ਰੱਬ ਨੂੰ ਅੱਖੀ ਦੇਖ ਕੇ, ਮਨ ਬਾਗੋ-ਬਾਗ ਹੋ ਕੇ, ਖੁਸ਼ ਹੋ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ 
satwinder_7@hotmail.com 
17/ 05/2013. 272
ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲਿਆਂ ਨੂੰ ਕੁੱਝ ਬਹੁਤੀ ਮੇਹਨਤ ਕਰਨ ਦੀ ਲੋੜ ਨਹੀਂ ਹੈ। ਰੱਬ ਨੂੰ ਅੱਖੀ ਦੇਖ ਕੇ, ਮਨ ਬਾਗੋ-ਬਾਗ ਹੋ ਕੇ, ਖੁਸ਼ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦੇ ਮਾੜੇ ਕੰਮਾਂ ਤੋਂ ਦੂਰ ਹੋ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲੇ, ਨਰਕਾਂ-ਬੁਰੇ ਹਾਲਾਂ, ਰੋਗਾ, ਦੁੱਖਾਂ, ਮੁਸ਼ਕਲਾਂ ਤੋਂ ਬਚ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਇਸ ਤੇ ਉਸ ਦੁਨੀਆਂ ਦਾ ਜੀਵਨ ਸੌਖਾ ਅੰਨਦ ਵਾਲਾ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਵਿਛੜੇ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਜੋ ਵੀ ਮਨ ਦੀ ਭਾਵਨਾਂ ਹੁੰਦੀ ਹੈ, ਉਹੀ ਹਾਂਸਲ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਸਮਾਂ ਬੇਕਾਰ ਨਹੀਂ ਜਾਂਦਾ। ਹਰ ਮੁਰਾਦ ਪੂ੍ਰੀ ਹੁੰਦੀ ਹੈ। ਦੁਨੀਆਂ ਦਾ ਸ਼ਕਤੀਆਂ ਦਾ ਮਾਲਕ, ਰੱਬੀ ਬਾਣੀ ਬਿਚਾਰਨ ਨਾਲ, ਮਨ ਵਿੱਚ ਦਿਸਦਾ ਰਹਿੰਦਾ ਹੈ। ਸਤਿਗੁਰ ਜੀ ਦੇ ਭਗਤਾਂ ਨਾਲ ਮਿਲ ਕੇ, ਰੱਬੀ ਬਾਣੀ ਦੀ ਬਿਚਾਰ ਰੱਬ ਦਾ ਨਾਂਮ ਸੁਣੀਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰ ਕੇ ਰੱਬ ਦੀ ਪ੍ਰਸੰਸਾ ਕਰੀਏ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਹਿਰਦੇ ਵਿੱਚੇ ਨਹੀਂ ਭੁੱਲਦਾ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਜਰੂਰ ਦੁਨੀਆਂ ਦੇ ਝਮੇਲਿਆਂ ਤੋਂ ਬਚ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਪਿਆਰ, ਮਿੱਠਾਂ ਲੱਗਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹਰ ਜਗਾ ਕੱਣ-ਕੱਣ ਵਿੱਚ ਪ੍ਰਭੂ ਦਿਸਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਦਾ ਭਾਂਣਾ ਮੰਨਣ ਵਾਲੇ ਬੱਣ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਜੀਵਨ ਸੌਖਾ ਹੋ ਕੇ, ਸਫ਼ਲ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਸਾਰੀਆਂ ਬਿਮਾਰੀਆਂ ਮੁੱਕ ਜਾਂਦੀਆਂ ਹਨ। ਸਤਿਗੁਰ ਨਾਨਕ ਜੀ ਚੰਗੇ ਕਰਮਾਂ ਨਾਲ ਮਿਲਦੇ ਹਨ।
ਸਤਿਗੁਰ ਜੀ ਦੀ ਰੱਬੀ ਬਾਣੀ ਪ੍ਰਸੰਸਾ ਉਪਮਾਂ ਬਹੁਤ ਵੱਡੀ ਹੈ। ਬੇਦਾਂ ਤੋਂ ਵੀ ਪੂਰੀ ਨਹੀਂ ਹੋ ਸਕੀ। ਜਿੰਨਾਂ ਕੁ ਰੱਬ ਬਾਰੇ ਹੋਰਾਂ ਤੋਂ ਸੁਣਿਆਂ ਹੈ। ਉਨਾਂ ਕੁ ਹੀ ਬੇਦਾਂ ਵਿੱਚ ਲਿਖਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੀ ਬਿਚਾਰ ਕਰਨੀ ਬਹੁਤ ਊਚੀ ਹੈ। ਸੰਸਾਰ ਮਾਇਆ ਤੋਂ ਪਰੇ ਹੱਟ ਕੇ, ਬੁਹਤ ਊਚਾ ਹੁੰਦਾ ਹੈ। ਸੰਸਾਰ ਮਾਇਆ ਦੇ ਤਿੰਨਾਂ ਗੁਣਾ ਦੇ ਡੂੰਘੇ ਪ੍ਰਭਾਵ ਅਧੀਨ ਚਲਾਇਆ ਜਾ ਰਿਹਾ ਹੈ। 1. ਤਮੋ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ। 2. ਰਜੋ- ਰਾਜਿਆਂ ਵਾਂਗ ਜੀਵਨ ਹੋਵੇ। ਸਾਰਾ ਕੁੱਝ ਹੁੰਦੇ ਹੋਏ ਵੀ ਆਸਾ, ਤ੍ਰਿਸ਼ਨਾ। 3. ਸਤੋ- ਦਾਨ, ਧਰਮ, ਸੰਤੋਖ, ਸੰਜਮ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਗੁਣਾ ਗਾਉਂਦਾ ਬੰਦਾ, ਰੱਬੀ ਗੁਣਾਂ, ਗਿਆਨ ਨਾਲ ਪੂਰਾ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੀ ਪ੍ਰਸੰਸਾ ਦਾ ਮੁੱਕਣ ਵਾਲੀ ਨਹੀਂ ਹੈ। ਬਹੁਤ ਵੱਡੀ, ਬੇਅੰਤ ਵੱਡਿਆਈ ਕੀਤੀ ਜਾ ਸਕਦੀ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੀ ਬਿਚਾਰ, ਬਹੁਤ ਵੱਡੀ, ਬੇਅੰਤ ਪਵਿੱਤਰ, ਸੂਚੀ ਤੇ ਬਹੁਤ ਜ਼ਿਆਦਾ ਵੱਡੀ ਹੋਰ-ਹੋਰ ਊਚੀ-ਊਚੀ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਦੀ ਵੱਡਿਆਈ ਕਰਕੇ, ਪ੍ਰਸੰਸਾ ਕਰਨ ਨਾਲ ਬੰਦਾ ਰੱਬ ਬੱਣ ਜਾਂਦਾ ਹੈ। ਸਤਿਗੁਰ ਨਾਨਕ, ਰੱਬ, ਭਗਤ, ਰੱਬੀ ਬਾਣੀ ਬਿਚਾਰਨ ਵਾਲੇ ਵਿੱਚ ਕੋਈ ਫ਼ਰਕ ਨਹੀਂ ਹੈ। ਜਿਸ ਦੇ ਹਿਰਦੇ ਵਿੱਚ ਰੱਬ ਹੈ। ਮੁੱਖ ਵਿੱਚ ਵੀ ਪ੍ਰਭੂ ਦਾ ਨਾਂਮ ਹੀ ਹੈ। ਇੱਕ ਰੱਬ ਤੋਂ ਬਗੈਰ, ਹੋਰ ਕਿਸੇ ਨੂੰ ਨਹੀ ਦੇਖਦਾ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਇਸ ਤਰਾਂ ਪੂਰੀ ਦੁਨੀਆਂ ਦਾ, ਰੱਬ ਦਾ ਗਿਆਨ ਹੋ ਜਾਂਦਾ ਹੈ।
ਬ੍ਰਹਮ ਗਿਆਨੀ-ਰੱਬ ਨੂੰ ਚੇਤੇ ਕਰਨ ਵਾਲਾ, ਵਿਕਾਰਾਂ ਤੋਂ ਬੱਚਿਆ ਰਹਿੰਦਾ ਹੈ। ਜਿਵੇਂ ਪਾਣੀ ਤੇ ਚਿੱਕੜ ਵਿੱਚ ਕਮਲ ਫੁੱਲ ਪਵਿੱਤਰ ਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਦੁੱਖਾਂ, ਪਾਪਾਂ ਤੋਂ ਬਚੇ ਰਹਿੰਦੇ ਹਨ। ਜਿਵੇਂ ਸਬ ਕੁੱਝ ਸੁਕਾ ਦਿੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਨੂੰ ਇਕੋ ਜਿਹਾ, ਬਰਾਬਰ ਦੇਖਦੇ ਹੈ। ਜਿਵੇਂ ਬਾਦਸ਼ਾਹ ਤੇ ਗਰੀਬ ਨੂੰ ਹਵਾ ਇਕੋ ਜਿਹੀ ਲੱਗਦੀ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਵੱਡੇ ਜਿਗਰੇ ਵਾਲਾ ਹੁੰਦਾ ਹੈ। ਸਬ ਨੂੰ ਇਕੋ ਜਿਹਾ ਦੇਖਦਾ ਹੈ। ਜਿਵੇਂ ਕੋਈ ਧਰਤੀ ਨੂੰ ਪੱਟਦਾ ਹੈ। ਕੋਈ ਚੰਦਨ-ਖ਼ਸ਼ਬੂ ਦਾ ਪੋਚਾ ਲਗਾਉਂਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਵਿੱਚ ਵੀ ਮਿੱਟੀ ਵਾਲੇ ਗੁਣ ਆ ਜਾਂਦੇ ਹਨ। ਰੱਬ ਨੂੰ ਚੇਤੇ ਕਰਨ ਵਾਲਾ, ਪਵਿੱਤਰ ਤੋਂ ਵੀ ਪਵਿੱਤਰ, ਸੂਚਾ ਹੁੰਦਾ ਹੈ। ਜਿਵੇਂ ਪਾਣੀ ਨੂੰ ਗੰਦ ਦੀ ਮੈਲ ਨਹੀਂ ਲੱਗਦੀ। ਰੱਬ ਨੂੰ ਚੇਤੇ ਕਰਨ ਵਾਲਾ, ਮਨ ਨੂੰ ਰੱਬੀ ਗਿਆਨ ਨਾਲ ਜਾਗਰਤ ਕਰਦਾ ਹਨ। ਜਿਸ ਤਰਾਂ, ਜ਼ਮੀਨ ਉਤੇ ਅਸਮਾਨ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਦੋਸਤ ਤੇ ਦੁਸ਼ਮੱਣ ਵਿੱਚ ਫ਼ਰਕ ਨਹੀਂ ਸਮਝਦਾ। ਰੱਬ ਨੂੰ ਚੇਤੇ ਕਰਨ ਵਾਲਾ, ਹੰਕਾਰ ਨਹੀਂ ਕਰਦਾ। ਰੱਬ ਨੂੰ ਚੇਤੇ ਕਰਨ ਵਾਲਾ, ਬਹੁਤ ਜ਼ਿਆਦਾ ਵੱਡਾ ਹੋਰ-ਹੋਰ ਊਚਾ-ਊਚਾ ਹੈ। ਆਪਦੇ-ਆਪ ਦੇ ਹਿਰਦੇ ਨੂੰ ਸਾਰਿਆਂ ਤੋਂ ਨੀਵਾਂ ਮੰਨਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਉਹੀ ਲੱਗਦੇ ਹਨ। ਸਤਿਗੁਰ ਨਾਨਕ ਪ੍ਰਭ ਜੀ, ਜਿਸ ਉਤੇ ਆਪ ਮੇਹਰ ਕਰਕੇ, ਆਪਦਾ ਨਾਂਮ ਜੱਪਣ ਲਗਾਉਂਦੇ ਹਨ। 
ਰੱਬ ਨੂੰ ਚੇਤੇ ਕਰਨ ਵਾਲਾ, ਬੰਦਾ ਆਪ ਨੂੰ ਸਾਰਿਆਂ ਦੀ ਧੂਲ ਮੰਨਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਨੇ, ਮਨ ਅੰਦਰੋਂ ਹੀ ਰੱਬ ਦੇ ਅੰਨਦ ਦਾ ਸੁਆਦ ਲੈ ਲਿਆ ਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਨਾਲ ਖਿੜੇ ਮੱਥੇ ਰਹਿੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਕੋਈ ਮਾੜਾ ਕੰਮ ਨਹੀਂ ਕਰਦਾ। ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਨੂੰ ਇੱਕ ਬਰਾਬਰ ਦੇਖਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਦੀਆਂ, ਅੱਖਾਂ ਵਿੱਚੋਂ ਪਿਆਰ ਦੀ ਮਿੱਠੀ ਝੜੀ ਦੀ, ਝੱਲਕ ਦਿਸਦੀ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਕਿਸੇ ਨਾਲ ਸਾਕ-ਸੰਗ-ਦੋਸਤੀ, ਧੰਨ ਦਾ ਲਾਲਚ ਨਹੀਂ ਬੱਣਾਉਂਦਾ। ਉਹ ਰਿਸ਼ਤਿਆਂ, ਦੌਲਤ ਤੋਂ ਅਜ਼ਾਦ ਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਦਾ ਜੀਵਨ ਜਿਉਣ ਦਾ ਤਰੀਕਾ ਪਵਿੱਤਰ, ਸੂਚਾ ਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਦਾ ਖਾਂਣਾ ਵੀ, ਹੋਰ ਰੱਬ ਦੇ ਬਾਰੇ ਜਾਨਣਾਂ ਹੈ। ਰੱਬ ਦੇ ਗੁਣਾਂ ਨੂੰ ਜੀਵਨ ਵਿੱਚ ਹੰਢਾਉਣਾ ਹੈ। ਸਤਿਗੁਰ ਨਾਨਕ ਰੱਬ ਜੀ ਨੂੰ, ਚੇਤੇ ਕਰਨ ਵਾਲੇ ਦੀ ਸੁਰਤ, ਰੱਬ ਨੂੰ ਚੇਤੇ ਕਰਨ ਵਿੱਚ ਰਹਿੰਦੀ ਹੈ।

Comments

Popular Posts