ਭਾਗ 35 ਪਿਆਰੇ ਭਲੇ ਸੱਜਣੋ ਬੰਦਿਉ, ਸਾਰੀਆਂ ਚਲਾਕੀਆਂ ਛੱਡ ਕੇ, ਰੱਬ ਪ੍ਰਭ ਨੂੰ ਯਾਦ ਕਰੀਏ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
26/05/2013. ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 281
ਪਿਆਰੇ ਭਲੇ ਸੱਜਣੋ, ਸਾਰੀਆਂ ਚਲਾਕੀਆਂ ਛੱਡ ਕੇ, ਰੱਬ ਪ੍ਰਭ ਨੂੰ ਯਾਦ ਕਰੀਏ। ਸਤਿਗੁਰ ਨਾਨਕ ਪ੍ਰਭੂ ਜੀ ਉੱਤੇ, ਜਿੰਦ-ਮਨ ਵਿੱਚ ਇੱਕ ਜ਼ਕੀਨ-ਭਰੋਸਾ ਬਣਾਂ ਕੇ ਰੱਖੀਏ, ਤਾਂ ਦਰਦ, ਵਹਿਮ, ਡਰ ਚਲੇ ਜਾਂਦੇ ਹਨ। ਕਿਸੇ ਬੰਦੇ ਦਾ ਆਸਰਾ ਬੇਕਾਰ ਹੀ ਸਮਝਿਆ ਕਰੋ। ਭਗਵਾਨ ਹੀ ਵਸਤੂਆਂ, ਦਾਤਾਂ ਦੇਣ ਵਾਲਾ ਹੈ। ਜਿਸ ਦੇ ਦੇਣ ਨਾਲ ਜੀਵ, ਬੰਦਾ ਰੱਜ ਜਾਂਦਾ ਹੈ। ਉਸ ਬੰਦੇ ਨੂੰ ਮੁੜ ਕੇ, ਲਾਲਚ ਨਹੀਂ ਹੁੰਦਾ। ਰੱਬ ਇੱਕੋ ਹੀ ਬੰਦੇ ਨੂੰ ਮਾਰਦਾ ਤੇ ਜਿਉਂਦਾ ਰੱਖਦਾ ਹੈ। ਬੰਦੇ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ। ਪ੍ਰਭੂ ਦਾ ਭਾਣਾ ਮੰਨ ਕੇ ਸੁਖ ਹੁੰਦਾ ਹੈ। ਉਸ ਰੱਬ ਦਾ ਨਾਮ ਗਲ਼ੇ ਵਿੱਚ ਯਾਦ ਕਰਕੇ ਰੱਖ। ਉਸ ਰੱਬ ਦਾ ਨਾਮ ਸਿਮਰ ਕੇ, ਚੇਤੇ ਕਰਕੇ, ਜਪ ਕੇ, ਰਟੀ ਚੱਲ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ, ਉਸ ਰੱਬ ਦਾ ਨਾਮ ਸਿਮਰਨ ਕਰਨ ਨਾਲ, ਕੋਈ ਅੜਚਣ, ਰੁਕਾਵਟ ਨਹੀਂ ਪੈਂਦੀ।
ਜਿੰਦ ਜਾਨ ਵਿੱਚ ਰੱਬ ਦੀ ਵਡਿਆਈ ਕਰੀਏ। ਮੇਰੀ ਜਿੰਦ ਸਹੀ ਪਵਿੱਤਰ ਕੰਮ ਕਰੀਏ। ਹਰ ਸਮੇਂ ਮਨ ਨੂੰ ਸੁਖੀ ਰੱਖ ਸਕਦੇ ਹਾਂ। ਜੇ ਅੱਖਾਂ ਦੇ ਨਾਲ ਪ੍ਰਮਾਤਮਾ ਦੀ ਬਣਾਈ, ਸ੍ਰਿਸ਼ਟੀ ਦੇ ਸੋਹਣੇ ਨਜ਼ਾਰੇ ਦੇਖੀਏ। ਆਪਣੇ ਪੈਰਾਂ ਨਾਲ, ਗੋਬਿੰਦ ਪ੍ਰਭੂ ਦੇ ਰਸਤੇ ਉੱਤੇ ਤੁਰੀਏ। ਮਾੜੇ ਕੰਮ ਤੇ ਪਾਪ, ਇੱਕ ਪਲ ਰੱਬ ਨੂੰ ਚੇਤੇ ਕਰਨ ਨਾਲ ਮੁੱਕ ਜਾਂਦੇ ਹਨ। ਹੱਥਾਂ ਨਾਲ ਕੰਮ ਕਰੀਏ। ਕੰਨਾਂ ਨਾਲ ਰੱਬ ਦੇ ਗੁਣਾਂ ਨੂੰ ਕਰੀਏ, ਸੁਣੀਏ, ਗਾਈਏ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਰੱਬ ਦੇ ਦਰ-ਘਰ ਵਿੱਚ ਸੋਹਣੇ ਮੁੱਖ, ਭਾਗਾਂ ਵਾਲੇ ਮੰਨੇ ਜਾਂਦੇ ਹਨ।
ਭਾਗਾਂ ਵਾਲੇ ਬੰਦੇ ਦੁਨੀਆ ਉੱਤੇ ਉਹ ਹਨ। ਹਰ ਸਮੇਂ, ਹਮੇਸ਼ਾ ਲਈ, ਰੱਬ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਜੋ ਬੰਦੇ ਪ੍ਰਭੂ ਦੇ ਨਾਮ ਦਾ ਖ਼ਿਆਲ ਕਰਦੇ ਹਨ। ਉਹੀ ਦੁਨੀਆ ਉਤੇ, ਦੌਲਤ ਮੰਦ, ਧਨਾਢ ਬੰਦੇ ਹਨ। ਸਰੀਰ, ਹਿਰਦੇ, ਮੂੰਹ ਵਿੱਚੋਂ ਰੱਬ ਦਾ ਨਾਮ ਜਪਦੇ ਹਨ। ਉਸ ਨੂੰ ਹਰ ਸਮੇਂ, ਹਮੇਸ਼ਾ ਲਈ ਅਨੰਦ ਨਾਲ ਰਹਿਣ ਵਾਲਾ ਜਾਣੀਏ। ਸਿਰਫ਼ ਇੱਕੋ-ਇੱਕ ਰੱਬ ਨੂੰ ਸਮਝ ਜਾਈਏ। ਤਾਂ ਉਹ ਬੰਦੇ ਇਸ ਦੁਨੀਆ ਬਾਰੇ, ਮਰਨ ਪਿੱਛੋਂ ਦੀ ਦੁਨੀਆ ਬਾਰੇ ਜਾਣ ਜਾਂਦੇ ਹਨ। ਰੱਬ ਦੇ ਪਿਆਰ ਵਿੱਚ, ਜਿਸ ਬੰਦੇ ਦਾ ਜੀਅ ਲੱਗ ਗਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਉਹ ਬੰਦੇ ਨੇ ਰੱਬ ਨੂੰ ਬੁੱਝ ਲਿਆ ਹੈ। ਸਤਿਗੁਰ ਦੀ ਮਿਹਰਬਾਨੀ ਨਾਲ ਆਪਣੇ-ਆਪ, ਜਿਸ ਬੰਦੇ ਨੂੰ ਰੱਬ ਦਿਸਦਾ ਹੈ।
ਉਸ ਬੰਦੇ ਦੇ ਲਾਲਚ ਮੁੱਕ ਜਾਂਦੇ ਹਨ। ਰੱਬ ਦੇ ਪਿਆਰਿਆਂ ਵਿੱਚ ਰੱਬ ਦਾ ਨਾਮ ਸਿਮਰਨ, ਹਰਿ ਹਰਿ ਕਰਦੇ ਹਨ। ਉਹ ਬੰਦੇ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹਨ। ਰਾਤ ਦਿਨ, ਕੇਵਲ ਬਾਣੀ ਨੂੰ ਗਾਉਂਦੇ ਹਨ। ਘਰ, ਪਰਿਵਾਰ ਵਿੱਚ ਵੀ ਉਹ ਬੰਦੇ ਵਿਕਾਰਾਂ ਦੇ ਲਾਲਚ ਵਿੱਚ ਨਹੀਂ ਫਸਦੇ। ਇੱਕ ਪ੍ਰਭੂ ਉੱਤੇ ਜਿਹੜੇ ਬੰਦੇ ਸੀ ਉਮੀਦ ਹੈ। ਉਸ ਦਾ ਜਮਦੂਤ ਦਾ ਡਰ ਮੁੱਕ ਜਾਂਦਾ ਹੈ। ਪ੍ਰਮਾਤਮਾ ਨੂੰ ਦੇਖਣੇ ਦੀ ਜਿਸ ਨੂੰ ਭੁੱਖ ਹੋਵੇ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਸ ਬੰਦੇ ਨੂੰ ਦਰਦ ਪੀੜਾ ਨਹੀਂ ਹੁੰਦੇ।
ਬੰਦੇ ਨੂੰ ਰੱਬ ਦਾ ਨਾਮ ਹਿਰਦੇ ਵਿੱਚ ਯਾਦ ਆਵੇ। ਉਹ ਭਗਤ ਡੋਲਦਾ ਨਹੀਂ ਹੈ। ਸ਼ਾਂਤ ਰਹਿੰਦਾ ਹੈ। ਜਿਸ ਬੰਦੇ ਉੱਤੇ ਰੱਬ ਮਿਹਰਬਾਨੀ ਕਰਦਾ ਹੈ। ਉਹ ਰੱਬ ਦਾ ਚਾਕਰ ਭਗਤ, ਕਿਸੇ ਹੋਰ ਤੋ ਕਿਵੇਂ ਡਰ ਸਕਦਾ ਹੈ? ਰੱਬ ਜੈਸਾ ਹੈ, ਵੈਸਾ ਹੀ ਦਿਸ ਪੈਂਦਾ ਹੈ। ਆਪਣੇ ਕੰਮਾਂ ਵਿੱਚ ਆਪ ਹੀ ਪ੍ਰਭੂ ਰਚਿਆ ਹੋਇਆ। ਹੈ। ਹਰ ਸਮੇਂ ਬਿਚਾਰ ਕਰਕੇ ਆਪ ਨੂੰ ਸੁਧਾਰ ਕੇ, ਸਹੀਂ ਰਾਹ ਉੱਤੇ ਚੱਲ ਕੇ, ਸਫਲਤਾ ਮਿਲ ਸਕਦੀ ਹੈ। ਸਤਿਗੁਰ ਜੀ ਦੀ ਕਿਰਪਾ ਨਾਲ ਪ੍ਰਭੂ ਜੀ ਦੀ ਸਮਝ ਆ ਜਾਂਦੀ ਹੈ। ਜਿੱਥੇ ਵੀ ਦੇਖਾਂ ਮੈਨੂੰ ਹਰ ਥਾਂ, ਚੀਜ਼ਾਂ, ਜੀਵਾਂ ਵਿੱਚ ਰੱਬ ਦਾ ਟਿਕਾਣਾ ਲੱਗਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਆਪ ਹੀ ਜਗਤ ਵਿੱਚ ਹੈ। ਪ੍ਰਭੂ ਜੀ ਆਪ ਹੀ ਜੋਤ ਬਣ ਕੇ ਜੀਵਤ ਰੱਖ ਰਿਹਾ ਹੈ। ਨਾਂ ਕੁੱਝ ਜੰਮਦਾ ਹੈ। ਨਾਂ ਹੀ ਕੁੱਝ ਮਰਦਾ ਹੈ। ਆਪਦੇ ਕੰਮ ਆਪ ਹੀ ਕਰ ਰਿਹਾ ਹੈ। ਦੁਨੀਆ ਉੱਤੇ ਜੰਮਦਾ, ਮਰਦਾ ਹੈ। ਦਿਸਦਾ ਵੀ ਹੈ, ਨਹੀਂ ਵੀ ਦਿਸਦਾ ਹੈ। ਸਾਰੀ ਦੁਨੀਆ ਰੱਬ ਦੇ ਹੁਕਮ ਵਿੱਚ ਚੱਲਦੀ ਹੈ। ਰੱਬ ਸਾਰੀ ਦੁਨੀਆ ਵਿੱਚ ਆਪ ਹੀ ਹੈ। ਬੇਅੰਤ ਤਰੀਕਿਆਂ ਨਾਲ ਜਗਤ ਨੂੰ ਬਣਾਉਂਦਾ ਤੇ ਮਿਟਾ ਦਿੰਦਾ ਹੈ। ਪ੍ਰਮਾਤਮਾ ਦਾ ਖ਼ਾਤਮਾ ਨਹੀਂ ਹੋ ਸਕਦਾ। ਨਾਂ ਹੀ ਕੋਈ ਉਸ ਰੱਬ ਦੇ ਟੁਕੜੇ ਕਰ ਸਕਦਾ ਹੈ। ਉਹ ਸਦਾ ਅਮਰ ਤੇ ਪੂਰਾ ਹੀ ਰਹੇਗਾ। ਸਾਰੀ ਸ੍ਰਿਸ਼ਟੀ ਨੂੰ ਆਪ ਹੀ ਪ੍ਰਭੂ ਬਣਾਂ ਰਿਹਾ ਹੈ। ਉਸ ਰੱਬ ਦੇ ਗਿਆਨ, ਗੁਣਾਂ, ਕੰਮਾਂ, ਬਣਾਈ ਦੁਨੀਆ ਬਾਰੇ, ਸਾਰੀ ਜਾਣਕਾਰੀ ਦਾ ਪਤਾ ਨਹੀਂ ਲੱਗ ਸਕਦਾ। ਰੱਬ ਦਾ ਭੇਤ ਨਹੀਂ ਪਾ ਸਕਦੇ। ਸਤਿਗੁਰ ਨਾਨਕ ਪ੍ਰਭੂ ਜੀ, ਬੰਦੇ ਨੂੰ ਆਪ ਹੀ ਆਪਦਾ ਨਾਮ ਚੇਤੇ ਕਰਾਉਂਦੇ ਹਨ।


Comments

Popular Posts