ਭਾਗ 83 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ 
ਆਪਣੇ ਪੇਕਿਆ ਤੋਂ ਚਾਰ ਮੱਝਾਂ ਲਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਗੁਰੀ ਨੇ ਆਪਦੀ ਪਤਨੀ ਨੂੰ ਫ਼ੋਨ ਕੀਤਾ। ਉਸ ਨੂੰ ਪੁੱਛਿਆ ਕੀ ਕਰਦੀ ਹੈ?" ਉਸ ਨੇ ਕਿਹਾ, " ਬੀਹੀ ਵਿੱਚ ਖੜ੍ਹੀ ਸੀ' "  " ਬੀਹੀ ਵਿੱਚ ਕੀ ਹੈ? ਕੀ ਆਪਦੀ ਨਮੈਇਸ਼ ਕਰਦੀ ਹੈ? "  " ਮੈਂ ਸਬਜ਼ੀ ਖ਼ਰੀਦ ਰਹੀ ਸੀ। ਖਾਰੀ ਵਾਲਾ ਆਇਆ ਸੀ। "  " ਕੀ ਹੁਣ ਖਾਰੀ ਵਾਲਾ ਯਾਰ ਬਣਾਂ ਲਿਆ? "  " ਮਾਂ ਨੂੰ ਤਾਪ ਚੜ੍ਹਿਆ ਹੈ। ਇਸ ਲਈ ਮੈਂ ਸਬਜ਼ੀ ਖ਼ਰੀਦ ਰਹੀ ਸੀ। " ਗੁਰੀ ਹੋਰ ਗ਼ੁੱਸੇ ਵਿੱਚ ਆ ਗਿਆ ਸੀ। ਉਸ ਨੇ ਕਿਹਾ, " ਮਾਂ ਨੂੰ ਸਬਜ਼ੀ ਖ਼ਰੀਦਣ ਨੂੰ ਗੋਲ਼ੀ ਵੱਜਦੀ ਸੀ। ਐਡਾ ਕੀ ਤਾਪ ਚੜ੍ਹਿਆ ਹੈ? ਤੂੰ ਨੀਂਦ ਦੀਆਂ ਗੋਲੀਆਂ ਦੇ ਕੇ, ਪਾ ਦਿੱਤੀ ਹੋਣੀ ਹੈ। ਆਪ ਦਰਾਂ ਮੂਹਰੇ ਖੜ੍ਹ ਕੇ, ਲੋਕਾਂ ਦੀਆਂ ਆਉਂਦੇ, ਜਾਂਦਿਆਂ ਦੀਆਂ ਵਿਰੜਾ ਲਈ ਚੱਲ। " ਉਹ ਹੁਣ ਗੁਰੀ ਨਾਲ ਸਿੱਧੀ ਹੋ ਲਈ। ਉਸ ਨੇ ਕਿਹਾ, " ਜੇ ਤੂੰ ਇੰਦਾ ਹੀ ਸੋਚਦਾ ਹੈ। ਇਹੀ ਸਹੀ ਚਾਰ ਸਾਲ ਮੈਨੂੰ ਵਿਆਹੀ ਨੂੰ ਹੋ ਗਏ। ਤੂੰ ਗਿਣਤੀ ਦੇ ਦਿਨ 30 ਮੇਰੇ ਕੋਲ ਨਹੀਂ ਰਿਹਾ। ਤੂੰ ਕਿਹੜਾ ਸਾਧ ਬਣ ਕੇ, ਭਗਤ ਬਣਿਆ ਬੈਠਾ ਹੈ? ਤੇਰੇ ਸਾਰੇ ਲੱਛਣ ਮੈਨੂੰ ਪਤਾ ਹਨ। " ਗੁਰੀ ਨੇ ਫ਼ੋਨ ਕੱਟ ਦਿੱਤਾ। ਉਸ ਨੇ ਚਾਰ ਪਿਗ ਸ਼ਰਾਬ ਦੇ ਪੀਤੇ, ਫਿਰ ਆਪਦੇ ਭਰਾ ਨੂੰ ਫ਼ੋਨ ਕਰ ਲਿਆ। ਗੁਰੀ ਨੇ ਭਰਾ ਨੂੰ ਕਿਹਾ, " ਤੂੰ ਕਿਥੇ ਰਹਿੰਦਾ ਹੈ? ਕੀ ਤੇਰੇ ਕੋਲੋਂ ਘਰ ਦੀਆਂ ਬੂੜੀਆਂ ਨਹੀਂ ਸੰਭਾਲੀਆਂ ਜਾਂਦੀਆਂ? " ਭਰਾ ਨੇ ਪੁੱਛਿਆ, " ਐਸਾ ਕੀ ਪਹਾੜ ਡਿਗ ਪਿਆ? "  " ਮਾਂ ਨੂੰ ਤਾਪ ਚੜ੍ਹਿਆ ਹੈ। ਦੂਜੀ ਦਰਾਂ ਮੂਹਰੇ ਖੜ੍ਹੀ, ਲੋਕਾਂ ਦੀ ਤਾਕ-ਝਾਕ ਕਰਦੀ ਹੈ। ਇੰਨਾ ਨੂੰ ਚਾਰ ਮੱਝਾਂ ਲੈ ਕੇ ਦੇ ਦੁੱਧ ਡੇਅਰੀ ਪਾਵੋ। ਚਾਰ ਪੈਸੇ ਆਉਣ ਲਗਣਗੇ। ਮੱਝਾਂ ਸੰਭਾਲਦੀਆਂ ਤੀਰ ਵਾਂਗ ਸਿੱਧੀਆਂ ਹੋ ਜਾਣਗੀਆਂ। ਇਹ ਵਿਹਲੀਆਂ ਫਿਰਦੀਆਂ ਹਨ। ਮੈਂ ਕਮਾਈ ਕਰਦਾ ਤੁਹਾਨੂੰ ਪੈਸੇ ਭੇਜਦਾ ਹੰਭਿਆ ਪਿਆ ਹਾਂ। "  " ਭਾਈ ਤੂੰ ਫ਼ਿਕਰ ਨਾਂ ਕਰ। ਮੈਂ ਇੰਨਾ ਨੂੰ ਰੇਲ ਵਾਂਗ ਦੌੜਾਂ ਕੇ ਚੀਕਾਂ ਪੁਆ ਦੇਵਾਂਗਾ। " 
ਭਰਾ ਨੇ ਫ਼ੋਨ ਰੱਖ ਦਿੱਤਾ ਸੀ। ਉਸ ਨੇ ਆਲਾ-ਦੁਆਲਾ ਜਾਂਚਿਆ। ਉਸ ਨੇ ਮਾਂ ਨੂੰ ਆਵਾਜ਼ਾਂ ਮਾਰੀਆਂ। ਸ਼ਾਇਦ ਮਾਂ ਦੀ ਅੱਖ ਲੱਗ ਗਈ ਸੀ। ਉਹ ਰਸੋਈ ਵਿੱਚ ਗੁਰੀ ਦੀ ਪਤਨੀ ਕੋਲ ਜਾ ਕੇ ਬੈਠ ਗਿਆ। ਉਸ ਨੇ ਪੁੱਛਿਆ, " ਤੂੰ ਗਲ਼ੀ ਵਿੱਚ ਕਿਉਂ ਖੜ੍ਹੀ ਸੀ? ਕੀਹਨੂੰ ਉਡੀਕਦੀ ਸੀ? " ਗੁਰੀ ਦੀ ਪਤਨੀ ਨੇ ਕਿਹਾ, " ਬੱਚੇ ਘਰ ਨਹੀਂ ਸੀ। ਮੈਂ ਤਾਂ ਸਬਜ਼ੀ ਵਾਲੇ ਦਾ ਹੋਕਾ, ਸੁਣ ਕੇ ਗਈ ਸੀ। ਘਰ ਕੁੱਝ ਧਰਨ ਨੂੰ ਨਹੀਂ ਸੀ। " ਉਸ ਨੇ ਉਠ ਕੇ, ਭਰਜਾਈ ਦੀ ਗੁੱਤ ਫੜ ਲਈ, ਧੂੰਹਦਾ ਹੋਇਆ। ਬਾਹਰਲੇ ਕਮਰੇ ਵਿੱਚ ਲੈ ਗਿਆ। ਉਸ ਨੇ ਕਿਹਾ, " ਤੂੰ ਲੋਕਾਂ ਨਾਲ ਅੱਖ ਮੱਟਕੇ ਕਰਦੀ ਹੈ। ਕੀ ਮੇਰੇ ਕੋਲੋਂ ਕੋਈ ਕਸਰ ਰਹਿ ਜਾਂਦੀ ਹੈ? ਮੈਂ ਹੀ ਬਥੇਰੀ ਰੜਕ ਕੱਢ ਦਿਆਂਗਾ। " ਉਸ ਨੇ ਬਹੁਤ ਤਰਲੇ ਲਏ। ਉਸ ਨੇ ਕਿਹਾ, " ਮੇਰੀ ਸਬਜ਼ੀ ਮੱਚ ਜਾਵੇਗੀ। ਘਰ ਪਹਿਲਾਂ ਹੀ ਕੋਈ ਪੈਸਾ ਨਹੀਂ ਹੈ। ਉਹ ਕੈਨੇਡਾ ਗਿਆ। ਉਸ ਦਾ ਕੋਈ ਸੁਖ ਨਹੀਂ। ਤੂੰ ਵਿਹਲਾ ਫਿਰਦਾ ਹੈ। ਰੱਬ ਨੇ ਦੋਨੇਂ ਮਰਦ ਮੇਰੇ ਗਲ ਪਾ ਦਿੱਤੇ ਹਨ। " ਉਸ ਨੇ ਆਪਦੀ ਭਰਜਾਈ ਦੇ ਮੂੰਹ ਉੱਤੇ ਦੋ ਥੱਪੜ ਮਾਰੇ। ਉਸ ਨੇ ਕਿਹਾ, " ਕਿਵੇਂ ਭੌਂਕਦੀ ਹੈ? ਤੈਨੂੰ ਨੋਟ ਕਿਥੋਂ ਲਿਆ ਕੇ ਦੇਵਾਂ? ਆਪਦੇ ਪੇਕਿਆ ਤੋਂ ਚਾਰ ਮੱਝਾਂ ਲਿਆ। ਜੀਅ ਵੀ ਲੱਗਾ ਰਹੇਗਾ। ਨੋਟ ਵੀ ਆਉਣ ਲੱਗ ਜਾਣਗੇ। ਹੁਣ ਜਾ ਕੇ, ਆਪਦੀ ਸਬਜ਼ੀ ਦੇਖ ਲੈ। ਹੁਣੇ ਪੇਕਿਆਂ ਨੂੰ ਤੁਰ ਜਾ। ਭਾਵੇਂ ਪੈਸੇ ਹੀ ਫੜ ਲਈ ਮੱਝਾਂ ਮੈਂ ਆਪੇ ਮੰਡੀ ਵਿੱਚੋਂ ਲੈ ਆਵਾਂਗੇ। " ਉਹ ਆਪਦੇ ਸੂਟ ਦੇ ਵੱਟ ਠੀਕ ਕਰਦੀ, ਰਸੋਈ ਵਿੱਚ ਚਲੀ ਗਈ। 
ਮਾਂ ਦਾ ਹੂੰਗਾਂ ਵੀ ਊਚਾ ਹੋ ਗਿਆ ਸੀ। ਉਸ ਨੂੰ ਵੀ ਵਿੜਕ ਆ ਗਈ ਸੀ। ਦਿਉਰ ਭਰਜਾਈ ਬਾਹਰਲੀ ਬੈਠਕ ਵਿੱਚ ਹਨ। ਮਾਂ ਨੇ ਉਸ ਨੂੰ ਕਮਰੇ ਵਿਚੋਂ ਨਿਕਲਦੀ ਨੂੰ ਦੇਖ ਕੇ ਪੁੱਛਿਆ, " ਬਹੂ ਕੀ ਛੋਟਾ ਆ ਗਿਆ ਹੈ? ਜੇ ਸੁੱਤਾ ਨਹੀਂ, ਉਸ ਨੂੰ ਕਹਿ, " ਮੈਨੂੰ ਡਾਕਟਰ ਦੇ ਲੈ ਜਾਵੇ। ਮੈਨੂੰ ਚੱਕਰ ਆਉਂਦੇ ਹਨ। " ਉਸ ਨੂੰ ਹੁਣੇ ਦੱਸ ਦੇ, ਤਾਂ ਸ਼ਾਮ ਤੱਕ ਮੇਰੇ ਨਾਲ ਤੁਰੇਗਾ। " " ਮਾਂ ਆਪੇ ਕਹਿ ਦੇ, ਉਹ ਬਹੁਤ ਗ਼ੁੱਸੇ ਵਿੱਚ ਹੈ। ਵੱਡੇ ਦਾ ਫ਼ੋਨ ਆਇਆ ਸੀ। ਪਤਾ ਨਹੀਂ ਕੀ ਕਿਹਾ ਹੈ? ਮੈਂ ਪੇਕਿਆਂ ਨੂੰ ਤੁਰਨ ਲੱਗੀ ਹਾਂ। ਪੈਸੇ ਲੈ ਕੇ ਆਉਣੇ ਹਨ। ਮੱਝਾਂ ਹੋਰ ਰੱਖਣੀਆਂ ਹਨ। " " ਇਹ ਤਾਂ ਚੰਗਾ ਹੀ ਹੈ। ਮੱਝਾਂ ਹੋਰ ਰੱਖਣ ਨਾਲ ਇਹ ਵੀ ਕੋਈ ਕੰਮ ਕਰੇਗਾ। ਜੇ ਤੂੰ ਇਸ ਵੇਲੇ ਤੁਰੀ, ਸ਼ਾਮ ਨੂੰ ਮੁੜ ਨਹੀਂ ਹੋਣਾ। ਰਾਤ ਦੀ ਰੋਟੀ ਮੇਰੇ ਕੋਲੋਂ ਨਹੀਂ ਪੱਕਣੀ। ਸਵੇਰੇ ਚਲੀ ਜਾਵੀਂ। "  " ਇਸੇ ਨੂੰ ਪੁੱਛਦੀ ਹਾਂ। ਜੇ ਮੇਰੇ ਨਾਲ ਚਲਾ ਚੱਲੇਗਾ। " ਉਹ ਵੀ ਰਸੋਈ ਵਿੱਚ ਰੋਟੀ ਖਾਣ ਆ ਗਿਆ ਸੀ। ਉਸ ਨੇ ਦੋਨਾਂ ਦੀਆਂ ਗੱਲਾਂ ਸੁਣ ਲਈਆਂ ਸਨ। ਉਸ ਨੇ ਦੋਨਾਂ ਨੂੰ ਹੀ ਨਾਲ ਜਾਣ ਤੋਂ ਜੁਆਬ ਦੇ ਦਿੱਤਾ ਸੀ। ਉਸ ਨੇ ਕਿਹਾ, " ਮੈਨੂੰ ਆਪਦੇ ਬਹੁਤ ਕੰਮ ਹਨ। ਲਾਣ ਵੀ ਪਾਇਆ ਹੈ। ਅਸੀਂ ਅੱਜ ਦਾਰੂ ਕੱਢਣੀ ਹੈ। ਤੁਸੀਂ ਦੋਨੇਂ ਚਲੀਆਂ ਜਾਵੋ। ਪਹਿਲਾਂ ਦਵਾਈ ਲੈ ਲਿਉ। ਸਵੇਰੇ ਮੁੜ ਆਇਉ। " 
ਧੀ ਤੇ ਉਸ ਦੀ ਸੱਸ ਨੂੰ ਕੁਵੇਲੇ ਤੁਰੀਆਂ ਆਉਂਦੀਆਂ ਦੇਖ ਕੇ, ਗੁਰੀ ਦੇ ਸਹੁਰੇ ਨੂੰ ਸ਼ੱਕ ਹੋ ਗਿਆ। ਕੋਈ ਗੱਲ ਹੈ। ਅੱਗੇ ਵੀ ਇਹ ਕਈ ਬਾਰ ਪੈਸੇ ਮੰਗ ਕੇ, ਲੈ ਜਾਂਦੀ ਸੀ। ਧੀ ਨੂੰ ਪੈਸੇ ਦੇਣੇ ਪੈਂਦੇ ਸੀ। ਪਤੀ ਧੀ ਕੋਲ ਨਹੀਂ ਸੀ। ਨਾਂ ਹੀ ਪੈਸੇ ਚੱਜ ਨਾਲ ਭੇਜਦਾ ਸੀ। ਉਸ ਨੇ ਚਾਹ ਪਾਣੀ ਪਿਲਾਉਣ ਪਿੱਛੋਂ ਆਪ ਹੀ ਧੀ ਨੂੰ ਪੁੱਛ ਲਿਆ, " ਸੁਖ ਤਾਂ ਹੈ, ਆਉਣ ਨੂੰ ਕੁਵੇਲੇ ਕਰ ਦਿੱਤਾ ਹੈ। " ਉਸ ਦੀ ਸੱਸ ਤਾਪ ਦੀ ਸਤਾਈ ਹੋਈ ਪੈ ਗਈ ਸੀ। ਧੀ ਨੇ ਕਿਹਾ, " ਮੈਂ ਘਰ ਵਿੱਚ ਵਿਹਲੀ ਹੀ ਹੁੰਦੀ ਹਾਂ। ਚਾਰ ਮੱਝਾਂ ਰੱਖ ਲੈਂਦੀ ਹਾਂ। ਮਿਹਨਤ ਕਰਨ ਵਿੱਚ ਕੀ ਮਿਹਣਾ ਹੈ?" ਉਸ ਦੇ ਡੈਡੀ ਨੇ ਕਿਹਾ, " ਜਿਹੜੀਆਂ ਮਰਜ਼ੀ ਮੱਝਾਂ, ਆਪ ਹੀ ਕਿੱਲਿਆਂ ਨਾਲੋਂ ਖ਼ੋਲ ਲੈ। ਮੈਂ ਟਰੱਕ ਦਾ ਪਤਾ ਕਰਕੇ ਆਉਂਦਾ ਹਾਂ। ਹੁਣੇ ਛੱਡ ਆਉਂਦਾ ਹਾਂ। " ਉਹ ਟਰੱਕ ਦਾ ਪਤਾ ਕਰਨ ਚਲਾ ਗਿਆ। ਉਸ ਦੀ ਮੰਮੀ ਨੇ ਰੋਟੀ  ਬਣਾ ਕੇ, ਉਨ੍ਹਾਂ ਨੂੰ ਖੁਆ ਦਿੱਤੀ ਸੀ। ਉਸ ਨੇ ਆਪਦੀ ਧੀ ਨਾਲ ਕੋਈ ਦੁੱਖ-ਸੁੱਖ ਵੀ ਨਹੀਂ ਕੀਤਾ ਸੀ। ਸੱਸ ਨਾਲ ਸੀ। ਕਿਤੇ ਸੱਸ, ਕਿਸੇ ਗੱਲ ਦਾ ਬੁਰਾ ਨਾਂ ਮਨਾ ਜਾਵੇ। ਦੋਨੇਂ ਮਾਂ-ਧੀ, ਮੱਝਾਂ ਦੇਖਣ ਲੱਗ ਗਈਆਂ। ਉਹ ਟਰੱਕ ਵਿੱਚ ਮੱਝਾਂ ਲੱਦ ਕੇ, ਦੋਨਾਂ ਨੂੰ ਗੁਰੀ ਦੇ ਪਿੰਡ ਛੱਡ ਗਿਆ ਸੀ।

Comments

Popular Posts