ਤੇਰੇ ਵਰਗੇ ਪੁੱਤ ਹਰ ਘਰ ਵਿੱਚ ਜੰਮਣ
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ satwnnder_7@hotmail.com
ਤੇਰੇ ਵਰਗੇ ਪੁੱਤ ਹਰ ਘਰ ਵਿੱਚ ਜੰਮਣ। ਘਰ ਦੇਸ਼ ਦੀ ਆਨ-ਸ਼ਾਨ ਸੰਭਾਲ ਰੱਖਣ।
ਹਰ ਇੱਕ ਦੀ ਇੱਜ਼ਤ ਆਪਦੀ ਸਮਝਣ। ਮਾਂ ਦੀ ਕੁੱਖ ਦੀ ਲਾਜ ਦੁਨੀਆ ਤੇ ਰੱਖਣ।
ਸਤਵਿੰਦਰ ਪੁੱਤ-ਪੁੱਤ ਕਹਿੰਦੇ ਨਾਂ ਥੱਕਣ। ਸਾਊ ਪੁੱਤ ਬਣ ਕੇ ਫ਼ਰਜ਼ਾਂ ਨੂੰ ਸਮਝਣ।
ਦੇਸ਼ ਕੌਮ ਨੂੰ ਆਪਦਾ ਪਰਿਵਾਰ ਸਮਝਣ। ਸਬ ਦੁਨੀਆ ਆਪਦੇ ਬਰਾਬਰ ਸਮਝਣ।
ਸੱਤੀ ਐਸਾ ਸੋਹਣਾ ਸਮਾਜ ਨੂੰ ਸਿਰਜਣ। ਕਮਾਈਆਂ ਕਰਕੇ ਸਬ ਦਾ ਢਿੱਡ ਭਰਨ।
ਨਿਤਾਣੀ ਔਰਤਾਂ ਨੂੰ ਇਨਸਾਨ ਸਮਝਣ। ਪੂਰੀ ਦੁਨੀਆਂ ਨੂੰ ਪਰਾਇਆ ਨਾਂ ਸਮਝਣ।

Comments

Popular Posts