ਭਾਗ 82 ਮੇਰੀ ਕਿਸਮਤ ਇੰਨੀ ਤੇਜ਼ ਹੈ, ਜ਼ਿੰਦਗੀ ਵਿੱਚ ਨਿੱਤ ਆਏ ਦਿਨ ਨਵੀਂ ਔਰਤ ਆ ਜਾਂਦੀ ਹੈ  ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ 
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਪਾਠਕ ਦੋਸਤੋ ਦਿਲਾਂ ਉੱਤੇ ਪੱਥਰ ਡਿੱਗਣ ਵਾਲਾ ਹੈ। ਦਿਲ ਥੱਮ ਲਵੋ। ਪਾਠਕ ਸੋਚਣਗੇ,  ਤਾਂ ਸਹੀਂ ਬਗੈਰ ਬਰੂਦ ਦੇ ਧਮਾਕੇ ਤੋਂ ਹੀ ਸਿੱਧਾਂ ਦਿਮਾਗ਼ ਉੱਤੇ ਬੰਬ ਮਾਰਦੀ ਹੈ। ਰੋਜ਼ ਪਹਾੜ ਸਿੱਟਦੀ ਹੈ। ਆਉਣ ਦੇ ਪੱਥਰ ਤਾਂ ਥੱਮ ਲਵਾਂਗੇ। ਦਿਲ ਦਾ ਕੀ ਥੱਪਣਾ ਹੈ? ਦਿਲ ਤਾਂ ਐਸਾ ਕੁੱਝ ਹਰ ਰੋਜ਼ ਭਾਲਦਾ ਹੈ। ਅਸਲ ਵਿੱਚ ਉਸੇ ਨੂੰ ਪਤਾ ਹੈ। ਕੀ ਬੀਤਦੀ ਹੈ? ਜਿਸ ਦੇ ਘਰ ਦਿਲ ਵਿੱਚ ਗੁਰਜੋਤ ਵੜ ਜਾਂਦਾ ਹੈ। ਭੜਥੂ ਪਾ ਦਿੰਦਾ ਹੈ। ਰੱਬ ਜਾਣੇ ਇਹ ਗੁਰੀ ਔਰਤਾਂ ਦਾ ਭਲਾ ਕਰਦਾ ਫਿਰਦਾ ਸੀ ਜਾਂ ਇੱਜ਼ਤ ਉਤਾਰਦਾ ਫਿਰਦਾ ਸੀ। ਗੁਰੀ ਕੁਆਰੀ ਔਰਤ ਦੇ ਪੈਦਾ ਹੋਇਆ ਸੀ। ਗੁਰੀ ਨੇ ਕੁਆਰੀ ਔਰਤ ਨੂੰ ਮਾਂ ਬੱਣਾਇਆ ਸੀ। ਜਿਸ ਨੇ ਇਸ ਨੂੰ ਪਾਲਿਆ ਸੀ। ਉਸ ਦਾ ਪਤੀ ਵੀ ਸੁਰਤ ਸਭਾਲਣ ਤੋਂ ਪਹਿਲਾਂ ਮਰ ਗਿਆ ਸੀ। ਇਸ ਨੇ ਅੱਖਾਂ ਨਾਲ ਮਰਦਾਂ ਹੱਥੋਂ, ਉਨ੍ਹਾਂ ਦਾ ਸ਼ੋਸ਼ਣ ਹੁੰਦਾ ਦੇਖਿਆ ਸੀ। ਨਜਾਇਜ਼ ਮਰਦ ਸ਼ਰੇਆਮ ਘਰ ਵਿੱਚ ਆਉਂਦੇ ਜਾਂਦੇ ਦੇਖੇ ਸਨ। ਜੋ ਕੁੱਝ ਬਾਲ ਅਵਸਥਾ ਵਿੱਚ ਦੇਖਿਆ ਜਾਂਦਾ ਹੈ। ਬੱਚੇ ਦੇ ਦਿਮਾਗ਼ ਵਿੱਚ ਬੈਠ ਜਾਂਦਾ। ਸਮਝ ਤੋਂ ਬਾਹਰ ਦੀ ਗੱਲ ਹੈ। ਇਹ ਆਪਦੇ ਪਿਉ ਦੀ ਰੀਸ ਕਰ ਰਿਹਾ ਹੈ। ਜਾਂ ਐਸਾ ਕੁੱਝ ਕਰਕੇ ਔਰਤ ਦਾ ਸਾਥ ਦੇ ਕੇ, ਪਿਤਾ ਦਾ ਅਧੂਰਾ ਕੰਮ ਪੂਰਾ ਕਰ ਰਿਹਾ ਹੈ। ਔਰਤ ਮਰਦ ਬਗੈਰ, ਮਰਦ ਔਰਤ ਬਗੈਰ ਅਧੂਰੇ ਹਨ। ਇਹ ਹੁਣ ਖਾਲ਼ੀਂ ਥਾਂ ਭਰਨ ਲੱਗਾ ਹੈ। ਐਸੀਆਂ ਔਰਤਾਂ ਕਿੰਨੀਆਂ ਕੁ ਹਨ? ਜਿੰਨਾ ਨੂੰ ਪੱਕਾ ਮਰਦ ਨਹੀਂ ਲੱਭਦਾ। ਜਾਂ ਉਦਾਂ ਗੁਰੀ ਵਰਗੇ ਨਾਲ ਵੀ ਹੱਥ ਪਲਾਂ ਮਰਵਾਈ ਜਾਂਦੀਆਂ ਹਨ। ਪਤੀ ਸੌਂ ਗਿਆ ਜਾਂ ਇੱਧਰ-ਉੱਧਰ ਗਿਆ ਹੈ। ਗੁਰੀ ਵਰਗੇ ਵੀ ਹਜ਼ਮ ਹਨ। ਜਿੰਨਾ ਦੇ ਅੱਗੇ, ਪਿੱਛੇ ਮਰਦ ਨਹੀਂ ਹੈ। ਵਿਆਹ ਕਰਾ ਲੈਣ ਤਾਂ ਉਨ੍ਹਾਂ ਲਈ ਕੋਈ ਮਿਹਣਾਂ ਵੀ ਨਹੀਂ ਹੈ। ਹੁਣ ਕਿਸੇ ਤੋਂ ਤਾਂ ਜਰੂਰਤ ਪੂਰੀ ਕਰਾਉਣੀ ਹੈ। ਮਰਦ-ਔਰਤ ਲੁੱਕ-ਛਿਪ ਕੇ ਜਾਂ ਸ਼ਰੇਬਜ਼ਾਰ, ਇੱਕ ਦੂਜੇ ਨੂੰ ਵਿੱਕੀ ਜਾਂਦੇ ਹਨ। ਬੰਦਾ ਔਰਤ ਕੋਲ ਵਿਕਦਾ ਉਂਗਲਾਂ ਉੱਤੇ ਨੱਚਦਾ ਹੈ। 
ਵਿੰਦਰ ਨੇ ਗੁਰਜੋਤ ਦਾ ਲਿਖਿਆ ਨੋਟ ਖਾਤਾ ਫਿਰ ਖ਼ੋਲ ਕੇ ਪੜ੍ਹਨਾਂ ਸ਼ੁਰੂ ਕਰ ਲਿਆ ਸੀ। ਜਿਸ ਵਿੱਚ ਗੁਰਜੋਤ ਨੇ ਲਿਖਿਆਂ ਸੀ। ਸਾਡੇ ਘਰ ਵਿੱਚ ਮੱਝ, ਗਾਂ ਦੁਧਾਰੀ ਪਸੂ ਨਹੀਂ ਸੀ। ਪਸੂਆਂ ਨੂੰ ਜਿੰਨਾ ਚਾਰਾ, ਖੱਲ, ਦਾਣਾ ਪਾਈਦਾ ਹੈ। ਉਸ ਤੋਂ ਸਸਤਾ ਦੁੱਧ ਹੈ। ਮਾਂ ਨੇ ਪਿੰਡ ਵਿੱਚੋਂ ਦੁੱਧ ਲੁਆਇਆ ਸੀ। ਅਸੀਂ ਦੋਨੇਂ ਵੇਲੇ ਕਿੱਲੋ-ਕਿੱਲੋ ਦੁੱਧ ਲੈਂਦੇ ਸੀ। ਮਾਂ, ਮੈਨੂੰ ਹੀ ਦੁੱਧ ਲੈਣ ਘੱਲਦੀ ਸੀ। ਦੁੱਧ ਵੇਚਣ ਵਾਲੀ 40 ਕੁ ਸਾਲਾਂ ਦੀ, 6 ਫੁੱਟ ਦੀ, ਕਾਫ਼ੀ ਮੋਟੀ ਔਰਤ ਸੀ। ਉਸ ਦਾ ਪਤੀ ਕਦੇ ਦੇਖਿਆਂ ਨਹੀਂ ਸੀ। ਕਿਤੇ ਬਾਹਰ ਕਮਾਈ ਕਰਨ ਗਿਆ ਹੋਇਆ, ਮੁੜਿਆਂ ਹੀ ਨਹੀਂ ਸੀ। ਮੇਰੇ ਮੁੱਛ ਫੁੱਟਦੀ ਸੀ। ਇਸ ਔਰਤ ਦੇ ਘਰ ਨਾਲ ਘੁਮਿਆਰਾਂ ਦਾ ਘਰ ਸੀ। ਮੇਰਾ ਦੁੱਧ ਲੈ ਕੇ ਆਉਣ ਦਾ ਦੂਜਾ ਹੀ ਦਿਨ ਸੀ। ਸ਼ਾਮ ਦਾ ਵੇਲਾ ਸੀ। ਮੈਂ ਉਸ ਔਰਤ ਦੇ ਘਰ ਗਿਆ। ਉਹ ਮੈਨੂੰ ਕਿਤੇ ਨਾਂ ਦਿਸੀ। ਮੈਂ ਬਹੁਤ ਅਾਵਾਜ਼ਾ ਵੀ ਮਾਰੀਆਂ। ਸ਼ਾਇਦ ਉਹ ਮੇਰੀ ਅਾਵਾਜ਼ ਪਛਾਣਦੀ ਨਹੀਂ ਸੀ, ਜਾਂ ਸੁਣੀ ਨਹੀਂ ਸੀ। ਜਾਂ ਜਾਣ ਕੇ ਨਹੀਂ ਬੋਲੀ। ਮੈਂ ਉਸ ਨੂੰ ਲੱਭਦਾ-ਲੱਭਦਾ, ਬੂਹਾ ਢੋਏ ਵਾਲੇ ਕਮਰੇ ਵਿੱਚ ਚਲਾ ਗਿਆ। ਉਹ ਔਰਤ ਸਾਢੇ ਛੇ ਫੁੱਟ ਦੇ ਘੁਮਿਆਰ ਨਾਲ, ਐਸੀ ਹਾਲਤ ਵਿੱਚ ਸੀ। ਮੈਂ ਕਦੇ ਅੱਖਾਂ ਨਾਲ, ਐਸਾ ਕੁੱਝ ਨਹੀਂ ਦੇਖਿਆ ਸੀ। ਘੁਮਿਆਰ ਮੈਨੂੰ ਦੇਖ ਕੇ, ਖਿਸਕ ਗਿਆ ਸੀ। ਮੈਂ ਉਸ ਔਰਤ ਮੂਹਰੇ ਡੋਲੂ ਕਰ ਦਿੱਤਾ। ਮੈਂ ਕਿਹਾ, " ਮੈਨੂੰ ਦੁੱਧ ਪਾ ਦਿਉ। " ਉਸ ਨੇ ਡੋਲੂ ਪਰੇ ਵਗਾ ਕੇ ਮਾਰਿਆ। ਉਸ ਨੇ ਮੈਨੂੰ ਫੜ ਲਿਆ। ਉਸ ਨੇ ਕਿਹਾ, " ਕੰਜਰਾ ਗ਼ਲਤ ਸਮੇਂ ਤੇ ਆ ਕੇ, ਸਾਰੀ ਖੇਡ ਖ਼ਰਾਬ ਕਰ ਦਿੱਤੀ। " ਉਸ ਨੇ ਮੈਨੂੰ ਜੱਫੀ ਵਿੱਚ ਭਰ ਲਿਆ। ਮੇਰਾ ਸਰੀਰ, ਉਸ ਦੇ ਸਰੀਰ ਤੋਂ ਅੱਧਾ ਸੀ। ਜਦੋਂ ਮੈਂ ਛੁੱਟ ਹੀ ਨਹੀਂ ਸਕਦਾ ਸੀ। ਮੈਂ ਛੁੱਟਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। 
ਉਸ ਦਿਨ ਪਿੱਛੋਂ, ਦੁੱਧ ਲੈਣ ਜਾਣ ਦਾ ਸਮਾਂ, ਮੈਨੂੰ ਮਸਾਂ ਆਉਂਦਾ ਸੀ। ਮੈਂ ਕਈ ਬਾਰ ਡੋਲੂ ਚੁੱਕਦਾ ਸੀ। ਮਾਂ ਮੈਨੂੰ ਸ਼ਾਬਾਸ਼ੇ ਦਿੰਦੀ ਰਹਿੰਦੀ ਸੀ। ਮੈਂ ਇੱਕੋ-ਇਹੀ ਕੰਮ ਸਾਰੀ ਦਿਹਾੜੀ ਵਿੱਚ ਕਰਦਾ ਸੀ। ਮਾਂ ਨੂੰ ਹੌਸਲਾ ਸੀ। ਮੈਂ ਇਹੀ ਕੰਮ ਜ਼ੁੰਮੇਵਾਰੀ ਨਾਲ ਕਰਦਾਂ ਹਾਂ। ਇੱਕ ਹੋਰ ਮੌਜ ਬਣ ਗਈ। ਮਾਂ ਮਹੀਨੇ ਦਾ 700 ਰੁਪਿਆਂ ਦੁੱਧ ਦਾ ਉਸ ਨੂੰ ਦੇਣ ਲਈ ਦਿੰਦੀ ਸੀ। ਮੈਂ ਆਪਣੀ ਜੇਬ ਵਿੱਚ ਪਾ ਲੈਂਦਾ ਸੀ। ਉਸ ਨੇ ਕਦੇ ਦੁੱਧ ਦੇ ਪੈਸੇ ਮੰਗੇ ਨਹੀਂ ਸਨ। ਬੱਤੀ ਨਾਲ ਦੀਵਾ ਅੱਗੇ-ਅੱਗੇ ਜੱਗ ਪੈਂਦਾ ਹੈ। ਉਸ ਔਰਤ ਦੇ ਤਿੰਨ ਕੁੜੀਆਂ ਹੀ ਸਨ। ਜੋ ਜਵਾਨ ਸਨ। ਇੱਕ ਵਿਆਹੀ ਹੋਈ ਸੀ। ਦੂਜੀਆਂ 16, 17 ਸਾਲਾਂ ਦੀਆਂ ਸਨ। ਉਹ ਔਰਤ ਨੇ, ਪਤਾ ਨਹੀਂ, ਮੈਨੂੰ ਆਪਣਾ ਸੱਚੀਂ ਖ਼ਸਮ ਸਮਝ ਲਿਆ ਸੀ। ਆਪਦੀ ਕਾਰ ਦੇ ਕੇ, ਕੁੜੀਆਂ ਨੂੰ ਸਕੂਲ ਛੱਡਣ ਦੀ ਜ਼ੁੰਮੇਵਾਰੀ, ਮੈਨੂੰ ਦੇ ਦਿੱਤੀ ਸੀ। ਬਿੱਲੇ ਨੂੰ ਦੁੱਧ ਦੀ ਰਾਖੀ ਬੈਠਾ ਦਿੱਤਾ ਸੀ। ਕੁੜੀਆਂ ਵੀ ਮਾਂ ਵਰਗੀਆਂ ਸੀਲ ਸਨ। ਦੋਨਾਂ ਕੁੜੀਆਂ ਨੂੰ ਮੇਰੇ ਬਾਰੇ ਇੱਕ ਦੂਜੀ ਦਾ ਤਾਂ ਪਤਾ ਹੀ ਸੀ। ਮੈਨੂੰ ਲੱਗਦਾ ਸੀ, ਤਿੰਨਾਂ ਵਿੱਚ ਹੀ ਕੜ੍ਹੀ ਘੁਲੀ ਹੋਈ ਸੀ। ਜਦੋਂ ਇੰਨਾ ਕੁੜੀਆਂ ਦੇ ਵਿਆਹ ਦਾ ਸਮਾਂ ਆਇਆ। ਮੈਨੂੰ ਕੁੜੀਆਂ ਦਾ ਭਰਾ ਬਣਾ ਕੇ ਖੜ੍ਹਾ ਕਰ ਦਿੱਤਾ। ਦੁਨੀਆ ਦੇ ਤਿੰਨੇ ਰਿਸ਼ਤੇ ਪਿਉ, ਭਰਾ, ਯਾਰ ਦੇ ਮੈਂ ਹੀ ਨਿਭਾ ਰਿਹਾ ਸੀ। ਮੇਰਾ ਰੱਬ ਤਾਂ ਬਹੁਤ ਚੰਗਾ ਹੈ। ਮੇਰੇ ਕਰਮਾਂ ਵਿੱਚ ਔਰਤਾਂ ਬਹੁਤ ਲਿਖ ਦਿੱਤੀਆਂ ਹਨ। ਕਿਸਮਤ ਇੰਨੀ ਤੇਜ਼ ਹੈ, ਮੇਰੀ ਜ਼ਿੰਦਗੀ ਵਿੱਚ ਨਿੱਤ ਆਏ ਦਿਨ ਨਵੀਂ ਔਰਤ ਆ ਜਾਂਦੀ ਹੈ। ਮੈਂ ਅੱਖ ਦੱਬਣ ਜਿੰਨੇ ਸਮੇਂ ਵਿੱਚ ਜ਼ਨਾਨੀ ਨੂੰ ਆਪਦੇ ਕਬਜ਼ੇ ਵਿੱਚ ਕਰ ਲੈਂਦਾ ਹਾਂ। ਜੇ ਕੋਈ ਅੱਥਰੀ ਘੋੜੀ ਹੋਵੇ। ਉਸ ਨੂੰ ਐਸਾ ਬਦਨਾਮ ਕਰਦਾਂ ਹਾਂ। ਅਗਲੀ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿੰਦੀ। ਕਿਸੇ ਦੀ ਪੈੜ-ਚਾਲ ਸੁਣ ਕੇ, ਵਿੰਦਰ ਕਾਪੀ ਬੰਦ ਕਰ ਦਿੱਤੀ।

Comments

Popular Posts