ਮਾਣ ਨਾਲ ਦੱਸਾਂ, ਮੇਰੀਆਂ ਤਿੰਨ ਮਾਵਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder _7@hotmail.com
ਮਾਣ ਨਾਲ ਦੱਸਾਂ, ਮੇਰੀਆਂ ਤਿੰਨ ਮਾਵਾਂ।  ਤਿੰਨਾਂ ਦਾ ਭਵਿੱਖ ਅੱਜ ਡਾਮਾ ਡੋਲ ਆ।
ਮਾਵਾਂ ਤੋਂ ਸਾਡਾ ਹੱਥ ਛੁੱਟ ਚੱਲਿਆ। ਨਾਂ ਮੁੱੜ ਕੇ ਮਾਂਵਾਂ ਦਾ ਹਾਲ ਪੁੱਛਿਆ।
ਜਨਮ ਦੇ ਕੇ ਮਾਂ ਮੈਨੂੰ ਤੂੰ ਪਾਲਿਆ। ਖੂਨ ਪਸੀਨੇ ਨਾਲ ਵੱਡਾਂ ਕਰਿਆਂ।
ਨੀਂਦ ਅਰਾਮ ਜਿੰਦ ਮੇਰੇ ਤੋਂ ਵਾਰੇ ਆ। ਹੁਣ ਮੇਰੀ ਜਨਮ ਦਾਤੀ ਕਿਥੇ ਆ?
ਪਿਛੇ ਮੁੜਕੇ ਮੈਂ ਪੱਤਾ ਨਾਂ ਲਿਆਂ।  ਮਾਂ ਹੁਣ ਕਿਹੜੇ ਹਾਲ ਵਿੱਚ ਆਂ ?
ਧਰਤੀ ਮਾਂ ਅੰਨ ਉਗਾਉਂਦੀ ਆ। ਧਰਤੀ ਮਾਂ, ਮੇਰੇ ਜੋ ਹਿਸੇ ਦੀ ਆ।
ਵੇਚ ਕੇ ਮਾਇਆ ਜੇਬ ਪਾਈ ਆ। ਮਾਂ ਬੋਲੀ ਪੰਜਾਬੀ ਸਿੱਖਾਉਂਦੀ ਆ।
ਪੰਜਾਬੀ ਮਾਂ ਵਿਸਾਰ ਦਿੱਤੀ ਆ। ਮੈਂ ਵਲੈਤੀ ਮਾਂ ਦਾ ਹੱਥ ਫੜਿਆ। ਮਾਂ
ਜੋ ਤੂੰ ਵੀ ਉਪਕਾਰ ਕਰਿਆ। ਪਾਲਣ ਦਾ ਸੀ ਫਰਜ਼ ਤੇਰਾ ਬਣਦਾ।
ਮਾਂ ਵੀ ਹੁਣ ਬੁੱਢੀ ਹੋਗੀ ਆ। ਮਾਂ ਨੂੰ ਤੇਰਾਂ ਸਹਾਰਾ ਚਹੀਦਾ।
ਬੱਚਿਆਂ ਦਾ ਵੀ ਫਰਜ਼ ਬੱਣਦਾ। ਮਾਂ ਨੂੰ ਨਹੀਂ ਰੁਲਣ ਦੇਈ ਦਾ।
ਬੁੱਢੀ ਮਾਂ ਦੀ ਇੱਜ਼ਤ ਰੱਖਲਾ। ਥਾਂ ਥਾਂ ਮਾਂ ਨੂੰ ਧੱਕੇ ਨਾਂ ਖੱਲਾ।
ਪੁਰਾਣੇ ਸਮਾਨ ਵਿੱਚ' ਨਾ ਰਲਾ। ਮਾਂ ਦੀ ਮੰਜੀ ਨੂੰ ਥਾਂ ਚਾਹੀਦਾ।
ਘਰ ਵਿੱਚ ਰੱਬ ਬਰਕਤ ਪਾਊਗਾ। ਹੁੰਦਾ ਮਾਂ ਵਿੱਚ ਹੀ ਰੱਬ ਵੱਸਦਾ।
ਮਾਂ ਰੁਸਾ ਕੇ ਰੱਬ ਕਿਥੋਂ ਲੱਭਦਾ? ਤਿੰਨ੍ਹਾਂ ਮਾਵਾਂ ਨੂੰ ਤੂੰ ਸੰਭਾਲ ਲਾ।
ਤਿੰਨ੍ਹਾਂ ਮਾਵਾਂ ਤੋਂ ਸਦਕੇ ਜਾਈਏ। ਸੱਤੀ ਤਿੰਨ੍ਹਾਂ ਮਾਵਾਂ ਤੇ ਮਾਣ ਕਰੀਏ।
ਤਿੰਨ੍ਹਾਂ ਮਾਵਾਂ ਨੂੰ ਸੀਸ ਝੁੱਕਾਈਏ। ਮਾਵਾਂ ਨੂੰ ਆਂਚ ਨਾ ਆਉਣ ਦਾਈਏ।
ਮਾਵਾਂ ਦੀਆ ਮਸੀਬਤਾਂ ਆਪ ਲੈਂਈਏ। ਮਾਂ ਦੀ ਆਈ ਆਪ ਮਰ ਜਾਈਏ।
ਮਾਂ ਦੀ ਬੁੱਕਲ ਵਿੱਚ ਲੁਕ ਜਾਈਏ। ਆਜੋ ਮਾਂ ਦੀ ਛਾਂ ਥੱਲੇ ਬਹਿ ਜਾਈਏ।

ਸਾਰੀਆਂ ਮਸੀਬਤਾ ਤੋਂ ਬੱਚ ਜਾਈਏ। ਮਾਂ ਦੀਆਂ ਪੱਕੀਆ ਰੋਟੀਆਂ ਖਾਈਏ। 

Comments

Popular Posts