ਪਿਆਰ ਦੀ ਸਮਝ ਤੇਰੇ ਜਾਂਣ ਪਿਛੋਂ ਆਈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਕੋਲ ਹੁੰਦੇ ਸਜਣਾਂ ਦੀ ਅਸੀ ਕਦਰ ਨਾਂ ਪਾਈ।
ਸੁਰਤ ਉਦੋਂ ਆਈ ਜਦੋਂ ਸੀ ਯਾਰੀ ਗੁਆਈ।
ਉਹ ਦੀ ਭੋਲੀ-ਭਾਲੀ ਸੂਰਤ ਸਮਝ ਨਾਂ ਆਈ।
ਉਹ ਦੇ ਹੁੰਦਿਆ ਸੁੱਤੇ ਮਨ ਨੂੰ ਜਾਗ ਨਾਂ ਆਈ।
ਪਿਆਰ ਦੀ ਬਾਤ ਸਾਨੂੰ ਕਦੇ ਕਰਨੀ ਨਾਂ ਆਈ।
ਤੁਰ ਗਿਆ ਕੋਲੋ ਜਾਨ ਮੇਰੀ ਮੁੱਠੀ ਵਿੱਚ ਆਈ।
ਪਿਛੋ ਅਵਾਜ਼ ਕਿਦਾ ਮਾਰਾ ਜ਼ੁਬਾਨ ਥਰਥਰਾਈ।
ਸਤਵਿੰਦਰ ਨੇ ਯਾਰਾ ਜਿੱਤੀ ਹੋਈ ਬਾਜੀ ਗੁਆਈ।
ਸੱਤੀ ਨੂੰ ਪਿਆਰ ਦੀ ਸਮਝ ਤੇਰੇ ਜਾਂਣ ਪਿਛੋਂ ਆਈ।
ਤੇਰੇ ਪਿਆਰ ਨੇ ਮੇਰੀ ਜਾਨ ਪਗਲੀ ਹੈ ਬਣਾਈ।
Comments
Post a Comment