ਭਾਗ 7 ਅੱਖਾਂ ਮੀਚ ਕੇ ਕਿਸੇ ਉੱਤੇ ਭਰੋਸਾ ਨਾਂ ਕਰੋ   ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com

ਬਹੁਤੀ ਬਾਰ ਆਮ ਹੀ ਕਹਿ ਦਿੰਦੇ ਹਾਂ, " ਇਹ ਬੰਦਾ ਮੇਰੇ ਭਰੋਸਾ ਦਾ ਹੈ। ਇਸ ਨੇ ਮੇਰਾ ਭਰੋਸਾ ਜਿੱਤ ਲਿਆ ਹੈ। ਮੈਂ ਇਸ ਉੱਤੇ ਆਪਣੇ ਆਪ ਤੋਂ ਵੀ ਵੱਧ ਜ਼ਕੀਨ ਕਰਦਾਂ ਹਾਂ। " ਕਈ ਲੋਕ ਭਰੋਸਾ ਜਿੱਤ ਕੇ, ਝੁੱਗਾ ਚੌੜ ਕਰ ਜਾਂਦੇ ਹਨ। ਭੇਤ ਲੈ ਕੇ, ਮਾਰ ਜਾਂਦੇ ਹਨ। ਕੁੱਛੜ ਬੈਠ ਕੇ, ਦਾੜ੍ਹੀ ਮੁੰਨ ਦਿੰਦੇ ਹਨ। ਅੱਖਾਂ ਮੀਚ ਕੇ ਕਿਸੇ ਉੱਤੇ ਭਰੋਸਾ ਨਾਂ ਕਰੋ। ਇੱਕ ਬਾਰ ਦੂਰ ਦੀ ਰਿਸ਼ਤੇਦਾਰੀ ਵਿੱਚੋਂ 20 ਕੁ ਦਿਨਾਂ ਲਈ ਘਰ ਇੱਕ ਔਰਤ ਆ ਗਈ। ਅਗਲੀ ਬਗੈਰ ਦੱਸੇ ਆ ਧੁੱਸੀ ਸੀ। ਕੋਈ ਬਹਾਨਾ ਵੀ ਨਹੀਂ ਮਾਰ ਸਕਦੇ ਸੀ। ਕੈਨੇਡਾ ਵਿੱਚ ਕੋਈ ਮਹਿਮਾਨ ਆ ਜਾਵੇ, ਸਿਰ ਦਰਦੀ ਲੱਗਦਾ ਹੈ। ਕੰਮ ਦੀ ਆਪਣੀ ਹੀ ਇੰਨੀ ਭੱਜ ਦੌੜ ਹੈ? ਦੂਜੇ ਬੰਦੇ ਦੀ ਮਹਿਮਾਨ ਬਾਜ਼ੀ ਦਾ ਸਮਾਂ ਕਿਥੇ ਹੈ? ਮੈਂ ਰਾਤ ਦੀ 12 ਘੰਟੇ ਦੀ ਸ਼ਿਫ਼ਟ ਲਾ ਕੇ ਆਉਂਦੀ ਸੀ। ਸਾਢੇ 7 ਵਜੇ ਘਰੇ ਪਹੁੰਚ ਕੇ, ਰਾਤ ਦੇ ਭਾਂਡੇ, ਪਏ ਧੋ ਕੇ, ਹੋਰ ਖਿਲਾਰਾ ਚੱਕ ਕੇ ਹਟਦੀ ਸੀ। ਉਸ ਪਿੱਛੋਂ ਜਦੋਂ ਮੇਰਾ ਸਾਉਣ ਦਾ ਸਮਾਂ ਹੁੰਦਾ ਸੀ। ਉਹ 9 ਵਜੇ ਸੁੱਤੀ ਉੱਠਿਆ ਕਰੇ। ਉਦੋਂ ਉਹ ਤਾਂ ਸੋਫ਼ੇ ਉੱਤੇ ਚੜ੍ਹ ਕੇ ਬੈਠ ਜਾਇਆ ਕਰੇ। ਉਸ ਨੂੰ ਚਾਹ ਨਾਲ ਰਾਸ਼ਨ ਮੈਂ ਤਿਆਰ ਕਰਕੇ ਦਿੰਦੀ ਸੀ। ਸੱਚੀ ਮੁਚੀ ਦੀ ਮਹਿਮਾਨ ਬਣ ਕੇ ਬੈਠੀ ਰਹਿੰਦੀ ਸੀ। ਕਿਸੇ ਕੰਮ ਨੂੰ ਹੱਥ ਨਹੀਂ ਲਗਾਉਂਦੀ ਸੀ। ਸਵੇਰੇ ਸਵੇਰੇ ਉੱਚੀ ਟੀਵੀ ਲੱਗਾ ਕੇ ਬੈਠ ਜਾਂਦੀ ਸੀ। ਇਸ ਤਰਾ ਦੇ ਮਾਹੌਲ ਵਿੱਚ ਨੀਂਦ ਉਦਾ ਹੀ ਉੱਡ ਜਾਂਦੀ ਹੈ। ਉਹ ਮੇਰੇ ਸਿਰਹਾਣੇ ਬੈਠੀ ਬੋਲਦੀ ਹੀ ਰਹਿੰਦੀ ਸੀ। ਫਿਰ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਜਾਂਦਾ ਸੀ। ਮੈਂ ਤਾਂ ਰਸੋਈ ਦੁਆਲੇ ਹੀ ਹੋਈ ਰਹਿੰਦੀ ਸੀ। ਬਾਹਰੋਂ ਵੀ ਖਾਣ ਨੂੰ ਕਿੰਨਾ ਕੁ ਮੰਗਾਈ ਜਾਵੋ। ਨਾਂ ਹੀ ਉਸ ਦਾ ਘਰ ਪੈਰ ਟਿਕਦਾ ਸੀ। ਇਹੀ ਰਟ ਲੱਗੀ ਰਹਿੰਦੀ ਸੀ, " ਫਲਾਣੇ ਸਟੋਰ ਚੱਲੀਏ। ਗੁਰਦੁਆਰੇ ਚੱਲੀਏ। ਥੇਟਰ ਵਿੱਚ ਮੂਵੀ ਦੇਖਣ ਚੱਲੀਏ। " ਸਟੋਰ ਤੇ ਗੁਰਦੁਆਰੇ ਮੈਂ ਲੈ ਜਾਂਦੀ ਸੀ। ਮੂਵੀ ਦੇਖਣ ਬਾਰੀ ਮੈਂ ਕਹਿ ਦਿੰਦੀ ਸੀ, " ਘਰ ਦੋ-ਦੋ 60" ਦੇ ਟੀਵੀ ਉੱਪਰ-ਥੱਲੇ, ਥੇਟਰ ਬਣੇ ਹਨ। ਮੇਰੇ ਕੋਲ ਉਹ ਦੇਖਣ ਨੂੰ ਸਮਾਂ ਨਹੀਂ ਹੈ। " ਮੈਂ ਲਿਖਣ ਲਈ ਮਸਾਂ ਸਮਾਂ ਕੱਢਦੀ ਸੀ। ਸਗੋਂ ਮਹਿਮਾਨ ਨੂੰ ਬੰਦਾ ਕੀ ਕਹੇ? ਆਪ ਨੂੰ ਹੀ ਚਾਹੀਦਾ ਹੈ। ਮਹਿਮਾਨ ਨੂੰ ਚਾਹੀਦੀ ਹੈ ਦਾਲ-ਰੋਟੀ ਬਣਾਉਣ ਵਿੱਚ ਮਦਦ ਕਰੇ। ਮੈਂ ਨਾਂ ਆਪ ਟਿੱਕ ਕੇ ਬੈਠਦੀ ਹਾਂ। ਨਾਂ ਹੀ ਕਿਸੇ ਨੂੰ ਬੈਠਣ ਦਿੰਦੀ ਹਾਂ। ਪਤਾ ਨਹੀਂ ਇਸ ਨੂੰ ਕਿਵੇਂ ਸਹੀਂ ਜਾਂਦੀ ਸੀ? ਕੈਨੇਡਾ ਅਮਰੀਕਾ ਵਿੱਚ ਕਿਹੜਾ ਨੌਕਰ ਰੱਖ ਹੁੰਦੇ ਹਨ? ਅਸੀਂ ਤਾਂ ਆਪ ਲੋਕਾਂ ਦੇ ਨੌਕਰ ਲੱਗੇ ਹਾਂ। ਮੇਰੇ ਕੋਲੋਂ ਹਰ ਰੋਜ਼ ਨਵਾਂ ਧੋਤਾ ਹੋਇਆ, ਤੌਲੀਆ ਮੰਗਦੀ ਸੀ। ਫਿਰ ਦੂਜੇ ਦਿਨ ਹੀ ਮੈਨੂੰ ਕਹਿੰਦੀ, " ਮੇਰੇ ਕੁੱਝ ਕੱਪੜੇ ਧੋਣ ਵਾਲੇ ਹਨ। ਮੈਂ ਮਸ਼ੀਨ ਕੋਲੇ ਰੱਖ ਦਿੱਤੇ ਹਨ। " ਮੇਰੇ ਦੋਨੇਂ ਬੱਚੇ ਕੋਲ ਹੀ ਬੈਠੇ ਸਨ। ਉਹ ਦੋਨੇਂ ਮੇਰੇ ਵੱਲ ਦੇਖ ਕੇ ਹੱਸ ਪਏ। ਉਨ੍ਹਾਂ ਨੂੰ ਪਤਾ ਸੀ। ਸਾਡੀ ਮਾਂ ਇਸ ਔਰਤ ਦੇ ਲੱਛਣਾਂ ਤੋਂ ਤੰਗ ਹੈ। ਉਹ ਦੋਨੇਂ ਆਪਸ ਵਿੱਚ ਗੱਲਾਂ ਕਰਨ ਲੱਗ ਗਏ। ਬੇਟਾ ਕਹਿੰਦਾ, " ਮੇਰੀ ਮਾਂ ਨੂੰ ਇੰਨੀ ਕਾਹਲੀ ਰਹਿੰਦੀ ਹੈ। ਇਹ ਕੱਪੜੇ ਧੋਣ ਲੱਗੀ ਦੇਖਦੀ ਨਹੀਂ ਹੈ। ਚਿੱਟੇ ਕੱਪੜੇ ਹਨ। ਜਾਂ ਰੰਗ ਵਾਲੇ ਹਨ। ਕੱਪੜੇ ਧੋਣ ਲੱਗੀ ਕਈ ਬਾਰ, ਸਾਬਣ ਦੇ ਭੁਲੇਖੇ ਨਾਲ ਬਲੀਚ ਹਲਕਾ ਤੇਜਾਬ ਪਾ ਦਿੰਦੀ ਹੈ। ਕੱਪੜੇ ਖ਼ਰਾਬ ਕਰ ਦਿੰਦੀ ਹੈ। ਸਾਰੇ ਰੰਗੀਨ ਕੱਪੜੇ ਚਿੱਟੇ ਹੋ ਜਾਂਦੇ ਹਨ। ਚਿੱਟੇ ਰੰਗੀਨ ਹੋ ਜਾਂਦੇ ਹਨ। ਮੈਂ ਤਾਂ ਆਪਣੇ ਕੱਪੜੇ ਮੰਮ ਤੋਂ ਨਹੀਂ ਧੁਆਉਂਦਾ। " ਬੇਟੀ ਨੇ ਵੀ ਕਹਿ ਦਿੱਤਾ, " ਹਾਂ-ਹਾਂ, ਮੇਰੇ ਵੀ ਬਹੁਤ ਵਧੀਆਂ ਕੱਪੜੇ, ਮੰਮੀ ਨੇ ਖ਼ਰਾਬ ਕਰ ਦਿੱਤੇ ਹਨ। ਸਾਰੇ ਕੱਪੜੇ ਇਕੱਠੇ ਕਰਕੇ ਪਾ ਦਿੰਦੀ ਹੈ। ਇੱਕ ਦੂਜੇ ਦਾ ਰੰਗ ਚੜ ਜਾਂਦਾ ਹੈ। ਧੋਤਾ ਹੋਇਆ ਕੋਈ ਵੀ ਕੱਪੜਾ ਪਾਉਣ ਵਾਲਾ ਨਹੀਂ ਰਹਿੰਦਾ। ਜੇ ਕੱਪੜੇ ਖ਼ਰਾਬ ਕਰਾਉਣੇ ਹਨ। ਮੰਮੀ ਤੋਂ ਜ਼ਰੂਰ ਧੋਆ ਲੈਣੇ। ਗਰਮ ਪਾਣੀ ਨਾਲ ਧੋਣ ਕਰਕੇ ਮੇਰੇ ਸਾਰੇ ਕੱਪੜੇ ਸੂਗੜ ਗਏ ਹਨ। " ਉਹ ਔਰਤ ਨੇ ਕਿਹਾ, " ਨਾਂ ਬਈ ਤੂੰ ਮੇਰੇ ਕੱਪੜੇ ਖ਼ਰਾਬ ਨਾਂ ਕਰ ਦੇਵੀ। ਮੈਂ ਆਪੇ ਔਖੀ-ਸੌਖੀ ਧੋ ਲਿਆ ਕਰੂਗੀ। ਮੈਂ 6 ਵਜੇ ਸ਼ਾਮ ਨੂੰ ਘਰੋਂ ਚਲੀ ਜਾਂਦੀ ਸੀ। ਮੇਰੇ ਘਰੋਂ ਜਾਂਦੇ ਹੀ, ਉਹ ਹਰ ਰੋਜ਼ ਆਪਦਾ ਇੱਕ ਸੂਟ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਪਾ ਦਿੰਦੀ ਸੀ। ਮਸ਼ੀਨ 30 ਮਿੰਟ ਚੱਲਦੀ ਰਹਿੰਦੀ ਸੀ। ਕੱਪੜੇ ਧੋਣ ਨੂੰ, 2 ਜਾਂ 15 ਕੱਪੜਿਆਂ ਨੂੰ ਵੀ ਉਨ੍ਹਾਂ ਚਿਰ ਲੱਗਦਾ ਹੈ। ਫਿਰ ਕੱਪੜੇ ਸੁਕਾਉਣ ਵਾਲੀ ਮਸ਼ੀਨ 45 ਮਿੰਟ ਦੋ ਕੱਪੜਿਆਂ ਲਈ ਚੱਲੀ ਜਾਂਦੀ ਸੀ। ਉਸ ਨੂੰ ਲੱਗਦਾ ਸੀ। ਬੱਚੇ ਕਿਹੜਾ ਕੁੱਝ ਜਾਣਦੇ ਹਨ? ਉਹ ਆਪ ਘਰ ਨਹੀਂ ਹੈ। ਇੱਕ ਹਫ਼ਤਾ ਬੱਚੇ ਦੇਖਦੇ ਰਹੇ। ਮੈਨੂੰ ਵੀ ਦੱਸਿਆ। ਮੈਂ ਕਿਹਾ, " ਉਸ ਦੇ 13 ਦਿਨ ਬਾਕੀ ਰਹਿ ਗਏ ਹਨ। ਜਿਵੇਂ ਕਰਦੀ ਹੈ, ਕਰੀ ਜਾਣ ਦੇਵੋ। ਉਸ ਦਾ ਦਿਮਾਗ਼ ਠੀਕ ਨਹੀਂ ਹੈ। ਬੱਚਿਆਂ ਨੇ ਮੈਨੂੰ ਕਿਹਾ, " ਮਾਂ ਉਸ ਨੂੰ ਇਹ ਪਤਾ ਹੈ। ਜਦੋਂ ਤੂੰ ਘਰ ਨਹੀਂ ਹੈ। ਉਦੋਂ ਦਾਅ ਲਗਾਉਣਾ ਹੈ। '' ਇੱਕ ਦਿਨ ਮੇਰੀ ਬੇਟੀ ਨੇ ਉਸ ਨੂੰ ਕਹਿ ਦਿੱਤਾ, " ਆਂਟੀ ਜੀ ਤੁਸੀਂ ਹਫ਼ਤੇ ਦੇ ਇਕੱਠੇ ਕੱਪੜੇ ਧੋਇਆ ਕਰੋਂ। ਹਰ ਰੋਜ਼ 2 ਕੱਪੜੇ ਪਾ ਕੇ ਦੋਨੇਂ ਮਸ਼ੀਨਾਂ ਚਲਾਈ ਰੱਖਦੇ ਹੋ। ਇਸ ਤਰਾਂ ਤੁਸੀਂ ਪਾਣੀ ਤੇ ਬਿਜਲੀ ਬਿਜਾਈ ਖ਼ਰਾਬ ਕਰਦੇ ਹੋ। ਮੇਰੀ ਮੰਮੀ ਕੱਪੜੇ ਧੁੱਪੇ ਸੁਕਾਉਂਦੀ ਹੈ। ਨਾਂ ਹੀ ਅਸੀਂ ਕਦੇ ਰਾਤ ਨੂੰ ਕੱਪੜੇ ਧੋਤੇ ਹਨ। ਪਰ ਉਹ ਉਵੇਂ ਹੀ ਕਰਦੀ ਰਹੀ। ਇੱਕ ਦਿਨ ਅਚਾਨਕ ਗਰਾਜ ਨੂੰ ਜਾਂਦੇ ਸਮੇਂ, ਮੇਰੇ ਕੋਲੋਂ ਕੰਮ ਉੱਤੇ ਜਾਣ ਸਮੇਂ, ਮਸ਼ੀਨਾਂ ਵਾਲਾ ਦਰਵਾਜ਼ਾ ਬੰਦ ਹੋ ਗਿਆ। ਉਹ ਜਾਂ ਤਾਂ ਅੰਦਰੋਂ ਹੀ ਖੁੱਲਦਾ ਹੈ। ਜਾਂ ਚਾਬੀ ਨਾਲ ਖੁੱਲਦਾ ਹੈ। ਦੂਜੇ ਦਿਨ ਬੱਚੇ ਬਹੁਤ ਖ਼ੁਸ਼ ਸਨ। ਉਨ੍ਹਾਂ ਨੇ ਕਿਹਾ, " ਮਾਂ ਅੱਜ ਅਸੀਂ ਸਕੂਨ ਨਾਲ ਪੜ੍ਹੇ ਹਾਂ। ਹਰ ਰੋਜ਼ ਅੱਧੀ ਰਾਤ ਤੱਕ, ਮਸ਼ੀਨਾਂ ਹੀ ਖੜਕਦੀਆਂ ਰਹਿੰਦੀਆਂ ਹਨ। ਪਰ ਉਹ ਔਰਤ ਨਾਰਾਜ਼ ਸੀ। ਸਾਨੂੰ ਸਮਝ ਆ ਗਈ। ਬੋਲਣ ਨਾਲੋਂ ਚੁੱਪ ਚੰਗੀ ਹੈ। ਗੁੱਝੀ ਛੁਰੀ ਚਲਾਉਣੀ ਚੰਗੀ ਹੈ। ਜੇ ਕੋਈ ਗੱਲ ਨਹੀਂ ਗੋਲਦਾ। ਤਾਂ ਉਸ ਨਾਲ ਚਲਾਕੀ ਚੰਗੀ ਹੈ। ਮੈਂ ਬੱਚਿਆ ਨਾਲ ਗੱਲਾਂ ਕਰ ਰਹੀ ਸੀ। ਰੱਬ ਨੇ ਰਸਤਾ ਆਪੇ ਕੱਢ ਦਿੱਤਾ ਹੈ। ਹੁਣ ਮੈਂ ਹਰ ਰੋਜ਼ ਕਾਰ ਵੱਲ ਜਾਣ ਲੱਗੀ, ਗਰਾਜ ਵੱਲ ਜਾਣ ਲੱਗੀ, ਦਰ ਬੰਦ ਕਰ ਜਾਇਆ ਕਰਾਂਗੀ। ਉਹ ਬੱਚੇ ਤਾਂ ਨਹੀਂ ਹਨ। ਬੱਚਿਆਂ ਨੇ ਇੱਕ ਹੋਰ ਗੱਲ ਦੱਸੀ, " ਮੰਮੀ ਡੈਡੀ ਨੂੰ ਵੀ ਜਿੰਦਾ ਲੱਗਾ ਜਾਇਆ ਕਰੋ। ਉਹ ਤੁਹਾਡੇ ਹੁੰਦਿਆਂ, ਕਦੇ ਡੈਡੀ ਨਾਲ ਗੱਲਾਂ ਕਰਦੀ ਨਹੀਂ ਦੇਖੀ। ਜਦੋਂ ਤੁਸੀਂ ਕੰਮ ਤੇ ਚਲੇ ਜਾਂਦੇ ਹੋ। ਤਾਂ ਉਹ ਬਹੁਤ ਹੱਸ-ਹੱਸ ਕੇ, ਡੈਡੀ ਨਾਲ ਗੱਲਾਂ ਕਰਦੀ ਹੈ। ਸ਼ੀ ਇਜ਼ ਸੋ ਫਨੀ ਐਂਡ ਸਿਕ। ਉਹ ਅਜ਼ੀਬ ਜਿਹੀਆਂ ਜ਼ਬਲੀਆਂ ਮਾਰਦੀ ਹੈ। ਕਲ ਇਸ ਨੇ ਡੈਡੀ ਨੂੰ ਖੀਰ ਬਣਾ ਕੇ ਖੁਆਈ ਹੈ। " ਬੱਚਿਆਂ ਦੀ ਗੱਲ ਨੇ ਮੈਨੂੰ ਚੰਗਾ ਝਟਕਾ ਦਿੱਤਾ। ਮੈਂ ਤਾਂ ਸੋਚਿਆ ਸੀ, " ਖੀਰ ਬੱਚਿਆਂ ਤੇ ਡੈਡੀ ਨੇ ਰਲ ਕੇ ਬਣਾਈ ਹੈ। ਅੱਗੇ ਵੀ ਇਹ ਰਲ ਕੇ, ਬਟਰ ਚਿਕਨ, ਹੋਰ ਮੀਟ, ਸਬਜ਼ੀਆਂ ਰੋਟੀਆਂ ਬਣਾਂ ਲੈਂਦੇ ਹਨ। " ਪਰ ਬੱਚੇ ਹਰ ਗੱਲ ਮਜ਼ਾਕੀਆ ਤਰੀਕੇ ਨਾਲ ਕਰ ਰਹੇ ਸਨ। ਉਹ ਜਾਣਦੇ ਸਨ। ਮਾਂ ਤਾਂ ਕਿਸੇ ਨੂੰ ਅੰਦਰ ਨਾਂ ਵੜਨ ਦੇਵੇ। ਕਿਸੇ ਉੱਤੇ ਜ਼ਕੀਨ ਨਾਂ ਕਰੇ। ਇਹ ਜ਼ਨਾਨੀ ਧਰਨਾ ਮਾਰੀ ਬੈਠੀ ਸੀ। ਦਿਨ ਦੋ ਰਹਿੰਦੇ ਸਨ। ਮੇਰੀਆਂ ਵੀ ਵਾਰ ਐਤਵਾਰ ਦੀਆਂ ਦੋ ਛੁੱਟੀਆਂ ਆ ਗਈਆਂ। ਮੇਰੇ ਸਲੂਕ ਤੋਂ ਮੇਰੇ ਪਤੀ ਨੂੰ ਵੀ ਪਤਾ ਲੱਗ ਗਿਆ। ਉਹ ਸੂਟਕੇਸ ਚੱਕ ਕੇ, ਆਪਦੀ ਭੈਣ ਨੂੰ ਮਿਲਣ ਚਲਾ ਗਿਆ। ਕਾਰ ਵਿੱਚ ਜਾਣ ਲਈ 5 ਕੁ ਘੰਟੇ ਦੀ ਦੂਰੀ ਤੇ ਰਹਿੰਦੀ ਹੈ। ਮੈਂ ਆਪ ਦੀ ਨਣਦ ਦਾ ਸ਼ੁਕਰੀਆ ਕੀਤਾ। ਉਹ ਉਸ ਦੇ ਜਾਣ ਤੋਂ ਚਾਰ ਦਿਨ ਪਿੱਛੋਂ ਆਇਆ। ਇੱਕ ਦਿਨ ਉਸ ਦੇ ਪਰਸ ਦੀ ਜ਼ਿਪ ਖੁੱਲ੍ਹੀ ਸੀ। ਅੱਗੇ ਤਾਂ ਉਹ ਛੋਟਾ ਜਿੰਦਾ ਲੱਗਾ ਕੇ ਰੱਖਦੀ ਸੀ। ਉਸ ਦਾ ਜਿੰਦਾ 2 ਦਿਨਾਂ ਤੋਂ ਉਸ ਨੂੰ ਲੱਭ ਨਹੀਂ ਰਿਹਾ ਸੀ। ਜ਼ਿਪ ਖੁੱਲ੍ਹੀ ਦੇਖ ਕੇ, ਮੇਰੀ ਨਿਗ੍ਹਾ ਉਸ ਵਿੱਚ ਚਲੀ ਗਈ। ਉਸ ਵਿੱਚ ਸੂਟਾਂ ਨਾਲ ਦੀ ਸਾਡੀ ਜੂਲਰੀ ਸੀ। ਜਿਸ ਨੂੰ ਦੇਖ ਕੇ, ਮੈਨੂੰ ਸਮਝਣ ਵਿੱਚ ਦੇਰੀ ਨਾ ਲੱਗੀ ਕਿ ਇਹ ਸਾਡੀਆਂ ਚੀਜ਼ਾਂ ਚੱਕ ਰਹੀ ਹੈ। ਉਹ ਆਪਣੇ ਵਾਲ ਵਾਹ ਰਹੀ ਸੀ। ਮੈਂ ਪਰਸ ਚੱਕ ਕੇ ਖੋਲ ਲਿਆ। ਮੈਂ ਕਿਹਾ, " ਭੈਣ ਜੀ ਇਹ ਤਾਂ ਸਾਡਾ ਸਮਾਨ ਤੁਸੀਂ ਆਪਣੇ ਪਰਸ ਵਿੱਚ ਪਾ ਲਿਆ ਹੈ। ਭੁਲੇਖਾ ਲੱਗ ਗਿਆ ਹੋਣਾ ਹੈ। " ਉਸ ਨੇ ਕਿਹਾ, " ਡ੍ਰੈਸਰ ਉੱਤੇ ਪਏ ਸੀ। ਮੈਨੂੰ ਪਸੰਦ ਆ ਗਏ। ਇਹ ਤਿੰਨ ਸੈਟ ਮੇਰੇ ਸੂਟਾਂ ਨਾਲ ਮੈਚ ਕਰਦੇ ਹਨ। ਇਸ ਲਈ ਮੈਂ ਲੈ ਲਏ। "

ਕਦੇ ਵੀ ਚੀਜ਼ਾਂ ਨੰਗੀਆਂ ਨਾਂ ਰੱਖੋ। ਕਿ ਦੂਜੇ ਦੀਆਂ ਅੱਖਾਂ ਉਸ ਤੱਕ ਪਹੁੰਚ ਜਾਣ। ਉਸ ਦੀਆਂ ਸੋਹਣੀਆਂ ਚੀਜ਼ਾਂ ਦੇਖ ਕੇ ਅੱਖਾਂ ਬੇਈਮਾਨ ਹੋ ਜਾਣ। ਹੱਥ ਉਸ ਨੂੰ ਹਾਸਲ ਕਰਨ ਲਈ ਅੱਗੇ ਬੜ ਜਾਣ। ਦੂਜੇ ਨੂੰ ਦੋਸ਼ ਦੇ ਕੇ ਚੋਰ ਕਹਿਣ ਨਾਲੋਂ, ਆਪਣਾ ਸਮਾਨ ਆਪ ਸੰਭਾਲ ਕੇ ਰੱਖੋ। ਉਸ ਔਰਤ ਨੂੰ ਜਾਣ ਲੱਗੀ ਨੂੰ ਮੈਨੂੰ ਕਹਿਣਾ ਪਿਆ, " ਭੈਣ ਜੀ ਅੱਗੇ ਤੋਂ ਦੱਸ ਕੇ ਆਇਆ ਕਰੋ। ਅਸੀਂ ਛੁੱਟੀਆਂ ਦਾ ਇੰਤਜ਼ਾਮ ਕਰ ਲਵਾਂਗੇ। ਤੁਹਾਡੀ ਕੋਈ ਸੇਵਾ ਨਹੀਂ ਹੋਈ। ਕੈਨੇਡਾ ਵਿੱਚ ਭੱਜ-ਨੱਠ ਹੀ ਬਹੁਤ ਹੈ। ਕਈ ਬਾਰ ਖਾਣਾ ਵੀ ਕਾਰ ਚਲਾਉਂਦੇ ਖਾਂਦੇ ਹਾਂ। ਕੋਈ ਭੁੱਲ ਚੁੱਕ ਹੋ ਗਈ ਹੋਵੇ। ਮੁਆਫ਼ ਕਰਨਾ। ਇੰਨਾ ਨੂੰ ਵੀ ਅਚਾਨਕ ਭੈਣ ਕੋਲੇ ਜਾਣਾ ਪਿਆ। "

ਇਸ ਲਈ ਬਗੈਰ ਸੱਦੇ ਆਪਦੇ ਘਰ ਵਿੱਚ ਤਾਂ ਕਿਸੇ ਨੂੰ ਪੈਰ ਹੀ ਨਹੀਂ ਧਰਨ ਦੇਣਾ ਚਾਹੀਦਾ ਹੈ। ਪਰ ਇਸ ਤਰਾਂ ਨੱਕ ਵੀ ਨਹੀਂ ਰਹਿੰਦਾ। ਨੱਕ ਰੱਖਣ ਲਈ ਮਹਿਮਾਨ ਬਾਜ਼ੀ ਕਰਨੀ ਹੀ ਪੈਂਦੀ ਹੈ। ਚਾਹੇ ਕੋਈ ਨੁਕਸਾਨ ਉਠਾਉਣਾ ਪਵੇ। ਕਈ ਬਾਰ ਐਸਾ ਵੀ ਹੁੰਦਾ ਹੈ। ਅੱਗ ਲੈਣ ਆਈ ਘਰ ਵਾਲੀ ਬਣ ਬੈਠੀ। ਅਗਲੀ ਅੱਗ ਦੇ ਕੇ, ਆਪਣੇ ਹੱਥੀ ਆਪਣੇ ਘਰ ਨੂੰ ਅੱਗ ਲੱਗਾ ਲੈਂਦੀ ਹੈ। ਮੰਗਣ ਵਾਲੀ ਦੀ ਅੱਗ ਰੋਜ਼ ਹੀ ਮੁੱਕੀ ਰਹਿੰਦੀ ਹੈ। ਐਸੀ ਆਪਣਾ ਹੀ ਘਰ ਸਮਝਦੀ ਹੈ।

Comments

Popular Posts