ਭਾਗ 30 ਰੱਬ ਅੱਖ ਝੱਪਕੇ ਨਾਲ ਦੁਨੀਆ ਨਾਸ਼ ਤੇ ਪੈਦਾ ਕਰ ਸਕਦਾ ਹੈਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com 
29/05/2013. 284
ਭਗਵਾਨ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਆਸਰਾ ਲੈਣ ਆਏ ਨੂੰ ਮਦਦ ਦਿੰਦਾ ਹੈ। ਜੋ ਪਿਛਲੇ ਜਨਮ ਦਾ ਚੰਗਾ, ਮਾੜਾ ਕੰਮ ਇਕੱਠਾ ਕੀਤਾ ਹੈ, ਉਹੀ ਵਾਪਸ ਮਿਲਣਾ ਹੈ। ਰੱਬ ਅੱਖ ਝਪਕਣਾ, ਜਿੰਨੇ ਸਮੇਂ ਵਿੱਚ ਦੁਨੀਆ ਨਾਸ਼ ਤੇ ਪੈਦਾ ਕਰ ਸਕਦਾ ਹੈ। ਪ੍ਰਮਾਤਮਾ ਦੇ ਰੰਗਾਂ, ਕਰਾਮਾਤਾਂ ਨੂੰ ਕੋਈ ਨਹੀਂ ਜਾਣ ਸਕਦਾ। ਜਿਸ ਰੱਬ ਦੇ ਘਰ ਵਿੱਚ ਹਰ ਸਮੇਂ ਖ਼ੁਸ਼ੀਆਂ, ਸੁਖ ਹਨ। ਜਿਸ ਦੇ ਦਰਬਾਰ ਵਿੱਚ ਸਾਰੀਆਂ ਵਸਤੂਆਂ ਹਨ। ਰੱਬ, ਬਾਦਸ਼ਾਹਾਂ ਵਿੱਚ ਬਾਦਸ਼ਾਹਾਂ ਦਾ ਰੂਪ ਧਾਰ ਲੈਂਦਾ ਹੈ। ਜੋ ਜੋਗ ਕਰਦੇ ਹਨ, ਉਨ੍ਹਾ ਵਿੱਚ ਪ੍ਰਭੂ ਜੋਗੀ ਦਾ ਰੂਪ ਧਾਰ ਲੈਂਦਾ ਹੈ। ਸਾਧਾਂ, ਸਨਿਆਸੀਆਂ ਦੇ ਸਰੀਰ ਨੂੰ ਕਸ਼ਟ ਦੇਣ ਵਾਲਿਆਂ ਲਈ ਰੱਬ ਤਪ ਕਰਨ ਦਾ ਰੂਪ ਧਾਰ ਲੈਂਦਾ ਹੈ। ਪ੍ਰਭੂ ਘਰ ਪਰਿਵਾਰ ਚਲਾਉਣ ਵਾਲਿਆਂ ਵਿੱਚ ਧੰਨ, ਦੌਲਤ ਦੇ ਲਾਲਚ ਤੇ ਪਿਆਰ ਕਰਨ ਦਾ ਰੂਪ ਧਾਰ ਲੈਂਦਾ ਹੈ। ਰੱਬ ਨੂੰ ਭਗਤਾਂ ਨੇ ਯਾਦ ਕਰਕੇ, ਜਪ ਕੇ ਅਨੰਦ ਹਾਸਲ ਕੀਤਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਰੱਬ ਤੇ ਭਗਤ ਦੇ ਵਿੱਚ ਬਹੁਤ ਗੁਣ, ਗਿਆਨ ਹੈ।
ਰੱਬ ਤੇ ਭਗਤਾਂ ਦੇ ਗੁਣ, ਗਿਆਨ, ਕੰਮਾਂ ਬਾਰੇ ਅੰਦਾਜ਼ਾ ਨਹੀਂ ਲਾ ਸਕਦੇ। ਰੱਬ ਨੂੰ ਲੱਭ-ਲੱਭ ਕੇ, ਸਾਰੇ ਦੇਵਤੇ ਹਾਰ ਗਏ ਹਨ। ਰੱਬ ਬਾਰੇ ਦੁਨੀਆ, ਬਾਪ ਦੇ ਜਨਮ ਬਾਰੇ ਪੁੱਤਰ ਨੂੰ ਕੁੱਝ ਪਤਾ ਨਹੀਂ ਹੁੰਦਾ। ਰੱਬ ਨੇ ਸਾਰੀ ਦੁਨੀਆ, ਧਾਗੇ ਵਿੱਚ ਪਾ ਕੇ ਗੰਢੀ ਹੋਈ ਹੈ। ਜਿੰਨਾ ਬੰਦਿਆਂ ਨੂੰ ਸੋਚ, ਅਕਲ, ਸੂਝ, ਗਿਆਨ, ਸੁਰਤ ਰੱਬ ਨੇ ਦਿੱਤੇ ਹਨ। ਉਹੀ ਬੰਦੇ ਚਾਕਰ, ਗ਼ੁਲਾਮ ਬਣ ਕੇ ਰੱਬ ਦਾ ਨਾਮ ਜਪਦੇ ਹਨ। ਧੰਨ ਕਮਾਉਣ, ਸੰਭਾਲਣ, ਦਾਨ ਕਰਨ ਦੇ ਲਾਲਚ ਕਰਕੇ, ਬੰਦੇ ਜੰਮਦੇ, ਮਰਦੇ ਹਨ। ਦੁਨੀਆ ਉੱਤੇ ਬਾਰ-ਬਾਰ ਆਉਂਦੇ, ਜਾਂਦੇ ਹਨ। ਗਿਆਨ ਤੇ ਗੁਣ, ਵਿਕਾਰਾਂ ਦਾ ਲਾਲਚ ਸਾਰਾ ਕੁੱਝ ਆਪ ਹੀ ਰੱਬ, ਬੰਦਿਆਂ ਰਾਹੀਂ ਕਰਦਾਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਜਿੰਨਾ ਕੁ ਬੰਦੇ ਨੂੰ ਗੁਰਬਾਣੀ ਦਾ ਗਿਆਨ ਤੇ ਗੁਣ ਦਿੰਦਾ ਹੈ। ਉਵੇਂ ਹੀ ਬੰਦਾ ਪ੍ਰਭੂ ਤੇ ਦੁਨੀਆ ਨੂੰ ਸਮਝ ਸਕਦਾ ਹੈ। 
ਰੱਬ ਦੀ ਸ੍ਰਿਸ਼ਟੀ ਵਿੱਚ ਬਹੁਤ ਜੀਵ, ਬੰਦੇ, ਬਨਸਪਤੀ ਦੇ ਬਹੁਤ ਆਕਾਰ, ਰੂਪ ਹਨ। ਸ੍ਰਿਸ਼ਟੀ ਬੇਅੰਤ ਤਰਾਂ ਦੇ ਰੰਗਾਂ ਦੀ ਦਿਸਦੀ ਹੈ। ਬੇਅੰਤ ਤਰਾਂ ਨਾਲ ਰੱਬ ਨੇ ਸ੍ਰਿਸ਼ਟੀ ਬਣਾਈ ਹੈ। ਇੱਕੋ ਇੱਕ ਰੱਬ ਹਰ ਕਾਸੇ ਵਿੱਚ ਹਾਜ਼ਰ ਹੋ ਕੇ, ਸਦਾ ਲਈ ਅਮਰ ਹੈ। ਬੇਅੰਤ ਤਰਾਂ ਦੇ ਕੰਮ, ਕਾਰਨਾਮੇ ਰੱਬ ਅੱਖ ਝੱਪਕੇ ਨਾਲ ਕਰ ਦਿੰਦਾ ਹੈ। ਭਗਵਾਨ ਆਪਣੇ ਆਪ ਵਿੱਚ ਪੂਰਾ ਹੈ। ਸਬ ਕੁੱਝ ਕਰ ਸਕਦਾ ਹੈ। ਹਰ ਥਾਂ, ਜ਼ੱਰੇ-ਜ਼ੱਰੇ, ਹਰ ਜੀਵ, ਬਨਸਪਤੀ, ਪਸ਼ੂਆਂ, ਬੰਦਿਆਂ ਵਿੱਚ ਆਪ ਰੱਬ ਬੈਠਾ ਹੈ। ਬੇਅੰਤ ਤਰਾਂ ਦੇ ਨਾਲ ਸ੍ਰਿਸ਼ਟੀ ਵਿੱਚ, ਜੀਵ, ਬੰਦੇ, ਬਨਸਪਤੀ ਬਣਾਈ ਹੈ। ਆਪਦੇ ਕੰਮਾਂ ਦੀ ਪ੍ਰਸੰਸਾ ਬਾਰੇ ਰੱਬ ਆਪ ਹੀ ਜਾਣ ਸਕਦਾ ਹੈ। ਸਾਰੇ ਸਰੀਰ ਦੁਨੀਆ ਦਾ ਸਾਰਾ ਕੁੱਝ ਰੱਬ ਦਾ ਹੈ। ਸਾਰੇ ਥਾਂ ਰੱਬ ਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਮ ਯਾਦ, ਚੇਤੇ ਕਰ-ਕਰ ਕੇ ਜਿਉਂਦਾ ਹਾਂ।
ਰੱਬ ਦੇ ਨਾਮ ਦੇ ਆਸਰੇ, ਸਾਰੇ ਜੀਵ ਪੈਦਾ ਹੋਏ ਤੇ ਜਿਉਂ ਰਹੇ ਹਨ। ਰੱਬ ਦੇ ਨਾਮ ਦੇ ਆਸਰੇ, ਸਾਰੀਆਂ ਵਸਤੂਆਂ, ਸ੍ਰਿਸ਼ਟੀ ਵਿੱਚ ਥਾਂ-ਥਾਂ ਫੈਲੀਆਂ ਹੋਈਆਂ ਹਨ। ਰੱਬ ਦੇ ਨਾਮ ਉੱਤੇ ਸਿਮ੍ਰਿਤੀਆਂ, ਬੇਦ, ਪੁਰਾਨ ਵਿੱਚ ਲਿਖਿਆ ਹੈ। ਰੱਬ ਦੇ ਨਾਮ ਦੇ ਆਸਰੇ ਮਨ ਦਾ ਖ਼ਿਆਲ ਜੋੜ ਕੇ ਸੁਣਨਾ ਹੈ। ਰੱਬ ਦੇ ਨਾਮ ਦੇ ਸਹਾਰੇ, ਆਕਾਸ਼, ਧਰਤੀਆਂ ਬਣੇ ਖੜ੍ਹੇ ਹਨ। ਰੱਬ ਦੇ ਨਾਮ ਦੇ ਸਹਾਰੇ, ਸਾਰੀ ਸ੍ਰਿਸ਼ਟੀ ਵਿੱਚ, ਜੀਵ, ਬੰਦੇ, ਬਨਸਪਤੀ ਬਣੇ ਹਨ। ਰੱਬ ਦੇ ਨਾਮ ਦੇ ਸਹਾਰੇ, ਸਾਰੇ ਜਗਤ ਦੇ ਚੌਦਾਂ ਲੋਕ ਬਣੇ ਹਨ। ਰੱਬ ਦੇ ਨਾਮ ਨੂੰ ਕੰਨਾਂ ਨਾਲ ਸੁਣ ਕੇ, ਉਸ ਦੇ ਸਹਾਰੇ ਨਾਲ ਜੀਵਨ ਸਫਲ ਹੁੰਦਾ ਹੈ। ਦਿਆਲ ਹੋ ਕੇ ਜਿਸ ਨੂੰ ਰੱਬ ਨਾਮ ਦਿੰਦਾ ਹੈ। ਆਪਦੇ ਨਾਲ ਲਾ ਲੈਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖਦੇ ਹਨ। ਉਹ ਬੰਦਾ ਵਿਕਾਰਾਂ, ਮਾੜੇ ਕੰਮਾਂ ਨੂੰ ਛੱਡ ਕੇ, ਪਵਿੱਤਰ ਹੋ ਜਾਂਦਾ ਹੈ। ਜੀਵਨ ਦੀ ਮੁਕਤੀ ਪਾ ਲੈਂਦਾ ਹੈ। 
ਭਗਵਾਨ ਹਰ ਸਮੇਂ ਰਹਿਣ ਵਾਲਾ ਹੈ। ਸੱਚਾ ਰੱਬ ਹਰ ਥਾਂ ਉੱਤੇ ਹੈ। ਕੇਵਲ ਸੱਚਾ ਰੱਬ ਹੀ ਦੁਨੀਆ ਉੱਤੇ ਮੰਨਿਆ ਹੋਇਆ ਤਾਕਤ ਬਾਰ ਹੈ। ਪ੍ਰਭੂ ਦੇ ਕੰਮ ਪਵਿੱਤਰ ਸੂਚੇ ਹਨ। ਉਸ ਦੀ ਰੱਬੀ ਬਾਣੀ ਪਵਿੱਤਰ ਹੈ। ਸੱਚਾ ਰੱਬ ਸਾਰਿਆ ਵਿੱਚ ਹਾਜ਼ਰ ਹੈ। ਸੱਚੇ ਰੱਬ ਦੇ ਕੰਮ ਤੇ ਬਣਾਈ ਦੁਨੀਆ ਸੱਚੀ ਹੈ, ਜਿਸ ਵਿੱਚ ਸੱਚਾ ਰੱਬ ਹੈ। ਸੱਚਾ ਰੱਬ ਦੁਨੀਆਂ ਦੇ ਹੋਣ ਤੋਂ ਮੁਡ, ਸ਼ੁਰੂ ਤੋਂ ਹੈ। ਉਹੀ ਸੱਚਾ ਰੱਬ ਪੈਦਾ ਹੁੰਦਾ ਹੈ। ਰੱਬ ਦੁਨੀਆਂ ਪੈਦਾ ਕਰਦਾ ਹੈ। ਸੱਚੇ ਰੱਬ ਦੇ ਕੰਮ ਪਵਿੱਤਰ ਸ਼ੁੱਧ ਹਨ। ਜਿਸ ਨੂੰ ਤੂੰ ਸਮਝ ਵਿੱਚ ਪਾ ਦਿੰਦਾ ਹੈ। ਉਸ ਨੂੰ ਸੁਖੀ ਕਰ ਦਿੰਦਾ ਹੈ। ਸੱਚੇ ਰੱਬ ਦਾ ਨਾਮ ਹਰ ਸਮੇਂ ਅਨੰਦ, ਖ਼ੁਸ਼ੀਆਂ ਦੇਣ ਵਾਲਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਇਹ ਪੱਕਾ ਜ਼ਕੀਨ ਬਣ ਗਿਆ ਹੈ।
ਸੱਚੇ ਰੱਬ ਦੇ ਗੁਣ, ਗਿਆਨ, ਸਿੱਖਿਆ ਗੁਰਬਾਣੀ ਸੱਚੀ ਹੈ। ਸੱਚੇ ਰੱਬ ਆਪ ਬੰਦੇ ਦੇ ਮਨ ਵਿੱਚ ਹਾਜ਼ਰ ਹੋ ਜਾਂਦਾ ਹੈ। ਸੱਚੇ ਰੱਬ ਦਾ ਪਿਆਰ, ਜੇ ਕੋਈ ਬੰਦਾ ਸਮਝ ਜਾਵੇ। ਸੱਚੇ ਰੱਬ ਦਾ ਨਾਮ ਹਰ ਸਮੇਂ ਚੇਤੇ ਕਰਨ ਨਾਲ, ਜੀਵਨ ਦੀ ਮੁਕਤੀ ਮਿਲ ਜਾਂਦੀ ਹੈ। ਸੱਚਾ ਰੱਬ ਹੈ। ਉਸ ਦਾ ਬਣਿਆ ਸਾਰਾ ਕੁੱਝ ਸੱਚਾ ਹੈ। ਪ੍ਰਭੂ ਆਪਣੇ ਕੰਮਾਂ ਨੂੰ ਆਪ ਹੀ ਆਪਦੀ ਪਹੁੰਚ, ਦੁਨੀਆ ਭਰ ਦੇ ਕੰਮਾਂ ਦੇ ਹਿਸਾਬ ਨੂੰ ਆਪ ਹੀ ਜਾਣਦਾ ਹੈ। ਜਿਸ ਪ੍ਰਮਾਤਮਾ ਦੀ ਦੁਨੀਆ ਹੈ। ਉਹ ਆਪ ਹੀ ਦੁਨੀਆਂ, ਸ੍ਰਿਸ਼ਟੀ ਰੱਬ ਸੰਭਾਲਣ ਵਾਲਾ ਹੈ। ਹੋਰ ਕਿਸੇ ਨੂੰ ਭਾਵ ਦੋਸਤ, ਰਿਸ਼ਤੇਦਾਰਾਂ ਨੂੰ ਦੁਨੀਆ ਦਾ ਖ਼ਿਆਲ ਰੱਖਣ ਵਾਲਾ ਨਾਂ ਸਮਝੀਏ। ਸੱਚੇ ਰੱਬ ਦਾ ਕੋਈ ਮੁੱਲ ਨਹੀਂ ਲਾ ਸਕਦਾ। ਉਹ ਵਡਮੁੱਲੇ ਗੁਣਾਂ, ਗਿਆਨ, ਸ਼ਕਤੀਆਂ ਦਾ ਮਾਲਕ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਭਾਣਾ ਵਰਤ ਰਿਹਾ ਹੈ।

Comments

Popular Posts