ਭਾਗ 31 ਰੱਬ ਦਾ ਨਾਮ, ਗੁਣ ਧਰਮੀ ਢੌਂਗ ਕਰਨ ਨਾਲ ਹਾਸਲ ਨਹੀਂ ਹੁੰਦੇ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
19/ 05/2013. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 274 ਪਾਠ ਸੁਖਮਣੀ ਸਾਹਿਬ
ਜੋ ਬੰਦਾ ਹਰ ਸਮੇਂ ਰੱਬ ਦਾ ਨਾਮ ਯਾਦ ਕਰਦਾ ਰਹਿੰਦਾ ਹੈ। ਉਹ ਬੰਦਾ, ਸਾਰਿਆਂ ਵਿੱਚ ਪ੍ਰਮਾਤਮਾ ਨੂੰ ਦੇਖਦਾ ਹੈ। ਉਹ ਬੰਦਾ, ਹਰ ਸਮੇਂ, ਬਿੰਦੇ-ਬਿੰਦੇ, ਭਗਵਾਨ ਨੂੰ ਸਿਰ ਝੁਕਾਉਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਸ ਬੰਦੇ ਦੀ ਊਚੀ ਪਵਿੱਤਰ ਆਤਮਾ ਤੱਕ ਕੋਈ ਪਹੁੰਚ ਨਹੀਂ ਸਕਦਾ ਹੈ। ਰੱਬ ਨੂੰ ਚੇਤੇ ਰੱਖਣ ਵਾਲਾ ਸਾਰਿਆਂ ਨੂੰ ਭਵਜਲ ਤਾਰ ਦਿੰਦਾ ਹੈ। ਜੋ ਬੰਦਾ ਜੀਭ ਨਾਲ ਝੂਠ ਨਹੀਂ ਬੋਲਦਾ। ਹਿਰਦੇ ਵਿੱਚ ਪ੍ਰਮਾਤਮਾ ਦੇ ਅੱਖੀਂ ਦੇਖਣ ਦੀ ਅਾਸ ਵਿੱਚ ਹਾਜ਼ਰ ਸਮਝਦਾ ਹੈ। ਜੋ ਪਰਾਈ ਔਰਤ, ਕਿਸੇ ਦੇ ਧੰਨ ਨੂੰ ਅੱਖਾਂ ਨਾਲ ਦੇਖ ਕੇ ਵੀ ਨਹੀਂ ਦੇਖਦੇ। ਰੱਬ ਦੇ ਪਿਆਰੇ ਭਗਤਾਂ ਨਾਲ ਮਿਲ ਕੇ, ਰੱਬ ਦੇ ਪਿਆਰ ਵਿੱਚ ਗੁਣਾਂ ਦੀ ਪ੍ਰਸੰਸਾ ਕਰਦੇ ਹਨ। ਕੰਨ ਕਿਸੇ ਦੀ ਵੀ ਮਾੜੀ ਗੱਲ ਨਾਂ ਸੁਣਨ। ਆਪ ਨੂੰ ਸਾਰਿਆ ਤੋਂ ਮਾੜਾ ਸਮਝਦਾ ਹੈ। ਜੋ ਸਤਿਗੁਰ ਨਾਨਕ ਜੀ ਦੀ ਕਿਰਪਾ ਨਾਲ ਦੁਨੀਆ ਦੇ ਵਿਕਾਰ ਕੰਮਾਂ ਬਚ ਜਾਂਦਾ ਹੈ। ਜਿੰਦ ਜਾਨ ਤੇ ਲੱਗੀਆਂ ਮਨ ਦੀਆਂ ਮਾੜੀਆਂ ਆਦਤਾਂ, ਮਨ ਵਿੱਚੋਂ ਮੁੱਕ ਜਾਂਦੀਆਂ ਹਨ। ਬੰਦਾ ਸਰੀਰ ਦੀਆਂ ਇੰਦ੍ਰੀਆਂ-ਅੱਖਾਂ, ਨੱਕ, ਕੰਨ, ਜੀਭ ਤੇ ਕਾਮ-ਵਾਸ਼ਨਾ ਇਹ ਪੰਜੇ ਕਾਬੂ ਵਿੱਚ ਕਰ ਲੈਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਭਗਤ ਕਰੋੜਾ ਵਿੱਚ ਕੋਈ ਹੀ ਬੰਦਾ ਹੁੰਦਾ ਹੈ। ਉਸ ਬੰਦੇ ਦੀ ਅਪਰਸ ਊਚੀ ਪਵਿੱਤਰ  ਆਤਮਾ ਤੱਕ ਹਰ ਕੋਈ ਪਹੁੰਚ ਨਹੀਂ ਸਕਦਾ।
ਬੈਸਨੋ ਦਾ ਮਤਲਬ ਕਿਸੇ ਚੀਜ਼ ਲਾਲਚ, ਸੁਆਦ ਨੂੰ ਛੱਡਣ ਵਾਲਾ ਤਿਆਗੀ ਉਹੀ ਹੈ। ਜਿਸ ਉੱਤੇ ਰੱਬ ਆਪ ਖ਼ੁਸ਼ ਹੁੰਦਾ ਹੈ। ਜਿਸ ਬੰਦੇ ਨੇ ਦੁਨੀਆ ਦੇ ਧੰਨ ਪਿਆਰ ਨੂੰ ਜੱਫ਼ਾ ਛੱਡ ਦਿੱਤਾ ਹੈ। ਦੁਨੀਆ ਨੇ ਧੰਨ ਪਿਆਰ ਲੋੜ ਲਈ ਤਾਂ ਵਰਤਣੇ ਹੀ ਹਨ। ਪਰ ਦੁਨੀਆ ਦੇ ਧੰਨ ਪਿਆਰ ਨਾਲ ਲਿਪਟਣਾਂ ਨਹੀਂ ਹੈ। ਬੰਦੇ ਨੇ ਧੰਨ ਪਿਆਰ ਪਿਛੇ ਨਹੀਂ ਲਗਣਾ। ਕੰਮ ਕਰਕੇ ਕਿਸੇ ਕੀਤੇ ਕੰਮ ਦਾ ਫ਼ਲ ਨਹੀਂ ਉਡੀਕਦਾ। ਉਸ ਬੰਦੇ ਦਾ ਧੰਨ ਦਾ ਲਾਲਚ ਛੱਡਣ ਦਾ ਅਸਲੀ ਜੀਵਨ ਤਾਂ ਬਣਦਾ ਹੈ। ਜੋ ਕਿਸੇ ਕੰਮ ਕਰਨ ਦੀ ਮਨੋਂ-ਕਾਮਨਾ ਨਹੀਂ ਰੱਖਦਾ। ਸਿਰਫ਼ ਰੱਬ ਦੇ ਪ੍ਰੇਮ-ਪਿਆਰ ਵਿੱਚ ਰੱਬੀ ਬਾਣੀ ਗਾਉਂਦਾ ਹੋਇਆ ਰੱਬ ਨਾਲ ਰਲ-ਮਿਲ ਕੇ ਰੱਬ ਹੀ ਬਣ ਜਾਂਦਾ ਹੈ। ਸਰੀਰ ਤੇ ਜਿੰਦ-ਜਾਨ ਨਾਲ ਅੰਦਰੋਂ ਜੁੜ ਕੇ, ਰੱਬੀ ਬਾਣੀ ਦਾ ਜਸ ਗਾਉਂਦਾ ਹੈ। ਸਾਰਿਆ ਬੰਦਿਆਂ, ਜੀਵਾਂ, ਹਰ ਕਾਸੇ ਉੱਤੇ ਤਰਸ ਕਰਦਾ ਹੈ। ਜੋ ਬੰਦਾ ਆਪ ਰੱਬ ਦਾ ਨਾਮ ਜਪਦਾ ਹੈ। ਹੋਰਾਂ ਨੂੰ ਰੱਬ ਦਾ ਨਾਮ ਜਪਾਉਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਹ ਬੈਸਨੋ-ਦੁਨੀਆ ਦੇ ਵਿਕਾਰਾਂ ਦਾ ਤਿਆਗ ਕਰਨ ਵਾਲਾ ਰੱਬ ਤੱਕ ਪਹੁੰਚ ਕਰਕੇ, ਭਵਜਲ ਤਰ ਜਾਂਦਾ ਹੈ।
ਭਗਉਤੀ ਦਾ ਮਤਲਬ ਰੱਬ ਨੂੰ ਮੰਨਣ ਵਾਲਾ, ਰੱਬੀ ਪਿਆਰ, ਪ੍ਰੇਮ ਵਿੱਚ ਲੀਨ ਹੁੰਦਾ ਹੈ। ਦੁਨੀਆ ਦੇ ਸਾਰੇ ਵਿਕਾਰ ਕੰਮ, ਮਾੜੇ, ਪਾਪੀ ਬੰਦੇ ਦਾ ਸਾਥ ਛੱਡ ਦਿੰਦਾ ਹੈ। ਬੰਦੇ ਦੀ ਜਾਨ ਸਾਰੇ ਵਹਿਮਾਂ, ਡਰਾਂ ਤੋਂ ਛੁੱਟ ਜਾਂਦੀ ਹੈ। ਭਗਵਾਨ ਨੂੰ ਹਰ ਜਗਾ ਹਾਜ਼ਰ ਸਮਝ ਕੇ, ਪ੍ਰੇਮ ਵਿੱਚ ਮੂਹਰੇ ਰੱਖ ਕੇ ਯਾਦ ਰੱਖਦਾ ਹੈ। ਰੱਬ ਦੇ ਪਿਆਰਿਆ ਨਾਲ ਰਲ ਕੇ, ਰੱਬ ਦੇ ਪ੍ਰੇਮ-ਪਿਆਰ ਵਿੱਚ ਰੱਬੀ ਬਾਣੀ ਗਾਉਂਦਾ। ਉਸ ਦੇ ਮਾੜੇ ਕੰਮਾਂ, ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਉਸ ਰੱਬ ਨੂੰ ਮੰਨਣ ਵਾਲੇ ਦੀ ਅਕਲ ਪਵਿੱਤਰ ਹੋ ਜਾਂਦੀ ਹੈ। ਭਗਵਾਨ ਦੀ ਚਾਕਰੀ ਹਰ ਰੋਜ਼ ਕਰਦਾ ਹੈ। ਸਰੀਰ ਤੇ ਜਿੰਦ-ਜਾਨ ਨੂੰ ਪ੍ਰਮਾਤਮਾ ਨੂੰ ਭੇਟ ਕਰ ਦਿੰਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਮੰਨਣ ਵਾਲਾ ਰੱਬ ਦਾ ਪਿਆਰਾ, ਪ੍ਰੇਮੀ ਰੱਬ ਨੂੰ ਹਾਸਲ ਕਰ ਲੈਂਦਾ ਹੈ। 
ਉਹੀ ਗਿਆਨੀ ਹੈ ਜੋ ਮਨ-ਜਾਨ ਨੂੰ ਸਿੱਖਿਆ ਦੇ ਕੇ ਸਹੀ ਰਾਹ ਦਿਖਾਉਂਦਾ ਹੈ। ਰੱਬ ਦੇ ਨਾਮ ਨੂੰ ਮਨ ਵਿੱਚੋਂ ਭਾਲਦਾ ਹੈ। ਰੱਬ ਦੇ ਨਾਮ ਦਾ ਮਿੱਠਾ ਸੁਆਦ ਲੈਂਦਾ ਹੈ। ਐਸੇ ਭਗਤ ਗਿਆਨੀ ਪੰਡਿਤ ਦੀ ਸਿੱਖਿਆ ਨਾਲ ਦੁਨੀਆ ਜੀਵਨ ਜਿਉਂਦੀ ਹੈ। ਰੱਬ ਦੇ ਗੁਣਾਂ ਤੇ ਗਿਆਨ ਨੂੰ ਮਨ ਵਿੱਚ ਰੱਖੇ, ਐਸਾ ਗਿਆਨੀ ਪੰਡਿਤ ਗਰਭ ਵਿੱਚ ਨਹੀਂ ਪੈਂਦਾ। ਬੇਦ, ਪੁਰਾਨ, ਸਿਮ੍ਰਿਤੀਆਂ ਦੇ ਅਸਲੀ ਰੱਬ ਦੇ ਅਰਥਾਂ ਨੂੰ ਸਮਝਦਾ ਹੈ। ਇਹ ਸਾਰੀ ਦੁਨੀਆ ਦਿਸਣ ਵਾਲੀ ਨਾਂ ਦਿਸਣ ਵਾਲੇ ਰੱਬ ਦੇ ਆਸਰੇ ਹੈ। ਜੋ ਗਿਆਨੀ ਚਹੁ ਵਰਨਾ-ਖੱਤਰੀ, ਬ੍ਰਾਹਮਣ, ਸੂਦ, ਵੈਸ਼ ਨੂੰ ਸਿੱਖਿਆ ਦਿੰਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਸ ਗਿਆਨੀ ਪੰਡਿਤ ਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਮੇਂ ਸਿਰ ਝੁਕਦਾ ਹੈ। 
ਜੋ ਰੱਬ ਸ਼ੁਰੂ ਤੋਂ ਜਨਮ ਤੋਂ ਵੀ ਪਹਿਲਾਂ ਤੋਂ, ਬੀਜ ਬਣਨ ਵੇਲੇ ਤੋਂ, ਸਾਰਿਆਂ ਦਾ ਜਾਣਕਾਰੀ ਰੱਖਦਾ ਹੈ। ਉਹ ਰੱਬ ਸਬ ਨੂੰ ਸਿੱਖਿਆ ਦਿੰਦਾ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ਼ ਕੋਈ ਵੀ ਰੱਬ ਦਾ ਨਾਮ ਜਪ ਕੇ ਦੇਖ ਲਵੇ। ਜਿਹੜਾ-ਜਿਹੜਾ ਵੀ ਬੰਦਾ ਰੱਬ ਦਾ ਨਾਮ ਚੇਤੇ ਕਰੇਗਾ। ਉਹ ਅੱਗੇ ਤੋਂ ਜਨਮ-ਮਾਰਨ ਤੋਂ ਬਚ ਜਾਵੇਗਾ। ਰੱਬ ਦੇ ਪਿਆਰਿਆ ਨਾਲ ਰਲ ਕੇ, ਰੱਬ ਦੇ ਪ੍ਰੇਮ-ਪਿਆਰ ਵਿੱਚ ਰੱਬੀ ਬਾਣੀ ਨੂੰ ਕੋਈ ਹੀ ਬੰਦਾ ਗਾਉਂਦਾ ਹੈ। ਰੱਬ ਮਿਹਰਬਾਨੀ ਕਰਕੇ ਆਪ ਨੂੰ ਪ੍ਰਭੂ, ਉਸ ਬੰਦੇ ਨੂੰ ਮਨ ਅੰਦਰ ਹਾਜ਼ਰ ਦਿਖਾ ਦਿੰਦਾ ਹੈ। ਭਗਵਾਨ ਜੀ ਤੂੰ ਪਸ਼ੂ, ਭੂਤ ਦੀ ਆਤਮਾ, ਬੇਸਮਝ, ਠੋਸ ਪੱਥਰ ਮੱਤ ਦੀ ਵੀ ਮੁਕਤੀ ਕਰ ਦਿੰਦਾ ਹੈ। ਸਾਰਿਆਂ ਦੁਖਾ ਦਾ ਇਲਾਜ ਵਾਹਿਗੁਰੂ-ਵਾਹਿਗੁਰੂ, ਰੱਬ-ਰੱਬ, ਰਾਮ-ਰਾਮ, ਅੱਲਾ-ਅੱਲਾ ਕਰਨ ਨਾਲ ਹੋ ਜਾਂਦਾ ਹੈ। ਰੱਬ ਦੇ ਗੁਣਾਂ ਦੇ ਗੀਤ ਸੋਹਲੇ ਗਾਉਣ ਨਾਲ ਵੱਡੇ ਭਾਗ ਤੇ ਅਨੰਦ ਮਿਲਦਾ ਹੈ। ਰੱਬ, ਪ੍ਰਮਾਤਮਾ ਦਾ ਨਾਮ, ਗੁਣ ਧਰਮੀ ਢੌਂਗ ਕਰਨ ਨਾਲ ਹਾਸਲ ਨਹੀਂ ਹੁੰਦੇ। ਸਤਿਗੁਰ ਨਾਨਕ ਪ੍ਰਭੂ ਜੀ ਉਸ ਨੂੰ ਮਿਲਦੇ ਹਨ। ਜਿਸ ਦੇ ਭਾਗਾਂ ਵਿੱਚ ਪਿਛਲੇ ਸਮੇਂ ਦੇ ਚੰਗੇ ਕੰਮਾਂ ਕਰਕੇ ਜਨਮ ਤੋਂ ਲਿਖਿਆ ਹੈ।

Comments

Popular Posts