ਭਾਗ 10 ਸੁਹਾਗ ਰਾਤ ਤੋ ਮੇਰੇ ਸਾਥ ਗੁਜ਼ਾਰਨੀ ਹੈ ਮਨ ਜਿੱਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
' ਸ਼ੁਬ ਵਿਆਹ ' ਟੀਵੀ ਸੀਰੀਅਲ ਚੱਲ ਰਿਹਾ ਹੈ। ਇਸ ਦੀ ਐਡ ਚੱਲਦੀ ਹੈ। ਸ਼ਾਦੀ ਤੋ ਆਪ ਸਰੋਜ਼ ਕੇ ਸਾਥ ਕਰ ਰਹੇ ਹੈ। ਸੁਹਾਗ ਰਾਤ ਤੋ ਮੇਰੇ ਸਾਥ ਗੁਜ਼ਾਰਨੀ ਹੈ।  ਸੁਣ ਕੇ ਬੰਦਾ ਪਾਣੀ-ਪਾਣੀ ਹੋ ਜਾਂਦਾ ਹੈ। ਇਹ ਲਾਈਨ ਤੋਂ ਬਗੈਰ ਵੀ ਸੀਰੀਅਲ ਚੱਲ ਸਕਦਾ ਹੈ। ਪਰ ਲੋਕ ਕੁੱਝ ਚਟਪਟਾ ਭਾਲਦੇ ਹਨ। ਕੀ ਡਰਾਮੇ ਦਾ ਜੈਸਾ ਨਾਮ 'ਸ਼ੁਬ ਵਿਆਹ।ਨਾਲ ਕੀ ਇਹ ਲਾਈਨ ਜਚਦੀ ਹੈ? ਐਸਾ ਕੁੱਝ ਕਈ ਲੋਕ ਇਸ ਲਈ ਸੁਣਨਾ ਚਾਹੁੰਦੇ ਹਨ। ਲੋਕ ਸੁਣ ਕੇ, ਹੀ ਸੁਆਦ-ਸੁਆਦ ਹੋ ਜਾਂਦੇ ਹਨ। ਕਈ ਸੱਚੀ ਇਹੀ ਕਰਦੇ ਹਨ। ਉਨ੍ਹਾਂ ਦੀ ਪਸੰਦ ਉੱਤੇ ਫ਼ਿਲਮ ਬਣਾਉਣ ਵਾਲਿਆਂ ਨੂੰ ਬੱਢਾਵਾ ਮਿਲਦਾ ਹੈ। ਜੇ ਐਸੇ ਸੀਰੀਅਲ ਦੀ ਲੋਕ ਮੰਗ ਕਰਨਗੇ, ਜੇਬ ਵਿਚੋਂ ਪੈਸੇ ਕੱਢ ਕੇ ਖ਼ਰੀਦਣਗੇ। ਇੰਨਾ ਨੂੰ ਬਣਾਉਣ ਵਾਲੇ ਅਦਾਕਾਰ ਐਸਾ ਹੀ ਦਿਖਾਉਂਦੇ ਰਹਿਣਗੇ। ਫੇਰੇ ਲੈ ਕੇ ਵੀ ਬੰਦਾ ਦੂਜੀ ਵਿਆਹੀ ਔਰਤ ਕੋਲ ਜਾਂਦਾ ਰਹੇ। ਐਸੇ ਦੋ ਚਾਰ ਜਾਣੇ ਰਲ ਜਾਣ, ਇਹੀ ਲੋਕ ਔਰਤ ਨੂੰ ਵੇਸਵਾ ਬਣਾਂ ਦਿੰਦੇ ਹਨ। ਇੱਕ ਹੋਰ 'ਪ੍ਰਤਿੱਗਿਆ' ਵਿੱਚ ਤਾਂ ਉਹ ਔਰਤ ਦੀ ਜ਼ਰੂਰਤ ਪੈਣ ਉੱਤੇ ਬਗੈਰ ਛਾਣ-ਬੀਣ ਕਰੇ, ਵੇਸਵਾ ਘਰ ਲੈ ਆਇਆ। ਔਰਤ ਦੀ ਜ਼ਰੂਰਤ ਭਾਰੂ ਪੈ ਗਈ। ਜਦੋਂ ਮਤਲਬ ਨਿਕਲ ਗਿਆ। ਉਸ ਨੂੰ ਉਦੋਂ ਘਰੋਂ ਕੱਢ ਦਿੱਤਾ। ਜਦੋਂ ਉਹ ਮਾਂ ਬਣਨ ਵਾਲੀ ਸੀ। ਜਦੋਂ ਪਤਾ ਲੱਗਾ, ਉਸ ਦਾ ਬੱਚਾ ਗਿਰਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਬੱਚੇ 'ਤੇ ਤਾਂ ਹੱਕ ਜਿੱਤਾਉਂਦਾ ਹੈ। ਪਰ ਔਰਤ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ, ਉਸ ਦੀ ਥਾਂ-ਥਾਂ ਬੇਇੱਜ਼ਤੀ ਕਰਦਾ ਹੈ। ਇਹ ਡਰਾਮੇ ਵਾਜ ਲੋਕਾਂ ਨੂੰ ਕੀ ਸਿਖਾਉਣਾ ਚਾਹੁੰਦੇ ਹਨ? ਲੋਕ ਪਰਿਵਾਰਾਂ ਵਾਲੇ ਬੱਚਿਆਂ ਨਾਲ ਬੈਠ ਕੇ ਦੇਖਦੇ ਹਨ। ਇਸ ਤਰਾਂ ਦੇ ਸ਼ਰਮ ਨਾਕ ਸੀਨ ਫਿਲਮਾਏ ਜਾਂਦੇ ਹਨ। ਬੰਦਾ ਸੋਚ ਵੀ ਨਹੀਂ ਸਕਦਾ। ਪਤਨੀ-ਪਤੀ ਦਾ ਬਿਜ਼ਨਸ ਫੇਲ ਹੋਇਆ ਦੇਖਦੀ ਹੈ। ਬਿਜ਼ਨਸ ਚਲਾਉਣ ਲਈ ਪਤਨੀ, ਦੂਜੀ ਔਰਤ ਪਤੀ ਦੀ ਪ੍ਰੇਮਿਕਾ ਨਾਲ ਪਤੀ ਵੰਡਣ ਲਈ ਤਿਆਰ ਹੋ ਜਾਂਦੀ ਹੈ। ਪਤੀ ਨਹੀਂ ਪੈਸਾ ਚਾਹੀਦਾ ਹੈ। ਜੇ ਕੋਈ ਔਰਤ ਪੈਸਾ ਦੇ ਕੇ ਪਤੀ ਲੈ ਜਾਂਦੀ ਹੈ। ਕੋਈ ਪ੍ਰਵਾਹ ਨਹੀਂ। ਪੈਸਾ ਘਰ ਮੁੱਠੀ ਵਿੱਚ ਆ ਜਾਂਦਾ ਹੈ। ਨਾਟਕ ਵਾਲੇ ਸੌਤਨ ਦੇ ਜੁੰਡੇ ਫੜਨ ਨਾਲੋਂ ਨੋਟ ਕਮਾਉਣ ਦੀ ਕਿੰਨੀ ਅੱਛੀ ਅਕਲ ਦਿੰਦੇ ਹਨ?
'ਸ਼ੁਬ ਵਿਆਹ ' ਤੋਂ ਲੱਗਦਾ ਹੈ। ਸ਼ਾਦੀ-ਸ਼ੁਦਾ ਜ਼ਿੰਦਗੀ ਬਾਰੇ ਕੁੱਝ ਚੱਜਦਾ ਸਿੱਖਣ ਨੂੰ ਹੋਵੇਗਾ। ਨਾਮ ਤੋਂ ਐਸਾ ਲੱਗਦਾ ਹੈ। ਡਰਾਮੇ ਰਾਹੀਂ ਨਵਾਂ ਘਰ ਵਸਾਉਣ ਵਾਲੇ, ਕੁੜੀਆਂ, ਮੁੰਡਿਆਂ ਨੂੰ ਕੋਈ ਅਕਲ ਦੇਣਗੇ। ਕੁੜੀਆਂ ਸੱਸਾਂ ਨੂੰ ਲਿਆਕਤ ਸਿਖਾਉਣਗੇ। ਪਤੀ-ਪਤਨੀ ਨੇ ਕਿਵੇਂ ਗ੍ਰਹਿਸਤ ਘਰ ਪਰਿਵਾਰ ਚਲਾਉਣਾ? ਨਾਟਕ ਦੇਖ ਕੇ, ਕੋਈ ਮੱਤ ਕੀ ਆਉਣੀ ਹੈ? ਸਹੁਰਾ ਘਰ ਲੜਾਈ ਦਾ ਮੈਦਾਨ ਲੱਗਦਾ ਹੈ। ਸੱਸ, ਨਣਦ, ਪਤੀ-ਪਤਨੀ ਕੋਈ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਘਰ ਦੀ ਲੜਾਈ ਸੜਕ ਰਸਤੇ ਉੱਤੇ ਆ ਗਈ। ਇਸ ਨਾਲੋਂ ਤਾਂ ਇਸ ਦਾ ਨਾਮ 'ਜਿੰਨ ਭੂਤ-ਚੁੜੇਲਾਂ' ਰੱਖਣਾ ਸੀ। ਜੋ ਕੁੱਝ ਨਾਟਕ ਵਿੱਚ ਹੋ ਰਿਹਾ ਹੈ। ਸੁਸਰਾਲ ਵਾਲਾ ਕੁੱਝ ਵੀ ਨਹੀਂ ਹੈ। ਬੱਚੇ ਕੁੜੀਆਂ, ਮੁੰਡੇ ਬਹੂਆਂ ਇਸ ਤੋਂ ਕੀ ਸਿੱਖ ਰਹੇ ਹਨ? ਸੱਸ, ਪਤੀ-ਪਤਨੀ ਦਾ ਇੱਕ ਦੂਜੇ ਨਾਲ ਜੂਡੋ-ਜੂਡੀ ਹੁੰਦੇ ਦੇਖਦੇ ਹਨ। ਘਰ ਪਤਨੀ ਛੱਡ ਕੇ ਪਤੀ ਵੇਸਵਾ ਨਾਲ ਮੌਜ ਮਾਰ ਰਿਹਾ ਹੈ। ਐਸੇ ਆਵਾਰਾ ਸਾਥੀਆ ਦੇ ਹੁੰਦੇ ਹੋਏ। ਕੀ ਕੁੜੀਆਂ, ਮੁੰਡੇ ਵਿਆਹ ਕਰਾਉਣ ਲਈ ਤਿਆਰ ਹੋ ਰਹੇ ਹਨ? ਇਹ ਕੁੱਝ ਦੇਖ ਕੇ, ਕੁੜੀਆਂ, ਮੁੰਡੇ ਇਸ ਤੋਂ ਕੀ ਸਿੱਖ ਰਹੇ ਹਨ? ਸ਼ਾਂਦੀ ਸ਼ੁਦਾ ਜ਼ਿੰਦਗੀ ਨਾਲੋਂ ਵੇਸਵਾ ਖੰਡ ਮਿਸਰੀ ਦਿਖਾਉਂਦੇ ਹਨ। ਜਾਂ ਫਿਰ ਡਰਾਮੇ ਵਾਲੇ ਇਹ ਮੱਤ ਦੇਣਾ ਚਾਹੁੰਦੇ ਹਨ। ਇੱਕ ਘਰ ਘਰਵਾਲੀ ਰੱਖੋ। ਇੱਕ ਬਾਹਰ ਵਾਲੀ ਵੇਸਵਾ ਰੱਖੋ। ਦੋਨਾਂ ਵਿੱਚ ਨੀਅਤ ਰੱਖੋ। ਪਤਨੀ ਦਾ ਮੂੰਹ ਚੰਗੀ ਤਰਾਂ ਭੰਨ ਕੇ ਰੱਖੋ। ਘਰ ਵਾਲੀ ਮੂਹਰੇ ਬੋਲਣ ਜੋਗੀ ਨਾਂ ਰਹੇ। ਡਰਾਮੇ ਵਾਲੇ ਦੱਸਣਾ ਚਾਹੁੰਦੇ ਹਨ। ਘਰ ਵਾਲੀ ਦੀਆ ਜ਼ੁੰਮੇਵਾਰੀਆਂ ਬਹੁਤ ਹਨ। ਬੱਚੇ ਹੋ ਜਾਣ ਤਾਂ ਹੋਰ ਭਾਰ ਪੈ ਜਾਂਦਾ ਹੈ। ਪ੍ਰੇਮਿਕਾ ਦੀ ਕੋਈ ਜ਼ੁੰਮੇਵਾਰੀ ਨਹੀਂ ਹੈ। ਬੱਚਾ ਹੋ ਜਾਵੇ, ਕਿਸੇ ਹੋਰ ਦਾ ਨਾਮ ਲੈ ਦਿੱਤਾ ਜਾਂਦਾ ਹੈ। ਕੀ ਇਹ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੇ ਡਰਾਮੇ ਹਨ। ਜਾਂ ਤਰੀਕੇ ਦੱਸੇ ਜਾ ਰਹੇ ਹਨ। ਮਾਡਰਨ ਜ਼ਿੰਦਗੀ ਕਿਵੇਂ ਚਲਾਉਣੀ ਹੈ? ਘਰਵਾਲੀ ਛੱਡ ਕੇ, ਬਾਹਰ ਦੀਆਂ ਔਰਤਾਂ ਨਾਲ ਐਸ਼ ਮਸਤੀ ਕਰਦੇ ਫਿਰੋ। ਔਰਤ ਦੀ ਕੋਈ ਇੱਜ਼ਤ ਹੀ ਨਹੀਂ ਹੈ। ਇੱਕ ਮਰਦ, ਇੱਕ ਔਰਤ ਨੂੰ ਨਹੀਂ, ਕਈਆਂ ਨੂੰ ਮੂਰਖ ਬਣਾਂ ਰਿਹਾ ਹੈ। ਸਾਰੇ ਸਮਾਜ ਧਰਮੀ ਰਾਜਨੀਤਕ ਇਹੀ ਸਿੱਖਿਆ ਦੇ ਰਹੇ ਹਨ।
ਆਉਣ ਵਾਲਾ ਸਮਾਂ ਬਹੁਤ ਖ਼ਤਰਨਾਕ ਆ ਰਿਹਾ ਹੈ। ਕੁੱਝ ਡਰਾਮਿਆਂ, ਫ਼ਿਲਮਾਂ ਦਾ ਅਸਰ ਹੋਵੇਗਾ। ਕੁੜੀਆਂ ਦੀ ਗਿਣਤੀ ਘੱਟ ਰਹੀ ਹੈ। ਦਰੋਪਤੀ ਵਾਲਾ ਪੰਜ ਖ਼ਸਮਾ ਵਾਲਾ ਹਸ਼ਰ ਔਰਤ ਦਾ ਫਿਰ ਹੋਣ ਵਾਲਾ ਹੈ। ਹਰ ਪਾਸੇ ਔਰਤ ਨੇ ਮੂਰਖ ਬਣਨਾ ਹੈ। ਰੱਬ ਜਾਣੇ ਕੀ ਹੋਵੇਗਾ? ਅੱਜ ਕਲ ਤਾਂ ਮਹੱਲੇ ਵਿੱਚ ਇੱਕ ਦੋ ਛੜੇ ਹੁੰਦੇ ਹਨ। ਉਨ੍ਹਾਂ ਤੋਂ ਹੀ ਕਿੰਨਾ ਬੱਚਾ ਰੱਖਣਾ ਪੈਂਦਾ ਹੈ? ਬਾਹਰਲੇ ਦੇਸ਼ਾਂ ਵਿੱਚ ਪਹਿਲਾਂ ਹੀ ਮਰਦਾ ਦੇ ਮੁਕਾਬਲੇ, ਔਰਤਾਂ ਘੱਟ ਹਨ। ਉਹੀ ਕਬੀਲਦਾਰਾਂ ਨੂੰ ਭਾਰੂ ਹੋ ਰਹੇ ਹਨ। 10 ਵਿਚੋਂ 4 ਔਰਤਾਂ ਤਲਾਕ ਸ਼ੁਦਾ ਹਨ। ਨੌਜਵਾਨ ਦੋ ਵਿਧਵਾ ਹਨ। ਇਹ ਸਮਾਜ ਦਾ ਹਾਲ ਨਸ਼ਿਆਂ ਕਰਕੇ, ਲੜਾਈਆਂ ਕਰਕੇ, ਕੱਤਲ ਹੋਣ ਨਾਲ ਹੋਇਆ ਹੈ। ਇੰਨਾ ਦੀ ਦੇਖ-ਭਾਲ ਬਾਰੇ ਮਰਦ ਆਪ ਜਾਣਦੇ ਹਨ। ਆਉਣ ਵਾਲੇ ਸਮੇਂ ਵਿੱਚ 1000 ਵਿਚੋਂ 20 ਛੜੇ ਦਿਸਣਗੇ। ਇਹ ਭੁੱਖੇ ਭੇੜੀਏ, ਆਪਣੀ ਸਰੀਰਕ ਭੁੱਖ ਕਿਵੇਂ ਪੂਰੀ ਕਰਨਗੇ? ਜੇ ਕਿਸੇ ਨੇ ਧੀ ਨਹੀਂ ਜੰਮੀ ਹੈ। ਇਹ ਜ਼ਰੂਰੀ ਨਹੀਂ ਹੈ। ਉਨ੍ਹਾਂ ਦੀ ਇੱਜ਼ਤ ਨੂੰ ਕੋਈ ਖ਼ਤਰਾ ਨਹੀਂ ਹੈ। ਇਹ ਗੱਲ ਅੱਖਾਂ, ਕੰਨ ਖ਼ੋਲ ਕੇ, ਪੜ੍ਹ, ਸੁਣ ਲਵੋ। ਜਦੋਂ ਕਿਸੇ ਨੂੰ ਕਾਮ ਦਾ ਭੂਤ ਚੜ੍ਹਦਾ ਹੈ। ਵਿਆਹਿਆ ਹੈ ਤਾਂ ਭੁੱਖ ਮਿਟਾ ਲਵੇਗਾ। ਜੇ ਕੋਲ ਸਾਥੀ ਨਹੀਂ ਹੈ। ਐਸੇ ਭੇੜੀਏ ਨੂੰ ਉਮਰ, ਜਾਤ, ਰੰਗ, ਮਰਦ, ਔਰਤ, ਵਿਆਹੀ ਕੋਈ ਫ਼ਰਕ ਨਹੀਂ ਹੁੰਦਾ। ਜਿਹੋ ਜਿਹਾ ਜੋ ਵੀ ਹੱਥ ਲੱਗਾ, ਗੁਜ਼ਾਰਾ ਕਰ ਲੈਂਦੇ ਹਨ। ਇਹ ਸਬ ਵੀ ਫ਼ਿਲਮਾਂ, ਮੂਰਤਾਂ ਦੱਸ ਰਹੀਆਂ ਹਨ।


Comments

Popular Posts