ਭਾਗ 5  ਮਾਡਰਨ ਕਾਲਜੀਏਟ ਮਨ ਜਿੱਤੇ ਜੱਗ ਜੀਤ 
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਸਕੂਲ ਵਿਚੋਂ ਪਾਸ ਹੋ ਕੇ ਅੱਗੇ ਹੋਰ ਪੜ੍ਹਨ ਵਾਲਿਆਂ ਨੂੰ ਕਾਲਜੀਏਟ ਕਿਹਾ ਜਾਂਦਾ ਹੈ। ਅੱਜ ਕਲ ਜਵਾਨ ਲੜਕੇ ਲੜਕੀਆਂ ਦੀ ਆਪਣੀ ਮਰਜ਼ੀ ਹੈ। ਉਨ੍ਹਾਂ ਨੇ ਪੜ੍ਹਨ ਜਾਣਾ ਹੈ। ਜਾਂ ਮਾਪਿਆਂ ਤੇ ਲੋਕਾਂ ਦੇ ਅੱਖਾਂ ਵਿੱਚ ਕਾਲਜੀਏਟ ਦਾ ਲੇਬਲ ਚੱਪਾ ਕੇ, ਫੇਰਾ ਤੋਰਾ ਹੀ ਕਰਨਾ ਹੈ। ਸਕੂਲਾਂ ਕਾਲਜਾ ਵਿੱਚ ਵੱਡੀ ਮਾਤਰਾ ਤੇ ਨਕਲ ਵੀ ਮਰਵਾਈ ਜਾਂਦੀ ਹੈ। ਹੋਰਾਂ ਦੇ ਮੁਕਾਬਲੇ ਚੰਗੇ ਨਤੀਜੇ ਲੋਕਾਂ ਅੱਗੇ ਹਾਜ਼ਰ ਕਰਨੇ ਹੁੰਦੇ ਹਨ। ਬਹੁਤੇ ਤਾਂ ਜਾਹਲੀ ਸਰਟੀਫਿਕੇਟ ਲੈ ਕੇ ਪਾਸ ਕਰੀ ਜਾਂਦੇ ਹਨ। ਪੂਰਾ ਸਾਲ ਪੜ੍ਹਨ ਦੀ ਵੀ ਜ਼ਰੂਰਤ ਨਹੀਂ ਹੈ। ਪੇਪਰਾਂ ਵਿੱਚ ਬੰਦਾਂ ਵੀ ਜਾਹਲੀ ਬੈਠਾ ਦਿੰਦੇ ਹਨ। ਬੰਦਾ ਵੀ ਬਠਾਉਣ ਦੀ ਲੋੜ ਨਹੀਂ ਹੈ। ਮਾਪੇ ਅੰਨਾ ਪੈਸਾ ਜਾਹਲੀ ਸਰਟੀਫਿਕੇਟ ਵਾਲਿਆਂ ਨੂੰ ਦਿੰਦੇ ਹਨ। ਬੱਚੇ ਦੇ ਮੱਥੇ ਤੇ ਡਿਗਰੀ ਦਾ ਟਿਕਾ ਲਾ ਦਿੰਦੇ ਹਨ। ਬੱਚੇ ਅੰਗਰੇਜ਼ੀ ਵਿੱਚ ਡਿਗਰੀਆਂ ਦੇ ਨਾਮ ਰਟੀ ਫਿਰਦੇ ਹਨ। ਅਨਪੜ੍ਹ ਬੰਦੇ ਨੂੰ ਏ ਬੀ ਸੀ ਦੀ ਜਾਹਲੀ ਕਾਲਜੀਏਟ ਡਿਗਰੀ ਵਾਲਿਆਂ ਨੂੰ ਅੰਗਰੇਜ਼ੀ ਦੀ ਬੋਲੀ ਸਮਝ ਨਹੀਂ ਲੱਗਦੀ। ਕਈ ਮਾਪੇ ਵੀ ਨਹੀਂ ਜਾਣਦੇ, ਬੱਚੇ ਕਿੰਨਾ ਤੇ ਕੀ ਪੜ੍ਹੇ ਹਨ? ਇੱਕ ਕੁੜੀ ਦੇ ਮਾਪੇ ਰਿਸ਼ਤਾ ਕਰਨ ਵੇਲੇ ਦੱਸ ਰਹੇ ਸਨ, " ਕੁੜੀ ਐਮ ਏ ਵਿੱਚ ਪੜ੍ਹਦੀ ਹੈ।" ਪਰ ਕੁੜੀ ਨੇ ਦੱਸਿਆ," ਉਹ ਤਾਂ ਪੇਪਰ ਦੇਣ ਦੀ ਫ਼ੀਸ  ਭਰ ਕੇ ਦਾਖ਼ਲਾ ਹੀ ਲੈਂਦੀ ਹੈ। ਕਾਲਜ ਵਿੱਚ ਆਉਣਾ ਜਾਣਾ ਬਣਿਆ ਰਹੇ। " ਹਫ਼ਤੇ ਵਿੱਚ ਦੋ ਛੁੱਟੀਆਂ ਆ ਜਾਂਦੀਆਂ ਹਨ। ਕਦੇ ਕਿਸੇ ਗੁਰੂ, ਭਗਤ, ਲੀਡਰ ਦਾ ਜਨਮ ਦਿਨ ਸ਼ਹੀਦੀ ਦਿਨ ਆ ਗਿਆ ਛੁੱਟੀਆਂ ਵਿਦਿਆਰਥੀਆਂ ਅਧਿਆਪਕ ਮਨਾਂ ਰਹੇ ਹਨ। ਕੀ ਸਕੂਲਾਂ ਕਾਲਜਾ ਵਿੱਚ ਪੜ੍ਹਾਈ ਕਰਨ ਜਾਂਦੇ ਹਨ? ਜਾਂ ਫਿਰ ਬਹਾਨੇ ਨਾਲ ਛੁੱਟੀਆਂ ਲੱਭਦੇ ਹਨ। ਦਿਨ ਰਾਤ ਮਿਹਨਤ ਕਰਕੇ ਗੁਰੂ, ਭਗਤ ਕਮਾਈਆਂ ਕਰ ਗਏ। ਕੀ ਵਿਦਿਆਰਥੀਆਂ ਅਧਿਆਪਕ ਛੁੱਟੀਆਂ ਦੇ ਬਹਾਨੇ ਕਰਕੇ ਕੀ ਆਪਣਾ ਨਾਮ ਚਮਕਾ ਲੈਣਗੇ? ਪੜ੍ਹਾਈ ਦਾ ਸਮਾਂ ਜ਼ਰੂਰ ਖ਼ਰਾਬ ਕਰਦੇ ਹਨ। ਵਕਤ ਲੰਘਿਆ ਵਾਪਸ ਨਹੀਂ ਆਉਂਦਾ। ਹਰ ਜਵਾਨ ਲੜਕਾ ਲੜਕੀ ਕਾਲਜੀਏਟ ਬਣੇ ਫਿਰਦੇ ਹਨ। ਕਿੳੇੁਂਕਿ ਬਹੁਤੇ ਨੌਜਵਾਨ ਇੰਡੀਆ ਵਿਚੋਂ ਬਾਹਰ ਵਿਦੇਸ਼ਾਂ ਵਿੱਚ ਨਿਕਲਣ ਦੇ ਚੱਕਰ ਵਿੱਚ ਹਨ। ਕਾਲਜੀਏਟ ਲਈ ਵਿਦੇਸ਼ ਜਾਣ ਦੇ ਦਰਵਾਜ਼ੇ ਖੁੱਲ੍ਹੇ ਹਨ। ਜਿਹੜੀ ਅੰਗਰੇਜ਼ੀ ਕਾਲਜੀਏਟ ਦਸ ਸਾਲ ਕਾਲਜ ਵਿੱਚ ਪੜ੍ਹ ਬੋਲ ਨਹੀਂ ਸਕੇ। ਉਸ ਅੰਗਰੇਜ਼ੀ ਦਾ ਇਹ ਵਿਦੇਸ਼ ਵਿੱਚ ਜਾਣ ਲਈ, ਛੇ ਹਫ਼ਤਿਆਂ ਵਿਚ ਪੜ੍ਹਦੇ ਹਨ। ਅੰਗਰੇਜ਼ੀ ਬੋਲਣ ਸਰਟੀਫਿਕੇਟ ਚੱਕੀ ਫਿਰਦੇ ਹਨ। ਤਾਂਹੀਂ ਪੰਜਾਬ ਦੇ ਮਾਪੇ ਲੱਖਾਂ ਵਿੱਚ ਜਾਹਲੀ ਕਾਲਜੀਏਟ ਡਿਗਰੀਆਂ ਖ਼ਰੀਦਦੇ ਹਨ। ਪੜ੍ਹਨ ਤਾਂ ਕੋਈ ਹੀ ਜਾਂਦਾ ਹੈ। ਹਰ ਕਿਸੇ ਦੇ ਹੱਥ ਵਿੱਚ ਸੈਲਰ ਫ਼ੋਨ ਹੈ। ਕਾਲਜ ਜਾਂਦੇ ਤਾਂ ਪੜ੍ਹਨ ਹਨ। ਮਾਪੇ ਆਪ ਸੋਚਣ ਸਕੂਲ ਕਾਲਜ ਵਿੱਚ ਪੜ੍ਹਨ ਵਾਲਿਆਂ ਨੇ ਸੈਲਰ ਫ਼ੋਨ ਕੀ ਕਰਨਾ ਹੁੰਦਾ ਹੈ? ਕੀ ਮਾਪੇ ਆਪ ਸੈਲਰ ਫ਼ੋਨ ਤੇ ਗੱਲਾਂ ਕਰਦੇ ਰਹਿੰਦੇ ਹਨ? ਕੀ ਉਹ ਸ਼ੈਲਰ ਫ਼ੋਨ ਮੁੰਡੇ ਕੁੜੀਆਂ ਨਾਲ ਯਾਰਾਂ ਤੇ ਸਹੇਲੀਆਂ ਨਾਲ ਗੱਲਾਂ ਮਾਰਨ ਨੂੰ ਲੈਕੇ ਦਿੰਦੇ ਹਨ? ਸਕੂਲ ਕਾਲਜ ਦੇ ਵਿਦਿਆਰਥੀ ਸ਼ੈਲਰ ਫ਼ੋਨ ਦੀ ਘੰਟੀ ਦਾ ਜੁਆਬ ਦੇਣਗੇ ਜਾਂ ਕਲਾਸ ਵਿੱਚ ਪੜ੍ਹਾਈ ਕਰਨਗੇ। ਸਕੂਲ ਦੇ ਲੱਗਣ ਦਾ ਸਮਾਂ ਤੇ ਛੁੱਟੀ ਦਾ ਸਮਾਂ ਤਕਰੀਬਨ ਹਰ ਰੋਜ਼ ਇੱਕੋ ਹੀ ਹੁੰਦਾ ਹੈ। ਸਕੂਲ ਕਾਲਜ ਪੜ੍ਹਨ ਵਾਲਿਆਂ ਨੂੰ ਕਾਲਸ ਦੇ ਸਮੇਂ ਵੀ ਕੋਈ ਐਸੀ ਜ਼ਰੂਰੀ ਗੱਲ ਹੁੰਦੀ ਹੈ। ਜਿਸ ਕਰਕੇ ਸੈਲਰ ਫ਼ੋਨ ਦੀ ਜ਼ਰੂਰਤ ਪੈਂਦੀ ਰਹਿੰਦੀ ਹੋਣੀ ਹੈ। ਇਹ ਤਾਂ ਬਿਜ਼ਨਸ ਮੈਨ ਵਾਲਿਆਂ ਤੋਂ ਵੀ ਵੱਧ ਸਮਾਂ ਫ਼ੋਨ ਕੰਨ ਨਾਲ ਲਾਈ ਰੱਖਦੇ ਹਨ। ਕੀ ਪਤਾ ਕਿਸ ਨਾਲ ਕੀ ਗੱਲਾਂ ਕਰਦੇ ਹਨ? ਕਾਪੀ ਕਿਤਾਬ ਕਿਸੇ ਦੇ ਹੀ ਹੱਥ ਵਿੱਚ ਹੁੰਦੀ ਹੈ। ਮੁੰਡੇ ਤਾਂ ਖ਼ਾਸ ਕਰਕੇ ਖ਼ਾਲੀ ਹੱਥ ਹੀ ਹੁੰਦੇ ਹਨ। ਬਹੁਤਿਆਂ ਕੋਲੇ ਪਿੰਨ ਵੀ ਨਹੀਂ ਹੁੰਦਾ। ਜ਼ਿਆਦਾ ਤਰ ਮੁੰਡੇ ਕੁੜੀਆਂ ਦੁਆਲੇ ਹੀ ਘੁੰਮਦੇ ਰਹਿੰਦੇ ਹਨ। ਕਾਲੀਆਂ ਐਨਕਾਂ ਲਾ ਕੇ ਕਾਰਾਂ, ਮੋਟਰਸਾਈਕਲ 'ਤੇ ਘੁੰਮਦੇ ਹਨ। ਕਾਲੀਆਂ ਐਨਕਾਂ ਲੱਗੀਆਂ ਹੋਣ ਕਰਕੇ ਕਿਸੇ ਨੂੰ ਦਿਸਦਾ ਵੀ ਨਹੀਂ। ਐਨਕਾਂ ਵਾਲਾਂ ਅੱਖਾਂ ਦਾ ਨਿਸ਼ਾਨਾਂ ਕਿਥੇ ਮਾਰ ਰਿਹਾ ਹੈ। ਬਹੁਤ ਕੁੜੀਆਂ ਦੇ ਕਾਲਜ ਅੱਗੇ ਖੜ੍ਹੇ ਰਹਿੰਦੇ ਹਨ। ਅੱਜ ਕਲ ਤਾਂ ਇਹ ਕਿਸੇ ਤੋਂ ਡਰਦੇ ਨਹੀਂ ਹਨ। ਸਗੋਂ ਮਾਪੇ ਅਧਿਆਪਕ ਮੁੰਡੇ ਕੁੜੀਆਂ ਤੋਂ ਡਰਦੇ ਹਨ। ਮਾਪੇ ਜਾਣਦੇ ਹੁੰਦੇ ਹਨ। ਬੱਚੇ ਸਕੂਲਾਂ ਕਾਲਜਾਂ ਵਿੱਚ ਕੀ ਪੜ੍ਹਨ ਜਾਂਦੇ ਹਨ? ਬਹੁਤੇ ਤਾਂ ਲੜਾਈਆਂ ਕਰਕੇ ਜੇਲ ਵਿੱਚ ਹੀ ਰਹਿੰਦੇ ਹਨ। ਜਾਂ ਫਿਰ ਕਦੇ ਇੱਕ ਪਾਸਾ ਜਿੱਤ ਜਾਂਦਾ ਹੈ। ਦੂਜੇ ਦਿਨ ਦੂਜੇ ਪਾਸੇ ਵਾਲੇ ਮੁੰਡੇ ਜਿੱਤ ਜਾਂਦੇ ਹਨ। ਜਦੋਂ ਸਕੂਲਾਂ ਕਾਲਜਾਂ ਵਿੱਚ ਲੜਾਈਆਂ ਹੁੰਦੀਆਂ ਹਨ। 2012 ਵਿੱਚ ਮੈਂ ਪੰਜਾਬ ਗਈ ਤਾਂ ਜਗਰਾਉ ਮੁੰਡੇ-ਕੁੜੀਆਂ ਦੇ ਇੱਕ ਕਾਲਜ ਗਈ ਸੀ। ਬਹੁਤ ਅਜੀਵ ਗੱਲ ਦੇਖੀ। ਅਧਿਆਪਕ ਕੋਲ ਹੀ ਸਨ। ਉਸ ਕਾਲਜ ਵਿੱਚ ਹਰ ਗੱਲ ਨਾਲ ਕੁੜੀਆਂ ਮੁੰਡੇ ਲੰਬੀਆਂ ਚੌੜੀਆਂ ਗਾਲ਼ਾਂ ਕੱਢ ਰਹੇ ਸਨ।ਹਾਸੇ ਮਜ਼ਾਕ ਵਿੱਚ ਕੁੜੀਆਂ ਮੁੰਡੇ ਇੱਕ ਦੂਜੇ ਨਾਲ ਮੁੱਕਾ ਧੱਫਾ ਕਰ ਰਹੇ ਸਨ। ਲੱਗਦਾ ਸੀ, ਸ਼ਰੇਆਮ ਆਸ਼ਕੀ ਹੋ ਰਹੀ ਹੈ। ਸਕੇ ਭੈਣ ਭਰਾ, ਪਤੀ-ਪਤਨੀ ਵੀ ਇੱਕ ਦੂਜੇ ਦੇ ਸਰੀਰ ਨੂੰ ਪਬਲਿਕ ਵਿੱਚ ਇਸ ਤਰ੍ਹਾਂ ਨਹੀਂ ਹੱਥ ਲਗਾਉਂਦੇ। ਕਲਾਸ ਲਗਾਉਣ ਦੀ ਥਾਂ ਕੈਨਟੀਨ ਵਿੱਚ ਬਹੁਤ ਕੁੜੀਆਂ ਮੁੰਡੇ ਬੈਠੈ ਸਨ। ਬਹੁਤੇ ਇਧਰ ਉੱਧਰ ਘੁੰਮ ਰਹੇ ਸਨ। ਐਸੇ ਕੁੜੀਆਂ ਮੁੰਡੇ ਨੇ ਆਉਣ ਵਾਲਾ ਜੀਵਨ ਕੈਸੇ ਗੁਜ਼ਾਰਨਾ ਹੈ? ਜੀਵਨ ਤਾਂ ਮਿਹਨਤ ਨਾਲ ਨਿਬਣਾ ਹੈ। ਇੰਨਾਂ ਨਾਲੋਂ ਤਾਂ ਕੈਨੇਡਾ, ਅਮਰੀਕਾ, ਵਿਦੇਸ਼ਾਂ ਦੇ ਜੰਮਪਲ ਕੁੜੀਆਂ ਮੁੰਡੇ ਚੰਗੇ ਹਨ। ਜੋ ਜ਼ਿਆਦਾਤਰ 14 ਕੇ ਸਾਲਾਂ ਤੋਂ ਵੀ ਜਾਬ ਕਰਦੇ ਹਨ। ਆਪਣੇ ਖ਼ਰਚੇ ਕਰਦੇ ਹਨ। ਪੜ੍ਹਾਈ ਵੀ ਕਰਦੇ ਹਨ। ਬਹੁਤੇ ਤਾਂ 18 ਸਾਲਾ ਦੇ ਹੁੰਦੇ ਹੀ ਆਪਣਾਂ ਘਰ-ਖਾਣਾਂ ਅਲੱਗ ਕਰ ਲੈਂਦੇ ਹਨ। 

ਭਾਰਤ ਖ਼ਾਸ ਕਰਕੇ ਪੰਜਾਬ ਦੇ ਮਾਪੇ ਆਪ ਬੱਚਿਆਂ ਦਾ ਭਵਿੱਖ ਖ਼ਰਾਬ ਕਰਦੇ ਹਨ। ਜਿਸ ਘਰ ਦੀ ਨੀਂਹ ਨੀਵੀਂ ਤੇ ਮਜ਼ਬੂਤ ਨਹੀਂ ਹੋਵੇਗੀ। ਉਸ ਦੀ ਛੱਤ ਨੂੰ ਕੰਧਾਂ ਝੱਲ ਨਹੀਂ ਸਕਦੀਆਂ। ਜਿਸ ਬੱਚੇ ਨੇ ਮਾਪਿਆਂ ਦੇ ਹੁੰਦੇ ਹੋਏ, ਪੜ੍ਹਾਈ ਕਰਨ ਲਈ ਮਿਹਨਤ ਨਹੀਂ ਕੀਤੀ। ਬਦੇਸ਼ ਦੀ ਪੜ੍ਹਾਈ ਕਿਵੇਂ ਕਰੇਗਾ? ਨੌਕਰੀ ਤਾਂ ਕਰਨਾ ਬਹੁਤ ਔਖੀ ਖੇਡ ਹੈ। ਕਾਲਜੀਏਟ ਲੜਕੇ ਲੜਕੀਆਂ ਨੂੰ ਜਾਹਲੀ ਕਾਲਜੀਏਟ ਡਿਗਰੀਆਂ ਦਿਵਾਉਣ ਦੀ ਥਾਂ ਕੋਈ ਕਿੱਤਾ ਕਾਲਜਾਂ ਵਿੱਚ ਸਿੱਖਾਇਆ ਜਾਵੇ ਤਾਂ ਕਿ ਉਹ ਆਪਣੇ ਆਪ ਨੂੰ ਮਜ਼ਬੂਤ ਕਰ ਸਕਣ। ਆਉਣ ਵਾਲੇ ਸਮੇਂ ਰੋਟੀ ਰੋਜ਼ੀ ਕਮਾ ਕੇ ਮਾਪਿਆਂ ਤੇ ਬੱਚਿਆਂ ਨੂੰ ਖੁਆ ਸਕਣ। ਆਪਣੀ ਜ਼ਿੰਦਗੀ ਤੇ ਸਮਾਜ ਨੂੰ ਸੇਧ ਦੇ ਸਕਣ। ਨੌਜਵਾਨ ਕੋਈ ਚੱਜ ਦਾ ਕੰਮ ਸਿਖਾਇਆ ਜਾਵੇ। ਗ਼ਰੀਬ ਬੰਦਾ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਘਰ ਦੇ ਕੰਮ ਸਿੱਖਾ ਦਿੰਦੇ ਹਨ। ਸਗੋਂ ਖੇਤੀ ਬਾੜੀ ਤੇ ਆਪਣੇ ਕਿੱਤੇ ਵਿੱਚ ਲਗਾ ਲੈਂਦੇ ਹਨ। ਉਹ ਸਾਰੀ ਜਿੰਦਗੀ ਸੋਖੇ ਵੀ ਰਹਿੰਦੇ ਹਨ। 

Comments

Popular Posts