ ਦੂਜੇ ਨਾਲ ਪੱਗ ਵਟਾਉਣ ਦੀ ਲੋੜ ਕੀ ਆ।
ਇੱਜ਼ਤ ਲੁੱਟ ਲੈਂਦੇ ਬਣ ਸਕੇ ਆਪਣੇ, ਕਿਸੇ ਦੂਜੇ ਉਤੇ ਇਤਬਾਰ ਕਰਨ ਦੀ ਲੋੜ ਕੀ ਆ।
ਸੱਤੀ ਜਦੋਂ ਮਾਂ ਜਾਇਆਂ ਨਾਲ ਨਾਂ ਦੁੱਖ ਸਾਝਾਂ, ਕਿਸੇ ਦੂਜੇ ਦੇ ਕੋਲ ਦੁੱਖ ਰੋਣ ਦੀ ਲੋੜ ਕੀ ਆ।
ਸਤਵਿੰਦਰ ਧੀ ਜੰਮ ਕੇ ਕੰਨਿਆ ਦਾਨ ਨਾਂ ਕੀਤਾ, ਦੂਜੇ ਦੀ ਧੀ ਨੂੰਹੁ ਤੋਂ ਆਸ ਦੀ ਲੋੜ ਕੀ ਆ।
ਆਪ ਯਾਰ ਮਾਰ ਹਰ ਰੋਜ਼ ਨੇ ਕਰਦੇ, ਫਿਰ ਦੂਜੇ ਯਾਰ ਤੋਂ ਇਮਾਨਦਾਰੀ ਫਿਰ ਦੀ ਲੋੜ ਕੀ ਆ।
ਜਿਹੜੇ ਖ੍ਰੀਦਦੇ ਨੇ ਨਿੱਤ ਜਿਸਮਾਂ ਨੂੰ, ਉਹਨੂੰ ਆਪਣੇ ਘਰ ਪਰਵਾਰ ਦੇ ਝੰਜਟ ਦੀ ਲੋੜ ਕੀ ਆ।
Comments
Post a Comment