ਦੀਵਾਲੀ ਆਈ
ਦੀਵਾਲੀ ਆਈ
--ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwnnder_7@hotmail.com
ਆ ਗਈ ਦੀਵਾਲੀ ਦੀਵੇ ਜਗਾਈਏ।
ਰੰਗ ਬਰੰਗੇ ਲਾਟੂ ਘਰ ਤੇ ਸਜਾਈਏ।
ਘਰ ਵਿੱਚ ਪਕਵਾਨ ਤਾਜੇ ਬਣਾਈਏ।
ਹਰ ਸਾਲ ਵਾਂਗ ਭਾਂਡਾ ਨਵਾ ਲਿਆਈਏ।
ਮਿੱਠਾਆਈਆਂ ਲਿਆ ਪੂਜਾ ਕਰਈਏ।
ਪੱਟਾਕੇ ਫੁੱਲ ਝੜੀਆ ਵੀ ਜਲਾਈਏ।
ਅਸਮਾਨ ਤੇ ਅਸ਼ਤਬਾਜੀ ਚਲਾਈਏ।
ਆ ਜਾਵੇਗੀ ਲੱਛਮੀ ਦਰ ਖੁੱਲਾ ਰੱਖੀਏ।
ਦੂਜੇ ਦਿਨ ਵੀ ਦੀਵਾਲਾ ਵੀ ਮਨਾਈਏ।
ਫਿਰ ਲੱਗੇ ਨੋਟਾ ਦਾ ਹਿਸਾਬ ਲੱਗਾਈਏ।
ਸਤਵਿੰਦਰ ਫਜ਼ੂਲ ਖ਼ਰਚੀ ਘਟਾਈਏ।
ਸੱਤੀ ਤੋਹਫ਼ੇ ਦੇਣ ਦੇ ਖ਼ਰਚੇ ਹਟਾਈਏ।
ਤਾਂ ਖੁਸ਼ੀਆਂ ਦੀ ਦੀਵਾਲੀ ਮਨਾਈਏ।
Comments
Post a Comment