ਭਾਗ 4 ਬਿਜਲੀ ਨੂੰ ਛੱਡ ਕੇ ਪੰਜਾਬ ਵਿੱਚ ਕਾਸੇ ਦੀ ਘਾਟ ਨਹੀਂ ਹੈ  ਮਨ ਜਿੱਤੇ ਜੱਗ ਜੀਤ
--ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 
ਬਿਜਲੀ ਨੂੰ ਛੱਡ ਕੇ ਪੰਜਾਬ ਵਿੱਚ ਕਾਸੇ ਦੀ ਘਾਟ ਨਹੀਂ ਹੈ। ਭਾਰਤ ਵਿੱਚ ਬਿਜਲੀ ਦੀ ਘਾਟ ਕਦੋਂ ਪੂਰੀ ਹੋਵੇਗੀ? ਪੱਛਮੀ ਦੇਸ਼ਾਂ ਵਿੱਚ ਬਿਜਲੀ ਕੁੱਝ ਹੀ ਸਮੇਂ ਲਈ, ਅੱਖ ਝਮਕਣ ਜਿੰਨੇ ਸਮੇਂ ਲਈ, ਸਾਲ ਛੇ ਮਹੀਨੇ ਪਿੱਛੋਂ ਚਲੀ ਜਾਵੇ। ਖ਼ਬਰਾਂ ਵਿੱਚ ਆ ਜਾਂਦਾ ਹੈ। ਪੰਜਾਬ ਵਿੱਚ ਬਿਜਲੀ ਆਉਂਦੀ ਹੀ ਕੁੱਝ ਘੰਟਿਆਂ ਲਈ ਹੈ। ਜੋ ਹਾਲ ਬਿਜਲੀ ਦਾ 30 ਸਾਲ ਪਹਿਲਾਂ ਸੀ। ਉਹੀ ਅੱਜ ਵੀ ਹੈ। ਹਰ ਘਰ ਵਿਚ ਬਿਜਲੀ ਨਾਲ ਚੱਲਣ ਵਾਲਾ ਸਾਰਾ ਸਮਾਨ ਹੈ। ਜਦੋਂ ਬਿਜਲੀ ਹੀ ਨਹੀਂ ਆਉਂਦੀ, ਸਭ ਬੇਕਾਰ ਹੈ। ਗਰਮੀਆਂ ਨੂੰ ਕੂਲਰ, ਠੰਢ ਵਿਚ ਹੀਟਰ ਚਲਾਉਣੇ ਹੁੰਦੇ ਹਨ। ਲੋਕ ਗਰਮੀਆਂ ਵਿਚ ਗਰਮੀ ਨਾਲ ਭੁੱਜ ਕੇ ਮਰ ਜਾਂਦੇ ਹਨ। ਠੰਢ ਵਿੱਚ ਲੋਕ ਸਰਦੀ ਨਾਲ ਮਰ ਜਾਂਦੇ ਹਨ। ਹਰ ਥਾਂ ਸੰਗਮਰਮਰ ਲੱਗੀ ਹੋਈ ਹੈ। ਇਸ ਨਾਲ ਘਰ ਤੇ ਮੰਦਰ ਗਰਮੀਆਂ ਵਿੱਚ ਤਪਦੇ ਹਨ। ਸਰਦੀਆਂ ਵਿਚ ਠਰਦੇ ਹਨ। ਬਿਜਲੀ ਕੁੱਝ ਕੁ ਘੰਟੇ ਆਉਂਦੀ ਹੈ। ਪਿੰਡਾ ਸ਼ਹਿਰਾਂ ਦਾ ਬਹੁਤ ਮਾੜਾ ਹਾਲ ਹੈ। ਸਵੇਰੇ ਸ਼ਾਮ ਬਿਜਲੀ ਬੰਦ ਰਹਿੰਦੀ ਹੈ। ਬਹੁਤੀ ਵਾਰ ਤਾਂ ਸੈਲਰ ਫ਼ੋਨ ਵੀ ਚਾਰਜ ਕਰਨ ਵੱਲੋਂ ਰਹਿ ਜਾਂਦੇ ਹਨ। ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ। ਹਰ ਮਸ਼ੀਨ ਬਿਜਲੀ ਨਾਲ ਚੱਲਣ ਵਾਲੀ ਹੈ। ਬਿਜਲੀ ਹੀ ਨਹੀਂ ਆਵੇਗੀ ਤਾਂ ਮਸ਼ੀਨਾਂ ਖ਼ਰੀਦਣ ਦਾ ਕੀ ਸੁੱਖ ਹੈ? ਬਿਜਲੀ ਬਗੈਰ ਤਾਂ ਇੰਟਰਨੈੱਟ ਵੀ ਨਹੀਂ ਚੱਲਦਾ। ਅਜੇ ਤਾਂ ਭਾਰਤ ਨੇ ਗੱਡੀਆਂ ਬਿਜਲੀ ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੱਡੇ ਸ਼ਹਿਰਾਂ ਕਲਕੱਤੇ ਵਿੱਚ ਟਰਾਮਾਂ ਬਿਜਲੀ ਤੇ ਚੱਲਦੀਆਂ ਹਨ। ਬਿਜਲੀ ਦੀ ਪਾਵਰ ਵੀ ਇੱਕ ਸਾਰ ਨਹੀਂ ਰਹਿੰਦੀ, ਘਟਦੀ ਵਧਦੀ ਰਹਿੰਦੀ ਹੈ। ਲੋੜ ਤੋਂ ਜ਼ਿਆਦਾ ਬਿਜਲੀ ਆਉਣ ਨਾਲ ਬਿਜਲੀ ਦੇ ਪਲੱਗ, ਸਵਿੱਚਾਂ, ਬਲਬ ਤੇ ਹੋਰ ਕੀਮਤੀ ਸਮਾਨ ਜਲ ਜਾਂਦਾ ਹੈ। ਬਹੁਤੀ ਵਾਰ ਤਾਂ ਬਲਬ ਦੀ ਰੌਸ਼ਨੀ ਘੱਟ ਕੇ ਦੀਵੇ ਜਿੰਨੀ ਰਹਿ ਜਾਂਦੀ ਹੈ। ਲੋਕ ਬਿਜਲੀ ਦੀ ਚੋਰੀ ਕਰਦੇ ਹਨ। ਬਹੁਤੀ ਵਾਰ ਬਿਜਲੀ ਦੇ ਕਰਮਚਾਰੀਆਂ ਦਾ ਹੱਥ ਨਾਲ ਹੁੰਦਾ ਹੈ। ਇਹ ਲੋਕਾਂ ਨਾਲ ਰਲ ਮਿਲ ਕੇ ਵੰਡ ਕੇ ਖਾਂਦੇ ਹਨ। ਲੋਕ ਘਰਾਂ ਵਿਚ ਕੁੰਡੀ ਲਾ ਲੈਂਦੇ ਹਨ। ਹੁਣ ਨਵੇਂ ਬਿਜਲੀ ਦੇ ਮੀਟਰ ਆ ਗਏ ਹਨ। ਬਿਜਲੀ ਦੇ ਕਰਮਚਾਰੀਆਂ ਨੂੰ ਰਿਸ਼ਵਤ ਦੇ ਕੇ, ਮੀਟਰ ਹੀ ਖੜ੍ਹਾ ਕਰ ਦਿੰਦੇ ਹਨ। ਕਿਉਂਕਿ ਪਿੰਡਾ ਸ਼ਹਿਰਾਂ ਵਿੱਚ ਲੋਕਾਂ ਦੇ ਨਵੇਂ ਬਣ ਰਹੇ, ਘਰਾਂ ਵਿੱਚ ਸੰਗਮਰਮਰ ਦੀ ਰਗੜਾਈ ਹੋ ਰਹੀ ਹੁੰਦੀ ਹੈ। ਘਰ ਅੰਦਰ ਕੂਲਰ, ਹੀਟਰ ਚੱਲ ਰਹੇ ਹਨ। ਲੋਕ ਸੋਚਦੇ ਹਨ, ਬਿਜਲੀ ਇਹ ਵਰਤੀ ਜਾਣ, ਬਿਲ ਸਰਕਾਰ ਜਾਂ ਗੁਆਂਢੀ ਦੇਈਂ ਜਾਣ। ਕਈ ਵਾਰ ਰਗੜਾ ਵੀ ਲੱਗ ਜਾਂਦਾ ਹੈ। ਜਦੋਂ ਬਿਜਲੀ ਦਾ ਬਿਲ ਲੱਖਾਂ ਦਾ ਆ ਜਾਂਦਾ ਹੈ। ਮੂਹਰਲੇ ਅਫ਼ਸਰ ਨੂੰ ਵੱਡੀ ਰਿਸ਼ਵਤ ਦੇ ਕੇ, ਲੋਕ ਤਾਂ ਇਸ ਬਿਲ ਨੂੰ ਵੀ ਮੁਆਫ਼ ਕਰਾ ਲੈਂਦੇ ਹਨ। ਖੇਤਾਂ ਦੀਆਂ ਮੋਟਰਾਂ ਵਿੱਚ ਵਾਧੂ ਕਰੰਟ ਛੱਡ ਦਿੰਦੇ ਹਨ। ਜਾਂ ਫਿਰ ਬਿਜਲੀ ਨੂੰ ਅਰਥ ਨਹੀਂ ਕਰਦੇ। ਕਰੰਟ ਲੱਗ ਕੇ ਬਹੁਤ ਬੰਦੇ ਮਰੇ ਹਨ। ਕਣਕ ਦੀ ਕਟਾਈ ਸਮੇਂ ਖੇਤ ਖੜ੍ਹੀ ਕਣਕ ਦੇ ਬਿਜਲੀ ਦੀਆਂ ਤਾਰਾਂ ਨੰਗੀਆਂ ਨਾਲ ਮੱਚ ਜਾਂਦੇ ਹਨ। ਝੋਨਾ ਵੇਲੇ ਬਿਜਲੀ ਨਾ ਆਉਣ ਕਾਰਨ  ਪਾਣੀ ਤੋਂ  ਬਿਨਾ ਮੱਚ ਜਾਂਦਾ ਹੈ। ਦੁਨੀਆਂ ਦਾ ਸਾਰਾ ਜੀਵਨ ਬਿਜਲੀ ਦੇ ਆਸਰੇ ਚੱਲ ਰਿਹਾ ਹੈ। ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਇਹੀ ਹਾਲ ਹੈ। ਭਾਰਤ ਦਾ ਕਿਸੇ ਕੰਮ ਵਿਚ ਕੰਟਰੋਲ ਨਹੀਂ ਹੈ। ਭਾਵੇਂ ਜਨਰੇਟਰ ਵੀ ਹਨ। ਉਹ ਖੜਕਾ ਹੀ ਬਹੁਤ ਕਰਦੇ ਹਨ। ਬਿਜਲੀ ਘੱਟ ਆਉਣ ਦਾ ਇੱਕ ਬਹੁਤ ਵੱਡਾ ਸੁੱਖ ਹੈ। ਆਲੇ-ਦੁਆਲੇ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ। ਗੁਰਦੁਆਰਿਆਂ, ਪੈਲਿਸ ਵਿੱਚ ਸਪੀਕਰ ਬਜਣੋਂ ਬੰਦ ਹੋ ਜਾਂਦੇ ਹਨ। ਹੋਰ ਵੀ ਲੋਕਾਂ ਨੂੰ ਗਲ਼ੀ ਮਹੱਲੇ ਵਿਚੋਂ ਗਾਣੇ ਸੁਣਨੋਂ ਹੱਟ ਜਾਂਦੇ ਹਨ। ਮਨ ਨੂੰ ਸਕੂਨ ਮਿਲ ਜਾਂਦਾ ਹੈ। ਬੰਦਾ ਆਰਾਮ ਨਾਲ ਸੌਂ ਸਕਦਾ ਹੈ।

Comments

Popular Posts