ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ 
ਵੰਗਾਂ ਛੱਣਕਾਉਣੌ ਹੱਟ ਜਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ 
satwinder_7@hotmail.com
ਚੂੰਨੀ ਲਈ ਬੰਦਾ, ਬੁੜੀ ਇਕੋ ਭਲੇਖਾ ਪਾਉਂਦੇ ਹਨ। ਥੱਲੇ ਤੱਕ ਕੋਈ ਨਹੀਂ ਪਹੁੰਚਦਾ। ਘੂੰਡ ਥੱਲੇ ਕੀ ਹੈ? ਜਦੋਂ ਜੋਤ ਨੂੰ ਲਾਲੋ-ਲਾਲ ਹੋਏ, ਨੂੰ ਡਰਾਇਵਰਾਂ ਨੇ ਦੇਖਿਆ। ਇੱਕ ਨੇ ਪੁੱਛਿਆ, " ਯਾਰ ਕੋਈ ਸ਼ਗਨ ਨਹੀਂ ਕੀਤਾ। ਲਿਆ ਕੇ ਸਿੱਧੀ ਟਰੱਕ ਵਿੱਚ ਵਾੜ ਲਈ। " ਦੂਜੇ ਨੇ ਕਿਹਾ, " ਮੈਂ ਹੀ ਚੂੰਨੀ ਲੈ ਕੇ, ਸ਼ਗਨ ਕਰ ਦੇਣੇ ਸੀ। ਟਰੱਕਾਂ ਨਾਲ ਬਥੇਰੀਆਂ ਚੂੰਨੀਆਂ ਬੰਨੀਆਂ ਹੋਈਆਂ ਹਨ। ਇਹੀ ਲਾਹ ਲੈਣੀਆਂ ਸੀ। ਔਰਤਾਂ ਤੋਂ ਬਗੈਰ ਵੀ, ਕਿਤੇ ਵਿਆਹ ਦਾ ਸੁਆਦ ਹੈ। ਮੇਲ ਵਿੱਚ ਨਾਨਕੀਆਂ, ਦਾਦਕੀਆਂ ਨੂੰ ਅਸੀਂ ਵੀ ਛੇੜ ਕੇ, ਦਿਲ ਪ੍ਰਚਾ ਲੈਂਦੇ। ਸਾਨੂੰ ਬਰਾਤ ਹੀ ਲੈ ਜਾਂਦਾ। " ਉਨਾਂ ਅੰਦਰ ਵੀ ਲੱਡੂ ਫੂਟਣ ਲੱਗ ਗਏ। ਡਰਾਇਵਰਾਂ ਨੂੰ ਵੀ ਕੁਤ-ਕੱਤੀਆਂ ਨਿੱਕਲ ਰਹੀਆਂ ਸਨ। ਉਨਾਂ ਦਾ ਵੀ ਮਸਤੀ ਕਰਨ ਨੂੰ ਜੀਅ ਕਰਦਾ ਸੀ। ਜੇ ਤੀਮੀ ਨਾਂ ਮਿਲੇ, ਖੁਸਰੇ ਵਾਂਗ, ਮਨ ਦਾ ਗੂਮ-ਗਮਾਂਟ ਨੱਚ ਟੱਪ ਕੇ, ਹੀ ਨਿੱਕਲ ਸਕਦਾ ਹੈ। ਪਿਛਲੇ ਸਾਲ ਦੀ ਗੱਲ ਹੈ। ਕਿਸੇ ਦੇ ਵਿਆਹ ਉਤੇ ਗਏ ਸੀ। ਮੁੰਡਾ ਬਹੂ ਪਿਛਲੇ ਅੰਦਰ, ਸੁਹਾਗਰਾਤ ਮਨਾਈ ਜਾਂਦੇ ਸੀ। ਨਾਨਕੀਆਂ, ਦਾਦਕੀਆਂ ਨੇ, ਗਿੱਧੇ ਵਿੱਚ ਨੱਚ-ਨੱਚਕੇ, ਧੱਮਚੀ ਮਚਾਈ ਹੋਈ ਸੀ। ਇੰਨਾਂ ਨੂੰ ਕੋਈ ਪੁੱਛਦਾ, " ਬਈ ਵਿਆਹ ਵਾਲੇ, ਆਪਦਾ ਮਸਤ ਹਨ। ਤੁਹਾਡੇ ਕੀ ਲੜਦਾ ਹੈ? ਜੋ ਧੂਤਕੜਾ ਪਾਈ ਜਾਂਦੀਆਂ ਹੋ। ਬੰਦੇ ਵੀ ਨਾਲ ਹੀ ਲੱਗੇ ਹੋਏ ਸਨ। ਵਿਆਹ ਗੋਗੇ ਕੇ ਅਡਾਟ ਭੋਗੇ ਕੇ।
ਡਰਾਇਵਰਾਂ ਨੇ ਗੁਰਜੋਤ ਤੇ ਕੋਮਲ ਦੇ ਵਿਆਹ ਦੀ ਖੁਸ਼ੀ ਵਿੱਚ, ਟਰੱਕ ਸਟਾਪ ਹਸਕੀ ਪਟਰੋਲ ਪੰਪ ਦੀ ਪਾਰਕਿੰਗ ਵਿੱਚ ਪਾਰਟੀ ਰੱਖੀ ਹੋਈ ਸੀ। ਸਾਰੇ ਸ਼ਰਾਬੀ ਸਨ। ਭੱਗੜੇ ਦਾ ਪੂਰਾ ਜ਼ੋਰ ਸੀ। ਸਾਰੇ ਡਰਾਇਵਰ ਕੋਮਲ ਮੂਹਰੇ ਨੰਬਰ ਬਣਾਉਣ ਲੱਗੇ ਸਨ। ਭੱਗੜਾ ਕਾਹਦਾ ਸੀ, ਛੱੜਿਆ ਦਾ ਭੱੜਥੂ ਪਾਇਆ ਹੋਇਆ ਸੀ। ਕੋਮਲ ਤਾਂ ਆਪ ਲੋਰ ਵਿੱਚ ਆਈ ਨੱਚਦੀ ਹੋਈ ਵੰਗਾਂ ਤੇ ਝਾਜ਼ਰਾਂ ਛੱਣਕਾ ਰਹੀ ਸੀ। ਡਰਾਇਵਰ ਨੇ ਬੋਲੀ ਚੱਕ ਦਿੱਤੀ ਸੀ। ਵੰਗਾਂ ਛੱਣਕਾਉਣੌ ਹੱਟ ਜਾ। ਵਿਨਕੂਵਰ ਦਾ ਮੌਸਮ ਮੀਂਹ ਕਣੀ ਵਾਲਾ ਹੀ ਰਹਿੰਦਾ ਹੈ। ਤਾਂਹੀਂ ਕਮਲਜੀਤ ਵਰਗੀਆਂ ਸਦਾ ਬਹਾਰ ਰਹਿੰਦੀਆਂ ਹਨ। ਮੀਂਹ ਪੈਣ ਲੱਗ ਗਿਆ ਸੀ। ਕਮਲਜੀਤ ਨੂੰ ਬੋਲੀ ਚੇਤੇ ਆ ਗਈ। ਤਾਣ ਛੱਤਰੀ ਵੇ ਜਿਹੜੀ ਲੰਦਨੋਂ ਮਗਾਈ ਏ। ਸ਼ਰਾਬੀ ਹੋਈ ਕਮਲਜੀਤ ਤੇ ਡਰਾਇਵਰਾਂ ਨੂੰ ਮੀਂਹ ਦੀ ਕੋਈ ਪ੍ਰਵਾਹ ਨਹੀਂ ਸੀ। ਉਹ ਤਾਂ ਕੋਮਲ ਨੂੰ ਜੱਫ਼ੀਆਂ ਦੀ ਛਾਂ ਕਰ ਰਹੇ ਸਨ। ਅੱਗਲਿਆ ਨੇ, ਬਾਂਹਾਂ ਮਰੋੜ-ਮਰੋੜ ਸਾਰੀਆਂ ਵੰਗਾਂ ਤੋੜ ਦਿੱਤੀ ਸਨ। ਜੋਤ ਅੱਖ ਬਚਾ ਕੇ, ਡਰਾਇਵਰਾਂ ਤੇ ਕੋਮਲ ਦੇ ਕੋਲੋ, ਗੁਰਜੋਤ ਖਿਚਕ ਨਿੱਕਲ ਲਿਆ ਸੀ। 
ਇਹ ਇਸ਼ਕ ਬੜਾ ਜਾਲਮ ਹੈ। ਫੇਸਬੁੱਕ ਉਤੇ, ਫੋਟੋ ਦੇਖ ਕੇ ਹੋ ਜਾਂਦਾ ਹੈ। ਜਿਸਮਾ ਦੀ ਭੁੱਖ ਨੂੰ ਇਸ਼ਕ ਕਹਿੰਦੇ ਹਨ। ਇਸ਼ਕ ਦਾ ਮਤਲੱਬ ਹੀ ਜਿਸਮਾਂ ਦੀ ਭੁੱਖ ਪਿਆਸ ਹੈ। ਜੋਤ ਟਰੱਕ ਵਿੱਚੋਂ ਪਾਣੀ ਪੀਣ ਗਿਆ ਸੀ। ਉਹ ਵਿਆਹ ਦੀ ਖੁਸ਼ੀ ਵਿੱਚੇ ਛੱਡ ਕੇ, ਮੈਸਜ਼ ਦੇਖਣ ਲੱਗ ਗਿਆ। ਫੇਸਬੁੱਕ ਉਤੇ, ਹਰਨੂਰ ਨੇ ਨਵੀਂ ਫੋਟੋ ਪਾਈ ਸੀ। ਜਿਸ ਵਿੱਚ ਉਹ ਬਹੁਤ ਵੱਡੇ ਘਰ ਦੇ ਮੂਹਰੇ ਖੜ੍ਹੀ ਸੀ। ਵੱਡਾ ਘਰ ਦੇਖ ਕੇ, ਗੁਰਜੋਤ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਗੁਰਜੋਤ ਕਮਲਜੀਤ ਨੂੰ ਭੁੱਲ ਗਿਆ। ਉਸ ਨੇ ਹਰਨੂਰ ਨੂੰ ਮੈਸਜ਼ ਵਿੱਚ ਲਿਖਿਆ, " ਇਹ ਕਿਹਦੇ ਘਰ ਅੱਗੇ, ਐਡੀ ਵੱਡੀ ਕਾਰ ਕੋਲ ਖੜ੍ਹੀ ਹੈ? ਹਰਨੂਰ ਨੇ ਮੈਸਜ਼ ਵਿੱਚ ਲਿਖਿਆ, " ਘਰ ਤੇ ਕਾਰ ਦੌਂਨੇ ਹੀ ਮੇਰੇ ਹਨ। ਅਜੇ ਇਸੇ ਹਫ਼ਤੇ ਹੀ ਖ੍ਰੀਦੇ ਹਨ। " ਗੁਰਜੋਤ ਨੇ ਹਰਨੂਰ ਤੋਂ ਫੋਨ ਨੰਬਰ ਲੈ ਲਿਆ। ਉਸ ਨੇ ਫੋਨ ਕਰਕੇ ਕਿਹਾ, " ਇੱਡਾ ਵੱਡਾ ਘਰ ਮੈਂ ਕਿਤੇ ਨਹੀਂ ਦੇਖਿਆ। ਤੇਰਾ ਘਰ, ਤੇਰੇ ਵਾਂਗ ਬਹੁਤ ਸੋਹਣਾਂ ਹੈ। ਮੈਂ ਵੀ ਐਸਾ ਘਰ, ਖ੍ਰੀਦਣਾਂ ਹੈ। ਕੀ ਮੈਂ ਆ ਕੇ, ਦੇਖ ਸਕਦਾਂ ਹਾਂ? " ਹਰ ਬੰਦਾ ਹੀ ਚਹੁੰਦਾ ਹੈ। ਮੇਰੀ ਤੇ ਮੇਰੀਆਂ ਚੀਜ਼ਾਂ ਦੀਆਂ ਲੋਕ ਪ੍ਰਸੰਸਾ ਕਰਨ। ਹਰਨੂਰ ਨੇ ਕਿਹਾ, " ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ? " ਗੁਰਜੋਤ ਦੇ ਮੂੰਹ ਨੂੰ ਸ਼ਰਾਬ ਲੱਗੀ ਹੋਈ ਸੀ। ਨਸ਼ੇ ਵਿੱਚ ਬੰਦਾ ਆਪ ਨੂੰ ਬਲਵਾਨ ਸਮਝਦਾ ਹੈ। ਚੱਕਵੇਂ ਪੈਰੀ ਹੁੰਦੀ ਹੈ। ਸੜਕ ਉਤੇ ਡਰਾਇਵਰਾਂ ਕੋਲ, ਕੋਮਲ ਨੂੰ ਛੱਡ ਕੇ, ਗੁਰਜੋਤ ਹਰਨੂਰ ਦੇ ਸਿਰਹਾਣੇ ਜਾ ਬੈਠਾ ਸੀ। ਹਰਨੂਰ ਦਾ ਘਰ ਨਾਲ ਹੀ ਸੀ। ਗੁਰਜੋਤ, ਹਰਨੂਰ ਦੇ ਘਰ ਤੇ ਕਾਰ ਦੀ ਪ੍ਰਸੰਸਾ ਕਰਦਾ-ਕਰਦਾ, ਹਰਨੂਰ ਦੀ ਪ੍ਰਸੰਸਾ ਕਰਨ ਲੱਗ ਗਿਆ। ਗੁਰਜੋਤ ਨੇ ਹਰਨੂਰ ਪੁੱਛਿਆ, " ਤੂੰ ਸੋਹਣੀ ਵੀ ਬਹੁਤ ਹੈ। ਤੂੰ ਬਹੁਤ ਕਿਸਮਤ ਵਾਲੀ ਹੈ। ਤੂੰ ਬਹੁਤ ਦਲੇਰ ਹੈ। ਇੱਡੇ ਵੱਡੇ ਘਰ ਵਿੱਚ, ਇੰਨੀ ਸੋਹਣੀ ਜਵਾਨ ਕੁੜੀ ਇੱਕਲੀ ਕਿਵੇਂ ਰਹੀ ਜਾਂਦੀ ਹੈ? " 
ਗੁਰਜੋਤ ਨੂੰ ਹਰਨੂਰ ਨੇ ਕਿਹਾ, " ਮੇਰੇ ਕੋਲੇ ਫਾਰਮ ਵੀ ਬਹੁਤ ਵੱਡਾ ਹੈ। ਇਸ ਦੇ ਮਾਲਕ ਨੇ, ਮੇਰੀ ਗਰੀਬੀ ਦਾ ਫ਼ੈਇਦਾ ਉਠਾਉਂਦੇ ਹੋਏ, 66 ਸਾਲਾਂ ਦੇ ਬੁੱਢੇ ਨੇ, 23 ਸਾਲਾਂ ਦੀ ਨਾਲ ਵਿਆਹ ਕਰਾ ਲਿਆ ਸੀ। ਉਸ ਕੋਲ ਪੈਸਾ ਸੀ। ਮੇਰੇ ਕੋਲ ਹੁਸਨ ਸੀ। ਮੇਰੇ ਮਾਪਿਆ ਨੂੰ ਘਰ ਦੀ ਗਰੀਬੀ ਕੱਢਣ ਦਾ ਲਾਲਚ ਸੀ। ਉਸ ਬੁੱਢੇ ਨੇ, ਮੇਰੇ ਮਾਪਿਆ ਦੇ ਘਰ ਦੀਆਂ ਕੰਧਾ ਛੱਤ ਸਬ ਪੱਕੇ ਕਰ ਦਿੱਤੇ। ਉਸ ਨੇ ਮੈਨੂੰ ਇਹ ਘਰ ਵੱਡੀਆਂ ਕਾਰਾਂ ਮੈਨੂੰ ਦੇ ਦਿੱਤੀਆਂ। ਮੰਜ਼ੇ ਉਤੇ ਜਾਂਣ ਸਾਰ, ਘਰਾੜੇ ਮਾਰਨ ਲੱਗ ਜਾਂਦਾ ਸੀ। ਉਸ ਨੂੰ ਰੋਟੀ ਪਕਾਉਣ ਵਾਲੀ ਚਾਹੀਦੀ ਸੀ। ਛੇ ਮਹੀਨੇ ਮੇਰੇ ਨਾਲ ਰਹਿ ਕੇ, ਮਰ ਗਿਆ। " ਹਰਨੂਰ ਰੋ ਰਹੀ ਸੀ। ਗੁਰਜੋਤ ਰੱਬ ਦਾ ਸ਼ੁਕਰ ਕਰ ਰਿਹਾ ਸੀ। ਬੱਲੇ ਉਏ ਰੱਬਾ, ਤੂੰ ਮੇਰੇ ਉਤੇ, ਬਹੁਤ ਮੇਹਰਬਾਨ ਹੈ। ਬਹੁਤ ਅਮੀਰ ਔਰਤ ਨਾਲ ਮੇਲ ਕਰਾ ਦਿੱਤਾ। ਉਸ ਨੂੰ ਯਾਦ ਆਇਆ, ਕਿਸੇ ਔਰਤ ਦੇ ਹੂੰਝੂ ਪੂੰਝ ਦੇਈਏ। ਉਹ ਬੰਦੇ ਦੇ ਗਲ਼ ਲੱਗ ਜਾਂਦੀ ਹੈ। ਗੁਰਜੋਤ ਨੂੰ ਹਰਨੂਰ ਦੇ ਨੇੜੇ ਜਾਣ ਤੇ ਉਸ ਨੂੰ ਹੱਥ ਲਗਾਉਣ ਦਾ ਮੌਕਾ, ਅੱਖ ਝੱਪਕੇ ਨਾਲ ਲੱਗ ਗਿਆ ਸੀ। ਉਹ ਜਾਂਣਦਾ ਸੀ। ਘਰ ਕੋਈ ਹੋਰ ਨਹੀਂ ਹੈ। ਇਕੱਲੀ ਔਰਤ ਤਾਂ ਆਸਰਾ ਭਾਲਦੀ ਹੈ। ਉਸ ਨੇ ਹਰਨੂਰ ਦੀਆਂ ਗੱਲਾਂ ਤੋਂ, ਹੂੰਝੂ ਉਂਗਲਾਂ ਦਿਆਂ ਪੋਟਿਆਂ ਨਾਲ ਪੂੰਝਣੇ ਸ਼ੁਰੂ ਕਰ ਦਿੱਤੇ। ਹਰਨੂਰ ਨੂੰ ਸ਼ਾਇਦ ਪ੍ਰਦੇਸ ਵਿੱਚ ਗੁਰਜੋਤ ਹੀ ਮਿਲਿਆ ਸੀ। ਜੋ ਅੱਖਾਂ ਦੇ ਹੂੰਝੂ ਪੂੰਝ ਰਿਹਾ ਸੀ। ਹਰਨੂਰ ਉਸ ਦੇ ਗਲ਼ੇ ਲੱਗ ਕੇ, ਹੋਰ ਊਚੀ ਰੋਣ ਲੱਗ ਗਈ। ਉਹ ਇਹੀ ਨੇੜਤਾਂ ਤਾਂ ਚਹੁੰਦਾ ਸੀ। 
ਜਿਸਮਾਂ ਦੀ ਗਰਮੀ ਨੇ, ਹਰਨੂਰ ਨੂੰ ਭੁੱਲਾ ਦਿੱਤਾ ਸੀ। ਇਹ ਮਰਦ ਕੋਣ ਹੈ? ਸ਼ਾਇਦ ਉਹ ਵੀ ਥੱਕੀ ਟੁੱਟੀ ਹੋਈ ਸੀ। ਉਸ ਨੂੰ ਸਾਥੀ ਚਾਹੀਦਾ ਸੀ। ਬੁੱਢੇ ਕੋਲ ਰਹਿ-ਰਹਿ ਕੇ, ਉਸ ਦੀਆਂ ਕਾਂਮਨਾਂਮਾਂ ਹੋਰ ਉਬਰ ਆਈਆਂ ਸੀ। ਜੋ ਚੀਜ਼ ਬੰਦੇ ਨੂੰ ਦਿਸਦੀ ਵੀ ਹੋਵੇ। ਹਾਂਸਲ ਨਾਂ ਹੋ ਸਕੇ। ਉਸ ਦੀ ਖਿੱਚ ਹੋਰ ਵੱਧ ਜਾਂਦੀ ਹੈ। ਉਸ ਨੂੰ ਜੋਤ ਰੱਬ ਬੱਣ ਕੇ ਮਿਲਿਆ ਸੀ। ਖੂਹ ਆਪ ਪਿਆਸੇ ਕੋਲ, ਚੱਲ ਕੇ ਆ ਗਿਆ ਸੀ। ਉਹ ਨਹੀਂ ਜਾਂਣਦੀ ਸੀ। ਇਹ ਖੂਹ ਨਹੀਂ ਹੈ, ਸਮੁੰਦਰ ਹੈ। ਜਿਹੜੀ ਵੀ ਔਰਤ ਚਾਹੇ, ਇਸ ਸਮੁੰਦਰ ਵਿੱਚ ਗੋਤੇ ਲਾ ਸਕਦੀ ਹੈ। ਕਿਸੇ ਵੀ ਉਮਰ, ਰੰਗ, ਜਾਤ, ਵਾਲੀਆਂ, ਇਸ ਸਮੁੰਦਰ ਗੁਰਜੋਤ ਵਿੱਚ ਡੁੱਬਕੀ ਲਗਾ ਸਕਦੀਆਂ ਹਨ। ਪੂਰੀ ਅਜ਼ਾਦੀ ਹੈ। ਉਹ ਇਹ ਵੀ ਨਹੀਂ ਜਾਂਣਦੀ ਸੀ। ਇਹ ਤਾ ਹੁਣੇ-ਹੁਣੇ ਹਨੀਮੂਨ ਮਨਾ ਕੇ ਆਇਆ ਹੈ। ਇਸ ਨੇ ਵਿਧਵਾ, ਤਲਾਕ-ਸ਼ੁਦਾ, ਲੋੜ ਬੰਦ ਔਰਤਾਂ ਦਾ ਠੇਕ ਲਿਆ ਹੋਇਆ ਹੈ। ਪਰ ਇੰਨਾਂ ਕੌਣ ਸੋਚਦਾ ਹੈ? ਸਬ ਨੂੰ ਆਪੋ-ਆਪਣੀ ਪਈ ਹੈ। ਸੁਹਾਗਦਿਨ ਦੇ ਨਾਲ ਹੀ, ਗੁਰਜੋਤ ਨੂੰ ਹਰਨੂਰ ਦੀ ਸੁਹਾਗਰਾਤ ਆ ਗਈ ਸੀ। ਬੰਦੇ ਦੀ ਨੀਅਤ ਰੱਜ ਕੇ ਵੀ ਭਰਦੀ ਨਹੀਂ ਹੈ। ਚਾਟ ਦੀ ਆਦਤ ਨਹੀਂ ਜਾਂਦੀ। ਉਸ ਨੇ, ਹਰਨੂਰ ਨੂੰ ਕਹਿ ਦਿੱਤਾ ਸੀ, " ਮੈਂ ਟਰੱਕ ਚੱਲਾ ਕੇ, ਲੈ ਕੇ ਆਇਆਂ ਹਾਂ। ਥੱਕਿਆ-ਟੁੱਟਿਆਂ ਪਿਆ ਹਾਂ। ਅੱਜ ਤੂੰ ਮੇਰੀਆਂ ਲੱਤਾਂ ਬਾਂਹਾਂ ਘੁੱਟ, ਨਾਲੇ ਮਾਲਸ਼ ਕਰ। ਮੈਂ ਵੀ ਦੇਖਾ, ਬੁੱਢਾ ਕੀ ਕਰਾਮਾਤਾ ਕਰਦਾ ਸੀ? ਬੁੱਢਾ ਨੇ, ਜਿੰਦਗੀ ਭਰ ਦੇ ਤਜ਼ਰਬੇ ਦੇ, ਪੁਰਾਣੀ ਸ਼ਰਾਬ ਵਾਗ, ਗੁਣ ਦਿਖਾਏ ਹੋਣੇ ਹਨ। ਉਹ ਵੀ ਮਾਲਸ਼ ਕਰਵੋਉਂਦਾ ਹੋਣਾਂ ਹੈ " ਹਰਨੂਰ ਨੇ ਕਿਹਾ, " ਮੈਨੂੰ ਤੇਰੇ ਨਾਲ ਇਕੋ ਨਜਰ ਵਿੱਚ ਪਿਆਰ ਹੋ ਗਿਆ ਹੈ। ਮੇਰਾ ਤਾਂ ਜੀਅ ਕਰਦਾ ਹੈ। ਤੇਰੇ ਪੈਰ ਮੂੰਹ ਚੁੰਮ ਲਵਾਂ। " ਉਸ ਨੇ ਕਿਹਾ, " ਤੇਰੇ ਮੂਹਰੇ ਹਾਂ। ਚੁੱਮ ਚਾਹੇ ਚੱਟ। " ਇਸ ਦੀ ਤਾਂ ਅੱਜ ਖੈਰ ਨਹੀਂ। ਹੋਰ ਨਾਂ ਹੱਡੀਆਂ ਵੀ ਚੱਬ ਜਾਵੇ। ਕਮਲਜੀਤਾ ਨੇ, ਗੱਲ਼ਾਂ, ਮੂੰਹ, ਸਿਰ ਚੁੰਮ ਦਿੱਤਾ ਸੀ। ਲੱਗਦਾ ਹੈ, ਗੁਰਜੋਤ ਨੂੰ ਰੱਬ ਨੇ, ਸ਼ਹਿਦ, ਮੱਖਿਆਲ, ਹਨੀ ਲਗਾ ਕੇ ਭੇਜਿਆ ਹੈ। ਔਰਤਾਂ ਮੱਖੀਆਂ ਵਾਂਗ, ਉਸ ਦੇ ਨਾਲ ਚਿਪਕ ਜਾਂਦੀਆਂ ਹਨ। ਅਸਲ ਵਿੱਚ ਸ਼ਇਦ ਤੇ ਮੱਖੀਆਂ ਧੁਰ ਤੋਂ ਸਯੋਗ ਬੱਣਿਆ ਹੈ। ਜਿਵੇਂ ਧੰਨ ਨੂੰ ਲੋਕ ਮਿੱਠਾ ਸਮਝ ਕੇ, ਉਸ ਵਿੱਚ ਲੀਨ ਰਹਿੰਦੇ ਹਨ। ਉਵੇ ਫੇਸਬੁੱਕ ਉਤੇ, ਔਰਤਾਂ, ਉਸ ਦੀ ਫੋਟੋ ਦੇਖ ਕੇ ਹੀ ਆਸ਼ਕ ਹੋ ਜਾਂਦੀਆਂ ਹਨ। ਜੋ ਫੇਸਬੁੱਕ ਉਤੇ, ਔਰਤਾਂ ਨੂੰ ਫੋਟੋ ਦਿਖਾ ਕੇ, ਫਸਾ ਲੈਂਦੇ ਹਨ। ਕਿੰਨੇ ਕੁ ਜੋਤ ਵਰਗੇ ਹਨ? ਕਈ ਦਾ ਬੁੱਢੇ, ਜਵਾਨੀ ਦੀਆਂ ਫੋਟੋ ਲਾਈ ਬੈਠੇ ਹਨ।

Comments

Popular Posts