ਦਿਲ ਤੇਰੀ ਪੱਗ ਦੇ ਪੇਚ ਤੇ ਆਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਗੱਲ ਸੁਣ ਗੱਭਰੂਆ ਵੇ ਪੱਬ ਵਾਲਿਆ। ਦਿਲ ਤੇਰੀ ਪੱਗ ਦੇ ਪੇਚ ਤੇ ਆਗਿਆ।
ਤੇਰੀ ਪੱਗ ਨੇ ਮੈਨੂੰ ਪੈਰਾਂ ਵਿਚੋਂ ਕੱਢਿਆ। ਮੈਨੂੰ ਤਾਂ ਮੁੰਡਾ ਤੂੰ ਸ਼ੁਕੀਨ ਲੱਗਿਆ।
ਕੁੜੀਆਂ ਵਾਂਗ ਸ਼ੀਸ਼ਾ ਲੈ ਕੇ ਬਹਿ ਗਿਆ। ਪੱਜ ਪੱਗ ਦਾ ਲੈ ਕੇ ਬਹਿ ਗਿਆ।
ਇੱਕ ਲੜ ਮੂੰਹ ਵਿੱਚ ਦੰਦਾਂ ਥੱਲੇ ਦੱਬਿਆ। ਦੂਜਾ ਹੱਥ ਉੱਪਰ ਲੈ ਕੇ ਚੱਲਿਆ।
ਅੱਖਾਂ ਕਿਤੇ ਨਿਸ਼ਾਨ ਕਿਤੇ ਹੋਰ ਗੱਡਿਆ। ਜਦੋਂ ਸ਼ੀਸ਼ੇ ਵਿਚੋਂ ਤੂੰ ਸਾਨੂੰ ਤੱਕਿਆ।
ਅਸੀਂ ਤੇਰੀ ਪੱਗ ਨੂੰ ਰੀਝ ਲਾ ਕੇ ਦੇਖਿਆ। ਜਦੋਂ ਤੇਰੀ ਪੱਗ ਦਾ ਪੇਚ ਦੇਖਿਆ।
ਉਦੋਂ ਹੀ ਸਾਡੇ ਦਿਲ ਦਾ ਸੀ ਭੇਤ ਖੁੱਲ੍ਹਿਆ। ਅਸਲੀ ਗੱਲ ਦਾ ਪਤਾ ਲੱਗਿਆ।
ਤੇਰੇ ਤੇ, ਤੇਰੇ ਦਿਲ ਤੇ ਨੀਂ ਪੱਗ ਤੇ ਡੁੱਲ੍ਹੇ ਆ। ਦਿਲ ਨਾਂ ਮੈਂ ਚੁੰਮ ਕੇ ਦੇਖਿਆ।
ਮੈਂ ਨਾਂ ਹੀ ਤੈਨੂੰ ਕਦੇ ਹੱਥ ਲਾ ਕੇ ਦੇਖਿਆ। ਪੱਗ ਤੇਰੀ ਨੂੰ ਰੀਝ ਨਾਲ ਦੇਖਿਆ।
ਚੰਗਾ ਲੱਗਦਾ ਸਿਰ ਪੱਗ ਨਾਲ ਢੱਕਿਆ। ਰੰਗ ਬੜੇ, ਬੰਨ੍ਹਣ ਦੇ ਬੜੇ ਢੰਗ ਆ।
ਡਰਾਈਵਰਾਂ ਨੇ ਸਦੀਕ ਵਾਂਗ ਲੜ ਛੱਡਿਆ। ਐਕਟਰਾਂ ਦੇ ਪੱਗ ਬੜੀ ਸੱਜੀ ਆ।
ਸਾਨੂੰ ਤੂੰ ਗੁਰੂ ਪੀਰਾਂ ਦਾ ਰੂਪ ਲੱਗਿਆ। ਮੈਂ ਕਹਾਂ ਤੇਰੇ ਤੇ ਨਹੀਂ ਪੱਗ ਤੇ ਡੁੱਲ੍ਹੇ ਆ।
ਬੰਨ੍ਹ ਪੱਗ ਸਤਵਿੰਦਰ ਨੂੰ ਲੁੱਟਿਆ। ਅਨੰਦਾਂ ਤੇ ਪੱਗ ਵਾਲੇ ਦੇ ਸੱਤੀ ਲੱੜ ਲੱਗੀ ਆ।

Comments

Popular Posts