ਭਾਗ 81 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ 
ਸਿਆਣਾਂ ਬੰਦਾ ਕਿਸੇ ਨੂੰ, ਆਪਦੇ ਘਰ ਦੀ ਦੇਹਲੀ ਨਹੀਂ ਟੱਪਣ ਦਿੰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਗੁਰੀ ਨਾਲ, ਉਸ ਦਾ ਦੋਸਤ ਟਰੱਕ ਡਰਾਈਵਰ ਜੋ ਉਸ ਨਾਲ ਫੇਸਬੁੱਕ ਉੱਤੇ ਐਂਡ ਸੀ। ਉਹ ਤੇ ਗੁਰਜੋਤ ਫੇਸਬੁੱਕ ਉੱਤੇ ਗੱਲਾਂ ਲਿਖ ਰਹੇ ਸਨ। ਉਸ ਨੇ ਲਿਖਿਆ ਸੀ, " ਮੇਰਾ ਆਪਦੀ ਘਰ ਵਾਲੀ ਨਾਲ ਰੌਲ਼ਾਂ ਪੈ ਗਿਆ। ਖਾਦੀ ਪੀਤੀ ਵਿੱਚ ਮੈਂ ਉਸ ਦੇ ਚਾਰ ਥੱਪੜ ਮਾਰ ਦਿੱਤੇ ਸਨ। ਉਸ ਨੇ ਪੁਲਿਸ ਸੱਦ ਲਈ ਸੀ। ਹੁਣ ਮੈਂ ਆਪਦੇ ਹੀ ਘਰ ਨਹੀਂ ਜਾ ਸਕਦਾ। ਮੇਰੇ ਕੋਲ ਕੋਈ ਪਾਉਣ ਲਈ ਕੱਪੜਾ ਨਹੀਂ ਹੈ। ਘਰੋਂ ਕੱਢੇ ਨੂੰ ਦੋ ਹਫ਼ਤੇ ਹੋ ਗਏ। ਕੰਮ ਦਾ ਵੀ ਬਹੁਤ ਜ਼ੋਰ ਹੈ। ਹੁਣ ਮੈਂ ਟਰਾਂਟੋ ਫਿਰਦਾ ਹਾਂ। " ਗੁਰਜੋਤ ਨੇ ਪੁੱਛਿਆ, " ਤੁਹਾਡੀ ਧਰਮ ਪਤਨੀ ਕਿਥੇ ਰਹਿੰਦੀ ਹੈ? " " ਉਹ ਵੈਨਕੂਵਰ ਵਿੱਚ ਰਹਿੰਦੀ ਹੈ। " ਗੁਰੀ ਨੇ ਫੇਸਬੁੱਕ ਛੱਡ ਕੇ, ਉਸ ਬੰਦੇ ਨੂੰ ਫੱਟਾ-ਫੱਟ ਫ਼ੋਨ ਕਰ ਲਿਆ। ਗੁਰੀ ਨੇ ਕਿਹਾ, " ਮੈਂ ਚਾਰ ਕੁ ਦਿਨ ਵੈਨਕੂਵਰ ਹਾਂ। ਜੇ ਤੂੰ ਕਹੇ, ਮੈਂ ਤੇਰੇ ਕੱਪੜੇ ਘਰੋਂ ਫੜ ਲਿਆਵਾਂ। "  " ਇਹ ਫ਼ੋਨ ਨੰਬਰ ਹੈ, ਫ਼ੋਨ ਕਰਕੇ ਮੇਰੇ ਘਰ ਜਾਵੀਂ। ਉਹ ਬਹੁਤ ਕੱਬੀ ਜ਼ਨਾਨੀ ਹੈ। ਹੋਰ ਨਾਂ ਤੈਨੂੰ ਵੀ ਪੁਲਿਸ ਸੱਦ ਕੇ ਫੜਵਾ ਦੇਵੇ। ਜੇਲ ਅੰਦਰ ਕਰਾ ਦੇਵੇ। " ਗੁਰੀ ਉਸ ਦੀ ਗੱਲ ਸੁਣ ਕੇ ਹੱਸਿਆ। ਗੁਰੀ ਨੇ ਉਸ ਨੂੰ ਕਿਹਾ, " ਕੋਈ ਗੱਲ ਨਹੀਂ ਹੈ। ਜੇ ਯਾਰੀ ਵਿੱਚ ਅੰਦਰ ਵੀ ਜਾਂਣਾਂ ਪੈ ਗਿਆ। " ਗੁਰਜੋਤ ਨੇ ਕਮਲਜੀਤ ਨਾਲ ਜਾ ਕੇ, ਲੋੜੀਂਦੇ, ਪੇਪਰਾਂ ਉੱਤੇ ਘੁੱਗੀ ਮਾਰ ਦਿੱਤੀ ਸੀ। ਉਦੋਂ ਹੀ, ਉਸ ਨੂੰ ਕਹਿਣ ਲੱਗਾ, " ਮੈਂ ਆਪਦੇ ਦੋਸਤ ਨੂੰ ਦੋ ਘੰਟੇ ਨੂੰ ਮਿਲਣਾ ਹੈ। ਮੈਨੂੰ ਮਾਲ ਮਿਲ ਗਿਆ ਹੈ। ਮੈਨੂੰ ਟਰੱਕ ਲੈ ਕੇ, ਅੱਜ ਹੀ ਤੁਰਨਾ ਪੈਣਾ ਹੈ। ਤੂੰ ਹਲਕੀ ਗੈੱਸ ਸਟੇਸ਼ਨ ਟਰੱਕ ਕੋਲ ਛੱਡ ਦੇ ਉਹ ਉੱਥੇ ਹੀ ਆ ਜਾਵੇਗਾ। " 
ਕਮਲਜੀਤ ਨੇ ਗੁਰੀ ਨੂੰ ਟਰੱਕ ਕੋਲ ਛੱਡ ਦਿੱਤਾ ਸੀ। ਗੁਰੀ ਨੇ ਉੱਥੇ ਆ ਕੇ, ਦੋਸਤ ਟਰੱਕ ਡਰਾਈਵਰ ਦੀ ਪਤਨੀ ਨੂੰ ਫ਼ੋਨ ਕਰ ਲਿਆ। ਉਸ ਨੇ, ਫ਼ੋਨ ਉੱਤੇ ਉਸ ਦੀ ਔਰਤ ਨੂੰ ਦੱਸਿਆ, " ਤੇਰੇ ਪਤੀ ਦਾ ਤੇਰੇ ਬਗੈਰ ਜੀਅ ਨਹੀਂ ਲੱਗਦਾ। ਉਸ ਦੀ ਸਿਹਤ ਠੀਕ ਨਹੀਂ ਹੈ। ਵਿਚਾਰੇ ਕੋਲ ਕੋਈ ਕੱਪੜਾ ਪਾਉਣ ਨੂੰ ਨਹੀਂ ਹੈ। ਮੈਂ ਵੈਨਕੂਵਰ ਆਇਆਂ ਹੋਇਆਂ ਹਾਂ। ਮੈਂ ਚਾਰ ਕੁ ਦਿਨ ਵੈਨਕੂਵਰ ਹਾਂ। ਸੋਮਵਾਰ ਦੀ ਛੁੱਟੀ ਹੈ। ਚਾਰ ਦਿਨ ਮਾਲ ਨਹੀਂ ਮਿਲਣਾ। ਸੜਕ ਉੱਤੇ ਭੁੱਖੇ ਧਿਆਏ ਖੜ੍ਹੇ ਹਾਂ। " ਉਸ ਔਰਤ ਨੇ ਬਹੁਤ ਨਰਮੀ ਦਿਖਾਈ। ਉਸ ਨੇ ਕਿਹਾ, " ਤੁਹਾਡੇ ਦੋਸਤ ਦਾ ਘਰ ਹੈ। ਇਸ ਨੂੰ ਆਪਦਾ ਹੀ ਘਰ ਸਮਝੋ। ਮੇਰੇ ਤੇ ਮੇਰੇ ਪਤੀ ਵਿੱਚ ਐਸੀਆਂ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਪੀਤੀ ਵਿੱਚ ਉਸ ਨੂੰ ਜੇਲ ਵਿੱਚ ਬੰਦ ਹੀ ਕਰਾਉਣਾ ਪੈਂਦਾ ਹੈ। ਹੋਰ ਕੋਈ ਇਲਾਜ ਨਹੀਂ ਹੈ। ਨਸ਼ੇ ਵਿੱਚ ਸਾਰੇ ਘਰ ਦੇ ਭਾਂਡੇ ਤੇ ਮੇਰੀਆਂ ਪੱਸਲੀਆਂ ਤੋੜ ਦਿੰਦਾ ਹੈ। ਉਹ ਸੋਫ਼ੀ ਬਹੁਤ ਚੰਗਾ ਹੈ। ਸ਼ਰਾਬ ਪੀ ਕੇ, ਜਦੋਂ ਹੋ ਜਾਏ ਸ਼ਰਾਬੀ, ਫਿਰ ਕਰਦਾ ਖ਼ਰਾਬੀ ਹੈ। ਤੁਸੀਂ ਘਰ ਆ ਜਾਵੋ। ਬੈਠ ਕੇ ਗੱਲ ਕਰਦੇ ਹਾਂ। " ਪਿੰਡ ਵਿੱਚ ਕਬੀਲਦਾਰ ਨੂੰ ਦੋ-ਦੋ ਮੰਡੇ ਬੂੜੀਆਂ ਫੇਰਦੀਆਂ ਹਨ। ਛੜੇ ਨੂੰ ਚਾਰ ਪਰੋਸੇ ਦਿੰਦੀਆਂ ਹਨ। ਬਈ ਛੜਾ ਵਿਚਾਰਾ ਦੂਜੇ ਡੰਗ ਵੀ ਖਾ ਲਵੇਗਾ। ਗੁਰੀ ਨੇ ਝੱਟ ਕਿਹਾ, " ਜੀ ਮੈਨੂੰ ਆ ਕੇ ਇੱਥੋਂ ਲੈ ਜਾਵੋ। ਮੈਂ ਪਟਰੋਲ ਪੰਪ ਤੇ ਖੜ੍ਹਾ ਹਾਂ। "  " ਮੈਂ 10 ਮਿੰਟਾਂ ਵਿੱਚ ਪਹੁੰਚਦੀ ਹਾਂ। " ਉਹ ਔਰਤ ਉਸ ਕੋਲ ਪਹੁੰਚ ਗਈ। ਗੁਰੀ ਝੱਟ ਕਾਰ ਵਿੱਚ ਬੈਠ ਗਿਆ। ਥੋੜੇ ਚਿਰ ਦੀ ਚੁੱਪ ਪਿੱਛੋਂ, ਗੁਰੂ ਨੇ, ਗੱਲ ਸ਼ੁਰੂ ਕੀਤੀ। ਉਸ ਨੇ ਕਿਹਾ, " ਤੁਹਾਡਾ ਪਤੀ ਮੇਰਾ ਪੁਰਾਣਾਂ ਫੇਸਬੁੱਕ ਦੋਸਤ ਹੈ। ਉਸ ਨੂੰ ਅਜੇ ਮੈਂ ਮਿਲਿਆ ਨਹੀਂ ਹਾਂ। ਉਸ ਦੀ ਪਤਨੀ ਦੇ ਪਹਿਲਾਂ ਦਰਸ਼ਨ ਹੋ ਗਏ। " ਉਸ ਔਰਤ ਨੇ ਕਿਹਾ, " ਫਿਰ ਤਾਂ ਮੈਂ ਭਾਗਾਂ ਵਾਲੀ ਹਾਂ। ਮੈਂ ਤੁਹਾਡੇ ਦਰਸ਼ਨ ਕਰ ਲਏ। " ਗੁਰੀ ਸੋਚ ਰਿਹਾ ਸੀ। ਭਾਗ ਤਾਂ ਅਜੇ ਤੇਰੇ ਮੈਂ ਜਗਾਉਣੇ ਹਨ। ਕਿਆ ਮੇਰੀ ਕਿਸਮਤ ਹੈ। ਰੱਬ ਨੇ ਮੇਰੇ ਮੂਹਰੇ ਔਰਤਾਂ ਦੀਆਂ ਲਾਈਨਾਂ ਹੀ ਲਾ ਦਿੱਤੀਆਂ। ਕ੍ਰਿਸ਼ਨ ਨੂੰ ਪੇਡੂ ਔਰਤਾਂ ਘੁੰਡ ਕੱਢੇ ਵਾਲੀਆਂ, ਸਾੜੀਆਂ ਵਾਲੀਆਂ ਮਿਲਦੀਆਂ ਸੀ। ਮੈਨੂੰ ਕੈਨੇਡੀਅਨ, ਅਮਰੀਕਨ ਬੁਆਏ ਕੱਟ ਵਾਲਾ ਵਾਲੀਆਂ ਔਰਤਾਂ ਮਿਲਦੀਆਂ ਹਨ। ਬੱਲੇ ਉਏ ਰੱਬਾ, ਤੇਰੇ ਸਦਕੇ ਜਾਂਦਾ ਹਾਂ। ਮੈਨੂੰ ਜੱਟ ਝੋਨੇ ਵਾਲੇ ਖੇਤਾਂ ਵਿਚੋਂ ਕੱਢ ਕੇ, ਗੋਰੀਆਂ ਚਿੱਟੀਆਂ ਮੇਮਾਂ ਵਿੱਚ ਕੈਨੇਡਾ, ਅਮਰੀਕਾ ਘੱਲਤਾ। ਕ੍ਰਿਸ਼ਨ ਭਗਵਾਨ ਜੀ ਇੱਕ ਗੱਲ ਤਾਂ ਤੂੰ ਵੀ ਮੰਨ ਲੈ। ਤੇਰੇ ਨਾਲੋਂ ਮੇਰੀ ਕਿਸਮਤ ਤੇਜ਼ ਹੈ। ਉਸ ਔਰਤ ਨੇ ਪੁੱਛਿਆ, " ਲੱਗਦਾ ਹੈ, ਮੇਰਾ ਸਾਥ, ਤੁਹਾਨੂੰ ਚੰਗਾ ਨਹੀਂ ਲੱਗਾ। ਤੁਸੀਂ ਮੇਰੇ ਨਾਲੋਂ ਗੱਲਾਂ ਕਰਨੋਂ ਹੱਟ ਗਏ। " 
ਗੁਰੀ ਦੀ ਸੋਚ ਟੁੱਟ ਗਈ। ਉਸ ਨੇ ਕਿਹਾ," ਮੈਂ ਤਾਂ ਜੀ ਉਹ ਗੋਰੀਆਂ ਵੱਲ ਦੇਖਦਾ ਹਾਂ। ਉਹ ਦੋਨੇਂ ਭੋਰਾ-ਭੋਰਾ ਸੌਟਸ-ਨੀਕਰਾਂ ਪਾਈ, ਸੜਕ ਤੇ ਤੁਰੀਆਂ ਜਾਂਦੀਆਂ ਹਨ। ਮੋਟੇ-ਮੋਟੇ, ਚਿੱਟੇ-ਚਿੱਟੇ, ਪੱਟ ਕੱਢੀ ਜਾਂਦੀਆਂ ਹਨ। ਜੇ ਆਂਏ, ਇੰਡੀਆ ਵਿੱਚ ਤੁਰੀਆਂ ਜਾਂਦੀਆਂ ਹੋਣ। ਐਸੀਆਂ ਨੂੰ ਅਗਲੇ ਦੁਆਰਾ ਸੜਕ ਉੱਤੇ ਤੁਰਨ ਜੋਗੀਆਂ ਨਹੀਂ ਛੱਡਣਗੇ। " ਉਸ ਔਰਤ ਦਾ ਸੱਜਾ ਹੱਥ, ਅਚਾਨਕ ਸਟੇਅਰਿੰਗ ਤੋਂ ਛੁੱਟ ਕੇ, ਗੁਰੀ ਦੇ ਹੱਥ ਉੱਤੇ ਰੱਖਿਆ ਗਿਆ। ਗੁਰੀ ਨੂੰ ਹੋਰ ਕੀ ਚਾਹੀਦਾ ਸੀ? ਉਹ ਤਾਂ ਆਪ ਸੋਚ ਰਿਹਾ ਸੀ। ਇਸ ਦੇ ਨੇੜੇ, ਕਿਹੜੇ ਬਹਾਨੇ ਨਾਲ ਹੋਵਾਂਗਾ? ਗੁਰੀ ਦੀ ਚਾਰ ਦਿਨਾਂ ਦਿਵਾਲ਼ੀ ਬਣ ਗਈ। ਦੋਸਤ ਦੀ ਪਤਨੀ ਨੇ, ਖ਼ੂਬ ਦਾਲ ਵਿੱਚ ਘਿਉ ਪਾ-ਪਾ ਕੇ ਖਲ਼ਾਇਆ। ਗੁਰੀ ਘਰਵਾਲਾ ਹੀ ਬਣਿਆ ਬੈਠਾ ਸੀ। ਆਖ਼ਰ ਇਹ ਪਤੀ ਦਾ ਫੇਸਬੁੱਕ ਦੋਸਤ ਹੈ। ਕਿਆ ਦੋਸਤੀ ਹੈ। ਪਤਨੀ ਨੂੰ ਦੋਸਤ ਨਾਲ ਮਿਲਾ ਦਿੱਤਾ। ਆਪ ਮਿਲਿਆ ਨਹੀਂ ਹੈ। ਐਸਾ ਤਾਂ ਨਹੀਂ ਹੈ। ਕੋਈ ਵੀ ਬੰਦਾ ਨਿਆਣਾ ਹੁੰਦਾ ਹੈ। ਉਸ ਨੂੰ ਸਮਝ ਨਾਂ ਹੋਵੇ। ਬਈ ਮੈਂ ਆਪਦੀ ਨੌਜਵਾਨ ਪਤਨੀ, ਧੀ, ਭੈਣ ਕੋਲ, ਕਿਸੇ ਮਰਦ ਨੂੰ ਭੇਜ ਰਿਹਾ ਹਾਂ। ਕੋਈ ਊਚ-ਨੀਚ ਵੀ ਹੋ ਸਕਦੀ ਹੈ। ਸਿਆਣਾਂ ਬੰਦਾ ਕਿਸੇ ਨੂੰ ਆਪਦੇ ਘਰ ਦੀ ਦੇਹਲੀ ਨਹੀਂ ਟੱਪਣ ਦਿੰਦਾ। ਚੌਥੇ ਦਿਨ ਗੁਰੀ ਦੋਸਤ ਦੇ ਕੱਪੜੇ ਉਠਾ ਕੇ, ਟਰੱਕ ਕੋਲ ਆ ਗਿਆ। ਗੁਰੀ ਦੋਸਤ ਨੂੰ ਅਜੇ ਤੱਕ ਨਹੀਂ ਮਿਲਿਆ। ਕੱਪੜੇ ਟਰਾਂਟੋ ਪਟਰੋਲ ਪੰਪ ਉੱਤੇ ਫੜਾ ਦਿੱਤੇ ਸਨ। ਜਿੱਥੋਂ ਦੋਸਤ ਨੇ ਬਾਅਦ ਵਿੱਚ ਚੱਕ ਲਏ ਸਨ। ਪਰ ਗੁਰੀ ਨੂੰ ਦੋਸਤ ਦੇ ਘਰ ਵੈਨਕੂਵਰ ਵਿੱਚ ਇੱਕ ਹੋਰ ਟਿਕਾਣਾ ਮਿਲ ਗਿਆ ਸੀ। ਮੁਫ਼ਤ ਵਿੱਚ ਘਰ, ਔਰਤ ਪੇਟ ਦਾ ਪ੍ਰਬੰਧ ਬਣ ਗਿਆ ਸੀ।

Comments

Popular Posts